ਅੰਮ੍ਰਿਤਸਰ | ਅੱਜ ਰਾਤ 12:05 ਵਜੇ ਲੰਡਨ ਤੋਂ ਅੰਮਿ੍ਤਸਰ ਆਉਣ ਵਾਲੀ ਉਡਾਨ ਦੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਨਿਰਦੇਸ਼ ਹੋਏ ਸਨ, ਹੁਣ ਲੋਕਾਂ ਨੇ ਪ੍ਰਸਾਸ਼ਨ ਦੇ ਇਸ ਐਕਸ਼ਨ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਯਾਤਰੀਆਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਲੰਮਾ ਸਮਾਂ ਲਾਇਨਾਂ ਵਿਚ ਲੱਗਣਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਲੋਕਾਂ ਨੇ ਏਅਰਪੋਰਟ ਦੇ ਅੰਦਰ ਹਲਚਲ ਮਚਾ ਦਿੱਤੀ ਹੈ।

ਪ੍ਰਸਾਸ਼ਨ ਲੋਕਾਂ ਨੂੰ ਕਹਿ ਰਿਹਾ ਹੈ ਕਿ ਤੁਹਾਡੀ ਸਾਰਿਆਂ ਦੀ ਰਿਪੋਰਟ ਆ ਗਈ ਹੈ ਜੋ ਕਿ ਨੈਗੇਟਿਵ ਆਈ ਹੈ। ਲੋਕਾਂ ਦੀ ਕਹਿਣਾ ਹੈ ਕਿ ਸਾਨੂੰ ਹੁਣ ਏਅਰਪੋਰਟ ਤੇ ਕਿਉਂ ਰੋਕ ਕੇ ਰੱਖਿਆ ਹੋਇਆ ਹੈ।