ਬਠਿੰਡਾ | ਪਿੰਡ ਭੋਖੜਾ ਨੇੜੇ ਬੁੱਧਵਾਰ ਸਵੇਰੇ ਕਰੀਬ 7.50 ‘ਤੇ ਸਕੂਲ ਵੈਨ ਤੇ ਕੈਂਟਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ 7 ਬੱਚਿਆਂ ਸਮੇਤ ਡਰਾਈਵਰ ਜ਼ਖ਼ਮੀ ਹੋ ਗਿਆ। ਸਕੂਨ ਵੈਨ ਦਿੱਲੀ ਪਬਲਿਕ ਸਕੂਲ ਦੀ ਦੱਸੀ ਜਾ ਰਹੀ ਹੈ।

ਹਾਦਸੇ ਵਿਚ 7 ਬੱਚੇ ਤੇ ਡਰਾਈਵਰ ਜ਼ਖ਼ਮੀ ਹੋਏ ਹਨ ਜਦੋਂਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ ਵੈਨ ਬੱਚਿਆਂ ਨੂੰ ਸਕੂਲ ਲਿਜਾ ਰਹੀ ਸੀ। ਜਦੋਂ ਵੈਨ ਬਠਿੰਡਾ-ਅੰਮ੍ਰਿਤਸਰ ਰੋਡ ‘ਤੇ ਪੁੱਜੀ ਤਾਂ ਸਕੂਲ ਵੈਨ ਦੀ ਕੈਂਟਰ ਨਾਲ ਟੱਕਰ ਹੋ ਗਈ। ਇਸ ਟੱਕਰ ਵਿਚ 7 ਬੱਚੇ ਜ਼ਖ਼ਮੀ ਹੋ ਗਏ ਜਿਹੜੇ ਹਸਪਤਾਲ ‘ਚ ਜ਼ੇਰੇ ਇਲਾਜ ਹਨ।