ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸੋਮਵਾਰ ਨੂੰ ਵੀ ਕੋਰੋਨਾ ਦੇ 50 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਆਦਾ ਮਰੀਜ਼ਾਂ ਵਾਲੇ ਇਲਾਕੇ ਨੂੰ ਸੀਲ ਕਰਨ ਦਾ ਫੈਸਲਾ ਲਿਆ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2600 ਦੇ ਨੇੜੇ ਹੋ ਗਈ ਹੈ ਤੇ 750 ਤੋਂ ਉਪਰ ਐਕਟਿਵ ਕੇਸ ਹਨ। ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਕੁਝ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਤੇ ਕੁਝ ਨੂੰ ਕੰਟੇਨਮੈਂਟ ਜ਼ੋਨ ਵਿਚ ਪਾਉਣ ਦਾ ਫੈਸਲਾ ਲਿਆ ਹੈ।
ਰੂਰਲ ਏਰਿਆ ਦੀ ਮਾਈਕ੍ਰੋ ਕੰਟੇਨਮੈਂਟ ਜ਼ੋਨ
ਆਦਰਸ਼ ਨਗਰ
ਬੋਹੜ ਵਾਲਾ ਮੁਹੱਲਾ (ਕਰਤਾਰਪੁਰ)
ਟਿੱਬੇ ਵਾਲਾ ਮੁਹੱਲਾ (ਅਪਰਾ)
ਇਮਲੀਵਾਲਾ ਮੁਹੱਲਾ (ਕਰਤਾਰਪੁਰ)
ਅਰਬਨ ਮਾਈਕ੍ਰੋ ਕੰਟੇਨਮੈਂਟ ਜ਼ੋਨ
ਸ਼ਕਤੀ ਨਗਰ
ਕੋਟ ਪਖਸ਼ੀਆ
ਅਰਜੁਨ ਨਗਰ
ਮਲਕਾ ਚੌਕ
ਘਾਈ ਕਾਲੋਨੀ
ਨਿਊ ਜਵਾਹਰ ਨਗਰ
ਮੁਹੱਲਾ ਕੋਟ ਬਹਾਦੁਰ ਖਾਨ
ਰੂਰਲ ਕੰਟੇਨਮੈਂਟ ਜ਼ੋਨ
ਨਿਊ ਹਰਗੋਬਿੰਦ ਨਗਰ (ਆਦਮਪੁਰ)