<p><strong>ਹਰਿਆਣਾ&comma; 22 ਨਵੰਬਰ &vert; <&sol;strong>ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਰੀਦਾਬਾਦ ਵਿਚ ਇਕ ਬਜ਼ੁਰਗ ਔਰਤ ਦੀ ਨਹਿਰ ਵਿਚ ਡਿੱਗਣ ਨਾਲ ਮੌਤ ਹੋ ਗਈ। ਉਹ ਪੂਜਾ ਸਮੱਗਰੀ ਜਲ ਪ੍ਰਵਾਹ ਕਰਨ ਗਈ ਹੋਈ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ। ਔਰਤ ਦੀ ਪਛਾਣ ਪਿਸਤਾ ਦੇਵੀ 80 ਸਾਲ ਵਾਸੀ ਪਹਿਲਾਦਪੁਰ ਵਜੋਂ ਹੋਈ ਹੈ।<&sol;p>&NewLine;<p>ਬਜ਼ੁਰਗ ਔਰਤ ਦੇ ਭਤੀਜੇ ਮੁਕੇਸ਼ ਨੇ ਦੱਸਿਆ ਕਿ ਉਸਦੀ ਮਾਸੀ ਪਿਸਤਾ ਦੇਵੀ ਬੁੱਧਵਾਰ ਘਰੋਂ ਪੂਜਾ ਸਮੱਗਰੀ ਜਲ ਪ੍ਰਵਾਹ ਕਰਨ ਗਈ ਸੀ। ਜਦੋਂ ਉਹ ਆਗਰਾ ਨਹਿਰ &OpenCurlyQuote;ਤੇ ਬੀਪੀਟੀਸੀ ਨੇੜੇ ਪੁੱਜੀ ਤਾਂ ਨਹਿਰ &OpenCurlyQuote;ਚ ਸਮੱਗਰੀ ਪ੍ਰਵਾਹ ਕਰਨ ਸਮੇਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਨਹਿਰ &OpenCurlyQuote;ਚ ਡਿੱਗ ਗਈ। ਪੈਦਲ ਜਾ ਰਹੇ ਲੋਕਾਂ ਨੇ ਉਸ ਨੂੰ ਡਿੱਗਦਾ ਦੇਖ ਲਿਆ ਤੇ ਭੀੜ ਇਕੱਠੀ ਹੋ ਗਈ।<&sol;p>&NewLine;<p>ਸੂਚਨਾ ਮਿਲਦੇ ਹੀ ਉਸ ਦਾ ਪੁੱਤਰ ਤੁਰੰਤ ਮੌਕੇ &OpenCurlyQuote;ਤੇ ਪਹੁੰਚਿਆ ਤੇ ਮਾਂ ਨੂੰ ਬਚਾਉਣ ਲਈ ਰਾਜੂ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ&comma; ਜਿਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ &OpenCurlyQuote;ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ &OpenCurlyQuote;ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;