ਨਵੀਂ ਦਿੱਲੀ | ਲੋਕ ਅਕਸਰ ਮੁਫਤ ਦੀਆਂ ਚੀਜ਼ਾਂ ਪਿੱਛੇ ਭੱਜਦੇ ਹਨ। ਜਦੋਂ ਇੰਟਰਨੈੱਟ ਵਾਈ-ਫਾਈ ਮੁਫਤ ਕਿਸੇ ਨੂੰ ਮਿਲਦਾ ਹੈ ਤਾਂ ਬਹੁਤ ਸਾਰੇ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਜਦੋਂ ਫੋਨ ‘ਚ ਨੈੱਟਵਰਕ ਨਹੀਂ ਆਉਂਦਾ ਜਾਂ ਸਪੀਡ ਬਹੁਤ ਥੋੜ੍ਹੀ ਹੋ ਜਾਂਦੀ ਹੈ, ਉਸ ਸਮੇਂ ਲੋਕ ਜਨਤਕ ਥਾਵਾਂ ‘ਤੇ ਉਪਲਬਧ ਵਾਈਫਾਈ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ ਪਰ ਕਈ ਵਾਰ ਮੁਫਤ ਦਾ ਵਾਈਫਾਈ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਸਕਦਾ ਹੈ।


ਜਨਤਕ ਵਾਈ-ਫਾਈ ਕਿਸੇ ਬਾਜ਼ਾਰ, ਮਾਲ, ਪਾਰਕ ਜਾਂ ਕਿਸੇ ਹੋਰ ਥਾਂ ‘ਤੇ ਹਮੇਸ਼ਾ ਸੁਰੱਖਿਅਤ ਨਹੀਂ ਹੁੰਦਾ। ਜੇਕਰ ਤੁਸੀਂ ਕਿਸੇ ਰਿਸ਼ਤੇਦਾਰ, ਦੋਸਤ ਜਾਂ ਜਾਣ-ਪਛਾਣ ਵਾਲੇ ਦੇ ਘਰ ਜਾਂਦੇ ਹੋ ਅਤੇ ਉਸ ਦੇ ਵਾਈ-ਫਾਈ ਦੀ ਵਰਤੋਂ ਕਰਦੇ ਹੋ ਤਾਂ ਇਹ ਸੁਰੱਖਿਅਤ ਹੈ ਪਰ ਜਦੋਂ ਜਨਤਕ ਵਾਈ-ਫਾਈ ਦੀ ਗੱਲ ਆਉਂਦੀ ਹੈ ਤਾਂ ਇਸਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ।