ਲੁਧਿਆਣਾ | ਫੀਲਡ ਗੰਜ ਦੇ ਪ੍ਰੇਮ ਨਗਰ ਇਲਾਕੇ ‘ਚ ਇਕ ਜੁੱਤੀ ਵਪਾਰੀ ਦੀ ਦੁਕਾਨ ‘ਚੋਂ ਚੋਰਾਂ ਨੇ 6 ਲੱਖ ਰੁਪਏ ਚੋਰੀ ਕਰ ਲਏ। ਇਸ ਬਾਰੇ ਜਦੋਂ ਮਾਲਕ ਰਾਜੇਸ਼ ਜੁਨੇਜਾ ਨੂੰ ਪਤਾ ਲੱਗਾ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।
ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਦੁਕਾਨ ਦੇ ਨੌਕਰ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਰਾਜੇਸ਼ ਨੇ ਦੱਸਿਆ ਕਿ ਐਤਵਾਰ ਨੂੰ ਉਸ ਨੇ ਦੁਕਾਨ ਦੇ ਗਲੇ ‘ਚ 6 ਲੱਖ ਰੁਪਏ ਰੱਖ ਲਏ ਸਨ।
ਸੋਮਵਾਰ ਨੂੰ ਛੁੱਟੀ ਸੀ। ਮੰਗਲਵਾਰ ਨੂੰ ਜਦੋਂ ਉਹ ਦੁਕਾਨ ‘ਤੇ ਆਇਆ ਤਾਂ ਦੇਖਿਆ ਕਿ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਸ ਦਾ ਗੱਲ੍ਹਾ ਟੁੱਟਾ ਹੋਇਆ ਸੀ ਅਤੇ ਉਸ ‘ਚੋਂ ਪੈਸੇ ਗਾਇਬ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਚੋਰਾਂ ਨੇ ਛੱਤ ਰਾਹੀਂ ਅੰਦਰ ਦਾਖਲ ਹੋ ਕੇ ਗਰਿੱਲ ਤੋੜ ਕੇ ਅੰਦਰ ਆ ਕੇ ਪੈਸੇ ਚੋਰੀ ਕਰ ਲਏ। ਪੁਲਿਸ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਕਿਸੇ ਭੇਤੀ ਦਾ ਕੰਮ ਹੈ, ਜਿਸ ਨੂੰ ਪਤਾ ਸੀ ਕਿ ਅੰਦਰ ਪੈਸੇ ਪਏ ਹਨ।