ਨਰਿੰਦਰ ਕੁਮਾਰ | ਜਲੰਧਰ

ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਜ਼ਿਆਦਾ ਲੋਕਾਂ ਦੀ ਭੀੜ ਇਕੱਠੀ ਕਰਨ ਦੀ ਮਨਾਹੀ ਹੈ ਉੱਥੇ ਹੀ ਪੰਜਾਬੀਆਂ ਤਰਫੋਂ ਵਿਆਹਾਂ ਵਿੱਚ ਦੋ ਸ਼ਿਫਟਾਂ ਵਿਚ ਪੰਜਾਹ ਤੋਂ ਜ਼ਿਆਦਾ ਮਹਿਮਾਨਾਂ ਦੇ ਬੁਲਾਉਣ ਦੇ ਜੁਗਾੜ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਐੱਚ ਸੀ ਅਰੋੜਾ ਨੇ ਮੁੱਖ ਮੰਤਰੀ ਨੂੰ ਜਲੰਧਰ ਵਿਚ 27 ਜੂਨ ਨੂੰ ਹੋਣ ਜਾ ਰਹੇ ਵਿਆਹ ਦੇ ਮਾਮਲੇ ਵਿਚ ਮੰਗ ਪੱਤਰ ਭੇਜਿਆ ਸੀ ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਇਸ ਦੀਆਂ ਹਦਾਇਤਾਂ ਮੁੱਖ ਮੰਤਰੀ ਨੇ ਵਕੀਲ ਐੱਚ ਸੀ ਅਰੋੜਾ ਦੀ ਸ਼ਿਕਾਇਤ ਤੇ ਮੁੱਖ ਸਹਾਇਕ ਸਕੱਤਰ ਹੋਮ ਪੰਜਾਬ ਅਤੇ ਜਲੰਧਰ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਇਸ ਦੀ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਤੋਂ ਸ਼ਿਕਾਇਤ ਕਰਤਾ ਨੂੰ ਈ ਮੇਲ ਜ਼ਰੀਏ ਭੇਜ ਦਿੱਤੀ ਗਈ ਹੈ ਯਾਦ ਰਹੇ ਕਿ ਮੀਡੀਆ ਹਲਕਿਆਂ ਚ ਕੱਲ੍ਹ ਖ਼ਬਰ ਛਪੀ ਸੀ ਕਿ 27 ਜੂਨ ਨੂੰ ਜਲੰਧਰ ਮਾਡਲ ਟਾਊਨ ਦੇ ਇੱਕ ਵਿਆਹ ਪ੍ਰੋਗਰਾਮ ਵਿਚ ਸ਼ਿਫਟਾਂ ਵਿਚ ਮਹਿਮਾਨ ਬੁਲਾਏ ਜਾਣ ਦੀ ਜਲੰਧਰ ਪ੍ਰਸ਼ਾਸਨ ਤੋਂ ਅਨੁਮਤੀ ਮੰਗੀ ਗਈ ਸੀ ਜਿਸ ਵਿਚ ਸ਼ਾਕਾਹਾਰੀ ਮਹਿਮਾਨ ਪਹਿਲੀ ਸ਼ਿਫਟ ਵਿਚ ਤੇ ਮਾਸਾਹਾਰੀ ਤੇ ਦਾਰੂ ਵਾਲੇ ਦੂਜੀ ਸ਼ਿਫਟ ‘ਚ ਬੁਲਾਏ ਗਏ ਹਨ।

ਪੰਜਾਬੀ ਬੁਲੇਟਿਨ ਨਾਲ ਗੱਲ ਕਰਦੇ ਹੋਏ ਵਕੀਲ ਐੱਚ ਸੀ ਅਰੋੜਾ ਨੇ ਦੱਸਿਆ ਕਿ ਜਿੱਥੇ ਡਾਕਟਰ ਅਤੇ ਨਰਸਾਂ ਆਪਣਾ ਪੂਰਾ ਜ਼ੋਰ ਅਤੇ ਮਿਹਨਤ ਨਾਲ ਬਿਮਾਰੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਉੱਥੇ ਹੀ ਕੁਝ ਪੰਜਾਬੀ ਇਸ ਤਰ੍ਹਾਂ ਭੀੜ ਇਕੱਠੀ ਕਰਕੇ ਇਕੱਲਿਆਂ ਨਿਯਮਾਂ ਦੀਆਂ ਧੱਜੀਆਂ ਨਹੀਂ ਉਡਾ ਰਹੇ ਹਨ ਬਲਕਿ ਆਪਣੀ ਕੋਈ ਸਮਾਜਿਕ ਜ਼ਿੰਮੇਵਾਰੀ ਵੀ ਨਹੀਂ ਸਮਝ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ 1976 ਦੇ ਵਿੱਚ ਡੋਰੀ ਐਕਟ ਦੇ ਵਿੱਚ ਇੱਕ ਅਮੈਂਡਮੈਂਟ ਹੋਈ ਸੀ ਜਿਸ ਵਿੱਚ ਇਹ ਸੀ ਕਿ ਪੱਚੀ ਤੋਂ ਵੱਧ ਮਹਿਮਾਨ ਵਿਆਹ ਸ਼ਾਦੀ ਪ੍ਰੋਗਰਾਮ ਦੇ ਵਿੱਚ ਨਹੀਂ ਆ ਸਕਦੇ ਇਹ ਉਦੋਂ ਤੋਂ ਹੀ ਕਾਨੂੰਨ ਬਣ ਗਿਆ ਸੀ ਪ੍ਰੰਤੂ ਪਤਾ ਨਹੀਂ ਕਿਉਂ ਪੰਜਾਬ ਦਾ ਪ੍ਰਸ਼ਾਸਨ ਵਿਆਹਾਂ ਸ਼ਾਦੀਆਂ ਵਿੱਚ ਪੰਜਾਹ ਮਹਿਮਾਨਾਂ ਦੇ ਵੀ ਆਉਣ ਦੀ ਲਿਖਤੀ ਇਜਾਜ਼ਤ ਕਿਵੇਂ ਦੇ ਰਿਹਾ ਹੈ ਇਸ ਨੂੰ ਰੋਕਣ ਲਈ ਵਕੀਲ ਐੱਚਸੀ ਅਰੋੜਾ ਹੁਣਾਂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪੀਆਈਐੱਲ ਦਾਖਲ ਕੀਤੀ ਹੋਈ ਹੈ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ  ਨਾਲ ਵੀ ਜ਼ਰੂਰ ਜੁੜੋ)