ਦਿੱਲੀ। ਦਿੱਲੀ ਦੇ ਪਾਲਮ ਇਲਾਕੇ ਵਿਚ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਹੱਤਿਆ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਪੁਲਿਸ ਨੇ ਕਤਲ ਦੇ ਦੋਸ਼ੀ ਕੇਸ਼ਵ (25) ਨੂੰ ਗ੍ਰਿਫਤਾਰ ਕਰ ਲਿਆ ਹੈ। ਕੇਸ਼ਵ ਨੇ ਕਤਲ ਆਪਣੇ ਮਾਂ-ਬਾਪ, ਦਾਦੀ ਤੇ ਭੈਣ ਦਾ ਕਤਲ ਕੀਤਾ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਹੈ ਤੇ ਨਸ਼ੇ ਲਈ ਹੀ ਉਹ ਪਰਿਵਾਰ ਤੋਂ ਪੈਸਿਆਂ ਦੀ ਮੰਗ ਕਰਦਾ ਸੀ। ਮਨ੍ਹਾ ਕਰਨ ਉਤੇ ਉਸਨੇ ਬੇਰਹਿਮੀ ਨਾਲ ਸਾਰਿਆਂ ਦਾ ਕਤਲ ਕਰ ਦਿੱਤਾ।
ਆਰੋਪੀ ਨੂੰ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਕਰਵਾਇਆ ਸੀ। ਪਰਿਵਾਰ ਵਾਲੇ ਹਾਲ ਹੀ ਵਿਚ ਉਸਨੂੰ ਨਸ਼ਾ ਮੁਕਤੀ ਕੇਂਦਰ ਤੋਂ ਲੈ ਕੇ ਆਏ ਸਨ।
ਜਾਣਕਾਰੀ ਮੁਤਾਬਿਕ ਪੁਲਿਸ ਨੇ ਜਦੋਂ ਘਰ ਆ ਕੇ ਦੇਖਿਆ ਤਾਂ ਚਾਰੇ ਪਾਸੇ ਖੂਨ ਹੀ ਖੂਨ ਫੈਲਿਆ ਹੋਇਆ ਸੀ। ਆਰੋਪੀ ਨੇ ਭੈਣ ਦਾ ਕਤਲ ਕਮਰੇ ਵਿਚ ਕੀਤਾ, ਉਸਦੀ ਲਾਸ਼ ਫਰਸ਼ ਉੇਤੇ ਪਈ ਸੀ। ਦਾਦੀ ਦੀ ਲਾਸ਼ ਕਮਰੇ ਵਿਚ ਬਿਸਤਰ ਉਤੇ ਪਈ ਸੀ। ਉਥੇ ਹੀ ਮਾਂ-ਬਾਪ ਦੀ ਲਾਸ਼ ਬਾਥਰੂਮ ਵਿਚ ਪਈ ਸੀ। ਘਰ ਦੇ ਅੰਦਰ ਬੈੱਡਰੂਮ ਤਕ ਖੂਨ ਹੀ ਖੂਨ ਫੈਲਿਆ ਹੋਇਆ ਸੀ। ਆਰੋਪੀ ਕੇਸ਼ਵ ਨੇ ਆਪਣੀ ਦੀਵਾਨੋ ਦੇਵੀ (75), ਪਿਤਾ ਦਿਨੇਸ਼ (50) ਮਾਂ ਦਰਸ਼ਨਾ ਤੇ ਭੈਣ ਉਰਵਸ਼ੀ (18) ਦਾ ਕਤਲ ਕੀਤਾ।
ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਕਰ ਦਿੱਤਾ ਕਤਲ
ਆਰੋਪੀ ਕੇਸ਼ਵ ਕਾਫੀ ਸਮੇਂ ਤੋਂ ਨਸ਼ਾ ਕਰਦਾ ਸੀ। ਉਹ ਗਾਂਜਾ ਪੀਂਦਾ ਸੀ। ਆਏ ਦਿਨ ਘਰ ਵਾਲਿਆਂ ਤੋਂ ਪੈਸੇ ਮੰਗਦਾ ਸੀ। ਰਾਤ ਨੂੰ ਵੀ ਉਸਨੇ ਸਭ ਤੋਂ ਪਹਿਲਾਂ ਦਾਦੀ ਕੋਲੋਂ ਪੈਸੇ ਮੰਗੇ, ਦਾਦੀ ਨੇ ਪੈਸੇ ਨਹੀਂ ਦਿੱਤੇ ਤਾਂ ਉਸਨੇ ਦੂਜੀ ਮੰਜ਼ਿੰਲ ਉਤੇ ਚਾਕੂ ਮਾਰ ਮਾਰ ਕੇ ਦਾਦੀ ਦਾ ਕਤਲ ਕਰ ਦਿੱਤਾ। ਇਸਦੇ ਬਾਅਦ ਉਸਨੇ ਮਾਂ ਤੋਂ ਪੈਸੇ ਮੰਗੇ। ਮਾਂ ਨੇ ਪੈਸੇ ਦੇਣ ਤੋਂ ਮਨ੍ਹਾਂ ਕੀਤਾ ਤਾਂ ਫਿਰ ਉਸਨੇ ਮਾਂ ਦਾ ਵੀ ਕਤਲ ਕਰ ਦਿੱਤਾ। ਉਸ ਤੋਂ ਬਾਅਦ ਉਸਨੇ ਪਿਤਾ ਤੇ ਛੋਟੀ ਭੈਣ ਉਰਵਸ਼ੀ ਦਾ ਵੀ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਆਰੋਪੀ ਭੱਜ ਰਿਹਾ ਸੀ। ਚੀਕ-ਚਿਹਾੜੇ ਦੀ ਆਵਾਜ਼ ਤੋਂ ਬਾਅਦ ਚਾਚਾ, ਜੋ ਕਿ ਗੁਆਂਢ ਵਿਚ ਰਹਿੰਦਾ ਸੀ, ਆਇਆ ਤਾਂ ਉਸਨੇ ਭੱਜੇ ਜਾਂਦੇ ਆਰੋਪੀ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ।