ਪਾਕਿਸਤਾਨ | ਇਥੋਂ ਦੇ ਚੋਣ ਮੈਦਾਨ ’ਚ ਪਹਿਲੀ ਵਾਰ ਸਿੱਖ ਔਰਤ ਕਿਸਮਤ ਅਜ਼ਮਾਉਣ ਜਾ ਰਹੀ ਹੈ। ਪਾਕਿਸਤਾਨ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੈ ਜਦੋਂ ਕੋਈ ਸਿੱਖ ਔਰਤ ਚੋਣ ਮੈਦਾਨ ਵਿਚ ਉਤਰੀ ਹੋਵੇ। ਸੁਖਜੀਤ ਕੌਰ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।

ਸੁਖਜੀਤ ਕੌਰ ਕੁਝ ਸਮੇਂ ਤੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨਾਲ ਜੁੜੀ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਲਾ ਹੰਗੂ ਤੋਂ ਐਮ.ਪੀ.ਏ. ਦੀ ਸੀਟ ਹਾਸਲ ਕਰਕੇ ਇਲਾਕੇ ਦੇ ਘੱਟ-ਗਿਣਤੀਆਂ ਦੀ ਬਿਹਤਰੀ ਲਈ ਯੋਗ ਸੇਵਾਵਾਂ ਦੇਵੇਗੀ। ਪਤੀ ਸੰਨੀ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੁਖਜੀਤ ਨੇ ਖੇਤਰ ਦੇ ਹਿੰਦੂ-ਸਿੱਖਾਂ ਦੇ ਸਹਿਯੋਗ ਨਾਲ ਕਬਾਇਲੀ ਜ਼ਿਲ੍ਹੇ ਹੰਗੂ ਵਿਚ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਉਣ ਅਤੇ ਘੱਟ-ਗਿਣਤੀਆਂ ਲਈ ਮੈਡੀਕਲ ਅਤੇ ਰਾਹਤ ਕੈਂਪ ਲਗਵਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ।