ਤਰਤਨਾਰਨ, 28 ਜਨਵਰੀ| ਤਰਨਤਾਰਨ ਤੋਂ ਦਹਿਸ਼ਤਜ਼ਦਾ ਕਰਦੀ ਖਬਰ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਤੋਂ ਦਿਨ-ਦਿਹਾੜੇ ਨਕਾਬਪੋਸ਼ਾਂ ਨੇ ਮੋਬਾਈਲ ਖੋਹ ਲਿਆ ਤੇ ਉਸਨੂੰ ਗੰਭੀਰ ਜ਼ਖਮੀ ਵੀ ਕਰ ਦਿੱਤਾ।

ਜਾਣਕਾਰੀ ਦਿੰਦਿਆਂ ਪੀੜਤ ਆਸ਼ੂ ਨੇ ਦੱਸਿਆ ਕਿ ਉਹ ਖਾਣ-ਪੀਣ ਦਾ ਸਾਮਾਨ ਲੈਣ ਬਾਜ਼ਾਰ ਨੂੰ ਗਿਆ ਸੀ ਕਿ ਚਿੰਨੂੰ ਮੋਬਾਈਲਾਂ ਵਾਲੇ ਦੀ ਦੁਕਾਨ ਨੇੜੇ ਉਸ ਉਤੇ ਤਿੰਨ ਨਕਾਬਪੋਸ਼ਾਂ ਨੇ ਹਮਲਾ ਕਰ ਦਿੱਤਾ।

ਨਕਾਬਪੋਸ਼ਾਂ ਨੇ ਉਸ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਜਦੋਂ ਉਸਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਸ ਦੇ ਸਿਰ ਵਿਚ ਦਾਤਰ ਮਾਰੇ ਤੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ।

ਵੇਖੋ ਵੀ਼ਡੀਓ- https://www.facebook.com/punjabibulletinworld/videos/1650344412375857