ਨਡਾਲਾ| ਮੰਗਲਵਾਰ ਦੁਪਿਹਰ 3 ਵਜੇ ਥਾਣਾ ਸੁਭਾਨਪੁਰ ਵਿਖੇ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦ ਥਾਣੇ ਦੇ ਬਾਹਰ ਮਾਲ ਮੁਕੱਦਮੇ ਵਿੱਚ ਵੱਖ ਵੱਖ ਕੇਸਾਂ ਨਾਲ ਸਬੰਧਿਤ ਜ਼ਬਤ ਕੀਤੇ ਵਾਹਨਾਂ ਨੂੰ ਅਚਾਨਕ ਅੱਗ ਲੱਗ ਗਈ।
ਅੱਗ ਦਾ ਕਹਿਰ ਇੰਨਾ ਜ਼ਬਰਦਸਤ ਸੀ ਕਿ ਵੇਖਦਿਆ ਵੇਖਦਿਆਂ ਅੱਗ ਨੇ ਮਾਲ ਮੁਕੱਦਮੇ ਚ ਸ਼ਾਮਲ 35 ਮੋਟਰਸਾਈਕਲ ਤੇ 12 ਗੱਡੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਇਹ ਅੱਗ ਉਥੇ ਲੱਗੇ ਟਰਾਂਸਫਾਰਮਰ ‘ਤੇ ਬਿਜਲੀ ਤਾਰਾਂ ਦੇ ਸ਼ਾਟ-ਸਰਕਟ ਨਾਲ ਲੱਗੀ ਦੱਸੀ ਜਾ ਰਹੀ ਹੈ।
ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਨੂੰ ਕਾਬੂ ਵਿੱਚ ਜਦੋ-ਜਹਿਦ ਕਰ ਰਹੀਆਂ ਹਨ। ਖਬਰ ਲਿਖੇ ਜਾਣ ਤਕ ਅਜੇ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਥਾਣਾ ਸੁਭਾਨਪੁਰ ਮਾਲ ਮੁਕੱਦਮੇ ਨੂੰ ਲੱਗੀ ਅੱਗ, 35 ਮੋਟਰਸਾਈਕਲ ਤੇ 12 ਗੱਡੀਆਂ ਸੜ ਕੇ ਸਵਾਹ
Related Post