<div><strong>ਪਟਿਆਲਾ&comma; 10 ਜਨਵਰੀ &vert;<&sol;strong> ਨਾਭਾ ਬਲਾਕ ਦੇ ਪਿੰਡ ਦਿੱਤੂਪੁਰ ਵਿਚ ਧੁੰਦ ਦੇ ਕਹਿਰ ਨੇ ਇੱਕ ਪਰਿਵਾਰ ਦੇ ਤਿੰਨ ਚਿਰਾਗ ਬੁਝਾ ਦਿੱਤੇ। ਬੀਤੀ ਰਾਤ 8&period;30 ਵਜੇ ਜਦੋਂ ਪੰਜ ਨੌਜਵਾਨ ਕਾਰ ਵਿਚ ਸਵਾਰ ਹੋ ਕੇ ਘਰ ਜਾ ਰਹੇ ਸਨ ਤਾਂ ਇੱਕ ਨੌਜਵਾਨ ਕਾਰ ਵਿਚੋਂ ਹੇਠਾਂ ਉਤਰਿਆ ਅਤੇ ਆਪਣੇ ਮੋਬਾਈਲ ਫੋਨ ਦੀ ਟਾਰਚ ਨਾਲ ਉਨ੍ਹਾਂ ਨੂੰ ਰਸਤਾ ਦਿਖਾਉਣ ਲੱਗਾ ਪਰ ਧੁੰਦ ਇੰਨੀ ਸੰਘਣੀ ਸੀ ਕਿ ਕਾਰ ਜਿਸ ਵਿਚ ਚਾਰ ਨੌਜਵਾਨ ਸਵਾਰ ਸਨ&comma; ਪਿੰਡ ਦੇ ਇੱਕ ਛੱਪੜ ਵਿਚ ਜਾ ਡਿੱਗੀ। ਇੱਕ ਨੌਜਵਾਨ ਦਾ ਬਚਾਅ ਹੋ ਗਿਆ ਅਤੇ ਤਿੰਨ ਹੋਰਾਂ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ।<&sol;div>&NewLine;<div><&sol;div>&NewLine;<div>ਮ੍ਰਿਤਕ ਨੌਜਵਾਨਾਂ ਦੀ ਪਛਾਣ ਕਮਲਪ੍ਰੀਤ ਵਜੋਂ ਹੋਈ ਹੈ ਜੋ 12ਵੀਂ ਜਮਾਤ ਦਾ ਵਿਦਿਆਰਥੀ ਸੀ&comma; ਦੂਜਾ ਨੌਜਵਾਨ ਹਰਦੀਪ ਸਿੰਘ ਜੋ ਕਿ ਨੇਵੀ ਵਿਚ ਸੀ ਅਤੇ ਤੀਜਾ ਨੌਜਵਾਨ ਇੰਦਰਜੋਤ ਸਿੰਘ ਹੈ ਜੋ ਵੇਰਕਾ ਮਿਲਕ ਪਲਾਂਟ ਵਿਚ ਕੰਮ ਕਰਦਾ ਸੀ। ਇਸ ਮੰਦਭਾਗੀ ਘਟਨਾ ਦਾ ਸ਼ਿਕਾਰ ਹੋ ਗਏ। ਹਾਦਸੇ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।<&sol;div>&NewLine;<div><&sol;div>&NewLine;<div>ਇਸ ਮੌਕੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਧੁੰਦ ਕਾਰਨ ਵਾਪਰਿਆ ਹੈ ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀ ਅਤੇ ਨੌਜਵਾਨਾਂ ਨੂੰ ਉਮੀਦ ਨਹੀਂ ਸੀ ਕਿ ਕਾਰ ਛੱਪੜ ਵਿਚ ਡੁੱਬ ਜਾਵੇਗੀ। ਇਸ ਹਾਦਸੇ ਵਿਚ ਤਿੰਨ ਨੌਜਵਾਨਾਂ ਜੋ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ&comma; ਦੀ ਮੌਤ ਹੋ ਗਈ।<&sol;div>&NewLine;<div><&sol;div>&NewLine;<div>ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਹੈ ਕਿਉਂਕਿ ਇੰਨੀ ਵੱਡੀ ਘਟਨਾ ਪਿੰਡ ਵਿਚ ਪਹਿਲੀ ਵਾਰ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਤੂੜੀ ਦੀਆਂ ਗੰਢਾਂ ਨਾਲ ਭਰੀਆਂ ਵੱਡੀਆਂ ਟਰਾਲੀਆਂ ਪਿੰਡ ਵਿੱਚੋਂ ਲੰਘ ਰਹੀਆਂ ਸਨ&comma; ਜਿਸ ਕਾਰਨ ਰੇਲਿੰਗ ਵੀ ਟੁੱਟ ਗਈ ਅਤੇ ਇਹ ਹਾਦਸਾ ਵਾਪਰ ਗਿਆ।<&sol;div>&NewLine;<p><&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;