&NewLine;<p class&equals;"wp-block-paragraph"><strong>ਚੰਡੀਗੜ੍ਹ &vert;<&sol;strong> ਹਰਿਆਣਾ &&num;8216&semi;ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ 10 ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਉਦੋਂ ਵਾਪਰੀ&comma; ਜਦੋਂ ਕਿਸਾਨ ਕਰਨਾਲ &&num;8216&semi;ਚ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ। <&sol;p>&NewLine;&NewLine;&NewLine;&NewLine;<p class&equals;"wp-block-paragraph"><strong>ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਉੱਥੋਂ ਦੇ ਉਪ ਮੰਡਲ ਮੈਜਿਸਟਰੇਟ &lpar;SDM&rpar; ਨੇ ਆਦੇਸ਼ ਦਿੱਤਾ ਸੀ ਕਿ ਜੇ ਕੋਈ ਉਨ੍ਹਾਂ ਦੇ ਨੇੜੇ ਆਉਂਦਾ ਹੈ ਤਾਂ ਉਸ ਦਾ ਸਿਰ ਪਾੜ ਦਿੱਤਾ ਜਾਵੇ। <&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong>ਪੁਲਿਸ ਨੇ ਕਿਸਾਨਾਂ ਨੂੰ ਫਿਰ ਬੇਰਹਿਮੀ ਨਾਲ ਮਾਰਿਆ&comma; ਵਹਿਸ਼ੀਆਨਾ ਢੰਗ ਨਾਲ ਲਾਠੀਆਂ ਚਲਾਈਆਂ। ਬਾਅਦ ਵਿੱਚ ਜਦੋਂ ਮਾਮਲਾ ਭਖ ਗਿਆ ਤਾਂ ਆਈਏਐੱਸ ਅਧਿਕਾਰੀ ਨੂੰ ਸਪੱਸ਼ਟੀਕਰਨ ਦੇਣਾ ਪਿਆ। ਜਾਣਕਾਰੀ ਅਨੁਸਾਰ ਰਾਜ ਸਰਕਾਰ ਫਿਲਹਾਲ ਉਨ੍ਹਾਂ ਦੀ ਵਿਆਖਿਆ ਤੋਂ ਸੰਤੁਸ਼ਟ ਹੈ।<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">2018 ਬੈਚ ਦੇ ਆਈਏਐੱਸ ਅਧਿਕਾਰੀ ਸਿਨ੍ਹਾ ਨੇ ਕੈਮਰੇ ਸਾਹਮਣੇ ਪੁਲਿਸ ਵਾਲਿਆਂ ਨੂੰ ਇਹ ਗੱਲਾਂ ਕਹੀਆਂ ਸਨ। ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦਿਆਂ ਵੀਡੀਓ ਵੀ ਸਾਹਮਣੇ ਆਇਆ&comma; ਜੋ ਸੋਸ਼ਲ ਮੀਡੀਆ &&num;8216&semi;ਤੇ ਵਾਇਰਲ ਹੋਇਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਸ ਨੂੰ ਇਸ ਵਿੱਚ ਇਹ ਕਹਿੰਦੇ ਹੋਏ ਵੇਖਿਆ ਗਿਆ ਸੀ&comma; &&num;8220&semi;ਚੁੱਕ-ਚੁੱਕ ਕੇ ਮਾਰਿਓ ਪਿੱਛੇ ਸਾਰਿਆਂ ਦੇ। ਅਸੀਂ ਉਨ੍ਹਾਂ ਨੂੰ ਸੁਰੱਖਿਆ ਘੇਰਾ ਪਾਰ ਨਹੀਂ ਕਰਨ ਦੇਵਾਂਗੇ। ਸਾਡੇ ਕੋਲ ਲੋੜੀਂਦੀ ਸੁਰੱਖਿਆ ਫੋਰਸ ਹੈ। ਅਸੀਂ 2 ਦਿਨਾਂ ਤੋਂ ਨਹੀਂ ਸੁੱਤੇ ਪਰ ਤੁਸੀਂ ਲੋਕ ਇੱਥੇ ਕੁਝ ਨੀਂਦਰ ਲੈ ਕੇ ਆਏ ਹੋ&&num;8230&semi; ਇਕ ਵੀ ਬੰਦਾ ਨਿਕਲ ਕੇ ਨਾ ਜਾਵੇ। ਜੇ ਕੋਈ ਆਵੇ ਤਾਂ ਉਸ ਦਾ ਸਿਰ ਪਾਟਣਾ ਚਾਹੀਦਾ ਹੈ। ਕੀ ਤੁਹਾਨੂੰ ਸਮਝ ਆ ਗਿਆ&quest;’’ <&sol;p>&NewLine;&NewLine;&NewLine;&NewLine;<p class&equals;"wp-block-paragraph">ਉਧਰ ਸੰਯੁਕਤ ਕਿਸਾਨ ਮੋਰਚਾ ਨੇ ਸਿਨ੍ਹਾ ਦੀ ਮੁਅੱਤਲੀ ਦੀ ਮੰਗ ਕੀਤੀ ਹੈ&comma; ਜਦੋਂਕਿ ਭਾਜਪਾ ਸ਼ਾਸਤ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਆਈਏਐੱਸ ਅਧਿਕਾਰੀ ਦੀ ਟਿੱਪਣੀ &&num;8216&semi;ਤੇ ਕੋਈ ਬਿਆਨ ਦੇਣ ਤੋਂ ਗੁਰੇਜ਼ ਕੀਤਾ। ਕੁਝ ਨੇ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ &&num;8220&semi;ਅਧਿਕਾਰੀ ਨੇ ਕੁਝ ਵੀ ਗਲਤ ਨਹੀਂ ਕਿਹਾ। ਉਹ ਅਜਿਹੇ ਦਬਾਅ ਦੇ ਸਮੇਂ ਵਿੱਚ ਆਪਣੀ ਡਿਊਟੀ ਕਰ ਰਿਹਾ ਸੀ।&&num;8221&semi;<br><br>ਸੂਤਰਾਂ ਨੇ ਦੱਸਿਆ ਕਿ ਸਿਨ੍ਹਾ ਨਾਲ ਮੁੱਖ ਮੰਤਰੀ ਦਫਤਰ ਨੇ ਵੀ ਸੰਪਰਕ ਕੀਤਾ ਤੇ ਫਿਲਹਾਲ ਉਨ੍ਹਾਂ ਦਾ ਸਪੱਸ਼ਟੀਕਰਨ &OpenCurlyDoubleQuote;ਤਸੱਲੀਬਖਸ਼” ਪਾਇਆ। ਹਰਿਆਣਾ ਭਾਰਤੀ ਕਿਸਾਨ ਯੂਨੀਅਨ &lpar;ਚੜੂਨੀ&rpar; ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਦੋਸ਼ ਲਾਇਆ ਕਿ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ &&num;8216&semi;ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਸੀਨੀਅਰ ਕਾਂਗਰਸੀ ਆਗੂ ਕਿਰਨ ਚੌਧਰੀ ਨੇ ਸ਼ਨੀਵਾਰ ਨੂੰ ਕਰਨਾਲ ਵਿੱਚ ਕਿਸਾਨਾਂ &&num;8216&semi;ਤੇ ਹੋਏ ਲਾਠੀਚਾਰਜ ਦੀ ਸਖਤ ਨਿੰਦਾ ਕੀਤੀ ਤੇ ਇਸ ਨੂੰ ਸਰਕਾਰ ਦਾ ਹੰਕਾਰ ਕਰਾਰ ਦਿੱਤਾ।<br><br>ਇਸ ਦੌਰਾਨ ਕਾਂਗਰਸ ਨੇ ਹਰਿਆਣਾ ਵਿੱਚ ਕਿਸਾਨਾਂ &&num;8216&semi;ਤੇ ਲਾਠੀਚਾਰਜ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਜਨਰਲ ਡਾਇਰ ਦੀ ਯਾਦ ਦਿਵਾਉਂਦਾ ਹੈ ਤੇ ਕਿਸਾਨਾਂ &&num;8216&semi;ਤੇ ਕੀਤਾ ਗਿਆ ਇਹ ਲਾਠੀਚਾਰਜ ਭਾਜਪਾ ਸਰਕਾਰ ਦੇ ਤਾਬੂਤ ਵਿੱਚ ਕਿੱਲ ਸਿੱਧ ਹੋਵੇਗਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਕਿਸਾਨ ਹਰਿਆਣਾ ਵਿੱਚ ਭਾਜਪਾ-ਜੇਜੇਪੀ ਗਠਜੋੜ ਦੇ ਕਈ ਜਨਤਕ ਪ੍ਰੋਗਰਾਮਾਂ ਦਾ ਵਿਰੋਧ ਕਰ ਰਹੇ ਹਨ। ਬੀਕੇਯੂ ਦੇ ਸੱਦੇ &&num;8216&semi;ਤੇ ਬਹੁਤ ਸਾਰੇ ਕਿਸਾਨ ਕਰਨਾਲ ਨੇੜੇ ਬਸਤਾਰਾ ਟੋਲ ਪਲਾਜ਼ਾ &&num;8216&semi;ਤੇ ਇਕੱਠੇ ਹੋਏ ਸਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;