ਅਲਾਵਲਪੁਰ | ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਅੱਡਾ ਬੱਲਾਂ ਕੋਲ ਰਾਤ ਕਰੀਬ 1 ਵਜੇ ਘਰ ਆ ਰਹੇ ਪਿਤਾ-ਪੁੱਤ ਤੋਂ ਲੁਟੇਰੇ ਹਥਿਆਰਾਂ ਦੀ ਨੋਕ ‘ਤੇ 10600 ਰੁਪਏ ਲੁੱਟ ਕੇ ਫਰਾਰ ਹੋ ਗਏ।

ਇਸ ਬਾਰੇ ਅਲਾਵਲਪੁਰ ਦੇ ਮੁਹੱਲਾ ਰਾਮਗੜ੍ਹੀਆ ਨਿਵਾਸੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਤਾ ਗੁਰਮੇਲ ਸਿੰਘ ਨਾਲ ਦਿੱਲੀ ਤੋਂ ਰਾਤ ਕਰੀਬ 12.40 ਵਜੇ ਰੇਲਵੇ ਸਟੇਸ਼ਨ ਜਲੰਧਰ ਪਹੁੰਚੇ ਤਾਂ ਦੋਸਤ ਦੇ ਘਰੋਂ ਮੋਟਰਸਾਈਕਲ ਲੈ ਕੇ ਰਾਏਪੁਰ-ਰਸੂਲਪੁਰ ਦੇ ਕੋਲ ਪਹੁੰਚੇ ਤਾਂ ਮੋਟਰਸਾਈਕਲ ਦਾ ਪੈਟਰੋਲ ਖਤਮ ਹੋ ਗਿਆ।

ਉਹ ਪੈਦਲ ਜਾ ਰਹੇ ਸਨ ਕਿ ਇਕ ਮੋਟਰਸਾਈਕਲ ‘ਤੇ 3 ਨੌਜਵਾਨ ਆਏ ਅਤੇ ਮਦਦ ਦੇ ਨਾਂ ‘ਤੇ ਬਾਈਕ ਨੂੰ ਧੱਕਾ ਲਾਉਣ ਲੱਗੇ। ਜਦੋਂ ਅੱਡਾ ਬੱਲਾਂ ਕੋਲ ਸੁੰਨਸਾਨ ਜਗ੍ਹਾ ‘ਤੇ ਪਹੁੰਚੇ ਤਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਕੱਢ ਲਏ। ਇਸ ਤੋਂ ਬਾਅਦ ਲੁਟੇਰਿਆਂ ਨੇ ਵਰਿੰਦਰ ਤੋਂ 4300 ਰੁਪਏ, ਮੋਬਾਇਲ ਅਤੇ ਪਿਤਾ ਤੋਂ 6300 ਰੁਪਏ ਲੁੱਟ ਲਏ।

ਖਿੱਚ-ਧੂਹ ਦੌਰਾਨ ਲੁਟੇਰਿਆਂ ਨੇ ਉਨ੍ਹਾਂ ‘ਤੇ ਦਾਤਰ ਨਾਲ ਹਮਲਾ ਕੀਤਾ ਤੇ ਕਿਸ਼ਨਗੜ੍ਹ ਵੱਲ ਫਰਾਰ ਹੋ ਗਏ। ਇਸ ਤੋਂ ਬਾਅਦ ਪਿਤਾ-ਪੁੱਤਰ ਨਜ਼ਦੀਕ ਦੇ ਪੈਟਰੋਲ ਪੰਪ ‘ਤੇ ਪਹੁੰਚੇ ਅਤੇ ਨਾਈਟ ਡਿਊਟੀ ‘ਤੇ ਤਾਇਨਾਤ ਕਰਮਚਾਰੀ ਨੂੰ ਘਟਨਾ ਬਾਰੇ ਦੱਸਿਆ ਅਤੇ 50 ਰੁਪਏ ਦਾ ਪੈਟਰੋਲ ਉਧਾਰ ਪਵਾ ਕੇ ਅਲਾਵਲਪੁਰ ਪੁਲਿਸ ਚੌਕੀ ਪਹੁੰਚੇ। ਕਿਸ਼ਨਗੜ੍ਹ ਏਰੀਆ ਹੋਣ ਕਾਰਨ ਸਵੇਰੇ ਕਿਸ਼ਨਗੜ੍ਹ ਪੁਲਿਸ ਨੂੰ ਘਟਨਾ ਦੀ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।