ਜਲੰਧਰ | ਪਠਾਨਕੋਟ ਰੋਡ ‘ਤੇ ਪੈਂਦੇ ਨੂਰਪੁਰ ਪਿੰਡ ‘ਚ ਇਸਲਾਮ ਧਰਮ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਜਲਸਾ ਕਰਵਾਇਆ ਗਿਆ। ਜਲਸਾ ਇੱਥੋਂ ਦੀ ਨੂਰ-ਏ-ਇਲਾਹੀ ਮਸਜਿਦ ‘ਚ ਹੋਇਆ।
ਜਲਸੇ ਦੇ ਮੁੱਖ ਵਕਤਾ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਸਨ। ਉਨ੍ਹਾਂ ਲੋਕਾਂ ਨੂੰ ਇਸਲਾਮ ਧਰਮ ਦੀਆਂ ਸਿੱਖਿਆਂਵਾ ਬਾਰੇ ਦੱਸਦਿਆਂ ਕਿਹਾ ਕਿ ਇਸਲਾਮ ਸਾਨੂੰ ਬਰਾਬਰੀ ਸਿਖਾਉਂਦਾ ਹੈ।
ਯੂਵਾ ਸੰਗਠਨ ਜਲੰਧਰ ਦੇ ਪ੍ਰੈਜੀਡੈਂਟ ਰਾਸ਼ਿਦ ਅਖਤਰ ਨੇ ਦੱਸਿਆ ਕਿ ਇਹ ਜਲਸਾ ਨੂਰ-ਏ-ਇਲਾਹੀ ਕਮੇਟੀ ਵੱਲੋਂ ਕਰਵਾਇਆ ਗਿਆ।
ਜਲਸੇ ‘ਚ ਯੁਵਾ ਸੰਗਠਨ ਪੰਜਾਬ ਦੇ ਵਾਇਸ ਪ੍ਰੈਜ਼ੀਡੈਂਟ ਮੁਜਾਹਿਦ ਖਾਨ, ਕਮੇਟੀ ਦੇ ਚੇਅਰਮੈਨ ਮੁਨੱਵਰ ਹੁਸੈਨ ਅਤੇ ਮਜਸਿਦ ਦੇ ਪ੍ਰੈਜ਼ੀਡੈਂਟ ਅਨਵਰ ਖਾਨ ਨੇ ਵੀ ਅਹਿਮ ਭੂਮਿਕਾ ਨਿਭਾਈ। ਮਾਈਨੋਰਿਟੀ ਕਮੀਸ਼ਨ ਦੇ ਮੈਂਬਰ ਨਾਸਿਰ ਸਲਮਾਨੀ ਵੀ ਮੌਜੂਦ ਸਨ।
ਪੂਰਾ ਜਲਸਾ ਵੇਖੋ…
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )