ਹੁਸ਼ਿਆਰਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਜਾਨ ਚਲੀ ਗਈ। ਥਾਣਾ ਦਸੂਹਾ ਪੁਲਿਸ ਨੂੰ ਦਿੱਤੇ ਬਿਆਨ ਵਿਚ ਪੱਪੂ ਵਾਸੀ ਪਿੰਡ ਛਾਂਗਲਾ ਨੇ ਦੱਸਿਆ ਕਿ ਉਸਦਾ ਭਤੀਜਾ ਮਨਪ੍ਰੀਤ ਸਿੰਘ ਵਾਸੀ ਛਾਂਗਲਾ ਡਰਾਈਵਰੀ ਕਰਦਾ ਹੈ। ਉਹ ਟੈਂਪੂ ਚਲਾ ਕੇ ਸਿਵਲ ਹਸਪਤਾਲ ਵਾਲੀ ਸਾਈਡ ਨੂੰ ਜਾ ਰਿਹਾ ਸੀ।
ਇੰਨੇ ਨੂੰ ਗੜ੍ਹਦੀਵਾਲਾ ਸਾਈਡ ਤੋਂ ਇਕ ਟਰੱਕ ਚਾਲਕ ਨੇ ਲਾਪ੍ਰਵਾਹੀ ਨਾਲ ਉਸ ਦੇ ਭਤੀਜੇ ਦੇ ਟੈਂਪੂੂ ਵਿਚ ਟੱਕਰ ਮਾਰੀ। ਹਾਦਸੇ ਵਿਚ ਛੋਟਾ ਹਾਥੀ ਟੁੱਟ ਗਿਆ ਤੇ ਮਨਪ੍ਰੀਤ ਦੀ ਮੌਤ ਹੋ ਗਈ ਜਦਕਿ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਉਕਤ ਬਿਆਨਾਂ ‘ਤੇ ਟਰੱਕ ਚਾਲਕ ਨਰੇਸ਼ ਕੁਮਾਰ ਵਾਸੀ ਬਾਦਸ਼ਾਹਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।