<p><strong>ਤਰਨਤਾਰਨ&sol;ਪੱਟੀ&comma; 30 ਅਕਤੂਬਰ &vert;<&sol;strong> ਇਥੋਂ ਦੇ ਇਕ ਪਿੰਡ ’ਚ ਸਕੂਲ ਗਈ ਨਾਬਾਲਿਗ ਲੜਕੀ ਨੂੰ ਕਾਰ ਵਿਚ ਅਗਵਾ ਕਰਕੇ ਜਬਰ- ਜ਼ਨਾਹ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ ’ਤੇ 3 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਕਿਸੇ ਦੀ ਅਜੇ ਤਕ ਗ੍ਰਿਫ਼ਤਾਰੀ ਨਹੀਂ ਹੋ ਸਕੀ।<&sol;p>&NewLine;<p>ਔਰਤ ਨੇ ਦੱਸਿਆ ਕਿ ਉਸਦੀ ਲੜਕੀ ਦੀ ਉਮਰ 15 ਸਾਲ ਦੇ ਕਰੀਬ ਹੈ ਅਤੇ ਉਹ ਕੋਲ ਹੀ ਇਕ ਪਿੰਡ ਦੇ ਸਕੂਲ ਵਿਚ ਪੜ੍ਹਦੀ ਹੈ। ਉਹ ਪਿੰਡ ਦੇ ਮੁੰਡੇ ਜੱਗੀ ਪੁੱਤਰ ਬਿੱਟੂ ਨਾਲ ਗੱਲਬਾਤ ਕਰਦੀ ਸੀ। ਉਹ ਸਵੇਰੇ ਸਕੂਲ ਗਈ ਪਰ ਸਕੂਲ ਨਹੀਂ ਪਹੁੰਚੀ। ਇਹ ਜਾਣਕਾਰੀ ਸਕੂਲ ਦੀ ਅਧਿਆਪਕਾ ਨੇ ਉਨ੍ਹਾਂ ਨੂੰ ਫੋਨ ਕਰਕੇ ਦਿੱਤੀ।<&sol;p>&NewLine;<p>ਉਹ ਆਪਣੀ ਲੜਕੀ ਦੀ ਭਾਲ ਵਿਚ ਲੱਗੇ ਹੀ ਸਨ ਕਿ ਕਰੀਬ ਤਿੰਨ ਵਜੇ ਲੜਕੀ ਸਹਿਮੀ ਹੋਈ ਘਰ ਆ ਗਈ। ਉਸ ਨੇ ਦੱਸਿਆ ਕਿ ਸਵੇਰੇ ਸਕੂਲ ਜਾਂਦੇ ਸਮੇਂ ਰਸਤੇ ਵਿਚ ਜੱਗੀ ਪੁੱਤਰ ਬਿੱਟੂ&comma; ਮਨਰਾਜ ਸਿੰਘ ਪੁੱਤਰ ਗੰਜੂ ਅਤੇ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਸਵਿਫਟ ਕਾਰ ’ਤੇ ਆਏ ਅਤੇ ਉਸਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਮਨਰਾਜ ਸਿੰਘ ਦੇ ਘਰ ਲੈ ਗਏ ਜਿਥੇ ਉਨ੍ਹਾਂ ਨੇ ਉਸ ਨਾਲ ਜਬਰ- ਜ਼ਨਾਹ ਕੀਤਾ ਤੇ ਅਸ਼ਲੀਲ ਵੀਡੀਓ ਵੀ ਬਣਾਈ।<&sol;p>&NewLine;<p>ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਸਬ-ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਉਕਤ ਤਿੰਨਾਂ ਲੋਕਾਂ ਨੂੰ ਅਗਵਾ&comma; ਜਬਰ-ਜ਼ਨਾਹ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;