ਯੂਪੀ। ਪਿਆਰ ਦੇ ਇਸ ਫਰਵਰੀ ਮਹੀਨੇ ਵਿੱਚ ਪੀਲੀਭੀਤ (Pilibhit) ਵਿੱਚ ਪਿਆਰ ਨਾਲ ਜੁੜੀ ਇੱਕ ਖਬਰ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਵਿਆਹ ਤੋਂ ਠੀਕ ਪਹਿਲਾਂ ਲਾੜਾ ਬਾਰਾਤ ਤੋਂ ਇਸ ਲਈ ਭੱਜ ਗਿਆ ਕਿ ਉਸ ਦਾ ਵਿਆਹ ਉਸਦੀ ਪ੍ਰੇਮਿਕਾ ਦੀ ਬਜਾਏ ਕਿਸੇ ਹੋਰ ਲੜਕੀ ਨਾਲ ਹੋਣ ਜਾ ਰਿਹਾ ਸੀ।

ਲਾੜੇ ਦੇ ਭੱਜਣ ਤੋਂ ਬਾਅਦ ਲਾੜੇ ਦੇ ਛੋਟੇ ਭਰਾ ਨੇ ਘਰ ਦੀ ਇੱਜ਼ਤ ਬਰਕਰਾਰ ਰੱਖਣ ਲਈ ਆਪਣੀ ਹੋਣ ਵਾਲੀ ਭਰਜਾਈ ਨਾਲ ਵਿਆਹ ਕਰਵਾ ਲਿਆ। ਉਦੋਂ ਹੋਰ ਵੀ ਹੈਰਾਨੀ ਹੋਈ ਜਦੋਂ ਲਾਪਤਾ ਲਾੜਾ ਆਪਣੀ ਪ੍ਰੇਮਿਕਾ ਨਾਲ ਕੋਰਟ ਮੈਰਿਜ ਕਰਨ ਤੋਂ ਬਾਅਦ ਉਸੇ ਥਾਣੇ ਪਹੁੰਚਿਆ, ਜਿੱਥੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ।

ਪੀਲੀਭੀਤ ਦੇ ਥਾਣਾ ਬਿਲਸੰਡਾ ਇਲਾਕੇ ਦੇ ਰਹਿਣ ਵਾਲੇ ਤਿਵਾੜੀ ਦੇ ਬੇਟੇ ਦਾ ਵਿਆਹ 1 ਫਰਵਰੀ ਨੂੰ ਬਰੇਲੀ ਜ਼ਿਲ੍ਹੇ ਦੀ ਇੱਕ ਲੜਕੀ ਨਾਲ ਹੋਣਾ ਸੀ। ਦੋਵੇਂ ਪਾਸੇ ਤਿਆਰੀਆਂ ਮੁਕੰਮਲ ਸਨ। ਲਾੜੀ ਆਪਣੇ ਦੁੱਲਹੇ ਰਾਜਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ।

ਬਰਾਤੀ ਵੀ ਬੱਸ ਵਿੱਚ ਬੈਠ ਗਏ ਸੀ, ਬਸ ਲਾੜੇ ਦਾ ਇੰਤਜ਼ਾਰ ਸੀ ,ਪਰ ਲਾੜਾ ਫੇਸ਼ੀਅਲ ਕਰਵਾਉਣ ਲਈ ਗਿਆ ਸੀ ਪਰ ਵਾਪਸ ਨਹੀਂ ਆਇਆ। ਫੇਸ਼ੀਅਲ ਕਰਵਾਉਣ ਤੋਂ ਬਾਅਦ ਲਾੜਾ ਬਾਰਾਤ ਛੱਡ ਕੇ ਆਪਣੀ ਪ੍ਰੇਮਿਕਾ ਕੋਲ ਭੱਜ ਗਿਆ। ਜਦੋਂ ਲਾੜਾ ਘਰ ਨਾ ਪਰਤਿਆ ਤਾਂ ਮਜ਼ਬੂਰਨ ਲਾੜੇ ਦੇ ਛੋਟੇ ਭਰਾ ਨੂੰ ਘੋੜੀ ‘ਤੇ ਬਿਠਾ ਦਿੱਤਾ ਗਿਆ।

ਕੀ ਹੈ ਪੂਰਾ ਮਾਮਲਾ ?
ਪਰਿਵਾਰਕ ਮੈਂਬਰਾਂ ਨੇ ਬਿਲਸੰਡਾ ਥਾਣੇ ‘ਚ ਲਾੜੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਅਤੇ ਲਾੜੇ ਦੀ ਭਾਲ ਜਾਰੀ ਸੀ। ਫਿਰ 8 ਫਰਵਰੀ ਨੂੰ ਲਾਪਤਾ ਲਾੜਾ ਪੁਲਿਸ ਨੇ ਲੱਭ ਲਿਆ ਸੀ। ਇਸ ਮਾਮਲੇ ‘ਚ ਪਿੰਡ ਵਾਸੀਆਂ ‘ਚ ਚਰਚਾ ਹੈ ਕਿ ਵੱਡੇ ਬੇਟੇ ਨੇ ਨੱਕ ਵੱਢਵਾ ਦਿੱਤਾ , ਜਦਕਿ ਛੋਟੇ ਬੇਟੇ ਨੇ ਇੱਜ਼ਤ ਖਾਤਰ ਖ਼ੁਦ ਨੂੰ ਭਰਾ ਦੇ ਪਿਆਰ ਅੱਗੇ ਕੁਰਬਾਨ ਕਰ ਦਿੱਤਾ।

ਇਸ ਮਾਮਲੇ ਵਿੱਚ ਥਾਣਾ ਇੰਚਾਰਜ ਅਚਲ ਕੁਮਾਰ ਦਾ ਕਹਿਣਾ ਹੈ ਕਿ ਲਾਪਤਾ ਲਾੜੇ ਦੇ ਨੰਬਰ ਦੀ ਸੀਡੀਆਰ ਤੋਂ ਇੱਕ ਲੜਕੀ ਦਾ ਨੰਬਰ ਟਰੇਸ ਕੀਤਾ ਗਿਆ ਤਾਂ ਉਸ ਲੜਕੀ ਨੂੰ ਫੋਨ ਕੀਤਾ ਗਿਆ। ਲੜਕੀ ਬਰੇਲੀ ਦੀ ਰਹਿਣ ਵਾਲੀ ਹੈ ਅਤੇ ਉਹ ਆਪਣੀ ਮਾਂ ਨਾਲ ਥਾਣੇ ਆਈ।

ਦਰਅਸਲ ਥਾਣਾ ਇੰਚਾਰਜ ਅਚਲ ਕੁਮਾਰ ਨੇ ਅੱਗੇ ਦੱਸਿਆ ਕਿ ਪਹਿਲਾਂ ਤਾਂ ਲੜਕੀ ਮਨ੍ਹਾ ਕਰਦੀ ਰਹੀ, ਬਾਅਦ ‘ਚ ਉਹ ਮੰਨ ਗਈ ਅਤੇ ਕਿਹਾ ਕਿ ਲਾੜਾ ਉਸ ਦੇ ਨਾਲ ਹੈ, ਅਸੀਂ ਦੋਹਾਂ ਨੇ ਕੋਰਟ ‘ਚ ਵਿਆਹ ਕਰਵਾ ਲਿਆ। ਲੜਕੀ ਨੇ ਲਾਪਤਾ ਲਾੜੇ ਨੂੰ ਥਾਣੇ ਬੁਲਾਇਆ, ਜਿੱਥੇ ਦੋਵਾਂ ਨੇ ਪੁਲਸ ਨੂੰ ਕੋਰਟ ਮੈਰਿਜ ਦੇ ਕਾਗਜ਼ ਦਿਖਾਏ, ਜਿਸ ਤੋਂ ਬਾਅਦ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ। ਉਸ ਨੇ ਕਿਹਾ ਕਿ ਸਾਡਾ ਹੁਣ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਸ ਤੋਂ ਬਾਅਦ ਨੌਜਵਾਨ ਅਤੇ ਲੜਕੀ ਇਕੱਠੇ ਉੱਥੋਂ ਚਲੇ ਗਏ।

ਉਸੇ ਸਮੇਂ ਲਾਪਤਾ ਲਾੜੇ ਨੇ ਥਾਣੇ ਆ ਕੇ ਦੱਸਿਆ ਕਿ ਉਹ ਵਿਆਹ ਵਾਲੇ ਦਿਨ ਭੱਜ ਗਿਆ ਸੀ ਕਿਉਂਕਿ ਉਹ ਕਿਸੇ ਹੋਰ ਨੂੰ ਪਿਆਰ ਕਰਦਾ ਸੀ।