ਜਲੰਧਰ, 1 ਦਸੰਬਰ | ਜਲੰਧਰ ਦੇ ਮਾਡਲ ਹਾਊਸ ਵਿਚ ਘੁੱਲੇ ਦੀ ਚੱਕੀ ਕੋਲ ਦੇਤ ਰਾਤ ਚੋਰਾਂ ਨੇ ਇਕ ਮੋਬਾਇਲ ਦੀ ਦੁਕਾਨ ਉਤੇ ਹੱਥ ਸਾਫ਼ ਕਰ ਲਿਆ। ਚੋਰ ਦੁਕਾਨ ਵਿਚੋਂ ਨਵੇਂ ਤੇ ਪੁਰਾਣੇ ਮੋਬਾਇਲ, ਦੁਕਾਨ ‘ਚ ਲੱਗੀ ਐਲਸੀਡੀ ਤੇ ਗੱਲੇ ‘ਚ ਪਿਆ ਕੈਸ਼ ਲੈ ਕੇ ਫਰਾਰ ਹੋ ਗਏ। ਦੁਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ 10 ਕੁ ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਦੁਕਾਨ ਦੇ ਉਪਰਲੇ ਰਸਤੇ ਤੋਂ 2 ਚੋਰ ਅੰਦਰ ਦਾਖਲ ਹੋਏ ਤੇ ਫੋਨ ਐਲਸੀਡੀ ਤੇ ਕੈਸ਼ ਲੈ ਗਏ।

ਵੇਖੋ ਵੀਡੀਓ 

https://www.facebook.com/punjabibulletinworld/videos/314128861511781

ਚੋਰਾਂ ਦੀ ਸਾਰੀ ਹਰਕਤ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਦੂਜੇ ਪਾਸੇ ਥਾਣਾ ਨੰਬਰ 5 ਦੀ ਪੁਲਿਸ ਮੌਕੇ ਉਤੇ ਪੁੱਜੀ ਤੇ ਚੋਰੀ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ।

(Note : ਜਲੰਧਰ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/iAL49 ਜਾਂ Whatsapp ਚੈਨਲ https://shorturl.at/kFJMV ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)