<p><strong>ਹਰਿਆਣਾ&comma; 30 ਜਨਵਰੀ&vert;<&sol;strong> ਹਰਿਆਣਾ ਦੇ ਸੋਨੀਪਤ &&num;8216&semi;ਚ ਇਕ ਪੁੱਤ ਅਪਣੀ ਬਜ਼ੁਰਗ ਮਾਂ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰ ਸਕਿਆ। ਪਰਿਵਾਰ ਬਜ਼ੁਰਗ ਔਰਤ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ &&num;8216&semi;ਚ ਰੁੱਝਿਆ ਹੋਇਆ ਸੀ ਕਿ ਇਸੇ ਦੌਰਾਨ ਹਰਿਆਣਾ ਰੋਡਵੇਜ਼ &&num;8216&semi;ਚ ਕੰਮ ਕਰਦੇ ਉਸ ਦੇ ਬੇਟੇ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਨੇ ਦੋਹਾਂ ਦਾ ਇਕੋ ਚਿਖਾ ਉਤੇ ਅੰਤਿਮ ਸਸਕਾਰ ਕੀਤਾ। ਦੋ ਮੌਤਾਂ ਕਾਰਨ ਪਰਿਵਾਰ ਸਦਮੇ ਵਿਚ ਹੈ।<&sol;p>&NewLine;<p>ਸੋਨੀਪਤ ਸ਼ਹਿਰ ਦੇ ਜਟਵਾੜਾ ਦੀ ਰਹਿਣ ਵਾਲੀ 84 ਸਾਲਾ ਔਰਤ ਸਾਵਿੱਤਰੀ ਦੇਵੀ ਦੀ ਐਤਵਾਰ ਦੁਪਹਿਰ ਕਰੀਬ 3&period;30 ਵਜੇ ਮੌਤ ਹੋ ਗਈ। ਇਸ ਦੀ ਸੂਚਨਾ ਹੋਰ ਥਾਵਾਂ ’ਤੇ ਰਹਿੰਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਦਿਤੀ ਗਈ। ਜਦੋਂ ਸ਼ਾਮ ਤੱਕ ਸਾਰੇ ਰਿਸ਼ਤੇਦਾਰ ਨਾ ਪਹੁੰਚ ਸਕੇ ਤਾਂ ਪਰਿਵਾਰ ਨੇ ਫੈਸਲਾ ਕੀਤਾ ਕਿ ਸਾਵਿੱਤਰੀ ਦੇਵੀ ਦਾ ਅੰਤਿਮ ਸੰਸਕਾਰ ਸੋਮਵਾਰ ਸਵੇਰੇ ਕੀਤਾ ਜਾਵੇਗਾ&comma; ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।<&sol;p>&NewLine;<div class&equals;"google-auto-placed ap&lowbar;container"><&sol;div>&NewLine;<p>ਸੋਮਵਾਰ ਸਵੇਰੇ ਸਾਵਿੱਤਰੀ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਿ ਇਸੇ ਦੌਰਾਨ ਸਵੇਰੇ 10 ਵਜੇ ਦੇ ਕਰੀਬ ਉਸ ਦੇ ਪੁੱਤਰ ਪ੍ਰਮੋਦ ਕੁਮਾਰ &lpar;51&rpar; ਨੂੰ ਛਾਤੀ ਵਿਚ ਦਰਦ ਮਹਿਸੂਸ ਹੋਇਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਪ੍ਰਮੋਦ ਨੂੰ ਵੀ ਮ੍ਰਿਤਕ ਐਲਾਨ ਦਿੱਤਾ।<&sol;p>&NewLine;<p>ਪ੍ਰਮੋਦ ਕੁਮਾਰ ਹਰਿਆਣਾ ਰੋਡਵੇਜ਼ ਸੋਨੀਪਤ ਵਿਚ ਮਕੈਨਿਕ ਸੀ। ਹਾਲਾਂਕਿ ਪ੍ਰਮੋਦ ਕੁਮਾਰ ਦਾ ਇਕ ਪੁੱਤਰ ਰਾਹੁਲ&comma; ਇਕ ਨੂੰਹ ਅਤੇ ਇਕ ਧੀ ਹੈ&comma; ਪਰ ਉਸ ਦਾ ਅਪਣੀ ਮਾਂ ਨਾਲ ਬਹੁਤ ਪਿਆਰ ਸੀ।  à¨‡à¨¸ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਸੋਨੀਪਤ ਦੇ ਰਿਸ਼ੀ ਕਾਲੋਨੀ ਸਥਿਤ ਸ਼ਮਸ਼ਾਨਘਾਟ &&num;8216&semi;ਚ ਮਾਂ-ਪੁੱਤ ਦਾ ਅੰਤਿਮ ਸਸਕਾਰ ਕੀਤਾ ਗਿਆ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;