ਨਵੀਂ ਦਿੱਲੀ, 15 ਅਕਤੂਬਰ | ਇਜ਼ਰਾਈਲ-ਹਮਾਸ ਜੰਗ ਵਿਚਾਲੇ ਆਪ੍ਰੇਸ਼ਨ ਅਜੈ ਤਹਿਤ ਤੀਜੀ ਉਡਾਣ 197 ਭਾਰਤੀਆਂ ਨੂੰ ਲੈ ਕੇ ਇਜ਼ਰਾਈਲ ਤੋਂ ਰਵਾਨਾ ਹੋਈ, ਜੋ ਰਾਤ 2 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਜਿੱਥੇ ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ ਨੇ ਭਾਰਤ ਪਰਤਣ ਵਾਲੇ ਯਾਤਰੀਆਂ ਦਾ ਸਵਾਗਤ ਕੀਤਾ।

ਭਾਰਤ ਸਰਕਾਰ ਦੇ ਇਸ ਆਪ੍ਰੇਸ਼ਨ ਤਹਿਤ ਭਾਰਤੀਆਂ ਦਾ ਤੀਜਾ ਜਹਾਜ਼ 15 ਅਕਤੂਬਰ ਨੂੰ ਤੇਲ ਅਵੀਵ, ਇਜ਼ਰਾਈਲ ਤੋਂ ਦਿੱਲੀ ਪਹੁੰਚਿਆ। ਇਸ ਕਾਰਨ 197 ਲੋਕ ਦੇਸ਼ ਪਰਤ ਗਏ। 14 ਅਕਤੂਬਰ ਨੂੰ ਭਾਰਤੀਆਂ ਦਾ ਦੂਜਾ ਸਮੂਹ ਦਿੱਲੀ ਪਹੁੰਚਿਆ। ਇਸ ਕਾਰਨ 235 ਲੋਕ ਦੇਸ਼ ਪਰਤੇ। 13 ਅਕਤੂਬਰ ਨੂੰ ਏਅਰ ਇੰਡੀਆ ਦੀ ਫਲਾਈਟ ਰਾਹੀਂ 212 ਲੋਕ ਦਿੱਲੀ ਏਅਰਪੋਰਟ ਪਹੁੰਚੇ। ਹੁਣ ਤੱਕ ਇਜ਼ਰਾਈਲ ‘ਚ ਫਸੇ 644 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।

7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਵਿਚ ਹੁਣ ਤੱਕ 2,215 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ 724 ਬੱਚੇ ਅਤੇ 370 ਔਰਤਾਂ ਸ਼ਾਮਲ ਹਨ। 8,714 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਮਲਿਆਂ ਵਿਚ 1300 ਤੋਂ ਵੱਧ ਇਜ਼ਰਾਈਲੀ ਵੀ ਮਾਰੇ ਗਏ ਹਨ। ਇਸ ਜੰਗ ਵਿਚ ਹੁਣ ਤੱਕ 3500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।