ਪੰਜਾਬ ਸਿੱਖਿਆ ਵਿਭਾਗ ਦੀ ਕਾਮਯਾਬੀ : ਵਿੱਦਿਅਕ ਸੈਸ਼ਨ ਸ਼ੁਰੂ ਹੁੰਦੇ ਹੀ 90 ਫੀਸਦੀ ਤੋਂ ਵੱਧ ਕਿਤਾਬਾਂ ਸਕੂਲਾਂ ‘ਚ ਪਹੁੰਚਾਈਆਂ

0
645

ਚੰਡੀਗੜ੍ਹ | ਪੰਜਾਬ ਦੇ ਸਿੱਖਿਆ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਸਿੱਖਿਆ ਵਿਭਾਗ ਨੇ ਸੂਬੇ ਦੇ ਕਰੀਬ 90 ਫੀਸਦੀ ਵਿਦਿਆਰਥੀਆਂ ਨੂੰ ਨਵੇਂ ਵਿੱਦਿਅਕ ਸੈਸ਼ਨ ਲਈ ਕਿਤਾਬਾਂ ਪਹੁੰਚਾ ਦਿੱਤੀਆਂ ਹਨ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿਚ ਕੁੱਲ 91.4% ਕਿਤਾਬਾਂ ਵੰਡੀਆਂ ਜਾ ਚੁੱਕੀਆਂ ਹਨ। ਕੁੱਲ 13 ਜ਼ਿਲ੍ਹੇ ਅਜਿਹੇ ਹਨ ਜਿੱਥੇ ਕਿਤਾਬਾਂ ਦੀ ਵੰਡ 90 ਫੀਸਦੀ ਤੋਂ ਵੱਧ ਹੈ।

ਇਹ ਗਿਣਤੀ ਗੁਰਦਾਸਪੁਰ ਜ਼ਿਲ੍ਹੇ ਵਿਚ ਸਭ ਤੋਂ ਵੱਧ ਹੈ, ਜਿਥੇ ਸਰਕਾਰੀ ਸਕੂਲਾਂ ਵਿਚ 97 ਫੀਸਦੀ ਕਿਤਾਬਾਂ ਵੰਡੀਆਂ ਗਈਆਂ ਹਨ। ਇਸ ਦੇ ਨਾਲ ਹੀ ਲੁਧਿਆਣਾ 96.2 ਫੀਸਦੀ ਨਾਲ ਦੂਜੇ ਸਥਾਨ ‘ਤੇ ਅਤੇ ਬਰਨਾਲਾ 95 ਫੀਸਦੀ ਨਾਲ ਤੀਜੇ ਸਥਾਨ ‘ਤੇ ਹੈ। ਸਰਕਾਰੀ ਸਕੂਲਾਂ ਨੂੰ ਸਮੇਂ ਸਿਰ ਕਿਤਾਬਾਂ ਦੀ ਵੰਡ ਸਰਕਾਰ ਦੀਆਂ ਤਰਜੀਹਾਂ ਦਾ ਹਿੱਸਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਦੀ ਵੰਡ ਦਾ ਅੰਕੜਾ 90 ਫੀਸਦੀ ਤੋਂ ਵੱਧ ਵਧਿਆ ਹੈ। ਪਿਛਲੇ ਸਾਲ ਵੀ ਮਾਨ ਸਰਕਾਰ ਦੀਆਂ ਸਫਲ ਨੀਤੀਆਂ ਕਾਰਨ ਇਹ ਅੰਕੜਾ 91.4 ਫੀਸਦੀ ਸੀ।