ਨਵੀਂ ਦਿੱਲੀ . ਦੇਸ਼ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਭਾਵ ਲਾਗੂ ਕੀਤੇ ਲੌਕਡਾਊਨ ਵਿਚਾਲੇ ਸੀਬੀਐਸਈ ਬੋਰਡ ਨੇ ਵੱਡਾ ਫੈਸਲਾ ਲਿਆ ਹੈ। ਸੀਬੀਐਸਈ ਦੀ 10ਵੀਂ ਜਮਾਤ ਦੀਆਂ ਬਾਕੀ ਬੋਰਡ ਪ੍ਰੀਖਿਆਵਾਂ ਹੁਣ ਨਹੀਂ ਹੋਣਗੀਆਂ। ਸਿਰਫ ਉੱਤਰ ਪੂਰਬੀ ਦਿੱਲੀ ਦੇ ਤਣਾਅ ਕਾਰਨ ਰੱਦ ਕੀਤੀ ਗਈ ਪ੍ਰੀਖਿਆਵਾਂ ਹੀ ਦੁਬਾਰਾ ਕਰਵਾਈਆਂ ਜਾਣਗੀਆਂ। 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਾਕੀ ਪ੍ਰੀਖਿਆਵਾਂ ‘ਚ ਔਸਤ ਦੇ ਹਿਸਾਬ ਨਾਲ ਗ੍ਰੇਡ ਦਿੱਤੇ ਜਾਣਗੇ।

ਹਾਲਾਤ ਠੀਕ ਹੁੰਦਿਆਂ ਕਾਪੀਆਂ ਚੈਕ ਹੋਣਗੀਆਂ

ਇਸ ਦੇ ਨਾਲ ਹੀ ਕਲਾਸ 12ਵੀਂ ਦੇ ਬਾਕੀ ਵਿਸ਼ਿਆਂ ‘ਚ ਸਿਰਫ ਖਾਸ ਪ੍ਰੀਖਿਆਵਾਂ ਹੀ ਲਈਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਸਥਿਤੀ ਸਧਾਰਨ ਹੋਵੇਗੀ, ਕਾਪੀਆਂ ਚੈੱਕ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਸੀਬੀਐਸਈ ਅਨੁਸਾਰ ਕਾਪੀਆਂ ਦੀ ਜਾਂਚ ਕਰਨ ਤੇ ਨਤੀਜੇ ਪ੍ਰਾਪਤ ਕਰਨ ‘ਚ ਘੱਟੋ-ਘੱਟ ਢਾਈ ਮਹੀਨੇ ਲੱਗਣਗੇ। ਸਭ ਕੁਝ ਲੌਕਡਾਊਨ ਦੀ ਸਥਿਤੀ ‘ਤੇ ਨਿਰਭਰ ਕਰੇਗਾ।

ਕੀ ਕਹਿਣਾ ਸੀਬੀਐਸਈ ਸੈਕਟਰੀ ਦਾ

ਬੱਚਿਆਂ ‘ਚ ਆ ਰਹੇ ਤਣਾਅ ਬਾਰੇ ਸੀਬੀਐਸਈ ਸਕੱਤਰ ਨੇ ਕਿਹਾ ਹੈ, “ਆਨਲਾਈਨ ਸਿੱਖਿਆ ਅਧਿਆਪਕ ਤੇ ਬੱਚੇ ਦੋਵਾਂ ਲਈ ਨਵੀਂ ਪ੍ਰਣਾਲੀ ਹੈ। ਅਜਿਹੇ ‘ਚ ਤਣਾਅ ਆਵੇਗਾ ਪਰ ਸੀਬੀਐਸਈ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਦੌਰਾਨ ਰਚਨਾਤਮਕਤਾ ਵਧਾਉਣ ਦੀ ਸਲਾਹ ਦੇ ਰਿਹਾ ਹੈ, ਤਾਂ ਕਿ ਬੱਚੇ ਨੂੰ ਤਣਾਅ ਨਾ ਹੋਏ। ਇਸ ਨੂੰ ਦੂਰ ਕਰਨ ਲਈ ਮਾਪਿਆਂ ਨੂੰ ਵੀ ਘਰ ‘ਚ ਸਹਾਇਤਾ ਕਰਨੀ ਚਾਹੀਦੀ ਹੈ।”