&NewLine;<p class&equals;"wp-block-paragraph"><strong> -ਸੁਰਜੀਤ<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">ਦੋ ਦਿਨਾਂ ਤੋਂ ਬਾਰਿਸ਼ ਰੁਕ ਹੀ ਨਹੀਂ ਰਹੀ &excl; ਇਸ ਵੇਲੇ ਵੀ ਅਸਮਾਨ &OpenCurlyQuote;ਤੇ ਕਾਲੇ ਘਨਘੋਰ ਬੱਦਲ  ਛਾਏ ਹੋਏ ਨੇ &semi; ਚਾਰ-ਚੁਫੇਰੇ ਸੜਕਾਂ ’ਤੇ ਪਾਣੀ ਵਹਿ ਰਿਹੈ । ਆਫ਼ਿਸ &OpenCurlyQuote;ਚ ਕੋਈ ਆ ਜਾ ਵੀ ਨਹੀਂ ਰਿਹਾ&semi; ਸੋਚਿਆ &OpenCurlyQuote;ਇਹੋ ਜਿਹੇ ਮੌਸਮ ’ਚ ਇੱਥੇ ਵਿਹਲੇ ਬੈਠ ਕੇ ਵੀ ਕੀ ਕਰਨੈ ਘਰ ਹੀ ਚੱਲਦੀ ਹਾਂ’। <&sol;p>&NewLine;&NewLine;&NewLine;&NewLine;<p class&equals;"wp-block-paragraph">ਮੈਂ ਕਾਰ ਸਟਾਰਟ ਕਰਕੇ ਘਰ ਵੱਲ ਤੁਰ ਪਈ ਹਾਂ ਪਰ ਕੈਲੇਫੋਰਨੀਆ ਦਾ&NewLine;ਮੀਂਹ&comma; ਤੌਬਾ ਤੌਬਾ&excl; ਇੰਝ&NewLine;ਲੱਗਦੈ ਜਿਵੇਂ &OpenCurlyQuote;ਵਿੰਡ ਸ਼ੀਲਡ’ &OpenCurlyQuote;ਤੇ ਵੱਟੇ ਪੈ ਰਹੇ&NewLine;ਹੋਣ। ਮੂਸਲੇਧਾਰ ਮੀਂਹ ਅਤੇ ਧੁੰਦਲੇ ਸ਼ੀਸ਼ੇ&excl; ਗੱਡੀ ਚਲਾਉਣੀ ਵੀ ਇਕ ਆਫ਼ਤ ਹੀ ਤਾਂ ਹੈ ਇਸ ਵੇਲੇ&excl;&NewLine;ਅੰਨ੍ਹੇ ਹੋਏ ਇਹ ਸ਼ੀਸ਼ੇ ਕਿਤੇ ਸਾਫ਼ ਹੁੰਦੇ ਨੇ ਵਾਇਪਰਾਂ ਨਾਲ &quest;&nbsp&semi; ਉੱਪਰੋਂ ਠੰਢ ਵੀ&NewLine;ਏਨੀ ਵੱਧ ਗਈ ਕਿ ਮੈਂ ਕੰਬੀਂ ਜਾ ਰਹੀ ਹਾਂ ਪਰ ਮੈਨੂੰ ਇਹ ਪਤਾ ਨਹੀਂ ਲੱਗ ਰਿਹੈ ਕਿ ਮੇਰਾ ਕਾਂਬਾ&NewLine;ਸਿਰਫ਼ ਠੰਢ ਕਰਕੇ ਹੈ ਜਾਂ ਧੁੰਦਲੇ ਸ਼ੀਸ਼ਿਆਂ ਵਿਚੋਂ ਕੁਝ ਨਾ ਦਿੱਸਣ ਨਾਲ ਲੱਗਦੇ ਡਰ ਕਰਕੇ &&num;8230&semi;&excl; <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyQuote;ਲਉ ਜੀ ਆ ਗਿਐ ਘਰ&NewLine;ਵਾਲਾ ਪੁਲ਼ &excl; ਸ਼ੁਕਰ ਐ &excl; ਹੁਣ ਰਤਾ ਸੁੱਖ ਦਾ ਸਾਹ ਆਇਐੇ। ਇਸ ਪੁਲ਼ ਨੂੰ ਤਾਂ ਵੇਖਦਿਆਂ ਹੀ ਸਾਰੀ&NewLine;ਉਦਾਸੀ ਦੂਰ ਹੋ ਜਾਂਦੀ ਐ ਮੇਰੀ &excl;’<&sol;p>&NewLine;&NewLine;&NewLine;&NewLine;<p class&equals;"wp-block-paragraph">ਸਾਡਾ ਇਹ ਪੁਲ਼&comma; ਵਾਹ&excl; <&sol;p>&NewLine;&NewLine;&NewLine;&NewLine;<p class&equals;"wp-block-paragraph">ਇਕ ਤਰ੍ਹਾਂ ਨਾਲ ਸਾਡੀ ਸਬਡਵੀਜ਼ਨ ਦੇ ਗੇਟਵੇਅ ਦਾ ਕੰਮ ਕਰ ਰਹੇ ਇਸ ਪੁਲ਼&NewLine;ਤੋਂ ਦੂਰ-ਦੂਰ ਤੱਕ ਕਿੰਨਾ ਖੂਬਸੂਰਤ ਨਜ਼ਾਰਾ ਦਿਸਦੈ&excl; ਲੱਗਦੈ ਰੋਜ਼ ਰਾਤ ਨੂੰ ਇੱਹਦੇ ਹੇਠੋਂ ਕੋਈ&NewLine;ਗੱਡੀ ਵੀ ਲੰਘਦੀ ਹੈ &semi; ਆਵਾਜ਼ ਸੁਣਦੀ ਹੁੰਦੀ&NewLine;ਹੈ ਉਸਦੀ &excl; &OpenCurlyQuote;ਲੰਘਦੀ ਹੋਊ&excl; ਪਰ&NewLine;ਮੈਂ&nbsp&semi; ਕਦੇ ਦੇਖੀ ਤਾਂ ਨਹੀਂ &excl; ਮੇਰੇ ਲਈ ਤਾਂ ਇਹ&NewLine;ਖੂਬਸੂਰਤ ਲੈਂਡ ਸਕੇਪ ਦਾ ਕੰਮ ਹੀ ਕਰਦੈ। ਇਹ ਸਾਡੀ ਸਬਡਵੀਜ਼ਨ ਦੀ ਦਿੱਖ ਨੂੰ ਅਤਿਅੰਤ ਖੂਬਸੂਰਤ ਜੁ&NewLine;ਬਣਾ ਦਿੰਦੈ&excl; <&sol;p>&NewLine;&NewLine;&NewLine;&NewLine;<p class&equals;"wp-block-paragraph">ਉਂਝ ਵੀ ਪੁਲ਼ ਦਾ ਤਾਂ ਕੰਮ ਹੀ ਜੋੜਨਾ ਹੁੰਦੈ। ਇਹ ਪੁਲ਼ ਸਾਡੇ ਘਰਾਂ&NewLine;ਨੂੰ ਰੇਲਵੇ ਲਾਈਨ ਤੋਂ ਪਾਰ &OpenCurlyQuote;ਸਾਨਫਰਾਂਸਿਸਕੋ ਬੇਅ’ ਨੂੰ ਇਕ ਉੱਚੇਚੀ&NewLine;ਖੂਬਸੂਰਤੀ ਨਾਲ ਪੇਸ਼ ਕਰਦੈ। ਪੁਲ਼ ਤੋਂ ਲੰਘਦਿਆਂ ਦੂਰ ਤੱਕ ਫੈਲੀ &OpenCurlyQuote;ਸਾਂਨਫਰਾਂਸਿਸਕੋ&NewLine;ਬੇਅ’ ਦੀ ਦਿੱਖ ਤਲਿੱਸਮੀ&NewLine;ਤਸਵੀਰਾਂ ਵਰਗੀ ਸੁੰਦਰ ਲੱਗਦੀ ਏ। ਸਾਰਾ ਆਲਾ- ਦੁਆਲਾ ਰੁਸ਼ਨਾਇਆ ਜਾਪਦੈ। ਜਦੋਂ ਆਪਣੇ ਘਰਾਂ ਦੀ&NewLine;ਹੱਦ ਤੋਂ ਬਾਹਰ ਵੱਲ ਨੂੰ ਜਾਣ ਲਈ ਪੁਲ਼ ਉੱਤੇ ਚੜ੍ਹੀਦੈ ਤਾਂ ਸਾਹਮਣੇ ਵਾਲੇ &OpenCurlyQuote;ਮਿਸ਼ਨ ਹਿਲਜ਼’ ਭੂਰੀ ਸੁੰਦਰਤਾ ਦਾ&NewLine;ਪ੍ਰਦਰਸ਼ਨ ਕਰਦੇ&comma; ਸ਼ਾਨ ਅਤੇ ਮਸਤੀ ਨਾਲ&NewLine;ਖੜੇ ਦਿੱਸਦੇ ਨੇ। ਸਾਰਾ ਨਜ਼ਾਰਾ ਹੀ ਅਲੌਕਿਕ ਹੈ। ਵਧੀਆ ਸਾਫ਼ ਤੇ ਧੁੱਪੀਲੇ ਦਿਨਾਂ ਵਿਚ ਤਾਂ ਇਹ&NewLine;ਪੁਲ਼ ਆਸ-ਪਾਸ ਲਾਏ ਹੋਏ ਫੁੱਲਾਂ-ਬੂਟਿਆਂ ਦੀ ਸਜਾਵਟ ਦੇ ਨਾਲ ਸਵਾਗਤੀ ਗੇਟ ਵਰਗਾ ਬਣ ਜਾਂਦੈ ਅਤੇ&NewLine;ਇੰਝ ਲੱਗਣ ਲੱਗਦੈ ਜਿਵੇਂ ਇਹ ਸੁੰਦਰਤਾ ਦਾ ਇਕ ਅਦਭੁੱਤ ਨਜ਼ਾਰਾ ਹੀ ਨਹੀਂ&comma; ਬਲਕਿ ਇਕ ਕੁਦਰਤੀ&NewLine;ਅਜੂਬਾ ਵੀ ਹੋਵੇ। ਮੈਂ ਜਦੋਂ ਵੀ ਇੱਥੋਂ ਲੰਘਦੀ ਹਾਂ&comma; ਹਰ ਵਾਰ ਇਵੇਂ ਹੀ ਮਹਿਸੂਸ ਕਰਦੀ ਹਾਂ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੜਕ ਦੀ ਤਿਲਕਣੱ ਤੋਂ ਬਚਣ ਲਈ ਮੈਂ ਪੁਲ਼ ਤੋਂ ਹੇਠਾਂ ਉਤਰਦਿਆਂ &OpenCurlyQuote;ਰਾਊਂਡ ਅਬਾਊਟ’ ਤੋਂ ਬਹੁਤ ਹੌਲੀ&NewLine;ਸਪੀਡ ’ਚ ਨਿਕਲ ਰਹੀ ਹਾਂ।&NewLine;ਇਹੋ ਜਿਹੇ ਮੌਸਮ ਵਿਚ ਅਕਸਰ ਹਾਦਸੇ ਹੋ ਜਾਂਦੇ ਹਨ। ਇਸ ਲਈ ਮੈਂ ਹੌਲੀ ਹੌਲੀ ਕਾਰ ਚਲਾਉਂਣ ਵਿਚ ਹੀ&NewLine;ਭਲਾਈ ਸਮਝਦੀ ਹਾਂ। ਏਨੀ ਹੌਲੀ ਕਿ ਚੌਂਕ ਵਿੱਚਲੇ ਛੋਟੇ-ਛੋਟੇ ਫੁੱਲਾਂ ਦੇ ਬੂਟਿਆਂ ਵਿਚ ਹੋ ਰਹੀ&NewLine;ਹਿੱਲ-ਜੁੱਲ ਨੂੰ ਵੀ ਅੱਖੋਂ ਪਰੋਖੇਂ ਨਾ ਕਰ ਸਕੀ। <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyQuote;ਹਾਇ&excl; ਇਹ ਤੇ ਕੋਈ&NewLine;ਜਾਨਵਰ ਲੱਗਦੈ।’ ਮੈਂ ਕਾਰ ਦਾ ਸ਼ੀਸ਼ਾ&NewLine;ਖੋਲ੍ਹ ਕੇ ਵੇਖਿਆ ਤਾਂ ਇਕ ਕਤੂਰਾ ਫੁੱਲਾਂ ਵਿਚ ਸਹਿਮਿਆ ਬੈਠਿਆ&comma; ਚੂੰ ਚੂੰ ਕਰ ਰਿਹੈ।&NewLine;ਮੇਰੇ ਰੌਂਗਟੇ ਖੜੇ ਹੋ ਗਏ ਨੇ।ਸ਼ੀਸ਼ਾ ਖੋਲ੍ਹਣ ਕਰਕੇ&nbsp&semi;&NewLine;ਹੋਰ ਵੀ ਤੇਜ਼ ਕਾਂਬਾ ਛਿੜ ਪਿਐ। ਮੈਂ ਇਕ ਲੰਮਾ ਸਾਹ ਲੈ ਕੇ ਸ਼ੀਸ਼ਾ ਬੰਦ ਕਰ ਕੇ ਘਰ ਵੱਲ&NewLine;ਤੁਰ ਪਈ ਹਾਂ ਪਰ ਦਿਲ ਵਿਚੋਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ&colon; &OpenCurlyQuote;ਮੈਨੂੰ ਇਸ ਦਾ ਕੁਛ&NewLine;ਕਰਨਾ ਚਾਹੀਦੈ&comma; ਇਸ ਨੂੰ ਠੰਢ ਤੋਂ&NewLine;ਬਚਾਉਣਾ ਚਾਹੀਦੈ।’ ਅਗਲੇ ਹੀ ਪਲ ਸੋਚਦੀ&NewLine;ਹਾਂ &OpenCurlyQuote;ਜਿਸ ਨੇ ਪੈਦਾ ਕੀਤੈ&NewLine;ਜੇ ਉਸਨੇ ਬਚਾਉਣਾ ਹੋਇਆ ਤਾਂ ਆਪੇ ਬਚਾ ਲਏਗਾ। ਮੈਂ ਕੌਣ ਹੁੰਦੀ ਹਾਂ &OpenCurlyQuote;ਉਸ’ ਦੇ ਨਿਜ਼ਾਮ ਵਿਚ ਦਖਲ&NewLine;ਦੇਣ ਵਾਲੀ&quest;’ਗੁਰਬਾਣੀ ਵੀ ਤਾਂ&NewLine;ਏਹੀ ਕਹਿੰਦੀ ਐ&comma; &OpenCurlyQuote;ਊਡੇ ਊਡ ਆਵੇ ਸੈ&NewLine;ਕੋਸਾ ਤਿਸ ਪਾਛੈ ਬਚਰੇ ਛਰਿਆ’&&num;8230&semi;&NewLine;ਉਂਝ ਮੈਂ ਕਰ ਵੀ ਕੀ&NewLine;ਸਕਦੀ ਹਾਂ&comma; ਜੇ ਇੱਥੋਂ ਚੁੱਕ ਵੀ&NewLine;ਲਵਾਂ ਤਾਂ ਰੱਖਾਂਗੀ ਕਿੱਥੇ&quest; ਪਹਿਲੀ ਤਾਂ ਗੱਲ&NewLine;ਚੁੱਕਾਂਗੀ ਵੀ ਕਿਵੇਂ&quest;’ <&sol;p>&NewLine;&NewLine;&NewLine;&NewLine;<p class&equals;"wp-block-paragraph">ਹਜ਼ਾਰ ਸਵਾਲ ਮੇਰਾ ਪਿੱਛਾ ਕਰਦੇ ਰਹੇ &excl; ਪਤਾ ਹੀ ਨਹੀਂ ਲੱਗਿਆ ਕਦੋਂ ਘਰ&NewLine;ਆ ਗਿਐ। ਮੈਂ ਕਾਰ ਗੈਰਾਜ ਵਿਚ ਖੜੀ ਕਰ ਕੇ ਅੰਦਰ ਵੜਦਿਆਂ ਹੀ &OpenCurlyQuote;ਹੀਟ’ ਚਾਲੂ ਕਰ ਦਿੱਤੀ ਤੇ&NewLine;ਚਾਹ ਬਣਾ ਕੇ ਸੋਫ਼ੇ ਤੇ ਬੈਠ ਕੇ ਕੋਸੇ ਕੋਸੇ ਘੁੱਟ ਭਰਦੀ ਸਹਿਜ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ&NewLine;ਦਿਲ ’ਚ ਅਜੇ ਤੱਕ ਕੁਛ&NewLine;ਧੁਖ਼ ਰਿਹੈ। ਦਿਲ ਦੇ ਖੋਰੇ ਤੋਂ ਨਿਜਾਤ ਪਾਉਣ ਲਈ ਮੈਂ ਟੀ ਵੀ ਲਾ ਲਿਐ ਪਰ ਅਪਰਾਧ-ਬੋਧ ਫਿਰ ਵੀ&NewLine;ਅੰਦਰੋਂ ਅੰਦਰੀਂ ਖਾਈ ਜਾ ਰਿਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਟੀ ਵੀ ਸਕਰੀਨ ਉਪਰ ਨਿਊ ਯਾਰਕ ਦੀ ਗਰਾਊਡ ਜ਼ੀਰੋ ਦੀਆਂ ਖੌਫ਼ਨਾਕ&NewLine;ਤਸਵੀਰਾਂ ਦਿਖਾਈਆਂ ਦੇਣ ਲੱਗ ਪਈਆਂ &semi; ਇੱਥੇ ਕੁਛ ਦਿਨ ਪਹਿਲਾਂ ਹੀ ਤਾਂ ਅੰਬਰ ਛੂੰਹਦੀਆਂ ਦੋ ਸ਼ਾਨਦਾਰ&NewLine;ਇਮਾਰਤਾਂ ਖੜੀਆਂ ਹੁੰਦੀਆਂ ਸਨ। ਹੁਣ ਢੱਠੀਆਂ ਇਮਾਰਤਾਂ ਦਾ ਮਲਬਾ ਚੁੱਕਿਆ ਜਾ ਰਿਹੈ ਅਤੇ ਇਮਾਰਤਾਂ&NewLine;ਦੀ ਥਾਂ ਤਾਂ ਹੁਣ ਬਹੁਤ ਡੂੰਘੇ ਡੂੰਘੇ ਟੋਇਆਂ ਨੇ ਮੱਲ ਲਈ ਹੈ। ਆਲ਼ੇ-ਦੁਆਲ਼ੇ ਇਸ ਆਤੰਕ ਦੀ ਮਾਰ&NewLine;ਹੇਠ ਆਏ ਅਨੇਕਾਂ ਬੰਦਿਆਂ ਦੀਆਂ ਤਸਵੀਰਾਂ ਲਟਕ ਰਹੀਆਂ ਨੇ &semi; ਹਜ਼ਾਰਾਂ ਲੋਕ ਤਸਵੀਰਾਂ &OpenCurlyQuote;ਤੇ ਫੁੱਲ&NewLine;ਚੜ੍ਹਾਉਂਦੇ ਜ਼ਾਰ ਜ਼ਾਰ ਰੋਂਦੇ ਹੋਏ ਦਿਸਦੇ ਨੇ। ਕੋਈ ਇਨ੍ਹਾਂ ਬਲਡਿੰਗਾਂ ਵਿਚ ਮਰ ਗਏ ਆਪਣੇ&NewLine;ਰਿਸ਼ਤੇਦਾਰ ਦੀ ਤਸਵੀਰ ਨੂੰ ਬੇਸਬਰੀ ਨਾਲ ਲੱਭ ਰਿਹੈ। ਇਹ ਦਿ੍ਰਸ਼ ਦੇਖ ਕੇ ਮੇਰੀਆਂ ਅੱਖਾਂ ਨਮ ਹੋ&NewLine;ਗਈਆਂ ਅਤੇ ਕਤੂਰੇ ਨੂੰ ਭੁੱਲ ਕੇ ਮੇਰਾ ਪੂਰਾ ਧਿਆਨ ਸਿਰਫ਼ ਨੌਂ- ਗਿਆਰਾਂ ਦੇ ਹਮਲੇ ਵੱਲ ਚਲਾ ਗਿਐ।&NewLine;<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyQuote;ਹਾਇ ਐਡਾ ਵੱਡਾ&NewLine;ਹਾਦਸਾ &quest; ਕੀ ਹੋ ਗਿਐ ਮਨੁੱਖ&NewLine;ਨੂੰ &quest;’<&sol;p>&NewLine;&NewLine;&NewLine;&NewLine;<p class&equals;"wp-block-paragraph">ਹਰ ਪਾਸੇ ਹੀ ਇਸ ਹਮਲੇ ਦਾ ਖੌਫ &semi; ਹਰ ਕਿਸੇ ਦੀ ਜ਼ੁਬਾਨ &OpenCurlyQuote;ਤੇ ਇਸੇ ਦੁਰਘਟਨਾ&NewLine;ਦਾ ਜ਼ਿਕਰ&semi;&nbsp&semi; ਹਰ ਕਿਸੇ ਦੇ ਮੂੰਹ ਵਿਚ ਬੱਸ ਇਕੋ ਹੀ ਗੱਲ -&OpenCurlyQuote;ਵਰਲਡ ਟਰੇਡ ਸੈਂਟਰ’ ਉਪਰ ਗਿਆਰਾਂ ਸਤੰਬਰ&NewLine;ਨੂੰ ਹੋਇਆ ਹਮਲਾ’&excl; ਟੀ ਵੀ ਉਪਰ ਵੀ ਬਾਰ&NewLine;ਬਾਰ ਉਹੀ ਦਿ੍ਰਸ਼ &semi; ਇਮਾਰਤਾਂ ਨੂੰ&NewLine;ਟਕਰਾਉਂਦੇ ਹੋਏ ਜਹਾਜ਼ &semi; ਅੱਗ ਦੀਆਂ ਲਪਟਾਂ&NewLine;ਅਤੇ ਕਾਲੇ ਧੂੰਏਂ ਦੇ ਗੁਬਾਰ&semi;&NewLine;ਢਹਿ ਢੇਰੀ ਹੋ&NewLine;ਰਹੀਆਂ ਗਗਨ-ਚੁੰਭੀ ਇਮਾਰਤਾਂ &semi;&NewLine;ਡਿਗ ਰਿਹਾ ਮਲਬਾ&semi;&nbsp&semi;&NewLine;ਜਾਨਾਂ ਬਚਾਉਣ ਲਈ ਅੰਬਰ ਜਿੰਨੀਆਂ ਉੱਚੀਆਂ ਇਮਾਰਤਾਂ ’ਤੋਂ ਹੇਠਾਂ ਛਾਲਾਂ&NewLine;ਮਾਰ ਰਹੇ ਲੋਕ ਅਤੇ ਪਾਗਲਾਂ ਵਾਂਗ ਇੱਧਰ-ਉੱਧਰ ਦੌੜ ਰਹੇ ਕੁਝ ਹੋਰ &excl; &OpenCurlyQuote;ਮੇਰੀ ਤੌਬਾ ਇੰਨਾ&NewLine;ਭਿਆਨਕ ਤੇ ਹੌਲਨਾਕ ਦਿ੍ਰਸ਼ &excl;’<&sol;p>&NewLine;&NewLine;&NewLine;&NewLine;<p class&equals;"wp-block-paragraph">ਅੱਜ ਫ਼ਿਰ ਟੀ ਵੀ ਉਪਰ ਉਹੀ ਚੀਕ-ਚਿਹਾੜਾ ਅਤੇ ਅੱਗ ’ਚ ਲਿਪਟੀਆਂ&NewLine;ਇਮਾਰਤਾਂ ਦੇ ਢਹਿ ਢੇਰੀ ਹੋ ਜਾਣ ਦੇ ਇਸ ਖ਼ੌਫ਼ਨਾਕ ਦਿ੍ਰਸ਼ ਨੂੰ ਦੇਖ ਕੇ ਮੇਰੀ ਰੂਹ ਕੰਬ ਗਈ ।&NewLine;ਅੱਖਾਂ ’ਚੋਂ ਹੰਝੂ ਵਗ&NewLine;ਤੁਰਦੇ ਨੇ । &OpenCurlyQuote;ਨਹੀਂ ਝੱਲਿਆ ਜਾਂਦਾ&NewLine;ਮੈਥੋਂ ਇਹ ਸਭ ਕੁਝ &excl;’ <&sol;p>&NewLine;&NewLine;&NewLine;&NewLine;<p class&equals;"wp-block-paragraph">ਆਪਣੀ ਦੋਸਤ ਚਿੰਤਨ ਨੂੰ ਫ਼ੋਨ ਲਗਾ ਲੈਨੀ ਆਂ&comma; <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਹੈਲੋ ਚਿੰਤਨ &excl;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਹੈਲੋ &excl; ਹਾਂ ਬੋਲ&NewLine;ਸ਼ੀਤਲ” ਇੰਨਾ ਹੀ ਕਹਿ ਉਹ&NewLine;ਚੁੱਪ ਕਰ ਗਈ। ਮੈਂਨੂੰ ਉਸਦੀ ਆਵਾਜ਼ ਵਿਚ ਉਦਾਸੀ ਮਹਿਸੂਸ ਹੋਈ।<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਹੈਲੋ&comma; ਹਾਂ ਕੀ ਹਾਲ ਹੈ&NewLine;ਤੇਰਾ ਚਿੰਤਨ&comma; ਸਭ ਕੁਛ ਠੀਕ ਤਾਂ&NewLine;ਹੈ ਨਾ&quest; ਤੇਰੀ ਆਵਾਜ਼ ਕੁਝ&NewLine;ਧੀਮੀ ਜਿਹੀ ਐ ਅੱਜ &excl;” ਮੈਂ ਰਸਮੀ ਤੌਰ &OpenCurlyQuote;ਤੇ ਪੁੱਛ&NewLine;ਲਿਐ।&nbsp&semi; <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਹਾਲ ਕਿਵੇਂ ਠੀਕ&NewLine;ਹੋਵੇ&comma; ਆਹ ਜੋ ਟੀ ਵੀ ’ਤੇ ਬਾਰ-ਬਾਰ ਦਿਖਾਈ&NewLine;ਜਾ ਰਹੇ ਨੇ&comma; ਇਹ ਵੇਖ ਕੇ ਮਨ ਈ&NewLine;ਨਹੀਂ ਠਹਿਰਦਾ&excl;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਮੇਰਾ ਵੀ&comma; ਮੈਂ ਵੀ ਬੜੀ ਉਦਾਸ&NewLine;ਹਾਂ&comma; ਪਰ ਆਪਾਂ ਕਰ ਵੀ ਕੀ&NewLine;ਸਕਦੇ ਹਾਂ&quest;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਮੇਰਾ ਤਾਂ ਰੋ ਰੋ&NewLine;ਕੇ ਬੁਰਾ ਹਾਲ ਹੋ ਰਿਹੈ।”<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਪਰ ਤੈਨੂੰ ਹੌਸਲਾ&NewLine;ਕਰਨਾ ਚਾਹੀਦੈ ਨਾ&comma; ਸਾਡੇ ਰੋਇਆਂ ਭਲਾ&NewLine;ਕੀ ਬਨਣੈ &excl;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਕੀ ਕਰਾਂ ਸ਼ੀਤਲ&comma; ਮੇਰਾ ਦਿਲ ਕੰਬ&NewLine;ਰਿਹੈ। ਜਿੱਦਣ ਦਾ ਇਹ ਭਾਣਾ ਵਾਪਰਿਐ&comma; ਬੱਸ ਇੱਕੋ ਕੁਰਸੀ &OpenCurlyQuote;ਤੇ ਬੈਠੀ ਰਹਿੰਦੀ ਹਾਂ।” ਉਸ ਨੇ ਰੁਆਂਸੀ ਆਵਾਜ਼ ਵਿਚ ਕਿਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਕੁਝ ਖਾਧਾ-ਪੀਤਾ ਵੀ&NewLine;ਕਿ ਨਹੀਂ&comma; ਚਿੰਤਨ&quest;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਨਾ ਕਿੱਥੇ …ਨਾ ਕਿੱਥੇ… ਮੇਰੇ ਤਾਂ ਅੰਦਰ ਇਕ&NewLine;ਗਰਾਹੀ ਵੀ ਨਹੀਂ ਲੰਘਦੀ ਅਤੇ ਤੇ ਨਾ ਹੀ ਡੀਜ਼ਲ ਦੇ।” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyQuote;ਡੀਜ਼ਲ’ ਚਿੰਤਨ ਦਾ ਕੁੱਤਾ&NewLine;ਉਸਦੀ ਇਕੱਲਤਾ ਦਾ ਸਹਾਰਾ&semi; ਉਹ ਉਸ ਨੂੰ ਬੱਚਿਆਂ&NewLine;ਵਾਂਗ ਪਿਆਰ ਕਰਦੀ ਏ। ਹਰ ਗੱਲ ਨਾਲ ਉਸਦਾ ਜ਼ਿਕਰ ਜਰੂਰ ਕਰੇਗੀ। &OpenCurlyQuote;ਭਲਾ ਕੁੱਤੇ ਦਾ ਇਸ&NewLine;ਹਾਦਸੇ ਨਾਲ ਕੀ ਸੰਬੰਧ&quest;’ ਮੈਨੂੰ ਸਮਝ ਨਹੀਂ&NewLine;ਲੱਗ ਰਹੀ&comma; &OpenCurlyQuote;ਉਸ ਨੇ ਕਿਉਂ ਕੁਛ&NewLine;ਨਹੀਂ ਖਾਧਾ&&num;8230&semi;&quest;’ ਮੈਂ ਡੀਜ਼ਲ ਅਤੇ&NewLine;ਚਿੰਤਨ ਬਾਰੇ ਸੋਚਣ ਲੱਗਦੀ ਹਾਂ। <&sol;p>&NewLine;&NewLine;&NewLine;&NewLine;<p class&equals;"wp-block-paragraph">ਉਂਝ ਡੀਜ਼ਲ ਹੈ ਬੜਾ ਮਿਲਾਪੜਾ &semi; ਜਦੋਂ ਕਦੇ ਮੈਂ ਚਿੰਤਨ ਨੂੰ ਮਿਲਣ ਜਾਂਦੀ ਹਾਂ ਉਹ ਦੌੜ&NewLine;ਕੇ ਮੈਨੂੰ ਆ ਚਿੰਬੜਦੈ। ਮੈਂਨੂੰ ਕੁੱਤਿਆਂ ਤੋਂ ਹਮੇਸ਼ਾ ਹੀ ਬੜੀ ਕੱਚਿਆਣ ਜਿਹੀ ਆਉਂਦੀ ਐ। ਮੈਂ&NewLine;ਉਹਨੂੰ ਪਿੱਛੇ ਹਟਾਉਂਦੀ ਹਟਾਉਂਦੀ ਕਿੰਝ ਰੋਣਹਾਕੀ ਹੋ ਜਾਂਦੀ ਹਾਂ&comma; ਇਹ ਯਾਦ ਕਰਕੇ&NewLine;ਮੈਨੂੰ ਹਾਸਾ ਆਉਂਦੈ। ਚਿੰਤਨ ਕਿੰਝ ਡੀਜ਼ਲ ਨੂੰ ਆਖਦੀ ਹੁੰਦੀ&comma; &OpenCurlyDoubleQuote;ਹਟ&comma; ਡੀਜ਼ਲ ਮਾਸੀ ਡਰਦੀ ਆ। ਹੱਟ&comma; ਨਹੀਂ ਤਾਂ ਮਾਮਾ ਮਾਰੇਗੀ ਤੈਨੂੰ।” ਉਸਦੀ ਗੱਲ ਮੰਨ ਕੇ ਕੁੱਤਾ ਪਰ੍ਹਾਂ ਚਲਾ ਤਾਂ ਜਾਂਦੈ ਪਰ&NewLine;ਦੂਰ ਬੈਠਾ ਵੀ ਮੇਰੇ ਵੱਲ ਇਕ ਟੱਕ ਝਾਕਦਾ ਰਹੇਗਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਕਈ ਵੇਰ ਚਿੰਤਨ ਉਸਨੂੰ ਅੰਗ੍ਰੇਜ਼ੀ ਵਿਚ ਆਖਦੀ ਹੁੰਦੀ&comma; <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਵ੍ਹਟ’ਸ ਅੱਪ ਡੀਜ਼ਲ&excl; ਡੂ&NewLine;ਯੂ ਲਾਈਕ ਮਾਸੀ ਸੋ ਮਚ&quest; ਸੀ&comma; ਮਾਸੀ ਇਜ਼ ਸਕੇਅਰਡ&NewLine;ਆਫ ਯੂ&comma; ਓ&period; ਕੇ&period;&excl;” <&sol;p>&NewLine;&NewLine;&NewLine;&NewLine;<p class&equals;"wp-block-paragraph">ਮੈਂ ਹੱਸ ਦਿੰਦੀ ਹਾਂ&comma; &OpenCurlyDoubleQuote;ਪੰਜਾਬੀ ਨਹੀਂ ਸਮਝਦਾ&comma; ਅਮਰੀਕਨ ਜਿਹਾ ਨਾ ਹੋਵੇ ਤਾਂ&excl;” ਫਿਰ ਚਿੰਤਨ ਨੂੰ ਤਾੜ ਕੇ ਆਖਦੀ ਹਾਂ&comma; <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਮੈਂ ਨਹੀਂ ਬਨਣਾ&NewLine;ਕੁੱਤੇ ਦੀ ਮਾਸੀ ਮੂਸੀ &&num;8230&semi;ਓ&period; ਕੇ&period;&excl;” ਉਹ ਡੀਜ਼ਲ ਦੀ ਤਾਰੀਫ਼ ਕਰਨ ਲਗੇਗੀ&comma; &OpenCurlyDoubleQuote;ਲੈ&comma; ਇਹ ਤਾਂ ਬੰਦਿਆਂ ਤੋਂ ਵੀ ਵੱਧ ਸਿਆਣੈ&comma; ਬੜੀ ਵਧੀਆ ਰੂਹ ਐ ਇਸਦੀ&NewLine;ਤਾਂ&comma; ਸਾਰੀ ਗੱਲ ਝੱਟ ਸਮਝ&NewLine;ਜਾਂਦੈ।” <&sol;p>&NewLine;&NewLine;&NewLine;&NewLine;<p class&equals;"wp-block-paragraph">ਉਹਦੀ ਹਰ ਗੱਲ-ਬਾਤ ਵਿਚ ਉਹ ਹਮੇਸ਼ਾ ਡੀਜ਼ਲ ਦੀ ਮਾਂ ਬਣਦੀ ਹੈ ਤੇ ਮੈਂ&NewLine;ਮਾਸੀ&excl; ਜਦੋਂ ਵੀ ਕੋਈ ਗੱਲ ਕਰਦੀ&comma; ਉਸ ਵਿਚ ਡੀਜ਼ਲ ਦੀ ਕੋਈ ਨਾ ਕੋਈ ਗੱਲ ਜ਼ਰੂਰ ਸ਼ਾਮਿਲ ਹੁੰਦੀ । ਜਦੋਂ ਤੋਂ&NewLine;ਉਹਦੇ ਬੱਚੇ ਦੂਜੇ ਸ਼ਹਿਰਾਂ ਵਿਚ ਜਾ ਵਸੇ ਨੇ&semi; ਉਹ ਬਹੁਤ ਇਕੱਲੀ ਹੋ ਗਈ ਹੈ ਤੇ ਡੀਜ਼ਲ ਦੇ ਸਹਾਰੇ ਇਸ ਸੁੰਦਰ ਪਰ&NewLine;ਭੀੜ-ਭੜੱਕੇ ਵਾਲੇ ਮਹਾਂਨਗਰ ਸਾਨਫਰਾਂਸਿਸਕੋ ਦੀ ਇਕ ਪਹਾੜੀ ਤੇ ਬਣੇ ਖੁੱਲ੍ਹੇ ਡੁਲ੍ਹੇ ਘਰ ਵਿਚ&NewLine;ਪੂਰੀ ਸ਼ਾਨ ਅਤੇ ਹੌਸਲੇ ਨਾਲ ਰਹਿ ਰਹੀ ਹੈ।&nbsp&semi; <&sol;p>&NewLine;&NewLine;&NewLine;&NewLine;<p class&equals;"wp-block-paragraph">ਪਰ ਅੱਜ ਉਹ ਫ਼ੋਨ ਤੇ ਨੌਂ ਗਿਆਰਾਂ ਦੇ ਹਾਦਸੇ ਬਾਰੇ ਗੱਲਾਂ ਕਰਕੇ ਰੋਈ&NewLine;ਜਾਵੇ&comma; ਮੈਂ ਕਿਹਾ&colon; &OpenCurlyDoubleQuote;ਜ਼ਰਾ ਸੰਭਲ ਚਿੰਤਨ&comma; ਇੰਜ ਕਿਵੇਂ ਗੁਜ਼ਾਰਾ&NewLine;ਹੋਵੇਗਾ&excl;” ਭਾਂਵੇਂ ਆਪ ਵੀ ਉਦਾਸ&NewLine;ਹਾਂ ਪਰ ਸ਼ੀਤਲ ਇਕੱਲੀ ਹੋਣ ਕਰਕੇ ਮੈਂ ਉਸਨੂੰ ਦਿਲਾਸਾ ਦੇ ਰਹੀ ਹਾਂ।<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਮੈਨੂੰ ਵੀ ਇਹ ਪਤੈ&NewLine;ਕਿ ਮੈਂ ਕੁਛ ਨਹੀਂ ਕਰ ਸਕਦੀ ਪਰ ਦਿਲ ਨਹੀਂ ਖੜਦਾ। ਦਿਨ ਭਰ ਇਕੋ ਕੁਰਸੀ ’ਤੇ ਬੈਠੀ ਰਹਿੰਦੀ&NewLine;ਹਾਂ ਤੇ ਸੋਚਦੀ ਰਹਿੰਦੀ ਹਾਂ&comma;&NewLine;&OpenCurlyQuote;ਆਖਰ ਇਹ ਭਾਣਾ ਵਰਤਿਆ ਕਿਉਂ&quest;’ ਇੰਝ ਸੋਚਣ ਲੱਗਦੀ ਹਾਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਦਾ ਤੇ ਕਿਸ ਕਿਸ&NewLine;ਦਾ ਲਹੂ ਜ਼ਮੀਨ ਤੇ ਵਹਿੰਦਾ ਦਿਖਣ ਲੱਗ ਜਾਂਦੈ ਤੇ ਮਨ ਹੋਰ ਵੀ ਦੁਖੀ ਹੋ ਜਾਂਦੈ।” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਇਹ ਤਾਂ ਮੈਂ ਵੀ&NewLine;ਸੋਚਦੀ ਹਾਂ ਕਿ ਹਰ ਲੜਾਈ&comma; ਹਰ ਫ਼ਸਾਦ ਦਾ ਸ਼ਿਕਾਰ&NewLine;ਆਮ ਲੋਕ ਹੀ ਕਿਉਂ ਹੁੰਦੇ ਨੇ&quest;&NewLine;ਇਨ੍ਹਾਂ ਹਥਿਆਰ-ਬੰਦ&NewLine;ਦਹਿਸ਼ਤਗਰਦਾਂ ਦੇ ਅੰਨ੍ਹੇ ਭੇੜ ਵਿਚ ਨਿਹੱਥੇ ਲੋਕ ਕਿਉਂ ਮਾਰੇ ਜਾਂਦੇ ਨੇ&quest;” <&sol;p>&NewLine;&NewLine;&NewLine;&NewLine;<p class&equals;"wp-block-paragraph">ਮੇਰਾ ਹਉਕਾ ਨਿਕਲ ਗਿਐ ਅਤੇ ਚਿੰਤਨ ਦੀ ਸੁਰ ਹੋਰ ਵੀ ਸੋਗੀ ਹੋ ਗਈ ਏ&semi;&nbsp&semi;&NewLine;<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਹਾਂ ਸ਼ੀਤਲ&comma; ਇਹ ਸਭ ਤੇ ਹੁਣ&NewLine;ਆਪਣੇ ਵਰਗਿਆਂ ਆਮ ਲੋਕਾਂ ਦੇ ਸੋਚਣ ਲਈ ਹੀ ਬਚਿਆ ਹੈ &&num;8230&semi; ਤੇ ਇਹੀ ਸੋਚ ਸੋਚ ਕੇ ਮੇਰਾ ਮਨ ਰੋ&NewLine;ਰਿਹੈ ਤੇ ਡੀਜ਼ਲ ਵੀ ਮੇਰੇ ਨਾਲ ਬੜਾ ਈ ਦੁਖੀ ਹੋ ਰਿਹੈ। ਪਹਿਲੇ ਦੋ ਦਿਨ ਤਾਂ ਮੇਰੇ ਕੋਲ ਆ ਕੇ&NewLine;ਮੈਨੂੰ ਪੰਜਿਆਂ ਨਾਲ ਚੁੱਪ ਕਰਾਉਂਦਾ ਰਿਹਾ। ਕਦੇ ਮੇਰੇ ਪੈਰਾਂ ਵਿਚ ਲੇਟੇ&comma; ਕਦੇ ਚੂੰ ਚੂੰ ਕਰਕੇ&NewLine;ਪੂਛ ਹਿਲਾਵੇ&comma; ਕਦੇ ਛਾਲ ਮਾਰ ਕੇ&NewLine;ਮੇਰੀ ਗੋਦੀ ਵਿਚ ਆ ਚੜੇ੍ਹ &&num;8230&semi; ਇਸ ਨੂੰ ਇਹ ਪਤਾ ਹੀ ਨਾ ਲੱਗੇ ਕਿ ਕੀ ਕਰੇ ਤੇ ਮੈਨੂੰ ਕਿਵੇਂ ਚੁੱਪ&NewLine;ਕਰਾਵੇ। ਹੁਣ ਅਚਾਨਕ ਇਹ ਆਪ ਵੀ ਚੁੱਪ ਜਿਹਾ ਹੋ ਗਿਐ। ਬੱਸ&comma; ਟਿੱਕ-ਟਿਕੀ ਲਗਾ ਕੇ ਟੀ ਵੀ ਦੀ ਸਕਰੀਨ ਵੱਲ ਵੇਖੀ&NewLine;ਜਾਂਦੈ ਤੇ ਮੇਰੇ ਵਾਂਗ ਹੀ ਰੋਈ ਜਾਂਦੈ। ਜੇ ਤੂੰ ਇਥੇ ਹੁੰਦੀ ਤਾਂ ਦੇਖਦੀ&comma; ਅਜੇ ਵੀ ਇਸਦੀਆਂ&NewLine;ਅੱਖਾਂ ਦੀਆਂ ਕੋਰਾਂ ਵਿਚ ਹੰਝੂ ਫ਼ਸੇ ਹੋਏ ਨੇ।” <&sol;p>&NewLine;&NewLine;&NewLine;&NewLine;<p class&equals;"wp-block-paragraph">ਚਿੰਤਨ ਬਹੁਤ ਉਦਾਸ ਰੌਂਅ ਵਿਚ ਬਿਨਾ ਹੁੰਗਾਰਾ ਉਡੀਕਿਆਂ ਬੋਲੀ ਜਾਵੇ।&NewLine;ਮੈਂ ਉਹਨੂੰ ਦਿਲਾਸਾ ਦੇ ਕੇ ਫੋਨ ਬੰਦ ਕਰ ਦਿੱਤੈ। ਮੈਨੂੰ ਲਗਦੈ ਕਿ ਚਿੰਤਨ ਕਿੰਨੀਆਂ ਬਚਕਾਨੀਆਂ&NewLine;ਗੱਲਾਂ ਕਰਦੀ ਏ। ਦੱਸੋ ਇਨ੍ਹਾਂ ਗੋਰਿਆਂ ਵਾਂਗ ਇਸਦੀ ਵੀ ਮੱਤ ਮਾਰੀ ਗਈ &excl; ਇਹ ਵੀ ਪੂਰੀ ਅਮਰੀਕਨ&NewLine;ਹੋ ਗਈ । ਇਹ ਗੋਰੇ- ਗੋਰੀਆਂ ਵੀ ਜਾਨਵਰਾਂ ਅਤੇ ਬੰਦਿਆਂ ਵਿਚ ਫ਼ਰਕ ਨਹੀਂ ਸਮਝਦੇ ਤੇ ਇਹ ਵੀ&NewLine;ਇਨ੍ਹਾਂ ਵਰਗੀ ਭਾਸ਼ਾ ਹੀ ਬੋਲਣ ਲੱਗੀ ਏ&comma; ਅਖੇ&comma;&NewLine;&OpenCurlyQuote;ਕੁੱਤਾ ਟੀਵੀ ਵੇਖ ਕੇ ਰੋ ਰਿਹੈ&comma; ਮੈਨੂੰ ਚੁੱਪ ਕਰਾ ਰਿਹੈ&excl;’ ਮੰਨਿਆ ਉਹ ਇਕੱਲੀ ਆ&comma; ਉਸ ਨੂੰ ਕੋਈ ਵਹਿਮ ਹੋ ਗਿਆ ਲਗਦੈ&semi;&nbsp&semi; &OpenCurlyQuote;ਜਾਨਵਰ ਕਿਵੇਂ ਸਮਝ&NewLine;ਸਕਦਾ ਹੈ&comma; ਕਿਸੇ ਬੰਦੇ ਦੇ ਦਰਦ&NewLine;ਨੂੰ ਏਨੀ ਸ਼ਿੱਦਤ ਦੇ ਨਾਲ &&num;8230&semi; ਇੱਥੇ ਤਾਂ ਇਨਸਾਨ ਵੀ ਇਨਸਾਨ ਦੇ ਦੁੱਖ-ਦਰਦ ਨੂੰ ਨਹੀਂ ਮਹਿਸੂਸ&NewLine;ਕਰਦਾ। ਆਹ ਹਾਦਸੇ ਗਵਾਹ ਨੇ ਇਸ ਗੱਲ ਦੇ …’ <&sol;p>&NewLine;&NewLine;&NewLine;&NewLine;<p class&equals;"wp-block-paragraph">ਮੈਂ ਇਹ ਸੋਚਦੀ ਸੋਚਦੀ&comma; ਚਾਹ ਦਾ ਖਾਲੀ ਕੱਪ ਲਈ ਰਸੋਈ ਵੱਲ ਜਾ ਰਹੀ ਹਾਂ ਕਿ ਅਚਾਨਕ ਟੀ ਵੀ &OpenCurlyQuote;ਚੋਂਂ &OpenCurlyQuote;ਚੂੰ &&num;8230&semi; ਚੂੰ’ ਦੀ ਆਵਾਜ਼ ਸੁਣਦੀ ਹਾਂ &excl; ਪਿੱਛੇ ਮੁੜ ਕੇ ਵੇਖਿਆ ਤਾਂ ਟੀ ਵੀ ਤੇਪੈੱਟ-ਫੂਡ ਦੀ ਐਡ ਚੱਲ ਰਹੀ ਹੈ ਅਤੇ ਦੋ ਬਿੱਲੀਆਂ ਲਿਫਾਫੇ ਨੂੰ ਖਿੱਚ ਰਹੀਆਂ ਹਨ &excl; ਮੈਂ ਤ੍ਰਬੱਕ ਗਈ ਹਾਂ ਤੇ ਧਿਆਨ ਫਿਰ ਚੌਰਾਹੇ ਵੱਲ ਚਲਾ ਗਿਐ&comma; &OpenCurlyQuote;ਉਹ ਵਿਚਾਰਾ ਉੱਥੇ ਇਕੱਲਾ ਬੈਠਾ ਰੋ ਰਿਹੈ&semi; ਮੈਂ ਵੀ ਤਾਂ ਇਨਸਾਨ ਹਾਂ&&num;8230&semi; ਹਾਇ&excl; ਬਾਹਰ ਕਿੰਨੀ ਠੰਢ ਵਿਚ&comma; ਉਹ ਕਿੰਨੀ ਬੁਰੀ ਤਰ੍ਹਾਂ ਕੰਬ ਰਿਹਾ ਸੀ&comma; ਉਹ ਨਿੱਕਾ ਜਿਹਾ ਜਾਨਵਰ&excl; ਮੈਂ ਉਸ ਦੀ ਤਕਲੀਫ਼ ਨੂੰ ਮਹਿਸੂਸ ਹੀ ਨਹੀਂ ਕਰ ਸਕੀ&comma; ਉਹਨੂੰ ਚੁੱਕ ਕੇ ਲੈ ਹੀ ਆਉਂਦੀ ਤਾਂ ਕੀ ਸੀ&quest;’ <&sol;p>&NewLine;&NewLine;&NewLine;&NewLine;<p class&equals;"wp-block-paragraph">ਦੂਜੇ ਹੀ ਪਲ ਮੇਰਾ ਦਿਲ ਦਲੀਲਾਂ ਦਾ ਇਕ ਵੱਖਰਾ ਤਾਣਾ-ਬਾਣਾ ਬੁਨਣ ਲਗ ਪਿਐ&comma; &OpenCurlyQuote;ਪਰ ਮੈਂ ਉਹਨੂੰ ਰੱਖਦੀ ਕਿੱਥੇ&quest; ਗੰਦਾ ਕਾਰਪੈੱਟ&comma; ਸਾਰੇ ਘਰ ਵਿਚ ਬੋਅ ਤੇ ਥਾਂ ਥਾਂ ਤੇ ਵਾਲ &&num;8230&semi; ਦਫ਼ਤਰ ਵੀ ਤਾਂ ਜਾਣਾ ਹੁੰਦੈ &&num;8230&semi; ਕਿੰਨਾ ਕੰਮ ਹੋ ਜਾਂਦੈ &OpenCurlyQuote;ਪੈਟ’ ਦਾ &&num;8230&semi;ਮੇਰੇ ਕੋਲ ਵਿਹਲ ਹੀ ਕਿੱਥੇ&comma; ਇਹ ਲੋਕ ਤਾਂ ਜਦੋਂ ਆਪਣੇ ਕੁੱਤਿਆਂ-ਬਿੱਲੀਆਂ ਨੂੰ ਸੈਰ ਕਰਵਾਉਣ ਲਿਜਾਂਦੇ ਨੇ&comma; ਹੱਥਾਂ ਉਤੇ ਲਿਫ਼ਾਫ਼ੇ ਚੜ੍ਹਾ ਕੇ ਪਿੱਛੇ ਪਿੱਛੇ ਫ਼ਿਰਦੇ ਨੇ ਉਨ੍ਹਾਂ ਦੇ &excl; ਜਦੋਂ ਉਹ ਥਾਂ ਗੰਦੀ ਕਰ ਦਿੰਂਦੇ ਨੇ ਤਾਂ ਉਹ ਲਿਫਾਫੇ ਨਾਲ ਚੁੱਕ ਕੇ ਡਸਟ-ਬਿਨ ਵਿਚ ਸੁੱਟਣ ਜਾਂਦੇ ਨੇ &&num;8230&semi; ਛੀ ਛੀ ਛੀ&excl; ਮੈਥੋਂ ਕਿੱਥੇ ਹੋਣੈ ਇਹ ਸਭ…&excl;’ <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyQuote;ਪਤਾ ਨਹੀਂ ਕਿਵੇਂ&NewLine;ਰਖੱ ਲੈਂਦੇ ਨੇ ਇਹ ਲੋਕ ਜਾਨਵਰਾਂ ਨੂੰ ਆਪਣੇ ਘਰਾਂ ਵਿੱਚ&excl; ਆਪਣੇ ਬਿਸਤਰਿਆਂ ਵਿਚ ਸੁਲ਼ਾਉਂਦੇ ਨੇ&NewLine;&&num;8230&semi; ਕੁੱਤੇ ਇਨ੍ਹਾਂ ਦੇ ਮੂੰਹ ਚੱਟਦੇ ਨੇ &&num;8230&semi; ਗੰਦੇ ਕਿਸੇ ਥਾਂ ਦੇ ਨਾ ਹੋਣ ਤਾਂ &&num;8230&semi;&excl;” <&sol;p>&NewLine;&NewLine;&NewLine;&NewLine;<p class&equals;"wp-block-paragraph">ਮੈਂ ਮਨ ਹੀ ਮਨ ਕੁੜ੍ਹ ਰਹੀ ਹਾਂ &semi; ਅਚਾਨਕ ਡੈਬੀ ਦੇ ਘਰ ਦੀ ਯਾਦ ਆ ਗਈ&comma; &OpenCurlyQuote;ਹਾਇ ਮੇਰੇ ਰੱਬਾ ਉਹ&NewLine;ਡੈਬੀ ਦਾ ਘਰ&excl;’&nbsp&semi; <&sol;p>&NewLine;&NewLine;&NewLine;&NewLine;<p class&equals;"wp-block-paragraph">&nbsp&semi;ਮੇਰੇ ਨਾਲ ਦਫ਼ਤਰ ਵਿਚ&NewLine;ਕੰਮ ਕਰਦੀ ਐ ਡੈਬੀ &semi; ਹਰ ਵੇਲੇ ਆਪਣੀਆਂ&NewLine;ਨੌਂ ਬਿੱਲੀਆਂ&comma; ਦੋ ਕੁੱਤਿਆਂ&comma; ਦੋ ਬੱਤਖਾਂ&comma; ਇਕ ਡੱਡੂ ਅਤੇ ਇਕ&NewLine;ਕੱਛੂਕੁੰਮੇ ਦੀਆਂ ਗੱਲਾਂ ਅੀ ਕਰੀ ਜਾਵੇਗੀ &excl; ਉਸਨੇ ਤਾਂ ਉਨ੍ਹਾਂ ਸਾਰਿਆਂ ਦੇ ਨਾਂ ਵੀ ਰੱਖੇ ਹੋਏ&NewLine;ਨੇ। ਪਤਾ ਨਹੀਂ ਇੰਨੇ ਨਾਂ ਯਾਦ ਕਿਵੇਂ ਰੱਖ ਲੈਂਦੀ ਏ&excl; ਹਰ ਇਕ ਜਾਨਵਰ ਲਈ ਉਸਨੇ ਉਹੋ ਜਿਹਾ ਹੀ ਘਰ&NewLine;ਬਣਾਇਆ ਹੋਇਐ। ਇਕ ਦਿਨ ਉਸ ਦਾ ਡੱਡੂ ਆਪਣੇ ਪੌਂਡ ਵਿਚੋਂ ਨਿਕਲ ਕੇ ਕਿਤੇ ਭੱਜ ਗਿਆ ਤਾਂ ਦਫ਼ਤਰ&NewLine;ਆਉਂਦੀ ਹੀ ਕਹਿਣ ਲੱਗੀ&comma; &OpenCurlyDoubleQuote;ਮਿਸਿਜ਼ ਸਿੰਘ&comma; ਆਈ ਐਮ ਵੈਰੀ ਸੈਡ&NewLine;ਟੁਡੇ&excl;” ਮੈਂ ਹੈਰਾਨੀ ਨਾਲ&NewLine;ਪੁੱਛਿਆ&comma; &OpenCurlyDoubleQuote;ਵਟ ਹੈਪਨਡ&quest;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਵ੍ਹੀ ਹੈਵ ਲੌਸਟ&NewLine;ਆਵਰ ਨਿੰਜਾ&excl;” ਉਹ ਬੜੀ ਉਦਾਸ ਹੋ&NewLine;ਕੇ ਬੋਲੀ।&nbsp&semi; ਮੈਨੂੰ ਪਤਾ ਸੀ ਕਿ ਨਿੰਜਾ ਉਸ ਦਾ&NewLine;ਡੱਡੂ ਹੈ&comma; ਇਸ ਲਈ ਮੈਂ ਹੱਸ ਕੇ&NewLine;ਕਿਹਾ&comma; &OpenCurlyDoubleQuote;ਜ਼ਰੂਰ ਉਹਨੂੰ ਕੋਈ&NewLine;ਡੱਡੀ ਭਜਾ ਕੇ ਲੈ ਗਈ ਹੋਣੀ ਐ&excl;”&NewLine;ਉਹ ਵੀ ਥੋੜਾ ਹੱਸੀ&NewLine;ਪਰ ਫ਼ਿਰ ਉਦਾਸ ਹੋ ਗਈ ਤਾਂ ਮੈਂ ਸੰਜੀਦਾ ਹੋ ਕੇ ਹਮਦਰਦੀ ਭਰੇ ਲਹਿਜੇ ਵਿਚ ਆਖਿਆ&comma; &OpenCurlyDoubleQuote;ਡੋਂਟ ਵਰ੍ਹੀ ਡੈਬੀ&comma; ਯੂਅਰ ਨਿੰਜਾ ਵਿਲ&NewLine;ਬੀ ਹੋਮ ਸੂਨ&excl;” <&sol;p>&NewLine;&NewLine;&NewLine;&NewLine;<p class&equals;"wp-block-paragraph">ਉਂਝ ਕਹਿਣਾ ਤਾਂ ਮੈਂ ਇਹ ਚਾਹੁੰਦੀ ਸਾਂ ਕਿ ਡੱਡੂ ਹੀ ਤਾਂ ਹੈ&comma; ਪਰ ਕਹਿ ਨਹੀਂ ਸਕੀ&NewLine;&&num;8230&semi;ਉਸ ਦਿਨ ਪਤਾ ਨਹੀਂ ਕਿਉਂ ਪੂਰਾ ਦਿਨ ਮੈਂ ਗੁਣਗੁਣਾਉਂਦੀ ਰਹੀ&comma; &OpenCurlyQuote;ਕੱਪੜੇ ਧੋਂਦੀ ਨੂੰ&NewLine;ਅੱਖ ਮਾਰ ਗਿਆ ਡੱਡੂ…&excl;’<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyQuote;ਭਲਾ ਡੱਡੂ ਕਿਵੇਂ&NewLine;ਮਾਰ ਸਕਦੈ ਅੱਖ&quest; ਹਾ ਹਾ ਹਾ&&num;8230&semi;&excl;’&nbsp&semi;&NewLine;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਕ ਦਿਨ ਉਸਨੇ ਮੈਨੂੰ ਆਪਣੇ ਘਰ ਲੰਚ ’ਤੇ ਬੁਲਾਇਆ । ਰਸਮੀ&NewLine;&OpenCurlyQuote;ਹਾਇ ਹੈਲੋ’ ਤੋਂ ਬਾਅਦ ਕਹਿੰਦੀ&comma; &OpenCurlyQuote;ਆਜਾ ਤੈਨੂੰ ਆਪਣੇ&NewLine;ਪਰਿਵਾਰ ਨਾਲ ਮਿਲਾਵਾਂ ।’ ਮੈਂ ਸੋਚ ਰਹੀ ਸਾਂ&NewLine;ਕਿ ਹੁਣ ਇਹ ਮੈਨੂੰ ਆਪਣੇ ਘਰ ਦੇ ਬੰਦਿਆਂ ਨੂੰ ਮਿਲਾਏਗੀ ਪਰ ਉਸ ਦੇ ਘਰ ਦੇ ਦਿ੍ਰਸ਼ ਨੂੰ ਮੈਂ ਕਦੇ&NewLine;ਭੁੱਲ ਹੀ ਨਹੀਂ ਸਕੀ।&nbsp&semi; <&sol;p>&NewLine;&NewLine;&NewLine;&NewLine;<p class&equals;"wp-block-paragraph">ੳੱਗੇ ਅੱਗੇ ਡੈਬੀ ਤੇ ਪਿੱਛੇ ਪਿੱਛੇ ਮੈਂ &semi; ਇਕ ਕਮਰੇ ਵਿਚੋਂ&NewLine;ਲੰਘ ਰਹੇ ਸਾਂ &semi; ਵੱਡੇ ਦਰਵਾਜੇ ਵਿਚ&NewLine;ਇਕ ਮੋਟੀ ਤਾਜ਼ੀ ਬਿੱਲੀ ਧੱੁਪ ਸੇਕੀ ਜਾਵੇ। ਡੈਬੀ ਉਸ ਵੱਲ ਇਸ਼ਾਰਾ ਕਰ ਕੇ ਮੈਨੂੰ ਕਹਿੰਦੀ&comma; &OpenCurlyDoubleQuote;ਇਹ ਹੈ ਸਾਡੀ ਕਿਟੀ&comma; ਇਹ ਹੁਣ ਬੁੱਢੀ ਹੋ&NewLine;ਗਈ&comma; ਜ਼ਿਆਦਾ ਹਿੱਲਣਾ&NewLine;ਜੁੱਲਣਾ ਪਸੰਦ ਨਹੀਂ ਕਰਦੀ। ਇਹਨੂੰ ਧੁੱਪ ਸੇਕਣੀ ਬਹੁਤ ਚੰਗੀ ਲਗਦੀ ਏ। ਜ਼ਿਆਦਾਤਰ ਇੱਥੇ ਹੀ ਬੈਠੀ&NewLine;ਰਹਿੰਦੀ ਏ।”<&sol;p>&NewLine;&NewLine;&NewLine;&NewLine;<p class&equals;"wp-block-paragraph">ਇਕ ਹੋਰ ਬਿੱਲੀ ਬਾਹਰ ਘੁੰਮ ਰਹੀ ਸੀ। ਉਸ ਬਾਰੇ ਵੀ ਡੈਬੀ ਦਾ ਤਬਸਰਾ&NewLine;ਸ਼ੁਰੂ ਹੋ ਗਿਆ&comma; &OpenCurlyDoubleQuote;ਇਹ ਟੈਮੀ ਹੈ ਤੇ ਇਹ&NewLine;ਬਾਹਰ ਘੁੰਮਣਾ ਬਹੁਤ ਪਸੰਦ ਕਰਦੀ ਏ&comma; ਪੂਰੀ ਘੁਮਕੱੜ ਹੈ।” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyQuote;ਲਉ ਆਹ ਕੀ&excl;’ ਟੈਮੀ ਨੇ ਸਾਡੇ ਵੱਲ ਸਰਸਰੀ ਜਿਹੀ ਨਜ਼ਰ ਮਾਰੀ ਅਤੇ ਬੜੀ ਮਿਜਾਜ਼ ਨਾਲ ਦੂਜੇ ਪਾਸੇ ਚਲੀ ਗਈ । ਮੈਂ ਸੋਚਦੀ ਰਹੀ&comma; &OpenCurlyQuote;ਲਉ&comma; ਮਹਾਰਾਣੀ ਦੇ ਮਿਜਾਜ਼ ਤਾਂ ਦੇਖੋ&excl; ਹੁੰਦੀ ਨਾ ਸਾਡੇ ਪਿੰਡ…ਰੋਟੀ ਦੇ ਲਾਲੇ ਪਏ ਹੁੰਦੇ’&semi;  ਹੁਣ ਅਸੀਂ ਡੈਬੀ ਦੇੇ ਬੈੱਡਰੂਮ ਵਿਚ ਸਾਂ। ਦੁੱਧ ਚਿੱਟਾ ਸਾਫ਼ ਸੁਥਰਾ ਬੈੱਡ ਵਿਛਿਆ ਹੋਇਆ। &OpenCurlyQuote;ਆਹ ਗੁੱਛਾ ਜਿਹਾ ਪਤਾ ਨਹੀਂ ਕੀ ਪਿਐ’ ਮੈਂ ਹੈਰਾਨ ਹੋਈ&comma; &OpenCurlyQuote;ਬੈੱਡ ਕਵਰ ਦੇ ਹੇਠਾਂ ਕੀ ਏ&quest;’ ਡੈਬੀ ਨੇ ਬੈੱਡ ਕਵਰ ਚੁੱਕਿਆ ਤਾਂ ਕੀ ਵੇਖਦੀ ਹਾਂ ਕਿ ਉਹਦੇ ਹੇਠਾਂ ਇਕ ਦੁੱਧ ਚਿੱਟੀ ਬਿੱਲੀ ਸੁੱਤੀ ਪਈ । ਡੈਬੀ ਉਹਦੇ ਪਿੰਡੇ ’ਤੇ ਪਿਆਰ ਨਾਲ ਹੱਥ ਫੇਰੇ ਤੇ ਮੈਨੂੰ ਦੱਸੇ ਕਿ ਇਹ ਹੈ ਸਾਡੀ &OpenCurlyQuote;ਸਨੋਅ-ਵ੍ਹਾਈਟ’&comma; ਹੈ ਇਹ ਬਹੁਤ ਸ਼ਰਮਾਕਲ&comma; ਇੱਥੇ ਲੁਕ ਕੇ ਸੌਣਾ ਇਸਨੂੰ ਬਹੁਤ ਪਸੰਦ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">&nbsp&semi;ਡੈਬੀ ਮੈਨੂੰ ਆਪਣੇ&NewLine;ਸਾਰੇ &OpenCurlyQuote;ਪੈਟੱਸ ਨਾਲ ਇਕ ਇਕ&NewLine;ਕਰਕੇ ਬੜੇ ਚਾਅ ਨਾਲ ਮਿਲਾ ਰਹੀ ਸੀ । ਉਹਨਾਂ ਦੇ ਨਾਂ ਵੀ ਦੱਸਦੀ ਜਾਂਦੀ । ਇਹ ਸਭ ਕੁਛ ਮੇਰੇ ਲਈ&NewLine;ਤਾਂ ਅਚੰਭੇ ਤੋਂ ਘੱਟ ਨਹੀਂ ਸੀ। ਇਨ੍ਹਾਂ ਗੱਲਾਂ ਵਿਚ ਮੇਰੀ ਕੋਈ ਦਿਲਚਸਪੀ ਵੀ ਨਹੀਂ ਸੀ&comma; ਫਿਰ ਵੀ ਮੈਂ&NewLine;ਮੁਸਕਰਾ ਕੇ ਸਿਰ ਹਿਲਾਈ ਜਾ ਰਹੀ ਸਾਂ। <&sol;p>&NewLine;&NewLine;&NewLine;&NewLine;<p class&equals;"wp-block-paragraph">ਲਉ ਜੀ&comma; ਹੁਣ ਡੈਬੀ ਇਹ ਦੱਸਣ ਲੱਗ ਪਈ&comma; ਕਿਹੜੇ ਜਾਨਵਰ ਨੂੰ ਕਿਹੜੇ ਬਿਸਕੁੱਟ ਅਤੇ ਕਿਹੜੀ &OpenCurlyQuote;ਪੈਟੱ ਫੀਡ’ ਪਸੰਦ ਸੀ&comma; ਫਿਰ ਮੈਨੂੰ ਗੈਰਾਜ&NewLine;ਵਿਚ ਲੈ ਗਈ। ਉੱਥੇ ਉਸ ਦੇ ਕੁੱਤੇ ਦਾ ਘਰ ਬਣਿਆ ਹੋਇਆ ਵੇਖ ਮੈਂ ਅਚੰਭਿਤ ਹੋਈ । ਇਕ ਬੈੱਡ ’ਤੇ ਇਕ ਕੁੱਤਾ ਲੰਮਾ&NewLine;ਪਿਆ ਹੋਇਆ ਤੇ ਡੈਬੀ ਉਦਾਸ ਸੁਰ ਵਿਚ ਦੱਸਣ ਲੱਗੀ&comma; &OpenCurlyDoubleQuote;ਬੁੱਲੇਟ ਚੌਦ੍ਹਾਂ ਸਾਲਾਂ ਦਾ ਹੋ ਗਿਐੇ&comma; ਹੁਣ ਵਿਚਾਰੇ ਨੂੰ&NewLine;ਜੋੜਾਂ ਦੀ ਬਿਮਾਰੀ ਹੋ ਗਈ ਏ। ਵੇਖ ਇਸਦੀਆਂ ਲੱਤਾਂ ਵਿੰਗੀਆਂ ਹੋ ਗਈਆਂ&comma; ਇਸ ਤੋਂ ਤੁਰ ਵੀ&NewLine;ਨਹੀਂ ਹੁੰਦਾ&comma; ਬਹੁਤ ਦਰਦ ਰਹਿੰਦਾ&NewLine;ਏ ਇਸਦੀਆਂ ਲੱਤਾਂ ਵਿਚ &excl; ਅਸੀਂ ਤਿੰਨ ਵੇਲੇ ਜੋੜਾਂ ਦੇ ਦਰਦ ਦੀ ਦੁਆਈ ਖੁਆਉਂਦੇ ਹਾਂ ਇਸਨੂੰ। ਉਂਝ&comma; ਦੁਆਈ ਇਹ ਬਹੁਤ&NewLine;ਸੁਆਦ ਨਾਲ ਖਾਂਦੈ।” ਇਸ ਤਰ੍ਹਾਂ ਇਕ ਇਕ&NewLine;ਕਰਕੇ ਉਸਨੇ ਮੈਂਨੂੰ ਆਪਣੇ ਸਾਰੇ ਜਾਨਵਰ ਦਿਖਾਏ। <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਵਾਓ&excl; ਯੂਅਰ ਫੇਮਿਲੀ&NewLine;ਇਜ਼ ਸੋ ਬੀਊਟੀਫੁੱਲ &excl; ਨਾਈਸ ਮੀਟਿੰਗ ਸੱਚ ਏ ਲਵਲੀ ਫੈਮਿਲੀ&excl;” ਮੈਂ&nbsp&semi;&NewLine;ਕਿਹਾ ਤਾਂ ਉਸੇ ਵੇਲੇ ਇਕ ਬਿੱਲੀ ਮੇਰੇ ਪੈਰਾਂ ’ਚ ਆ ਕੇ ਬੈਠ ਗਈ।