ਗੜ੍ਹਸ਼ੰਕਰ . ਇਕ ਇਨਸਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ ਆਪਣੀ ਹੀ ਧੀ ਨਾਲ ਜਬਰ- ਜਨਾਹ ਕਰਵਾਉਣ ਲਈ ਜ਼ਿੰਮੇਵਾਰ ਪਾਈ ਗਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤ ਲੜਕੀ ਨੇ ਕਿਹਾ ਕਿ ਮਾਂ ਦਾ ਮੀਰਪੁਰ ਜੱਟਰ ਦੇ ਇਕ ਅਮਰਜੀਤ ਨਾਂ ਦੇ ਨੌਜਵਾਨ ਨਾਲ ਨਾਜਾਇਜ਼ ਸਬੰਧ ਸੀ। ਕਈ ਵਾਰ ਮਾਂ ਤੇ ਪਿਤਾ ਮੈਨੂੰ ਉਸ ਨੂੰ ਮਿਲਾਉਣ ਲਈ ਲਿਜਾਂਦੇ। 25 ਮਾਰਚ, 2019 ਨੂੰ ਮਾਂ ਉਸ ਨੂੰ ਲੁਧਿਆਣਾ ਜਾਣ ਦੇ ਨਾਂ ‘ਤੇ ਗੜ੍ਹਸ਼ੰਕਰ ਦੋਸ਼ੀ ਕੋਲ ਲੈ ਗਈ। ਉਥੋਂ ਅਨੰਦਪੁਰ ਸਾਹਿਬ ਗਏ ਤੇ 26 ਮਾਰਚ ਨੂੰ ਵਾਪਸ ਪਰਤੇ। ਸ਼ਾਮ ਨੂੰ ਮਾਂ ਨੇ ਉਸ ਨੂੰ ਖਾਣੇ ‘ਚ ਨੀਂਦ ਦੀਆਂ ਗੋਲੀਆਂ ਦਿੱਤੀਆਂ ਤੇ ਜਦੋਂ ਨੀਂਦ ਆਉਣ ਲੱਗ ਗਈ ਤਾਂ ਮੁਲਜ਼ਮ ਨੇ ਲੜਕੀ ਨਾਲ ਬਲਾਤਕਾਰ ਕੀਤਾ। ਅਜਿਹਾ ਮਈ ‘ਚ ਦੂਜੀ ਵਾਰ ਫਿਰ ਹੋਇਆ ਸੀ। ਪੀੜਤ ਲੜਕੀ ਨੇ ਦੱਸਿਆ ਕਿ ਜਦੋਂ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਪੇਟ ਦਰਦ ਕਰ ਰਿਹਾ ਹੈ ਤਾਂ ਉਸ ਨੇ ਚੁੱਪ ਰਹਿਣ ਲਈ ਕਿਹਾ।
ਪੀੜਤ ਲੜਕੀ ਨੇ ਕਿਹਾ ਕਿ ਮਾਰਚ 2020 ‘ਚ ਮਾਂ ਫਿਰ ਉਸ ਨੂੰ ਦੋਸ਼ੀ ਕੋਲ ਗੜ੍ਹਸ਼ੰਕਰ ਲੈ ਗਈ। ਫਿਰ ਮਾਂ ਨੇ ਉਸ ਨੂੰ ਖਾਣੇ ‘ਚ ਨੀਂਦ ਦੀਆਂ ਗੋਲੀਆਂ ਦਿੱਤੀਆਂ, ਤਾਂ ਲੜਕੀ ਨੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਬਾਅਦ ‘ਚ ਘਰ ਆ ਕੇ ਉਸ ਨੇ ਪਿਤਾ ਨੂੰ ਸਾਰੀ ਗੱਲ ਦੱਸਦਿਆਂ ਸ਼ਿਕਾਇਤ ਕੀਤੀ। ਪੁਲਿਸ ਨੇ ਦੱਸਿਆ ਕਿ ਮਾਂ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।