ਤਲਵੰਡੀ ਸਾਬੋ| ਤਲਵੰਡੀ ਸਾਬੋ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਇਥੇ ਇਕ ਨਾਬਾਲਗ ਧੀ ਦੇ ਪਿਤਾ ਨੇ ਥਾਣੇ ਮੂਹਰੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ।
ਮਾਮਲਾ ਬਠਿੰਡਾ ਦੇ ਤਲਵੰਡੀ ਸਾਬੋ ਦਾ ਹੈ। ਇਥੇ ਇਕ ਨਾਬਾਲਗ ਕੁੜੀ ਆਪਣੇ ਆਸ਼ਿਕ ਨਾਲ ਭੱਜ ਗਈ। ਜਿਸ ਦੀ ਰਿਪੋਰਟ ਨਾਬਾਲਗ ਕੁੜੀ ਦੇ ਪਿਤਾ ਪਰਮਜੀਤ ਸਿੰਘ ਨੇ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਸੀ। ਪਰ ਪਿਛਲੇ ਡੇਢ ਮਹੀਨੇ ਤੋੋਂ ਥਾਣੇ ਦੇ ਚੱਕਰ ਮਾਰ ਮਾਰ ਕੇ ਅੱਕੇ ਪੀੜਤ ਪਿਤਾ ਨੇ ਅੱਜ ਦਵਾਈ ਪੀ ਕੇ ਥਾਣੇ ਮੂਹਰੇ ਖੁਦਕੁਸ਼ੀ ਕਰ ਲਈ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਹੱਲੇ ਦਾ ਮੁੰਡਾ ਚਰਨਜੀਤ ਉਨ੍ਹਾਂ ਦੀ ਨਾਬਾਲਗ ਧੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ। ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਕੁਝ ਲੋਕਾ ਨੇ ਵੀ ਉਨ੍ਹਾਂ ਦੀ ਧੀ ਨੂੰ ਭਜਾਉਣ ਵਿਚ ਮਦਦ ਕੀਤੀ ਹੈ ਤੇ ਉਹ ਹੁਣ ਸਾਨੂੰ ਵੀ ਤੰਗ ਪਰੇਸ਼ਾਨ ਕਰ ਰਹੇ ਹਨ।
ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਮ੍ਰਿਤਕ ਪਰਮਜੀਤ ਸਿੰਘ ਦੀ ਪਤਨੀ ਦੇੇ ਬਿਆਨਾਂ ਉਤੇ ਗੁਆਂਢ ਵਿਚ ਰਹਿਣ ਵਾਲੇ ਸਾਬਕਾ ਐਮਸੀ ਗੁਰਚਰਨ ਸਿੰਘ, ਗੁਰਦੇਵ ਕੌਰ ਪਤਨੀ ਲਾਭ ਸਿੰਘ, ਬਲਦੇਵ ਸਿੰਘ ਪੁੱਤਰ ਲਾਭ ਸਿੰਘ ਤੇ ਇਕ ਧੰਨਕੌਰ ਨਾਂ ਦੀ ਮਹਿਲਾ ਸਣੇ 8 ਲੋਕਾਂ ਉਤੇ ਪਰਚਾ ਦਰਜ ਹੋਇਆ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)