ਜਲੰਧਰ . ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹਰ ਦੇਸ਼ ਆਪਣੇ-ਆਪਣੇ ਯਤਨਾਂ ਵਿਚ ਲੱਗਿਆ ਹੈ। ਆਸਟ੍ਰੇਲੀਆਂ ਦੇ ਮੈਲਬਰਨ ਸ਼ਹਿਰ ਵਿਚ ਸੀਵਰੇਜ ਚੈਕ ਕੀਤਾ ਜਾ ਰਿਹਾ ਹੈ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਦੂਜੇ ਪਾਸੇ ਗੱਲ ਜੇ ਆਪਣੇ ਸ਼ਹਿਰ ਜਲੰਧਰ ਦੀ ਕਰੀਏ ਤਾਂ ਸੀਵਰੇਜ ਦਾ ਹਾਲ ਵੇਖ ਕੇ ਤੁਹਾਨੂੰ ਹੈਰਾਨੀ ਹੋਏਗੀ। ਗੁਰੂ ਗੋਬਿੰਦ ਸਿੰਘ ਐਵੀਨਿਊ ਪਿੱਛੇ ਪੈਂਦੇ ਮਹਾਰਾਜਾ ਰਣਜੀਤ ਸਿੰਘ ਐਵੀਨਿਊ ਰੋਡ ਦੀਆਂ ਸੜਕਾਂ ਤੇ ਸੀਵਰੇਜ ਦਾ ਗੰਦਾ ਪਾਣੀ ਤੁਰਿਆ ਫਿਰਦਾ ਆਮ ਹੀ ਦੇਖਿਆ ਜਾਂਦਾ ਹੈ। ਲੋਕਾਂ ਨੂੰ ਉਥੋ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਕ ਸਾਲ ਵਿੱਚ ਅਜਿਹਾ ਪੰਜਵੀਂ ਛੇਵੀਂ ਵਾਰ ਸੀਵਰੇਜ ਵਿੱਚ ਪਾਣੀ ਦਾ ਉਭਾਰ ਆਇਆ ਹੈ। ਲੱਖਾਂ ਰੁਪਏ ਖਰਚ ਕਰਕੇ ਇਹ ਸਮੱਸਿਆ ਅਜੇ ਤਕ ਹੱਲ ਨਹੀਂ ਹੋਈ।

ਲੋਕ ਪਾਣੀ ਬਹੁਤ ਡੋਲ੍ਹਦੇ ਹਨ : ਮੇਅਰ ਰਾਜਾ

ਇਸ ਬਾਰੇ ਮੇਅਰ ਜਗਦੀਸ਼ ਰਾਜ ਰਾਜਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਲੋਕਾਂ ਦੁਆਰਾ ਪਾਣੀ ਬੇਲੋੜਾਂ ਡੋਲ੍ਹਿਆ ਜਾ ਰਿਹਾ ਹੈ। ਲੋਕ ਆਪਣੇ ਘਰਾਂ ਵਿਚ ਆਪਣੀਆਂ ਕਾਰਾਂ ਧੌਂਦੇ ਹਨ। ਕੋਈ ਵੀ ਪਾਣੀ ਦੀ ਸੰਭਾਲ ਕਰਨ ਨੂੰ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਅੱਜ ਹੀ ਮਜ਼ਦੂਰ ਲਾ ਦਿੱਤੇ ਹਨ ਇਕ-ਅੱਧੇ ਦਿਨ ਵਿਚ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਜਦੋਂ ਅਸੀਂ ਉਹਨਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਆਪਣੀਆਂ ਜ਼ਰੂਰਤਾਂ ਲਈ ਪਾਣੀ ਦੀ ਵਰਤੋਂ ਤਾਂ ਕਰਨੀ ਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਮੇਰੇ ਦਫ਼ਤਰ ਆ ਕੇ ਗੱਲ ਕਰ ਲਓ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇnews updatesਮੈਸੇਜ ਭੇਜੋ। ਜਲੰਧਰ ਬੁਲੇਟਿਨwww.fb.com/jalandharbulletinਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)