ਨਰਿੰਦਰ ਕੁਮਾਰ | ਜਲੰਧਰ

ਨਕੋਦਰ ਨਗਰ ਕੋਂਸਲ ਵਲੋਂ ਡੇਢ ਸਾਲ ਬਾਅਦ ਵੀ ਜ਼ਰੂਰਤਮੰਦ ਲੋਕਾਂ ਦੇ ਲਈ ਬਣਾਈ ਗਈ ‘ਨੇਕੀ ਦੀ ਰਸੋਈ’ ਨਹੀ ਖੁੱਲ੍ਹ ਪਾਈ। ਇਸ ਰਸੋਈ ਦੇ ਖੁੱਲ੍ਹਣ ਕਾਰਨ ਲੋਕਾਂ ਨੂੰ 10 ਰੁਪਏ ਵਿਚ ਢਿੱਡ ਭਰ ਭੋਜਨ ਮਿਲਣਾ ਸੀ ਜੋ ਕੇ ਸਥਾਨਕ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਹਿਲੇ ਤੱਕ ਸੰਭਵ ਨਹੀਂ ਹੋ ਸਕਿਆ।

ਸੇਵਕ ਗੌਰਵ ਜੈਨ ਨੇ ਇਸ ਮਸਲੇ ਨੂੰ ਬੜੇ ਲੰਬੇ ਸਮੇਂ ਤੋਂ ਚੁੱਕਿਆ ਹੋਇਆ ਹੈ ਹੁਣ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਤੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਕੀਤੀ ਹੈ ਤੇ ਡੀਸੀ ਜਲੰਧਰ ਘਣਸ਼ਿਆਮ ਥੋਅਰੀ ਨੇ ਐਸਡੀਐਮ ਨਕੋਦਰ ਨੂੰ ਇਸਦੀ 15 ਦਿਨਾਂ ਵਿਚ ਜਾਂਚ ਰਿਪੋਰਟ ਦੇਣ ਨੂੰ ਕਿਹਾ ਹੈ। ਜੈਨ ਨੇ ਦੱਸਿਆ ਕਿ ਜਿੱਥੇ ‘ਨੇਕੀ ਦੀ ਰਸੋਈ’ ਬਣਾਈ ਗਈ ਹੈ ਉਸ ਇਮਾਰਤ ਦੀ ਮੁਰੰਮਤ ਦਾ ਕੰਮ ਇੱਕ ਚਹੇਤੇ ਠੇਕੇਦਾਰ ਨੂੰ ਸਾਡੇ ਪੰਜ ਲੱਖ ਰੁਪਏ ਦੇ ਕੇ ਕਰਵਾਇਆ ਸੀ ਤੇ ਨਾਲ ਹੀ ਇਸ ਰਸੋਈ ਅੰਦਰ ਪੰਦਰਾਂ ਮਹਿੰਗੇ ਮੇਜ਼ ਤੇ 70 ਕੁਰਸੀਆਂ ਖਰੀਦੀਆਂ ਸਨ ਜੋ ਕੇ ਓਸ ਸਮੇਂ ਤੋਂ ਹੀ ਧੂੜ ਫੱਕ ਰਹੀਆਂ ਹਨ।