<p><strong>ਸ੍ਰੀਨਗਰ&comma; 13 ਫਰਵਰੀ&vert;<&sol;strong> ਪਿਛਲੇ ਹਫ਼ਤੇ ਪੰਜਾਬ ਦੇ ਦੋ ਮਜ਼ਦੂਰਾਂ ਦਾ ਕਤਲ ਕਰਨ ਵਾਲੇ ਅਤਿਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੰਮੂ-ਕਸ਼ਮੀਰ ਦੇ ਇਕ ਸੀਨੀਅਰ ਪੁਲਿਸ ਅਫ਼ਸਰ ਨੇ ਇਹ ਜਾਣਕਾਰੀ ਦਿਤੀ।<&sol;p>&NewLine;<p>ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ &lpar;ਏ&period;ਡੀ&period;ਜੀ&period;ਪੀ&period;&rpar; ਨੇ ਕਿਹਾ ਕਿ ਹਮਲੇ ’ਚ ਪ੍ਰਯੋਗ ਕੀਤਾ ਹਥਿਆਰ&comma; ਇਕ ਪਿਸਤੌਲ&comma; ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ&comma; &OpenCurlyQuote;&OpenCurlyQuote;ਅਤਿਵਾਦੀ ਦਾ ਨਾਂ ਆਦਿਲ ਮੰਜ਼ੂਰ ਲੰਗੂ ਹੈ&comma; ਜਿਸ ਨੇ ਹੱਬਾ ਕਾਦਲ ’ਚ 7 ਫ਼ਰਵਰੀ ਨੂੰ ਦੋ ਪੰਜਾਬੀ ਮਜ਼ਦੂਰਾਂ&comma; ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ&comma; ’ਤੇ ਗੋਲੀਆਂ ਚਲਾਈਆਂ ਸਨ।’’<&sol;p>&NewLine;<p>ਉਨ੍ਹਾਂ ਕਿਹਾ ਕਿ ਲੰਗੂ ਨੂੰ ਸ੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨੂੰ ਪਾਕਿਸਤਾਨ ਸਥਿਤ ਵਿਅਕਤੀਆਂ ਨੇ ਸੋਸ਼ਲ ਮੀਡੀਆ ਜ਼ਰੀਏ ਅਤਿਵਾਦੀ ਬਣਾਇਆ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;