&OpenCurlyQuote;ਏਂਜਲ ਏਂਜਲ’ ਡੈਬੀ ਉਸਨੂੰ ਮੇਰੇ ਪੈਰਾਂ ਵਿਚੋਂ ਚੁੱਕ ਗੋਦੀ ਵਿਚ ਲੈ ਕੇ ਪਲੋਸਣ ਲੱਗ&NewLine;ਪਈ ਅਤੇ ਮੇਰੇ ਵੱਲ ਇਸ਼ਾਰਾ ਕਰਕੇ ਉਸਨੂੰ ਕਹਿਣ ਲੱਗੀ&comma; &OpenCurlyDoubleQuote;ਸ਼ੀ ਇਜ਼ ਮਿਸਿਜ਼ ਸਿੰਘ&comma; ਮਾਈ ਫਰੈਂਡ&comma; ਸੇ ਹੈਲੋ ਟੂ ਹਰ&comma; ਏਂਜਲ&excl;”&nbsp&semi; <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਹਾਇ ਏਂਜਲ&excl;” ਮੈਂ ਉਸ ਵੱਲ ਹੱਥ&NewLine;ਕਰ ਕੇ ਕਿਹਾ&comma; ਬਿੱਲੀ ਦੇ ਸਪਰਸ਼&NewLine;ਨਾਲ ਆਪਣੇ ਪੈਰਾਂ ਵਿਚ ਮੈਨੂੰ ਸਰਸਰਾਹਟ ਮਹਿਸੂਸ ਹੋਈ&&num;8230&semi; ਅਚਾਨਕ ਮੇਰਾ ਧਿਆਨ ਪਰਤ ਆਇਆ ਹੈ &semi; ਉਸ ਕਤੂਰੇ ਬਾਰੇ&NewLine;ਮੁੜ ਸੋਚਣ ਲੱਗ ਪਈ&comma;&OpenCurlyQuote;ਹਾਇ ਵਿਚਾਰਾ&comma; ਰੱਬ ਦਾ ਜੀਅ &&num;8230&semi;&NewLine;ਜਾਵਾਂ ਚੁੱਕ ਲਿਆਵਾਂ &&num;8230&semi; ਪਰ&&num;8230&semi; ਪਰ &&num;8230&semi; ਵਾਲ &&num;8230&semi; ਬੋਅ &&num;8230&semi; ਗੰਦਗੀ&excl; ਨਹੀਂ ਮੈਂ ਨਹੀਂ &&num;8230&semi; ਮੈਂ&NewLine;ਡੈਬੀ ਨਹੀਂ &&num;8230&semi; ਮੈਂ ਚਿੰਤਨ ਨਹੀਂ&excl; ਮੇਰੇ ਕੋਲੋਂ ਤਾਂ ਨਹੀਂ ਹੋ ਸਕਣਾ ਇਹ ਸਭ ਕੁਛ।’ <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyQuote;ਪਰ ਕੀ ਬਣਿਆ ਹੋਊ&NewLine;ਉਸ ਦਾ&quest; ਲੈ&comma; ਉਹ ਹੁਣ ਤੱਕ ਕਿਤੇ&NewLine;ਉੱਥੇ ਹੀ ਪਿਆ ਹੋਣੈ&excl; ਲੈ ਗਏ ਹੋਣੇ ਆ &OpenCurlyQuote;ਐਨੀਮਲ ਸ਼ੈਲਟਰ’ ਵਾਲੇ ਚੁੱਕ ਕੇ ਕਿਸੇ ਨਿੱਘੇ ਸ਼ੈਲਟਰ ਵਿਚ &&num;8230&semi;&excl;’ ਮੈਂ ਆਪਣੇ ਆਪ ਨੂੰ&NewLine;ਤਸੱਲੀ ਦਿੰਦੀ ਹਾਂ। <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyQuote;ਐਨੀਮਲ ਸ਼ੈਲਟਰ&quest;’ ਸ਼ਬਦ ਜ਼ਿਹਨ ’ਚ ਉੱਭਰਦੇ ਹੀ ਇਸ&NewLine;ਬਾਰੇ ਕੁਝ ਹੋਰ ਯਾਦ ਆ ਰਿਹੈ&excl; ਕੀ ਸੀ ਉਹ &quest; ਹਾਂ&comma;&NewLine;ਇਕ ਦਿਨ ਸਾਡੀ&NewLine;ਗੁਆਂਢਣ&comma; ਮਿਸਿਜ਼ ਰੰਧਾਵਾ ਕੁਛ&NewLine;ਕਹਿ ਰਹੀ ਸੀ &OpenCurlyQuote;ਐਨੀਮਲ ਸ਼ੈਲਟਰ’ ਬਾਰੇ &&num;8230&semi; ਹਾਂ&comma; ਹਾਂ ਸੱਚ&comma; ਯਾਦ ਆ ਗਿਆ&comma; ਕਹਿੰਦੀ ਸੀ&comma; &OpenCurlyDoubleQuote;ਸ਼ੇਰੂ ਨੂੰ &OpenCurlyQuote;ਐਨੀਮਲ ਸ਼ੈਲਟਰ’ ਛੱਡਣ ਜਾਣੈ &&num;8230&semi;।”<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਕਿਉਂ&quest;” ਮੈਂ ਪੁੱਛਿਆ ਤਾਂ&NewLine;ਬੋਲੀ&comma; &OpenCurlyDoubleQuote;ਤੈਨੂੰ ਪਤੈ ਨਾ&NewLine;ਪਿਛਲੇ ਮਹੀਨੇ ਸਾਡਾ ਦੂਜਾ ਕੁੱਤਾ ਜੈਕੀ ਕਿਤੇ ਭੱਜ ਗਿਆ ਸੀ ਤੇ ਸ਼ੇਰੂ ਇਕੱਲਾ ਰਹਿ ਗਿਐ&comma; ਇਸ ਲਈ ਡਿਪਰੈਸ਼ਨ&NewLine;ਵਿਚ ਚਲਾ ਗਿਐ।”<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਯੂ ਮੀਨ ਕੁੱਤਾ ਡਿਪਰੈਸ਼ਨ ਵਿਚ ਚਲਾ ਗਿਐ&quest; ਮੇਰਾ ਮਤਲਬ ਸ਼ੇਰੂ&excl;” ਮੈਂ ਹੈਰਾਨੀ ਪ੍ਰਗਟ ਕੀਤੀ ਤਾਂ ਕਹਿਣ ਲੱਗੀ&comma; &OpenCurlyDoubleQuote;ਹਾਂ ਸ਼ੀਤਲ&comma; ਸ਼ੇਰੂ&excl; ਇਹ ਜਾਨਵਰ ਵੀ ਤਾਂ ਆਪਣੇ ਵਰਗੇ ਹੀ ਹੁੰਦੇ ਨੇ। ਸ਼ੇਰੂ ਤਾਂ ਉਸ ਦਿਨ ਦਾ ਨਾ ਕੁਛ ਖਾਂਦੈ ਨਾ ਪੀਂਦੈ&comma; ਬਸ ਰੋਈ ਜਾਂਦੈ।” <&sol;p>&NewLine;&NewLine;&NewLine;&NewLine;<p class&equals;"wp-block-paragraph">ਪਹਿਲਾਂ ਮਿਸਿਜ਼ ਰੰਧਾਵਾ ਨੇ ਤੇ ਅੱਜ ਚਿੰਤਨ ਨੇ ਕੁੱਤਿਆਂ ਦੇ ਰੋਣ ਅਤੇ&NewLine;ਭੁੱਖੇ ਰਹਿਣ ਦੀ ਬੜੀ&nbsp&semi; ਅਜੀਬ ਜਿਹੀ ਗੱਲ ਕੀਤੀ । <&sol;p>&NewLine;&NewLine;&NewLine;&NewLine;<p class&equals;"wp-block-paragraph">ਕੁਛ ਦਿਨਾਂ ਬਾਅਦ ਮੈਂ ਮਿਸਿਜ਼ ਰੰਧਾਵਾ ਨੂੰ ਫ਼ੋਨ ਕੀਤਾ ਤਾਂ ਪੁੱਛ ਹੀ&NewLine;ਲਿਆ&comma; &OpenCurlyDoubleQuote;ਭਾਬੀ ਜੀ ਫ਼ਿਰ ਛੱਡ&NewLine;ਆਏ ਸੀ&comma; ਉਸ ਦਿਨ ਸ਼ੇਰੂ ਨੂੰ&NewLine;ਐਨੀਮਲ ਸ਼ੈਲਟਰ&quest;” ਤੇ ਉਹ ਦੱਸਣ ਲੱਗ&NewLine;ਪਈ&comma; &OpenCurlyDoubleQuote;ਨਾ ਕਿੱਥੇ&comma; ਸ਼ੀਤਲ&excl; ਸ਼ੇਰੂ ਤਾਂ&NewLine;ਜਾਵੇ ਈ ਨਾ&comma; ਬੜਾ ਈ ਰੋਵੇ। ਫ਼ਿਰ&NewLine;ਮੇਰਾ ਜੀਅ ਹੀ ਨਹੀਂ ਕੀਤਾ ਛੱਡਣ ਜਾਣ ਨੂੰ &&num;8230&semi;।” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਫਿਰ ਅੱਜ ਸੈਰ ਤੇ&NewLine;ਜਾਣੈ&comma; ਬੜੇ ਦਿਨਾਂ ਤੋਂ ਗਏ&NewLine;ਨ੍ਹੀਂ।” ਮੈਂ ਮੁੱਦਾ ਬਦਲ&NewLine;ਦਿੱਤਾ ਤਾਂ ਉਹ ਰੁਆਂਸੀ ਜਿਹੀ ਫਿਰ ਬੋਲੀ&comma; &OpenCurlyDoubleQuote;ਨਹੀਂ&excl; ਅੱਜ ਮੈਂ ਸ਼ੇਰੂ ਦੇ ਕੋਲ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨੈ&NewLine;&&num;8230&semi; ਬੜਾ ਬਿਮਾਰ ਹੈ ਵਿਚਾਰਾ &&num;8230&semi; ਪਾਠ ਸੁਣ ਕੇ ਉਸਨੂੰ ਕੁਛ ਰਾਹਤ ਮਿਲਦੀ ਹੈ।”<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਅੱਛਾ ਜੀ&excl;” ਮੈਂ ਫ਼ੋਨ ਰੱਖ ਦਿਤਾ&NewLine;ਤੇ ਸੋਚੀਂ ਪੈ ਗਈ&comma; &OpenCurlyDoubleQuote;ਕੀ ਕੁੱਤਾ ਵੀ ਪਾਠ&NewLine;ਸਮਝ ਸਕਦੈ&quest;”&nbsp&semi;&nbsp&semi; <&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਤੋਂ ਕਈ ਦਿਨਾਂ ਬਾਅਦ ਮੈਂ ਉਹਨਾਂ ਮਿਸਿਜ਼ ਰੰਧਾਵਾ ਨੂੰ ਮੈਂ ਸ਼ੇਰੂ&NewLine;ਦੀ ਟਹਿਲ-ਸੇਵਾ ਵਿਚ ਜੁੱਟੇ ਹੋਏ ਵੇਖਿਆ। ਉਹ ਗੈਰਾਜ ਵਿਚ ਕੁਰਸੀ ਤੇ ਬੈਠੇ ਕਦੇ ਉਸਦਾ ਮੂੰਹ&NewLine;ਪਲੋਸਣ ਤੇ ਕਦੇ ਤੌਲੀਏ ਨਾਲ ਅੱਖਾਂ ਸਾਫ਼ ਕਰਨ ਅਤੇ &OpenCurlyQuote;ਵਾਹਿਗੁਰੂ&excl; ਵਾਹਿਗੁਰੂ&excl;’ ਕਰੀ ਜਾਣ। <&sol;p>&NewLine;&NewLine;&NewLine;&NewLine;<p class&equals;"wp-block-paragraph">ਮੈਂ ਚੱੁਪ-ਚਾਪ ਵੇਖ ਰਹੀ ਸਾਂ ਕਿ ਮਿਸਿਜ਼ ਰੰਧਾਵਾ ਦੱਸਣ ਲੱਗ ਪਏ&comma; &OpenCurlyDoubleQuote;ਇਹ ਭੋਰਾ ਕੁ ਸੀ&comma; ਜਦੋਂ ਕਿਤੋਂ ਚਊਂ&NewLine;ਚਊਂ ਕਰਦੇ ਨੂੰ ਚੁੱਕ ਲਿਆਇਆ ਸੀ ਆਪਣਾ ਸ਼ੌਨ&excl; ਹੁੁਣ ਸੋਲ੍ਹਾਂ ਸਾਲਾਂ ਦਾ ਹੋ ਗਿਐ&comma; ਪਰ ਬੜਾ ਸੁਹਣਾ ਸੀ&NewLine;ਅਜੇ&comma; ਰੋਜ ਸਵੇਰੇ ਇਕ&NewLine;ਪਰੌਂਠਾ ਮੱਖਣ ਨਾਲ ਖਾਂਦਾ ਸੀ&excl; ਜੈਕੀ ਦੇ ਜਾਣ ਦਾ ਗ਼ਮ ਲਾ ਲਿਆ ਵਿਚਾਰੇ ਨੇ।”