<p><strong>ਅੰਮ੍ਰਿਤਸਰ&comma; 23 ਅਕਤੂਬਰ &vert;<&sol;strong> ਬੁੱਧਵਾਰ ਸਵੇਰੇ ਕਾਰਵਾਈ ਕਰਦੇ ਹੋਏ ਸਿਹਤ ਵਿਭਾਗ ਨੇ 10 ਕੁਇੰਟਲ ਸਿੰਥੈਟਿਕ ਖੋਆ ਬਰਾਮਦ ਕੀਤਾ ਹੈ। ਬੀਕਾਨੇਰ ਤੋਂ ਬੱਸ ਵਿਚ ਖੋਆ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਸੀ।<&sol;p>&NewLine;<p>ਸਿਹਤ ਵਿਭਾਗ ਦੇ ਅਧਿਕਾਰੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਫੂਡ ਐਂਡ ਡਰੱਗ ਕਮਿਸ਼ਨਰ ਅਭਿਨਵ ਤ੍ਰਿਖਾ ਦੀਆਂ ਹਦਾਇਤਾਂ &&num;8216&semi;ਤੇ ਉਨ੍ਹਾਂ ਨੇ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਸਿਵਲ ਸਰਜਨ ਡਾ&period; ਕਿਰਨਦੀਪ ਕੌਰ ਦੀ ਅਗਵਾਈ ਹੇਠ ਖੋਆ ਫੜਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਸਵੇਰੇ 4 ਵਜੇ ਗੋਲਡਨ ਗੇਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਬੀਕਾਨੇਰ ਤੋਂ ਸਾਢੇ ਚਾਰ ਵਜੇ ਬੱਸ ਆਈ।<&sol;p>&NewLine;<p>ਉਨ੍ਹਾਂ ਸ਼ੱਕ ਦੇ ਆਧਾਰ &&num;8216&semi;ਤੇ ਰਾਠੌਰ ਬੱਸ ਦੇ ਨਾਂ &&num;8216&semi;ਤੇ ਆਈ ਬੱਸ ਦਾ ਪਿੱਛਾ ਕੀਤਾ ਅਤੇ ਸਿਟੀ ਸੈਂਟਰ ਕੋਲ ਆ ਕੇ ਬੱਸ ਨੂੰ ਰੋਕ ਲਿਆ। ਫਿਰ ਬੱਸ ਦੀ ਚੈਕਿੰਗ ਕੀਤੀ ਗਈ&comma; ਜਿਸ ਵਿਚ 20 ਬੋਰੀਆਂ ਵਿਚ ਖੋਆ ਬਰਾਮਦ ਹੋਇਆ&comma; ਜਿਸ ਤੋਂ ਬਾਅਦ ਤੋਲਣ &&num;8216&semi;ਤੇ ਕੁੱਲ 10 ਕੁਇੰਟਲ ਦਾ ਖੋਆ ਹੋਇਆ। ਇਹ ਖੋਆ ਬੀਕਾਨੇਰ ਦੇ ਸ਼ੰਕਰ ਲਾਲ ਨੇ ਭੇਜਿਆ ਹੈ। ਇਹ ਖੋਆ ਇੱਥੋਂ ਦੀਆਂ ਵੱਖ-ਵੱਖ ਦੁਕਾਨਾਂ ਨੂੰ ਸਪਲਾਈ ਕੀਤਾ ਜਾਣਾ ਸੀ।<&sol;p>&NewLine;<p>ਉਨ੍ਹਾਂ ਕਿਹਾ ਕਿ ਇਹ ਖੋਆ ਦੁਕਾਨਾਂ ’ਤੇ ਜ਼ਿਆਦਾ ਸਪਲਾਈ ਹੋਣ ਸੀ। ਇਸ ਤੋਂ ਪਹਿਲਾਂ ਵੀ ਬੀਕਾਨੇਰ ਦੀਆਂ ਮਠਿਆਈਆਂ ਦੀਆਂ ਦੁਕਾਨਾਂ &&num;8216&semi;ਤੇ ਸੈਂਪਲਿੰਗ ਕੀਤੀ ਗਈ ਸੀ ਅਤੇ ਹੁਣ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ&comma; ਜਿਸ ਤਹਿਤ ਇਹ ਖੋਆ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਖੋਆ ਜਿਨ੍ਹਾਂ ਦੁਕਾਨਾਂ ਨੂੰ ਸਪਲਾਈ ਕੀਤਾ ਜਾਣਾ ਸੀ&comma; ਉਥੇ ਵੀ ਸੈਂਪਲਿੰਗ ਕੀਤੀ ਜਾਵੇਗੀ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ<a href&equals;"https&colon;&sol;&sol;shorturl&period;at&sol;0tM6T"> https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;