ਜਲੰਧਰ. ਸ਼ਹਿਰ ਵਿਚ ਪਹਿਲੀ ਵਾਰ ਇਕੋ ਵਾਰ ਵੱਖ-ਵੱਖ ਇਲਾਕਿਆਂ ਤੋਂ 3 ਕੋਰੋਨਾ ਦੇ ਮਰੀਜ਼ਾਂ ਸਾਹਮਣੇ ਆਉਣ ਦੀ ਖਬਰ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਪੁਰਾਣੀ ਸਬਜ਼ੀ ਮੰਡੀ ਨਿਵਾਸੀ ਕਵਿਤਾ, ਭੈਰੋਂ ਬਾਜ਼ਾਰ ਦੀ ਰੇਨੂੰ ਅਤੇ ਮਕਸੂਦਾ ਦੇ ਰਵਿੰਦਰ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।

ਵਿਭਾਗ ਦੀਆਂ ਟੀਮਾਂ ਇੰਨ੍ਹਾਂ ਇਲਾਕਿਆਂ ਵਿੱਚ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਸੀਲ ਕਰ ਦਿੱਤਾ ਜਾਵੇਗਾ। ਵੀਰਵਾਰ ਨੂੰ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਜਲੰਧਰ ਜ਼ਿਲੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਕੁਲ ਗਿਣਤੀ 11 ਹੋ ਗਈ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।