ਮੋਗਾ | ਮੋਗਾ ਵਿਖੇ ਬਾਜ਼ਾਰ ‘ਚ ਟ੍ਰਾਈ ਲੈਣ ਦੇ ਬਹਾਨੇ ਕੁਝ ਨੌਜਵਾਨ ਕਾਰ ਭਜਾ ਕੇ ਫਰਾਰ ਹੋ ਗਏ।
ਸੀਸੀਟੀਵੀ ਦੀ ਮਦਦ ਨਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਕਾਰ ਬਾਜ਼ਾਰ ‘ਤੇ ਕੰਮ ਕਰ ਰਹੇ ਲੜਕੇ ਨੇ ਦੱਸਿਆ ਕਿ ਉਸ ‘ਤੇ ਲੁਟੇਰਿਆਂ ਨੇ ਫਾਇਰ ਵੀ ਕੀਤਾ ਅਤੇ ਮੋਗਾ ਤੋਂ 25 ਕਿਲੋਮੀਟਰ ਦੂਰ ਉਸ ਨੂੰ ਸੁੱਟ ਕੇ ਫਰਾਰ ਹੋ ਗਏ।
ਕਾਰ ਬਾਜ਼ਾਰ ਦੇ ਮਾਲਕ ਦੇ ਬੇਟੇ ਨੇ ਦੱਸਿਆ ਕਿ ਕੁਝ ਨੌਜਵਾਨ ਸਵਿਫਟ ਕਾਰ ਦੇਖਣ ਆਏ ਸੀ ਤੇ ਉਨ੍ਹਾਂ ਕਾਰ ਦੀ ਟ੍ਰਾਈ ਲੈਣ ਨੂੰ ਕਿਹਾ, ਜਦੋਂ ਉਹ ਟ੍ਰਾਈ ਲੈਣ ਜਾ ਰਹੇ ਸੀ ਤਾਂ ਪਿੱਛੋਂ ਕੁਝ ਹੋਰ ਨੌਜਵਾਨ ਆ ਗਏ ਅਤੇ ਮੈਨੂੰ ਕਾਰ ‘ਚੋਂ ਜ਼ਬਰਦਸਤੀ ਸੁੱਟ ਦਿੱਤਾ ਅਤੇ ਮੇਰੇ ‘ਤੇ ਫਾਇਰ ਕਰਕੇ ਫਰਾਰ ਹੋ ਗਏ।
ਕਾਰ ਮਾਲਕ ਨੇ ਦੱਸਿਆ ਕਿ ਮੈਂ ਕਾਰ ਬਾਜ਼ਾਰ ‘ਚ ਆਪਣੀ ਕਾਰ ਵੇਚਣ ਲਈ ਲਗਾਈ ਹੋਈ ਸੀ ਪਰ ਕੁਝ ਨੌਜਵਾਨ ਟ੍ਰਾਈ ਲੈਣ ਦੇ ਬਹਾਨੇ ਮੇਰੀ ਕਾਰ ਲੈ ਕੇ ਫਰਾਰ ਹੋ ਗਏ।
ਮੌਕੇ ‘ਤੇ ਪਹੁੰਚੇ ਇੰਸਪੈਕਟਰ ਗੁਰਪ੍ਰੀਤ ਨੇ ਦੱਸਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਅਤੇ ਜਲਦ ਹੀ ਸੀਸੀਟੀਵੀ ਦੀ ਮਦਦ ਨਾਲ ਲੁਟੇਰਿਆਂ ਨੂੰ ਫੜ ਲਵਾਂਗੇ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)