&NewLine;<p class&equals;"wp-block-paragraph"><strong>ਤਰਨਤਾਰਨ ।<&sol;strong> ਗਰਭ ਵਿਚ ਪਲ ਰਹੇ ਬੱਚਿਆਂ ਦੇ ਟੈਸਟ ਨਾ ਕਰਨ ਦੇ ਜਿਥੇ ਪੰਜਾਬ ਸਰਕਾਰ ਨੇ ਸਖਤ ਨਿਰਦੇਸ਼ ਦਿੱਤੇ ਹਨ ਅਤੇ ਸਾਰੇ ਹਸਪਤਾਲਾਂ ਅਤੇ ਅਲਟਰਾਸਾਊਂਡ ਸੈਂਟਰਾਂ ’ਤੇ ਬਕਾਇਦਾ ਬੋਰਡ ਵੀ ਲਗਾਏ ਗਏ ਹਨ ਕਿ ਬੱਚਿਆਂ ਦਾ ਲਿੰਗ ਟੈਸਟ ਕਰਨਾ ਕਾਨੂੰਨੀ ਅਪਰਾਧ ਹੈ ਪਰ ਕੁਝ ਪੈਸੇ ਦੇ ਲੋਭੀ ਅੱਜ ਵੀ ਇਹ ਕਾਰਾ ਕਰਨ ਤੋਂ ਬਾਜ਼ ਨਹੀਂ ਆ ਰਹੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਸਾਰੇ ਮਾਮਲੇ ਦੀ ਤਾਜਾ ਮਿਸਾਲ ਉਸ ਵੇਲੇ ਤਰਨਤਾਰਨ ਦੇ ਇਕ ਅਲਟਰਾਸਾਊਂਡ ਸੈਂਟਰ ਤੋਂ ਉਸ ਵੇਲੇ ਮਿਲੀ ਜਦੋ ਚੰਡੀਗ੍ਹੜ ਤੋਂ ਆਈ ਸਪੈਸ਼ਲ ਸਿਹਤ ਵਿਭਾਗ ਦੀ ਟੀਮ ਵਲੋਂ ਤਰਨਤਾਰਨ ਦੇ ਸਿਟੀ ਅਲਟਰਾਸਾਊਂਡ ਸੈਂਟਰ ’ਤੇ ਛਾਪਾ ਮਾਰਿਆ&comma; ਜਿਥੇ ਗੈਰ-ਕਾਨੂੰਨੀ ਢੰਗ ਨਾਲ ਬੱਚਿਆਂ ਦੇ ਲਿੰਗ ਟੈਸਟ ਕੀਤੇ ਜਾ ਰਹੇ ਸਨ&comma; ਜਿਥੇ ਕੰਮ ਕਰਦੀ ਇਕ ਮੁਲਾਜਮ ਕੋਲੋਂ ਉਨ੍ਹਾਂ ਵਲੋਂ ਜਾਰੀ ਕੀਤੇ ਨੋਟ ਅਤੇ ਇਕ ਦਲਾਲ ਵੀ ਕਾਬੂ ਕੀਤਾ ਹੈ<&sol;p>&NewLine;&NewLine;&NewLine;&NewLine;<p class&equals;"wp-block-paragraph">ਸਿਹਤ ਵਿਭਾਗ ਦੇ ਡਾਇਰੈਕਟਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕਈ ਚਿਰਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਿਟੀ ਅਲਟਰਾਸਾਊਂਡ ਸੈਂਟਰ ਵਿਚ ਬੱਚਿਆਂ ਦੇ ਲਿੰਗ ਨਿਰਧਾਰਨ ਟੈਸਟ ਕੀਤੇ ਜਾਂਦੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">&nbsp&semi;ਇਸ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਵਲੋਂ ਇਕ ਫਰਜੀ ਗਾਹਕ ਬਣਾ ਕੇ ਟੈਸਟ ਕਰਵਾਉਣ ਲਈ 40 ਹਜਾਰ ਰੁਪਏ ਦੀ ਰਾਸ਼ੀ ਵਿਚ ਸੌਦਾ ਤੈਅ ਕਰਕੇ ਜਦੋਂ ਇਸ ਸੈਂਟਰ ਵਿਚ ਭੇਜਿਆ ਗਿਆ ਤਾਂ ਚੰਡ੍ਹੀਗੜ੍ਹ ਅਤੇ ਤਰਨਤਾਰਨ ਦੇ ਸਿਹਤ ਵਿਭਾਗ ਵਲੋਂ ਮੌਕੇ ਤੇ ਛਾਪਾ ਮਾਰ ਕੇ ਇਕ ਔਰਤ ਅਤੇ ਇਕ ਦਲਾਲ ਨੂੰ ਰੰਗੇ ਹੱਥੀਂ ਫੜਿਆ ਗਿਆ ਜਦਕਿ ਇਸ ਸੈਂਟਰ ਦੇ ਮਾਲਕ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਟੀਮ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਬੱਚਿਆਂ ਦੇ ਟੈਸਟ ਦੋ ਨੰਬਰ ਵਿਚ ਇਸ ਸੈਂਟਰ ਵਿਚ ਕੀਤੇ ਜਾਂਦੇ&comma; ਉਨ੍ਹਾਂ ਮਰੀਜਾਂ ਦਾ ਨਾਂ ਇਥੇ ਸੈਂਟਰ ਦੇ ਰਜਿਸਟਰ ਵਿਚ ਦਰਜ ਨਹੀਂ ਕੀਤਾ ਜਾਂਦਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">&nbsp&semi;ਫਿਲਹਾਲ ਟੀਮ ਵਲੋਂ ਹਸਪਤਾਲ ਦੇ ਡਾਕਟਰ ਜਗਜੀਤ ਸਿੰਘ&comma; ਉਸਦੀ ਪਤਨੀ ਦਵਿੰਦਰ ਕੌਰ&comma; ਮੁਲਾਜਮ ਸ਼ਰਨਜੀਤ ਕੌਰ&comma; ਇਕ ਹੋਰ ਸਹਾਇਕ ਅਤੇ ਇਕ ਦਲਾਲ ’ਤੇ ਮਾਮਲਾ ਦਰਜ ਕਰਨ ਲਈ ਸਿਵਲ ਸਰਜਨ ਨੂੰ ਰਿਪੋਰਟ ਦੇ ਦਿੱਤੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;