ਗੁਰਦਾਸਪੁਰ (ਜਸਵਿੰਦਰ ਬੇਦੀ) | ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਚੋਣ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਡੇਰਾ ਬਾਬਾ ਨਾਨਕ ‘ਚ ਇੱਕ ਰੈਲੀ ਦੌਰਾਨ ਮਜੀਠੀਆ ਨੇ ਕਿਹਾ- ਡਿਪਟੀ ਸੀਐਮ ਰੰਧਾਵਾ ਸੱਤਾ ਦੇ ਨਸ਼ੇ ‘ਚ ਅਹੁਦੇ ਅਤੇ ਭਾਸ਼ਾ ਦੀ ਮਰਿਆਦਾ ਭੁੱਲ ਚੁੱਕੇ ਹਨ। ਇਸ ਤੋਂ ਦੁਖੀ ਕਾਂਗਰਸੀ ਪਾਰਟੀ ਛੱਡ ਰਹੇ ਹਨ।

ਮਜੀਠੀਆ ਨੇ ਕਿਹਾ- ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਡੇਰਾ ਬਾਬਾ ਨਾਨਕ ਵਿੱਚ ਸੁਖਜਿੰਦਰ ਰੰਧਾਵਾ ਦੀ ਛੱਤਰਛਾਇਆ ਹੇਠ ਹੋਏ ਘਪਲਿਆਂ ਦੀ ਜਾਂਚ ਕਰਵਾਈ ਜਾਵੇਗੀ। ਰੰਧਾਵਾ ਵੀ ਹੁਣ ਆਪਣੇ ਪੱਟਾਂ ਨੂੰ ਤੇਲ ਲਗਾ ਕੇ ਰੱਖਣ ਕਿਉਂਕਿ ਲੋਕਾਂ ਨੇ ਮਨ ਬਣਾ ਲਿਆ ਹੈ ਅਤੇ ਪੰਜਾਬ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ।

ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਬਾਬਾ ਅਮਰੀਕ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਸਰਪੰਚ, ਪੰਚ ਅਤੇ ਹੋਰ ਲੋਕ ਸੁਖਜਿੰਦਰ ਰੰਧਾਵਾ ਦੀ ਬੋਲਬਾਣੀ ਤੋਂ ਤੰਗ ਆ ਚੁਕੇ ਸੀ ਅਤੇ ਹੁਣ ਸਮਾਂ ਆ ਗਿਆ ਹੈ ਕੇ ਲੋਕ ਆਪਣੀ ਬੇਇਜ਼ਤੀ ਦਾ ਜਵਾਬ ਰੰਧਾਵਾ ਨੂੰ ਦੇਣਗੇ।