<p><strong>ਫਾਜ਼ਿਲਕਾ &vert;<&sol;strong> ਜਲਾਲਾਬਾਦ ਥਾਣੇ ਦੀ ਪੁਲਿਸ ਨੇ ਇਕ ਨੌਜਵਾਨ ਦੀ ਪਤਨੀ ਸਮੇਤ ਉਸ ਦੇ ਸੱਸ ਅਤੇ ਸਹੁਰੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ&comma; ਇਲਜ਼ਾਮ ਹੈ ਕਿ ਲੜਕੀ ਵਲੋਂ ਨੌਜਵਾਨ ਨਾਲ ਵਿਆਹ ਕਰਵਾਉਣ ਤੇ ਵਿਦੇਸ਼ ਲਿਜਾਣ ਦੇ ਬਹਾਨੇ 10 ਲੱਖ ਰੁਪਏ ਅਤੇ 10 ਤੋਲੇ ਸੋਨਾ ਠੱਗ ਲਿਆ ਗਿਆ।<&sol;p>&NewLine;<p>ਜਲਾਲਾਬਾਦ ਥਾਣੇ ਦੇ ਐਸਐਚਓ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਰਿਸ਼ਤੇਦਾਰੀ &&num;8216&semi;ਚ ਇਕ ਲੜਕੀ ਨੇ ਆਈਲੈਟਸ ਕੀਤਾ ਹੋਇਆ ਹੈ ਅਤੇ ਉਸ ਦਾ ਸਟੂਡੈਂਟ ਵੀਜ਼ਾ ਵੀ ਹੈ ਪਰ ਉਨ੍ਹਾਂ ਕੋਲ ਪੈਸੇ ਨਹੀਂ ਹਨ ਕਿ ਉਹ ਉਸ ਨੂੰ ਕੈਨੇਡਾ ਭੇਜ ਸਕਣ । ਇਸ ਤੋਂ ਬਾਅਦ ਉਸ ਦਾ 10 ਅਕਤੂਬਰ 2020 ਨੂੰ ਵਿਆਹ ਹੋ ਗਿਆ ਸੀ&comma; ਜਿਸ ਵਿਚ ਉਸ ਨੂੰ ਕਿਹਾ ਗਿਆ ਸੀ ਕਿ ਉਹ ਲੜਕੀ ਨੂੰ ਪੈਸੇ ਖਰਚ ਕੇ ਕੈਨੇਡਾ ਭੇਜ ਦੇਵੇ ਤੇ ਬਾਅਦ ਵਿਚ ਉਹ ਉਸ ਨੂੰ ਬੁਲਾ ਲਵੇਗੀ ।<&sol;p>&NewLine;<p>ਇਸ ਕਾਰਨ ਉਸ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ&comma; ਜਿਸ ਵਿਚ ਉਸ ਨੇ 2&period;5 ਲੱਖ ਰੁਪਏ ਨਕਦ&comma; ਇਕ ਲੈਪਟਾਪ ਅਤੇ ਹੋਰ ਸਾਮਾਨ ਖਰੀਦਿਆ । ਇਸ ਲਈ ਉਸ ਦੀ ਪਤਨੀ ਦੇ ਬੈਂਕ ਖਾਤੇ &&num;8216&semi;ਚ 2 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾ ਕਰਵਾਈ ਗਈ ਪਰ ਕਾਫੀ ਸਮਾਂ ਬੀਤਣ ਤੋਂ ਬਾਅਦ ਉਸ ਤੋਂ ਕਰੀਬ 15 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਪੈਸੇ ਭਰਨ ਤੋਂ ਬਾਅਦ ਹੀ ਉਹ ਕੈਨੇਡਾ ਆ ਸਕੇਗਾ।<&sol;p>&NewLine;<p>ਜਿਸ ਤੋਂ ਬਾਅਦ ਉਸ ਨੇ ਆਪਣੇ ਪੱਧਰ &&num;8216&semi;ਤੇ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ&comma; ਜਿਸ &&num;8216&semi;ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ ਨੰਬਰ ਬਲਾਕ ਕਰ ਦਿੱਤੇ । ਪੁਲਿਸ ਨੇ ਕਾਰਵਾਈ ਕਰਦੇ ਹੋਏ ਜਸ਼ਨਪ੍ਰੀਤ ਸਿੰਘ ਦੀ ਪਤਨੀ ਨਵਲੀਨ ਕੌਰ&comma; ਸਹੁਰਾ ਮੁਖਤਿਆਰ ਸਿੰਘ ਅਤੇ ਸੱਸ ਜਗਜੀਤ ਕੌਰ ਖ਼ਿਲਾਫ਼ ਵਿਆਹ ਦਾ ਝਾਂਸਾ ਦੇ ਕੇ ਵਿਦੇਸ਼ ਲਿਜਾਣ ਦੇ ਬਹਾਨੇ 10 ਲੱਖ ਅਤੇ 10 ਤੋਲੇ ਸੋਨਾ ਲੈ ਕੇ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;