ਲੁਧਿਆਣਾ, 2 ਮਾਰਚ | ਦੋ ਵਿਦਿਆਰਥੀਆਂ ਵਿਚਾਲੇ ਸਕੂਲ ‘ਚ ਹੋਈ ਲੜਾਈ ਸੜਕ ‘ਤੇ ਪਹੁੰਚ ਗਈ ਅਤੇ ਦੋਵਾਂ ਪੱਖਾਂ ਨੇ ਇਕ-ਦੂਸਰੇ ਉੱਪਰ ਕੁੱਟਮਾਰ ਕਰਨ ਸਬੰਧੀ ਆਰੋਪ ਲਗਾਏ ਹਨ। ਜਿਨ੍ਹਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਇਲਾਜ ਕਰਵਾਇਆ ਤੇ ਇਨਸਾਫ ਦੀ ਮੰਗ ਕੀਤੀ। ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।

ਇੱਕ ਪੱਖ ਦੇ ਪੀੜਿਤ ਵਿਦਿਆਰਥੀ ਤੇ ਉਸਦੀ ਮਾਂ ਨੇ ਆਰੋਪ ਲਗਾਇਆ ਕਿ ਦੋਵਾਂ ਵਿਦਿਆਰਥੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਸਕੂਲ ‘ਚ ਲੜਾਈ ਹੋਈ ਸੀ ਪਰ ਸਕੂਲ ਦੀ ਪ੍ਰਿੰਸੀਪਲ ਨੇ ਉਨ੍ਹਾਂ ਵਿਚਾਲੇ ਸਮਝੌਤਾ ਕਰਾ ਦਿੱਤਾ। ਇਸ ਵਿਚਾਲੇ ਜਦੋਂ ਉਹ ਟਿਊਸ਼ਨ ‘ਤੇ ਗਿਆ ਸੀ ਤਾਂ ਉੱਥੇ ਕੁਝ ਨੌਜਵਾਨਾਂ ਨੇ ਉਸ ਉੱਪਰ ਹਮਲਾ ਕੀਤਾ, ਜਿਸ ਸਬੰਧੀ ਉਸ ਨੇ ਘਰ ਆ ਕੇ ਦੱਸਿਆ ਅਤੇ ਜਦੋਂ ਉਹ ਕੈਫੇ ‘ਚ ਵੀਡੀਓ ਕਢਵਾਉਣ ਗਿਆ ਤਾਂ ਕਰੀਬ ਦੋ ਦਰਜਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਉੱਪਰ ਜਾਨ ਲੇਵਾ ਹਮਲਾ ਕੀਤਾ।

ਜਦਕਿ ਦੂਜੇ ਪੱਖ ਦੇ ਨੌਜਵਾਨ ਨੇ ਆਰੋਪ ਲਗਾਇਆ ਕਿ ਪਹਿਲੇ ਪੱਖ ਦੇ ਲੜਕੇ ਨੇ ਉਸ ਨੂੰ ਧੱਕਾ ਮਾਰ ਕੇ ਉਸ ਦੀ ਦਸਤਾਰ ਸੁੱਟ ਦਿੱਤੀ। ਜਿਸ ਤੋਂ ਬਾਅਦ ਗੁੱਸੇ ‘ਚ ਦੂਸਰੇ ਲੜਕਿਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ। ਫਿਲਹਾਲ ਦੋਵੇਂ ਪੱਖਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।