ਗੁਰਦਾਸਪੁਰ, 26 ਨਵੰਬਰ | ਇਥੋਂ ਦੇ ਪਿੰਡ ਮੰਡ ਦਾ ਰਹਿਣ ਵਾਲਾ ਨੌਜਵਾਨ ਗੁਰਪੇਜ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਜਾਪਾਨ ਗਿਆ ਸੀ। ਜਿਥੇ ਉਸਨੇ ਸਖਤ ਮਿਹਨਤ ਕਰਕੇ ਵੱਡਾ ਬਿਜ਼ਨੈੱਸ ਕੀਤਾ। ਅੱਜ ਉਹ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਹੈਲੀਕਾਪਟਰ ਰਾਹੀਂ ਆਪਣੇ ਪਿੰਡ ਉਤਰਿਆ।
ਉਸ ਦੇ ਪਿਤਾ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਹੈਲੀਕਾਪਟਰ ਲੈਂਡ ਹੁੰਦੇ ਦੇਖਦੇ ਸਨ ਤਾਂ ਉਹ ਆਪਣੇ ਬੇਟੇ ਨੂੰ ਕਹਿੰਦੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਦਾ ਹੈਲੀਕਾਪਟਰ ਆ ਗਿਆ ਹੈ ਤਾਂ ਉਨ੍ਹਾਂ ਦੇ ਬੇਟੇ ਨੇ ਕਿਹਾ ਸੀ ਕਿ ਉਹ ਇਕ ਦਿਨ ਹੈਲੀਕਾਪਟਰ ‘ਚ ਉਨ੍ਹਾਂ ਦੇ ਪਿੰਡ ਆਏਗਾ। ਉਸ ਨੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ।
ਵੇਖੋ ਵੀਡੀਓ
ਅੱਜ ਉਸ ਨੇ ਆਪਣੇ ਪਿੰਡ ਵਿਚ ਹੈਲੀਕਾਪਟਰ ਉਤਾਰਿਆ। ਉਸ ਦੀ ਪਤਨੀ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਦਾ ਪਤੀ ਅੱਜ ਵੀ ਆਪਣੇ ਪਿੰਡ ਨੂੰ ਇੰਨਾ ਪਿਆਰ ਕਰਦਾ ਹੈ। ਉਸ ਨੇ ਕਿਹਾ ਕਿ ਭਾਵੇਂ ਉਸ ਦਾ ਪੂਰਾ ਪਰਿਵਾਰ ਜਾਪਾਨ ਵਿਚ ਰਹਿੰਦਾ ਹੈ ਪਰ ਫਿਰ ਵੀ ਉਹ ਆਪਣੇ ਪਿੰਡ ਨੂੰ ਪਿਆਰ ਕਰਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਦਾ ਸੁਪਨਾ ਹੈ ਕਿ ਜਿਵੇਂ ਹੀ ਹੈਲੀਕਾਪਟਰ ਉਤਰੇ ਤਾਂ ਉਨ੍ਹਾਂ ਦਾ ਪਿੰਡ ਗੂਗਲ ਮੈਪ ‘ਤੇ ਦਿਖਾਈ ਦੇਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਿੰਡ ਦਾ ਦੌਰਾ ਕਰਨ।
https://www.facebook.com/punjabibulletin/videos/677307461055903