&NewLine;<p class&equals;"wp-block-paragraph"><strong>ਚੰਡੀਗੜ੍ਹ &period;<&sol;strong> ਇਸ ਸਾਲ ਦੇ ਸ਼ੁਰੂ ਹੋਣ ਤੋਂ ਹੀ ਮਾਰੂਥਲੀ ਟਿੱਡੀ ਦਲ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ &&num;8216&semi;ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਹ ਟਿੱਡੀ ਦਲ ਪੂਰਬੀ ਅਫਰੀਕਾ&comma; ਮੱਧ-ਪੂਰਬ ਦੇਸ਼ਾਂ&comma; ਦੱਖਣੀ ਇਰਾਨ&comma; ਪਾਕਿਸਤਾਨ ਅਤੇ ਭਾਰਤ ਵਿਚ ਖ਼ਾਸ ਤੌਰ &&num;8216&semi;ਤੇ ਸਰਹੱਦੀ ਸੂਬਿਆਂ ਰਾਜਸਥਾਨ&comma; ਪੰਜਾਬ&comma; ਗੁਜਰਾਤ ਦੀ ਖੇਤੀਬਾੜੀ ਲਈ ਇਕ ਚੁਣੌਤੀ ਹੈ। ਇਨ੍ਹਾਂ ਟਿੱਡੀਆਂ ਦਾ ਬਰਸਾਤ ਦੇ ਮੌਸਮ ਵਿਚ ਆਉਣਾ ਇਕ ਪੁਰਾਣਾ ਵਰਤਾਰਾ ਹੈ ਪਰ ਇਸ ਸਾਲ ਸਰਦੀਆਂ ਦੇ ਮੌਸਮ &&num;8216&semi;ਚ ਟਿੱਡੀ ਦਲ ਦੀ ਆਮਦ ਨਵਾਂ ਵਰਤਾਰਾ ਰਿਹਾ। ਖੇਤੀ ਵਿਗਿਆਨੀਆਂ ਵੱਲੋਂ ਇਸ ਨੂੰ ਮੌਸਮ ਤਬਦੀਲੀਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।<br><&sol;p>&NewLine;&NewLine;&NewLine;&NewLine;<h4 class&equals;"wp-block-heading">ਸਰਹੱਦੀ ਇਲਾਕਿਆਂ &&num;8216&semi;ਚ ਹਮਲੇ ਦੀਆਂ ਸੰਭਾਵਨਾਵਾਂ ਜ਼ਿਆਦਾ<br><&sol;h4>&NewLine;&NewLine;&NewLine;&NewLine;<p class&equals;"wp-block-paragraph">ਪੰਜਾਬ ਖੇਤੀਬਾੜੀ ਯੂਨੀਵਰਸਿਟੀ&comma; ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ&period; ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਸ ਸਾਲ ਜਨਵਰੀ-ਫਰਵਰੀ ਵਿਚ ਸਰਹੱਦ ਪਾਰੋਂ ਟਿੱਡੀ ਦਲ ਦੇ ਛੋਟੇ ਤੇ ਦਰਮਿਆਨੇ ਸਮੂਹ ਰਾਜਸਥਾਨ ਅਤੇ ਪੰਜਾਬ ਵਿਚ ਦਾਖ਼ਲ ਹੋਏ ਸਨ&comma; ਜਿਨ੍ਹਾਂ ਨੂੰ ਜਲਦੀ ਹੀ ਮੁਕੰਮਲ ਤੌਰ &&num;8216&semi;ਤੇ ਖ਼ਤਮ ਕਰ ਦਿੱਤਾ ਗਿਆ ਸੀ। ਪੰਜਾਬ &&num;8216&semi;ਚ ਇਨ੍ਹਾਂ ਟਿੱਡੀਆਂ ਦੇ ਛੋਟੇ ਸਮੂਹਾਂ ਦਾ ਕੋਈ ਗੰਭੀਰ ਖ਼ਤਰਾ ਨਹੀਂ। ਪੰਜਾਬ &&num;8216&semi;ਚ ਸਰਦੀਆਂ ਤੋਂ ਬਾਅਦ ਤਾਪਮਾਨ &&num;8216&semi;ਚ ਵਾਧੇ ਦੌਰਾਨ ਸਰਹੱਦ ਪਾਰੋਂ ਸੰਭਾਵਿਤ ਬਾਲਗ ਟਿੱਡੀਆਂ ਦੇ ਹਮਲਿਆਂ ਤੋਂ ਬਚਣ ਦੀ ਲੋੜ ਹੈ। ਬੀਤੇ ਦਿਨੀਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਹਿੰਦੂਮਲਕੋਟ&comma; ਖੱਖਾਂ ਅਤੇ ਰੇਣੁਕਾ ਇਲਾਕਿਆਂ ਤੋਂ ਇਲਾਵਾ ਪੰਜਾਬ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਰੂਪਨਗਰ&comma; ਬਾਰੇਕਾ&comma; ਨੇਜੇਕੇ ਤੇ ਬਿਸ਼ੰਬਰ ਆਦਿ ਇਲਾਕਿਆਂ ਵਿਚ ਨਾਬਾਲਗ ਟਿੱਡੀ ਦਲ ਦੇ ਛੋਟੇ ਸਮੂਹਾਂ ਦੀ ਸਰਹੱਦ ਪਾਰੋਂ ਆਮਦ ਵੇਖੀ ਗਈ।<br><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h4 class&equals;"wp-block-heading">ਖੇਤੀ ਮਾਹਿਰਾਂ ਨਾਲ ਕਰੋ ਸੰਪਰਕ<br><&sol;h4>&NewLine;&NewLine;&NewLine;&NewLine;<p class&equals;"wp-block-paragraph">ਪੀਏਯੂ ਅਤੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਇਸ ਪ੍ਰਤੀ ਕਿਸਾਨਾਂ ਨੂੰ ਪੂਰੀ ਚੌਕਸੀ ਵਰਤੀ ਲਈ ਕਿਹਾ ਗਿਆ ਹੈ। ਸਰਹੱਦੀ ਜ਼ਿਲ੍ਹਿਆਂ &&num;8216&semi;ਚ ਖੇਤਾਂ ਦਾ ਸਮੇਂ-ਸਮੇਂ ਸਰਵੇਖਣ ਤੇ ਰੋਕਥਾਮ ਦੇ ਯੋਗ ਢੰਗਾਂ ਨਾਲ ਟਿੱਡੀ ਦਲ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕਦਾ ਹੈ। ਡਾ&period; ਛੁਨੇਜਾ ਨੇ ਦੱਸਿਆ ਕਿ ਟਿੱਡੀ ਦਲ ਦੇ ਨਾਬਾਲਗ ਹਾਪਰ ਦੀ ਪਛਾਣ ਇਸ ਦੇ ਹਰੇ ਤੋਂ ਸਲੇਟੀ ਰੰਗ&comma; ਅਤੇ ਸਵਾਰਮ ਕਰਨ ਵਾਲੇ ਨਵੇਂ ਬਣੇ ਬਾਲਗਾਂ ਦੀ ਗੁਲਾਬੀ ਰੰਗਤ ਤੋਂ ਸਹਿਜੇ ਹੀ ਕੀਤੀ ਜਾ ਸਕਦੀ ਹੈ&comma; ਜਿਸ ਦੇ ਮੂਹਰਲੇ ਖੰਭਾਂ ਉੱਤੇ ਬਹੁਤ ਸਾਰੇ ਕਾਲੇ ਧੱਬੇ ਹੁੰਦੇ ਹਨ। ਜੇ ਟਿੱਡੀ ਦਲ ਦੇ ਨਾਬਾਲਗ ਹਾਪਰਾਂ ਜਾਂ ਉੱਡਦੇ ਹੋਏ ਬਾਲਗਾਂ ਦਾ ਸਮੂਹ ਜਾਂ ਇਨ੍ਹਾਂ ਦਾ ਖੇਤਾਂ &&num;8216&semi;ਚ ਹਮਲਾ ਵਿਖਾਈ ਦੇਵੇ ਤਾਂ ਕਿਸਾਨ ਆਪਣੇ ਜ਼ਿਲ੍ਹੇ ਵਿਚ ਪੀਏਯੂ ਨਾਲ ਸਬੰਧਤ ਸੰਸਥਾਵਾਂ ਜਾਂ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੂੰ ਇਸ ਬਾਰੇ ਫੌਰੀ ਤੌਰ &&num;8216&semi;ਤੇ ਜਾਣਕਾਰੀ ਦੇਣ ਤਾਂ ਜੋ ਇਸ ਕੀੜੇ ਦੀ ਰੋਕਥਾਮ ਕਰ ਕੇ ਫ਼ਸਲਾਂ ਅਤੇ ਹੋਰ ਬਨਾਸਪਤੀ ਨੂੰ ਬਚਾਇਆ ਜਾ ਸਕੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;