ਮੋਗਾ | ਥਾਣਾ ਸਮਾਲਸਰ ਵਿਚ ਪਤੀ ਵੱਲੋਂ ਬੱਚੇ ਦੇ ਹੱਥ ਘਰੇ ਭੇਜੀ ਮਠਿਆਈ ਖਾਧੇ ਹੀ ਪਤਨੀ ਦੀ ਸਿਹਤ ਵਿਗੜ ਗਈ। ਇਲਾਜ ਕਰਵਾਉਣ ਦੇ ਬਾਅਦ ਪਤੀ ਤੇ ਉਸ ਦੀ ਪ੍ਰੇਮਿਕਾ ‘ਤੇ ਮਾਰਨ ਦਾ ਦੋਸ਼ ਲੱਗਾ ਹੈ । ਪੀੜਤਾ ਨੇ ਦੱਸਿਆ ਕਿ ਪਤੀ ਨੇ ਪਹਿਲਾਂ ਵੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਪਤੀ ਤੇ ਉਸ ਦੀ ਪ੍ਰੇਮਿਕਾ ਖਿਲਾਫ ਕੇਸ ਦਰਜ ਕਰ ਲਿਆ ਹੈ।

ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਸਬਾ ਵਾਸੀ ਸੁਮਨਦੀਪ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ ਲਗਭਗ 17 ਸਾਲ ਪਹਿਲਾਂ ਕੁਲਵੰਤ ਰਾਏ ਨਾਲ ਵਿਆਹ ਹੋਇਆ ਸੀ। ਵਿਆਹ ਦੇ ਬਾਅਦ 2 ਬੱਚੇ ਹੋਏ। ਲਗਭਗ 3 ਸਾਲ ਪਹਿਲਾਂ ਉਸ ਦੇ ਪਤੀ ਦੇ ਇਕ ਮਹਿਲਾ ਨਾਲ ਪ੍ਰੇਮ ਸਬੰਧ ਬਣ ਗਏ, ਜਿਸ ਦੇ ਬਾਅਦ ਤੋਂ ਪਤੀ ਉਸ ਨੂੰ ਪ੍ਰੇਸ਼ਾਨ ਕਰਦਾ ਆ ਰਿਹਾ ਹੈ। ਉਸ ਨੂੰ ਡਾਕਟਰ ਕੋਲ ਲੈ ਗਏ ਜਿਥੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇਣ ‘ਤੇ ਉਸ ਦੇ ਬਿਆਨ ‘ਤੇ ਪਤੀ ਕੁਲਵੰਤ ਰਾਏ ਤੇ ਪ੍ਰੇਮਿਕਾ ਸਰਬਜੀਤ ਕੌਰ ਖਿਲਾਫ ਧਾਰਾ 328, 34 ਤਹਿਤ ਕੇਸ ਦਰਜ ਕਰ ਲਿਆ ਹੈ।

2 ਸਾਲ ਪਹਿਲਾਂ ਪਤੀ ਵੱਲੋਂ ਉਸ ਦਾ ਗਲਾ ਘੁਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵਾਲ-ਵਾਲ ਬਚ ਗਈ । 2 ਵਾਰ ਉਸ ‘ਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਵੀ ਚਲਾਈਆਂ ਸਨ। ਉਸ ਵੱਲੋਂ ਸਹੁਰੇ ਪਰਿਵਾਰ ਦੀ ਸਾਰੀ ਜਾਇਦਾਦ ‘ਤੇ ਸਟੇਅ ਲੈਣ ਦੇ ਨਾਲ-ਨਾਲ ਪਤੀ ਤੋਂ ਖਰਚਾ ਲੈਣ ਲਈ ਬਾਘਾਪੁਰਾਣਾ ਦੀ ਅਦਾਲਤ ਵਿਚ ਕੇਸ ਦਰਜ ਕੀਤਾ ਹੈ।

ਜਦੋਂ ਕਿ ਉਸ ਦੇ ਪਤੀ ਵੱਲੋਂ ਉਸ ਤੋਂ ਤਲਾਕ ਲੈਣ ਲਈ ਅਦਾਲਤ ਵਿਚ ਕੇਸ ਦਰਜ ਹੈ। ਉਸ ਦਾ ਪਤੀ ਪਿਛਲੇ 7-8 ਮਹੀਨਿਆਂ ਤੋਂ ਪ੍ਰੇਮਿਕਾ ਨਾਲ ਰਹਿ ਰਿਹਾ ਹੈ। 6 ਫਰਵਰੀ ਨੂੰ ਉਸ ਦੇ ਪਤੀ ਨੇ ਕਿਸੇ ਬੱਚੇ ਦੇ ਹੱਥ ਮਠਿਆਈ ਦਾ ਡੱਬਾ ਭੇਜਿਆ ਤਾਂ ਕਿ ਉਹ ਤੇ ਬੱਚੇ ਖਾ ਸਕਣ। ਮੈਂ ਚਾਹ ਬਣਾਉਣ ਲਈ ਰਸੋਈ ਗਈ ਤਾਂ ਇਸ ਦੌਰਾਨ ਉਸ ਨੇ ਮਠਿਆਈ ਦੇ ਡੱਬੇ ਤੋਂ ਇਕ ਟੁਕੜਾ ਖਾਧਾ। ਉਸ ਨੂੰ ਉਲਟੀਆਂ ਆਉਣ ਲੱਗੀਆਂ।