ਜਲੰਧਰ/ਓਟਾਵਾ 19 ਜੁਲਾਈ | ਕੈਨੇਡਾ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਝਟਕਾ ਲਗ ਸਕਦਾ ਹੈ। ਕੈਨੇਡਾ ਦੇ ਸਿਟੀਜ਼ਨਸ਼ਿਪ ਮੰਤਰੀ ਦੇ ਇੱਕ ਬਿਆਨ ਨੇ ਸਟੂਡੈਂਟਸ ਵਿੱਚ ਹਲਚਲ ਮਚਾ ਦਿੱਤੀ ਹੈ।
ਮੰਤਰੀ ਮਾਰਕ ਮਿਲਰ ਨੇ ਕਿਹਾ- ਸਟੱਡੀ ਪਰਮਿਟ ਪੱਕੇ ਤੌਰ ‘ਤੇ ਰਹਿਣ ਦਾ ਅਧਿਕਾਰ ਨਹੀਂ ਦਿੰਦਾ। ਸਟੱਡੀ ਪਰਮਿਟ ਪੀਆਰ ਦਾ ਰਾਹ ਨਹੀਂ ਹੈ। ਜਿਹੜ੍ਹੇ ਪੜ੍ਹਾਈ ਕਰਨ ਆਉਂਦੇ ਹਨ ਉਨ੍ਹਾਂ ਨੂੰ ਵਾਪਿਸ ਆਪਣੇ ਮੁਲਕ ਜਾ ਕੇ ਕੰਮ ਕਰਨਾ ਚਾਹੀਦਾ ਹੈ। ਸਟੱਡੀ ਪਰਮਿਟ ਕੈਨੇਡਾ ‘ਚ ਦਾਖਲ ਹੋਣ ਦਾ ਸਭ ਤੋਂ ਸਸਤਾ ਤਰੀਕਾ ਨਹੀਂ ਹੋਵੇਗਾ।
ਕੈਨੇਡਾ ਦੇ ਮੰਤਰੀ ਦੇ ਇਸ ਬਿਆਨ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਝਕਟਾ ਲਗ ਸਕਦਾ ਹੈ ਜਿਹੜੇ ਸਟੱਡੀ ਵੀਜ਼ਾ ਉੱਤੇ ਕੈਨੇਡਾ ਗਏ ਹਨ ਅਤੇ ਜਿਹੜ੍ਹੇ ਸਤੰਬਰ ਇਨਟੇਕ ਵਿੱਚ ਜਾਣ ਬਾਰੇ ਸੋਚ ਰਹੇ ਹਨ।
ਆਮਤੌਰ ‘ਤੇ ਸਟੱਡੀ ਪਰਮਿਟ ਉੱਤੇ ਗਏ ਵਿਦਿਆਰਥੀ ਪੰਜ ਸਾਲ ਬਾਅਦ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ ਹਨ ਅਤੇ ਉੱਥੇ ਦੇ ਨਾਗਰਿਕ ਬਣ ਜਾਂਦੇ ਹਨ।