ਲੁਧਿਆਣਾ . ਜਗਰਾਓ ਦੀ ਸਬਜ਼ੀ ਮੰਡੀ ਵਿਚ ਅੱਧੀ ਰਾਤ ਨੂੰ ਹੀ ਸੱਜ ਜਾਣ ਅਤੇ ਮੰਡੀ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸਬਜ਼ੀ ਵੇਚਣ ਅਤੇ ਖ੍ਰੀਦਣ ਵਾਲਿਆਂ ਦੇ ਹਜੂਮ ਨੂੰ ਖਦੇੜਣ ਲਈ ਪੁਲਿਸ ਨੂੰ ਤੜਕਸਾਰ ਲਾਠੀਚਾਰਜ ਕਰਨਾ ਪਿਆ। ਹਾਲਾਂਕਿ ਪੁਲਿਸ ਨੇ ਇਸ ਦੌਰਾਨ ਲਾਠੀਚਾਰਜ ਤੋਂ ਇਨਕਾਰ ਕਰਦਿਆਂ ਹਲਕਾ ਬਲ ਪ੍ਰਯੋਗ ਕਰਨਾ ਦੱਸਿਆ।

ਪ੍ਰਪਾਤ ਜਾਣਕਾਰੀ ਅਨੁਸਾਰ ਨੋਵਲ ਕੋਰੋਨਾ ਵਾਇਰਸ ਕੋਵਿਡ-19 ਨੂੰ ਲੈ ਕੇ ਜਗਰਾਓਂ ਸਬਜ਼ੀ ਮੰਡੀ ਰੋਜ਼ਾਨਾਂ ਤੜਕੇ 4 ਵਜੇ ਤੋਂ ਸਵੇਰੇ 6 ਵਜੇ ਤਕ ਉਹ ਵੀ ਸਿਰਫ ਹੋਲਸੇਲਰਾਂ ਲਈ ਖੋਲ੍ਹਣ ਦੀ ਪ੍ਰਸਾਸ਼ਨ ਵਲੋਂ ਇਜਾਜਤ ਦਿੱਤੀ ਗਈ ਹੈ ਪਰ ਬੀਤੀ ਅੱਧੀ ਰਾਤ ਤੋਂ ਬਾਅਦ ਹੀ ਜਗਰਾਓ ਹੀ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਸਬਜ਼ੀ ਵੇਚਣ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਸਬਜ਼ੀ ਖਰੀਦਣ ਵਾਲੇ ਪਹੁੰਚ ਗਏ। ਮੰਡੀ ਵਿਚ ਵੱਡੇ ਪੱਧਰ ਤੇ ਇਕੱਠ ਹੋਣ ਅਤੇ ਨੋਵਲ ਕੋਰੋਨਾ ਵਾਇਰਸ ਦੇ ਬਚਾਅ ਨੂੰ ਲੈ ਕੇ ਜਾਰੀ ਹਦਾਇਤਾਂ ਦੀ ਰੱਜ ਕੇ ਧੱਜੀਆਂ ਉਡਣ ਦੀ ਸੂਚਨਾ ਮਿਲਦੇ ਹੀ ਪੁਲਿਸ ਦਾ ਲਾਮ-ਲਸ਼ਕਰ ਮੰਡੀ ਜਾ ਪੁੱਜਾ। ਮੰਡੀ ਵਿਚ ਇਕੱਠ ਦੇ ਇਕ ਦੂਜੇ ਦੇ ਵਿਚ ਵੱਜਦੇ ਫਿਰਨ ਦੇ ਦ੍ਰਿਸ਼ ਤੋਂ ਹੈਰਾਨ ਹੋਈ ਪੁਲਿਸ ਨੇ ਲੋਕਾਂ ਨੂੰ ਮੰਡੀ ਖਾਲੀ ਕਰਨ ਦੀ ਹਦਾਇਤ ਦਿੱਤੀ ਅਤੇ ਕੁਝ ਸਮੇਂ ਬਾਅਦ ਇਸ ਦੀ ਕਿਸੇ ਵਲੋਂ ਵੀ ਪ੍ਰਵਾਹ ਨਾ ਕਰਨ ਤੇ ਪੁਲਿਸ ਦੇ ਲਾਮ ਲਸ਼ਕਰ ਨੇ ਡਾਗਾਂ ਵਰਾਉਂਦਿਆਂ ਮੰਡੀ ਵਿਚ ਭਾਜੜਾਂ ਪਾ ਦਿੱਤੀਆਂ। ਪੁਲਿਸ ਦੇ ਡਾਗਾਂ ਤਾਣ ਲੈਣ ਤੇ ਗਾਹਕ, ਸਬਜੀ ਵਿਕਰੇਤਾ, ਆੜ੍ਹਤੀ, ਲੇਬਰ ਸਾਰਿਆਂ ਨੂੰ ਭਾਜੜਾਂ ਪੈ ਗਈਆਂ।

ਸਬਜ਼ੀਆਂ ਦੇ ਭਾਅ

ਸ਼ਿਮਲਾ ਮਿਰਚ  2 ਰੁ ਕਿਲੋ

ਕਰੇਲਾ            10 ਰੁ ਕਿਲੋ

ਘੀਆ               5 ਰੁ ਕਿਲੋ

ਹਰੀ ਮਿਰਚ         10 ਰੁ ਕਿਲੋ

ਪੇਠਾ                  3 ਰੁ ਕਿਲੋ

ਟਮਾਟਰ              12 ਰ ਕਿਲੋ

ਲੌਕੀ                   5 ਰੁ ਕਿਲੋ

ਬੰਦ ਗੌਭੀ               3 ਰੁ ਕਿਲੋ

ਟਿੰਡੇ                     10 ਰੁ ਕਿਲੋ