&NewLine;<p class&equals;"wp-block-paragraph"><strong>ਗੋਦਾਵਰੀ।<&sol;strong> ਪੁਲਿਸ ਨੇ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਦੇ ਚਾਰ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ &OpenCurlyQuote;ਤੇ ਰੈਗਿੰਗ ਦੇ ਨਾਂ &OpenCurlyQuote;ਤੇ ਆਪਣੇ ਇਕ ਜੂਨੀਅਰ ਨੂੰ ਲੋਹੇ ਦੀ ਪਾਈਪ ਨਾਲ ਕੁੱਟਣ ਅਤੇ ਛਾਤੀ &OpenCurlyQuote;ਤੇ ਗਰਮ ਪ੍ਰੈੱਸ ਨਾਲ ਸਾੜਨ ਦਾ ਦੋਸ਼ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪੀੜਤ ਦੇ ਕਿਸੇ ਕੁੜੀ ਨਾਲ ਸਬੰਧਾਂ ਤੋਂ ਨਾਰਾਜ਼ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਰੈਗਿੰਗ ਦੇ ਨਾਂ &OpenCurlyQuote;ਤੇ ਜੂਨੀਅਰ ਖਿਲਾਫ ਆਪਣਾ ਗੁੱਸਾ ਕੱਢਿਆ।<br><br>ਭੀਮਾਵਰਮ ਪੁਲਿਸ ਇੰਸਪੈਕਟਰ ਬੀ ਕ੍ਰਿਸ਼ਨ ਕੁਮਾਰ ਨੇ ਪੀੜਤ ਦੀ ਪਛਾਣ ਅੰਕਿਤ &lpar;20&rpar; ਵਜੋਂ ਕੀਤੀ ਹੈ&comma; ਜੋ ਭੀਮਾਵਰਮ ਸ਼ਹਿਰ ਦੇ ਐਸਆਰਕੇਆਰ ਇੰਜੀਨੀਅਰਿੰਗ ਕਾਲਜ ਦੇ ਦੂਜੇ ਸਾਲ ਦਾ ਵਿਦਿਆਰਥੀ ਸੀ। ਜਦੋਂਕਿ ਮੁਲਜ਼ਮਾਂ ਦੇ ਨਾਂ ਪ੍ਰਵੀਨ&comma; ਪ੍ਰੇਮ&comma; ਨੀਰਜ ਅਤੇ ਸਵਰੂਪ ਹਨ। ਇੰਸਪੈਕਟਰ ਮੁਤਾਬਕ ਮੁਲਜ਼ਮਾਂ ਨੇ ਅੰਕਿਤ ਦੀ ਲੋਹੇ ਦੀ ਪਾਈਪ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਫਿਰ ਹੋਸਟਲ ਦੇ ਕਮਰੇ &OpenCurlyQuote;ਚ ਉਸ ਦੀ ਛਾਤੀ ਨੂੰ ਗਰਮ ਪ੍ਰੈੱਸ ਨਾਲ ਸਾੜਿਆ ਗਿਆ। ਅੰਕਿਤ ਨੂੰ ਇਲਾਜ ਲਈ ਹਸਪਤਾਲ &OpenCurlyQuote;ਚ ਭਰਤੀ ਕਰਵਾਇਆ ਗਿਆ ਹੈ&comma; ਜਿੱਥੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2022&sol;11&sol;raging-1&period;jpg" alt&equals;"" class&equals;"wp-image-34939"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਇਹ ਘਟਨਾ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ &OpenCurlyQuote;ਤੇ ਹਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਾਹਮਣੇ ਆਈ। ਕਲਿੱਪ &OpenCurlyQuote;ਚ ਅੰਕਿਤ ਰੋ-ਰੋ ਕੇ ਮਿੰਨਤਾਂ ਕਰਦਾ ਨਜ਼ਰ ਆ ਰਹੇ ਹਨ। ਜਦੋਂਕਿ ਚਾਰੋਂ ਉਸ &OpenCurlyQuote;ਤੇ ਪੀਵੀਸੀ ਪਾਈਪ ਨਾਲ ਹਮਲਾ ਕਰ ਰਹੇ ਹਨ ਅਤੇ ਫਿਰ ਗਰਮ ਪ੍ਰੈੱਸ ਨਾਲ ਹਮਲਾ ਕਰ ਰਹੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਬੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਚਾਰੇ ਦੋਸ਼ੀ ਸ਼ੁੱਕਰਵਾਰ ਤੋਂ ਫਰਾਰ ਸਨ ਅਤੇ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੰਕਿਤ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ &OpenCurlyQuote;ਤੇ ਅਸੀਂ ਮੁਲਜ਼ਮਾਂ ਖ਼ਿਲਾਫ਼ ਧਾਰਾ 307 &lpar;ਕਤਲ ਦੀ ਕੋਸ਼ਿਸ਼&rpar; ਤਹਿਤ ਕੇਸ ਦਰਜ ਕਰ ਲਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਾਲਜ ਦੇ ਪ੍ਰਿੰਸੀਪਲ ਐਮ&period; ਜਗਪਤੀ ਰਾਜੂ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ। ਕਾਲਜ ਦੇ ਇੱਕ ਸਟਾਫ਼ ਮੈਂਬਰ ਨੇ ਨਾਮ ਨਾਂ ਛਾਪਣ ਦੀ ਸ਼ਰਤ &OpenCurlyQuote;ਤੇ ਦੱਸਿਆ ਕਿ ਪ੍ਰਬੰਧਕਾਂ ਨੇ ਚਾਰੇ ਦੋਸ਼ੀਆਂ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ 8 ਨਵੰਬਰ ਨੂੰ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;