<p><strong>ਅੰਮ੍ਰਿਤਸਰ&comma; 6 ਨਵੰਬਰ &vert;<&sol;strong> ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਾਰਮਿਕ ਅਤੇ ਸਿਆਸੀ ਭਵਿੱਖ ਬਾਰੇ ਫੈਸਲਾ ਅੱਜ ਵਿਚਾਰਿਆ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਵਿਖੇ ਇੱਕ ਅਹਿਮ ਮੀਟਿੰਗ ਸੱਦੀ ਹੈ&comma; ਜਿਸ ਵਿਚ ਸੁਖਬੀਰ ਬਾਦਲ ਵੱਲੋਂ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨਾਲ ਮਿਲ ਕੇ &OpenCurlyQuote;ਤਣਖਾਹੀਆ’ ਮਾਮਲੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।<&sol;p>&NewLine;<p>ਇਸ ਮੀਟਿੰਗ ਵਿਚ ਉਸ ਨੂੰ ਦਿੱਤੀ ਜਾਣ ਵਾਲੀ ਸੰਭਾਵੀ ਧਾਰਮਿਕ ਸਜ਼ਾ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਵਿਚਾਰ ਚਰਚਾ ਵਿਚ ਕੁੱਲ 18 ਸਿੱਖ ਵਿਦਵਾਨ ਅਤੇ ਬੁੱਧੀਜੀਵੀ ਹਿੱਸਾ ਲੈਣਗੇ।<&sol;p>&NewLine;<p>ਇਨ੍ਹਾਂ ਮੈਂਬਰਾਂ ਵਿਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਮਨਜੀਤ ਸਿੰਘ&comma; ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਜਸਪਾਲ ਸਿੰਘ&comma; ਇੰਦਰਜੀਤ ਸਿੰਘ ਗੋਗੋਆਣੀ&comma; ਅਮਰਜੀਤ ਸਿੰਘ&comma; ਹਰਸਿਮਰਨ ਸਿੰਘ&comma; ਜਸਪਾਲ ਸਿੰਘ ਸਿੱਧੂ ਅਤੇ ਹਮੀਰ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੁਝ ਸੀਨੀਅਰ ਪੱਤਰਕਾਰਾਂ ਨੂੰ ਵੀ ਸੱਦਿਆ ਗਿਆ ਹੈ।<&sol;p>&NewLine;<p><strong>ਸੁਖਬੀਰ ਬਾਦਲ &&num;8216&semi;ਤੇ ਲੱਗੇ ਇਲਜ਼ਾਮ ਤੇ ਤਣਖਾਹੀਆ ਮਾਮਲਾ<&sol;strong><br &sol;>&NewLine;ਅਕਾਲੀ ਦਲ ਨਾਲ ਜੁੜੇ ਅਸੰਤੁਸ਼ਟ ਆਗੂਆਂ ਨੇ ਅਕਾਲੀ ਸਰਕਾਰ &lpar;2007-2017&rpar; ਦੌਰਾਨ ਲਏ ਗਏ ਕੁਝ ਧਾਰਮਿਕ ਫੈਸਲਿਆਂ &&num;8216&semi;ਤੇ ਸਵਾਲ ਉਠਾਏ ਸਨ&comma; ਜਿਸ ਉਨ੍ਹਾਂ ਨੇ ਕਿਹਾ ਸੀ ਕਿ ਇਹ ਸਿੱਖ ਧਰਮ ਦੇ ਹਿੱਤਾਂ ਦੇ ਖਿਲਾਫ ਹਨ। ਇਸ ਤੋਂ ਬਾਅਦ 30 ਅਗਸਤ 2024 ਨੂੰ ਅਕਾਲ ਤਖ਼ਤ ਨੇ ਸੁਖਬੀਰ ਬਾਦਲ ਨੂੰ ਤਣਖਾਹੀਆ ਕਰਾਰ ਦਿੱਤਾ ਸੀ ਪਰ ਅੱਜ ਤੱਕ ਕੋਈ ਸਜ਼ਾ ਨਹੀਂ ਦਿੱਤੀ ਗਈ।<&sol;p>&NewLine;<p>ਤਣਖਾਹੀਆ ਐਲਾਨੇ ਜਾਣ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਉਪ ਚੋਣਾਂ ਵਿਚ ਪ੍ਰਚਾਰ ਕਰਨ ਜਾਂ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਕਾਰਨ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਤੋਂ ਦੂਰੀ ਬਣਾ ਲਈ ਸੀ। ਉਂਝ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ &lpar;ਐਸਜੀਪੀਸੀ&rpar; ਦੀਆਂ ਚੋਣਾਂ ਵਿਚ ਅਕਾਲੀ ਦਲ ਦਾ ਸਮਰਥਨ ਪ੍ਰਾਪਤ ਉਮੀਦਵਾਰ ਪ੍ਰਧਾਨ ਬਣ ਗਿਆ ਹੈ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;