<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਆਹ ਬਿਸਕੁੱਟ ਇਹਨੂੰ&NewLine;ਬੜੇ ਪਸੰਦ ਨੇ ਪਰ ਮਜਾਲ ਕੀ ਜੇ ਅੱਜ ਇਹਨਾਂ ਨੂੰ ਮੂੰਹ ਵੀ ਲਾਇਆ ਹੋਵੇ। ਕਦੇ ਇਸ ਨੇ ਕਮਰਾ ਗੰਦਾ&NewLine;ਨਹੀਂ ਕੀਤਾ ਸੀ&comma; ਪਰ ਅੱਜ &OpenCurlyQuote;ਐਕਸੀਡੈਂਟ’ ਹੋ ਗਿਆ ਤਾਂ ਮੇਰੇ&NewLine;ਵੱਲ ਇੰਝ ਵੇਖੀ ਜਾਵੇ ਜਿਵੇਂ &OpenCurlyQuote;ਸੌਰੀ’ ਕਹਿੰਦਾ ਹੋਵੇ। ਮੈਂ&NewLine;ਕਿਹਾ&comma; &OpenCurlyQuote;ਸ਼ੇਰੂ ਬੇਬੀ ਕੋਈ&NewLine;ਗੱਲ ਨਹੀਂ&comma; ਮੈਂ ਸਾਫ਼ ਕਰ&NewLine;ਦਿਆਂਗੀ।’ ਸ਼ਰਮਿੰਦਾ ਜਿਹਾ ਹੋ&NewLine;ਕੇ ਰੋਣ ਲੱਗ ਪਿਆ ਤੇ ਫਿਰ ਰੋਈ ਜਾਵੇ &&num;8230&semi;।”<&sol;p>&NewLine;&NewLine;&NewLine;&NewLine;<p class&equals;"wp-block-paragraph">ਸ਼ੇਰੂ ਨੂੰ ਮੁਖਾਤਿਬ ਹੋ ਕੇ ਉਹ ਕਹਿਣ ਲੱਗੀ&comma; &OpenCurlyDoubleQuote;ਸ਼ੇਰੂ ਬੇਬੀ&excl; ਹੁਣ ਤੂੰ&NewLine;ਸਾਨੂੰ ਛੱਡ ਕੇ ਜਾਣਾ ਚਾਹੁੰਦੈਂ &&num;8230&semi; ਤਾਂ ਜਾਹ ਬੇਟਾ&comma; ਚਲਾ ਜਾਹ &&num;8230&semi; ਮੈਨੂੰ ਪਤੈ ਤੂੰ ਤਕਲੀਫ਼ ’ਚ ਆਂ &&num;8230&semi; ਮੇਰੇ&NewLine;ਕੋਲੋਂ ਤੇਰੀ ਤਕਲੀਫ਼ ਨਹੀਂ ਝੱਲੀ ਜਾਂਦੀ &&num;8230&semi; ਜਾਹ ਤੂੰ&comma; ਚਲੇ ਜਾਹ ਬੇਟਾ &&num;8230&semi;&excl;” ਉਨ੍ਹਾਂ&comma; ਉਸ ਦੀ ਪਿਠ ’ਤੇ ਹੱਥ ਰੱਖ ਲਿਆ ਤੇ ਪਾਠ ਕਰਣ ਲੱਗ ਪਏ ਤੇ ਮੈਂ ਉੱਠ ਕੇ ਆਪਣੇ ਘਰ ਆ&NewLine;ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਕ ਦਿਨ ਜਦੋਂ ਉਨ੍ਹਾਂ ਦਾ ਫ਼ੋਨ ਆਇਆ ਤਾਂ ਬੜੀ ਉਦਾਸ ਆਵਾਜ਼ ਵਿਚ ਕਹਿ&NewLine;ਰਹੇ ਸਨ&comma; &OpenCurlyDoubleQuote;ਸ਼ੇਰੂ ਪੂਰਾ ਹੋ ਗਿਆ&NewLine;ਸੀ&comma; ਸ਼ੀਤਲ &excl; ਬੱਚੇ&NewLine;ਕਹਿੰਦੇ ਅਸੀਂ ਉਸਨੂੰ &OpenCurlyQuote;ਬਰੀ’ ਨਹੀਂ&comma; &OpenCurlyQuote;ਕਰੀਮੇਟ’ ਕਰਨੈ। ਉਸ ਦਾ&NewLine;ਸਸਕਾਰ ਕਰਨ ਤੋਂ ਬਾਅਦ&comma; ਕੱਲ ਅਸੀਂ ਉਸਦੀਆਂ&NewLine;ਅਸਥੀਆਂ ਜਲ-ਪ੍ਰਵਾਹ ਕਰ ਕੇ ਆਏ ਹਾਂ। ਘਰ ਪਾਠ ਵੀ ਕਰਵਾਇਆ ਸੀ ਤੇ ਉਸਨੂੰ ਜੋ ਵੀ ਖਾਣਾ ਚੰਗਾ&NewLine;ਲਗਦਾ ਸੀ ਅੁਹ ਵੀ ਦਾਨ ਕੀਤਾ&comma;&NewLine;ਗੁਰਦਵਾਰੇ ਵੀ ਰਾਸ਼ਨ&NewLine;ਦੇ ਆਏ &&num;8230&semi; ਬੜੀ ਚੰਗੀ ਰੂਹ ਸੀ ਵਿਚਾਰਾ&comma; ਸ਼ੇਰੂ&excl; ਸੋਚਿਆ&comma; ਤੁਹਾਨੂੰ ਵੀ ਦੱਸ ਈ ਦੇਵਾਂ।”&nbsp&semi;&nbsp&semi; <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਵੈਰੀ ਸੌਰੀ ਭਾਬੀ&NewLine;ਜੀ&comma; ਸਾਹਮਣੇ ਰਹਿੰਦਿਆਂ&NewLine;ਵੀ ਸਾਨੂੰ ਪਤਾ ਹੀ ਨ੍ਹੀਂ ਲੱਗਿਆ।” ਮੈਂ ਇੰਨਾ ਕੁ ਹੀ ਕਹਿ ਸਕੀ&comma; &OpenCurlyDoubleQuote;ਨਹੀਂ ਤਾਂ ਅਸੀਂ ਵੀ ਉਹਦੀ ਕਰੀਮੇਸ਼ਨ ਵਿਚ ਜਰੂਰ ਸ਼ਾਮਿਲ ਹੁੰਦੇ&excl;” <&sol;p>&NewLine;&NewLine;&NewLine;&NewLine;<p class&equals;"wp-block-paragraph">&&num;8230&semi; ਤੇ ਇਨ੍ਹਾਂ ਸਾਰੀਆਂ&NewLine;ਯਾਦਾਂ ਦੀ ਇਸ ਫਲੈਸ਼-ਬੈਕ ਨਾਲ&comma;&NewLine;ਇਕ ਬਾਰ ਫਿਰ ਮੇਰੇ&NewLine;ਸਾਹਮਣੇ ਉਹ ਸਾਰੇ ਆ ਖੜੋਏ ਹਨ &&num;8211&semi; ਚਿੰਤਨ&comma; ਡੈਬੀ ਤੇ ਮਿਸਿਜ਼ ਰੰਧਾਵਾ ਅਤੇ ਉਨ੍ਹਾਂ ਦੇ ਸਾਰੇ ਦੇ ਸਾਰੇ ਪੈਟੱਸ ਤੇ&NewLine;ਉਹ ਸਾਰੇ ਮੈਨੂੰ ਘੂਰ ਘੂਰ ਕੇ ਕਹਿ ਰਹੇ ਨੇ&comma; &OpenCurlyDoubleQuote;ਉਠੱ&excl; ਜਾ ਕੇ ਉਸ ਕਤੂਰੇ ਨੂੰ ਚੁੱਕ ਲਿਆ ਆਪਣੇ ਘਰ&excl;” ਮੈਂ ਘੜੀ ਵੱਲ&NewLine;ਵੇਖਿਐ&comma; ਮੈਨੂੰ ਘਰ ਆਇਆਂ ਦੋ&NewLine;ਘੰਟੇ ਹੋ ਗਏ ਨੇ। ਬਲਬੀਰ ਵੀ ਕੰਮ ਤੋਂ ਘਰ ਆਉਣ ਹੀ ਵਾਲੇ ਨੇ&comma; ਇਸ ਲਈ ਮੈਂ ਜਾਨਵਰਾਂ ਵਾਲੇ ਇਸ ਸੰਸਾਰ ਦੀ ਚੀਖ਼-ਪੁਕਾਰ&NewLine;ਨੂੰ ਅਣਸੁਣੀ ਕਰਕੇ ਰੋਟੀ ਪਕਾਉਣ ਦੇ ਆਹਰ ਵਿਚ ਜੁੱਟ ਗਈ ਹਾਂ।&nbsp&semi; <&sol;p>&NewLine;&NewLine;&NewLine;&NewLine;<p class&equals;"wp-block-paragraph">ਉਹ ਘਰ ਆਏ ਤਾਂ ਠੰਢ ਤੇ ਥਕਾਵਟ ਨਾਲ ਨਿਢਾਲ ਜਿਹੇ ਲੱਗੇ &excl; ਸਵੇਰ ਦੇ ਤਾਂ ਗਏ ਹੋਏ ਨੇ ਆਪਣੇ ਦਫਤਰ ਤੇ ਹੁਣ ਆਏ ਨੇ ਪੂਰੇ ਬਾਰ੍ਹਾਂ ਘੰਟਿਆਂ ਬਾਅਦ &&num;8230&semi; ਕੀ ਕਰਨ&comma; ਇਨ੍ਹਾਂ ਬੇਗਾਨੇ ਦੇਸਾਂ ਵਿਚ ਸਰਵਾਈਵ ਕਰਨਾ ਵੀ ਕਿਹੜਾ ਸੌਖੈ &quest;  <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyQuote;ਗਰਮ-ਗਰਮ ਪਾਣੀ ਨਾਲ&NewLine;ਸ਼ਾਵਰ ਲੈ ਲਉ’&comma; ਮੈਂ ਸਗੈਸਟ ਕੀਤਾ&NewLine;ਹੈ । ਫਰੈੱਸ਼ ਹੋ ਕੇ ਕਹਿਣ ਲੱਗੇ&nbsp&semi; &OpenCurlyDoubleQuote;ਚੱਲ ਫੇਰ ਸ਼ੀਤਲ ਖਾਣ&NewLine;ਪੀਣ ਦਾ ਸਾਮਾਨ ਅੱਜ ਇੱਥੇ ਹੀ ਚੱੁਕ ਲਿਆ ਸੋਫੇ &OpenCurlyQuote;ਤੇ…&NewLine;ਅੱਜ ਬੜੀ ਭੁੱਖ&NewLine;ਲੱਗੀ ਹੋਈ ਆ ਤੇ ਥੱਕ ਵੀ ਬਹੁਤ ਗਿਆਂ ।” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਲਉ ਜੀ&comma; ਲਉ&excl;” <&sol;p>&NewLine;&NewLine;&NewLine;&NewLine;<p class&equals;"wp-block-paragraph">ਅਸੀਂ ਖਾਣਾ ਖਾਣ ਬੈਠੇ ਤਾਂ ਹਰ ਰੋਜ਼ ਵਾਂਗ ਸਰਸਰੀ ਗੱਲਾਂ ਚੱਲ ਪਈਆਂ।&NewLine;ਮੇਰੇ ਢਿੱਡ ਵਿਚ ਉਸ ਕਤੂਰੇ ਦੀ ਕਹਾਣੀ ਹਜ਼ਮ ਨਹੀਂ ਹੋ ਰਹੀ ਤੇ ਮੈਂ ਉਸ ਨੂੰ ਦੁਖਾਂਤਿਕ ਦੀ ਬਜਾਇ&NewLine;ਰੌਚਕ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਲੱਗੀ ਹਾਂ&comma; <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਪਤੈ ਅੱਜ ਤਾਂ ਦਫ਼ਤਰ&NewLine;ਤੋਂ ਆ ਕੇ ਮੈਂ ਹੁਣ ਤੱਕ ਕੁੱਤਿਆਂ-ਬਿੱਲੀਆਂ ਦੇ ਨਾਲ ਹੀ ਕਲੋਲ ਕਰਦੀ ਰਹੀ&comma; ਇਸ ਲਈ ਸੂਪ ਬਨਾਉਣਾ&NewLine;ਮਿੱਸ ਹੋ ਗਿਐ &excl;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਅੱਛਾ&excl; ਉਹ ਕਿੱਦਾ &quest;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote; ਜਦੋਂ ਘਰ ਆ ਰਹੀ&NewLine;ਸਾਂ ਤਾਂ ਆਹ ਆਪਣੇ ਘਰ ਵਾਲੇ ਪੁਲ਼ &OpenCurlyQuote;ਤੇ ਇਕ ਕਤੂਰਾ ਠੰਢ ਨਾਲ ਕੁਕੜੂੰ ਹੋਇਆ ਪਿਆ &semi; ਚਊਂ ਚਊਂ ਕਰੀ ਜਾਵੇ&semi; ਪਹਿਲਾਂ ਤਾਂ ਮੇਰਾ&NewLine;ਮਨ ਕੀਤਾ ਚੁੱਕ ਲਿਆਵਾਂ ਵਿਚਾਰੇ ਨੂੰ ਆਪਣੇ ਘਰ… ਫੇਰ ਸੋਚਿਆ ਛੱਡੋ ਪਰੇ …ਜੇਰਾ ਨਹੀਂ ਪਿਆ&semi;&nbsp&semi; ਸੋਚਿਆ&comma; ਉਹਦੇ ਨਾਲ ਕਿੰਨਾ&NewLine;ਕੰਮ ਹੋਰ ਵੱਧ ਜਾਣੈ ਮੇਰਾ &excl; ਹੈ ਨਾ ਜਾਨਾ…।”&NewLine;<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਇਹ ਚੋਹਲ-ਮੋਹਲ ਤਾਂ&NewLine;ਵਿਹਲੇ ਬੰਦਿਆਂ ਲਈ ਹੁੰਦੇ ਆ…ਆਪਾਂ ਹੋਏ ਪਰਦੇਸੀ&NewLine;ਮਜ਼ਦੂਰ …ਆਪਣੇ ਕੋਲ ਵਕਤ ਹੀ&NewLine;ਕਿੱਥੇ ਏ ਇਨ੍ਹਾਂ ਖੇਡਾਂ ਲਈ&quest;&NewLine;ਆਪਾਂ ਉਦੋਂ ਨਹੀਂ&NewLine;ਰੱਖਿਆ ਕੁੱਤਾ&comma; ਜਦੋਂ ਬੱਚੇ ਛੋਟੇ&NewLine;ਸੀ ਤੇ ਜ਼ਿੱਦ ਕਰਦੇ ਰਹੇ। ਇਹੀ ਸੋਚ ਕੇ ਨਹੀਂ ਸੀ ਰੱਖਿਆ ਕਿ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ&NewLine;ਹੋਣੈ ਤੇ ਆਪਣਾ ਵਕਤ ਬਰਬਾਦ ਹੋਣੈ&excl;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਪਤੈ ਅੱਜ ਚਿੰਤਨ&NewLine;ਨਾਲ ਫ਼ੋਨ &OpenCurlyQuote;ਤੇ ਗੱਲ ਹੋਈ &semi; ਬੜਾ ਰੋ ਰਹੀ ਸੀ &semi;&nbsp&semi;&NewLine;ਕਹਿੰਦੀ ਟੀ ਵੀ ਦੇਖ ਦੇਖ ਕੇ ਮਨ ਹੀ ਨਹੀਂ ਖਲੋਂਦਾ &&num;8230&semi; ਉਹ ਤੇ ਉਸਦਾ&NewLine;ਕੁੱਤਾ ਬੱਸ ਰੋਈ ਜਾਂਦੇ ਨੇ… ਟਾਵਰਾਂ ’ਚੋਂ ਅੱਗ ਦੀਆਂ&NewLine;ਲਪਟਾਂ ਦੇਖ ਦੇਖ ਕੇ…ਸੱਚੀਂ ਸੋਚ ਕੇ&NewLine;ਮੇਰੇ ਦਿਲ ਨੂੰ ਵੀ ਘੇਰ ਪੈਣ ਲੱਗ ਜਾਂਦੀ ਏ&excl;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਉਸ ਵਿਚਾਰੀ ਦੇ&NewLine;ਪੱਲੇ ਤਾਂ ਹੁਣ ਇਕੱਲਤਾ ਤੇ ਉਦਾਸੀ ਈ ਰਹਿ ਗਈ ਨਾ &excl; ਕਿੰਨੇ ਲਾਡ- ਪਿਆਰ ਤੇ ਮਿਹਨਤ-ਮੁਸ਼ੱਕਤ ਨਾਲ&NewLine;ਪਾਲੀਦਾ ਬੱਚਿਆਂ ਨੂੰ &&num;8230&semi; ਤੇ ਉਹ ਜਦੋਂ ਬਾਤ ਵੀ ਨਹੀਂ ਪੁੱਛਦੇ ਤਾਂ ਰੋਣ ਤੋਂ ਸਿਵਾਏ ਹੋਰ ਬਚਦਾ&NewLine;ਵੀ ਕੀ ਏ ਬੰਦੇ ਕੋਲ &excl; ਫਿਰ ਉਸ ਵਿਚਾਰੀ ਦਾ ਬੰਦਾ ਵੀ ਤਾਂ ਬਹੁਤ ਛੇਤੀ ਤੁਰ ਗਿਆ&comma; ਇਸ ਲਈ ਉਹਦੇ ਰੋਣ&NewLine;ਦੇ ਹੋਰ ਵੀ ਕਈ ਕਾਰਣ ਹੋਣੇ &&num;8230&semi; ਸਿਰਫ਼ ਅੱਗ ਦੀਆਂ ਲਪਟਾਂ ਕਰ ਕੇ ਨਹੀਂ ਰੋ ਰਹੀ ਉਹ&excl;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਪਰ ਮੈਨੂੰ ਵੀ ਤਾਂ&NewLine;ਇਸ ਹਾਦਸੇ ਤੋਂ ਮਗਰੋਂ ਟੀ ਵੀ ਦੇਖਦਿਆਂ ਅਕਸਰ ਰੋਣ ਆ ਹੀ ਜਾਂਦੈ ਨਾ &excl; ਅਣਭੋਲ ਵਿਚਾਰੇ…ਅਣਆਈ ਮੌਤ ਮਾਰੇ ਗਏ&NewLine;&excl; ਕੀ ਵਿਗਾੜਿਆ ਸੀ ਉਨ੍ਹਾਂ ਕਿਸੇ ਦਾ…ਅਤੇ ਉਨ੍ਹਾਂ ਦੇ ਪਿੱਛੇ ਰਹਿ ਗਏ ਰਿਸ਼ਤੇਦਾਰ &quest; ਉਨ੍ਹਾਂ ਦਾ ਕੀ &quest;&quest; ” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਦੇਖ ਸ਼ੀਤਲ&excl; ਮੈਨੂੰ&NewLine;ਵੀ ਹਮਦਰਦੀ ਐ ਅੁਨ੍ਹਾਂ ਪਰਵਿਾਰਾਂ ਨਾਲ ਵੀ &excl; ਮੈਂ ਤੈਨੂੰ ਇਕ ਗੱਲ ਦੱਸਾਂ&comma; ਇਹ ਸਾਰਾ ਅਮਰੀਕਨ&NewLine;ਮੀਡੀਆ ਇਸ ਹਾਦਸੇ ਨੂੰ ਇੰਜ ਪੇਸ਼ ਕਰ ਰਿਹੈ ਜਿਵੇਂ ਇਹ ਦੁਨੀਆ ਦਾ ਸਭ ਤੋਂ ਪਹਿਲਾ ਤੇ ਸਭ ਤੋਂ&NewLine;ਵੱਡਾ ਆਤੰਕਵਾਦੀ ਹਮਲਾ ਹੋਵੇ &&num;8230&semi; ਪਰ ਤੂੰ ਦੱਸ&comma; ਨਾਗਾਸਾਕੀ ਤੇ ਹੀਰੋਸ਼ੀਮਾ ਦੇ ਮੁਕਾਬਲੇ ਇਹ ਕੀ ਹੈ&quest; ਵੀਅਤਨਾਮ ਅਤੇ ਈਰਾਕ&NewLine;&OpenCurlyQuote;ਤੇ ਇਨ੍ਹਾਂ&NewLine;ਅਮਰੀਕਨਾਂ ਦੁਆਰਾ ਕੀਤੇ ਹਮਲੇ ਦੇ ਸਾਹਮਣੇ ਇਹ ਕੀ ਹੈ&quest; ਦਰਅਸਲ&comma; ਇਹ ਮੀਡੀਆ ਲੋਕਾਂ ਦੀਆਂ ਭਾਵਨਾਵਾਂ ਭੜਕਾ ਰਿਹੈ ਤੇ ਉਨ੍ਹਾਂ ਨੂੰ&NewLine;ਅਫ਼ਗਾਨਿਸਤਾਨ &OpenCurlyQuote;ਤੇ ਹਮਲੇ ਲਈ&NewLine;ਮਾਨਸਿਕ ਤੌਰ ਤੇ ਤਿਆਰ ਕਰ ਰਿਹੈ।”<&sol;p>&NewLine;&NewLine;&NewLine;&NewLine;<p class&equals;"wp-block-paragraph">ਮੈਂਨੂੰ ਪਤਾ ਸੀ ਬਲਬੀਰ ਇਹੀ ਕੁਝ ਕਹਿਣਗੇ&comma; ਪਹਿਲਾਂ ਵੀ ਕਈ ਵਾਰ&NewLine;ਇਹੋ ਜਿਹੀਆਂ ਗੱਲਾਂ ਮੈਂ ਸੁਣ ਚੁੱਕੀ ਹਾਂ&comma; ਇਸ ਲਈ ਮੈਂ ਚੁੱਪ ਕਰ ਗਈ ਹਾਂ ਤੇ ਉਹ ਮੈਨੂੰ ਸਮਝਾਉਣ ਲੱਗ ਪਏ ਨੇ&comma; &OpenCurlyDoubleQuote;ਇਹ ਜੋ ਮੀਡੀਆ ਭੜਕਾ&NewLine;ਰਿਹਾ&comma; ਇਹ ਆਪਣੇ ਗਲ਼ ਵੀ ਪੈ&NewLine;ਸਕਦਾ&comma; ਕਈ ਗੋਰੇ ਅੱਜ ਮੇਰੀ&NewLine;ਪੱਗ ਨੂੰ ਹੋਰ ਤਰ੍ਹਾਂ ਘੂਰ ਰਹੇ ਸੀ&comma; ਇਸ ਲਈ ਰੋਣ-ਧੋਣ ਦੀ ਬਜਾਇ&comma; ਸੁਚੇਤ ਤੇ ਸਾਵਧਾਨ ਰਹਿਣ ਦੀ ਲੋੜ ਐ ਆਪਾਂ ਸਾਰਿਆਂ ਨੂੰ । ਇਹ ਸਾਨੂੰ&NewLine;ਪੱਗ ਵਾਲਿਆਂ ਨੂੰ ਉਸਾਮਾ ਬਿਨ ਲਾਦੇਨ ਦੇ ਕਜ਼ਨਜ਼ ਸਮਝਦੇ ਆ …ਸੱਚ&comma;&nbsp&semi; ਤੂੰ ਵੀ ਤਾਂ ਉਸ&NewLine;ਦਿਨ ਦੱਸ ਹੀ ਰਹੀ ਸੀ ਕਿ ਤੈਨੂੰ ਤੁਰੀ ਜਾਂਦੀ ਨੂੰ ਕੁਝ ਗੋਰੇ ਚੀਕ ਚੀਕ ਕੇ ਕਿਵੇਂ ਕਹਿ ਰਹੇ ਸਨ&comma; &OpenCurlyDoubleQuote;ਗੋ ਹੋਮ ਪਾਕੀ &excl;&NewLine;ਗੋਅ ਹੋਮ &excl;” ਭੁੱਲ ਗਈ &quest;” <&sol;p>&NewLine;&NewLine;&NewLine;&NewLine;<p class&equals;"wp-block-paragraph">ਉਹ ਮੈਨੂੰ ਕਿੰਨਾ ਕੁਝ ਦੱਸਦੇ ਰਹੇ&comma; &OpenCurlyDoubleQuote;ਕਿੰਨੇ ਪੱਗਾਂ&NewLine;ਵਾਲਿਆਂ ਨੂੰ ਇਨ੍ਹਾਂ ਨੇ ਗੈੱਸ ਸਟੇਸ਼ਨਾਂ ਤੇ ਕੰਮ ਕਰਦਿਆਂ&nbsp&semi;&NewLine;ਨੂੰ ਮੁਸਲਮਾਨ ਸਮਝ ਕੇ ਗੋਲੀ ਮਾਰ ਕੇ ਮਾਰ ਦਿੱਤਾ &semi; ਉਹ ਬੇਕਸੂਰ ਨਹੀਂ ਸਨ &quest;” ਮੈਂ ਸੁਣਦੀ ਰਹੀ…ਉਹ ਬੋਲਦੇ ਰਹੇ। <&sol;p>&NewLine;&NewLine;&NewLine;&NewLine;<p class&equals;"wp-block-paragraph">ਰਾਤ ਭਰ ਉਸ ਕਤੂਰੇ ਅਤੇ ਸੜ੍ਹਦੇ ਟਾਵਰਾਂ ਦੇ ਖਿਆਲ ਆਉਂਦੇ ਰਹੇ&NewLine;।&nbsp&semi; ਅੱਜ ਸਵੇਰੇ ਦਫ਼ਤਰ ਜਾਣ ਲੱਗੀ ਨੇ ਕਾਰ ਬਾਹਰ&NewLine;ਕੱਢਣ ਲਈ ਆਪਣਾ ਗੈਰਾਜ ਖੋਲਿ੍ਹਆ ਤਾਂ ਸਾਹਮਣੇ ਮਿਸਿਜ਼ ਰੰਧਾਵਾ ਦਾ ਗੈਰਾਜ ਵੀ ਖੁੱਲ੍ਹਾ ਹੋਇਆ।&NewLine;ਗੌਰ ਨਾਲ ਉਧੱਰ ਦੇਖਿਆ ਤਾਂ ਉਹ ਤੇ ਉਹਨਾਂ ਦਾ ਬੇਟਾ ਸ਼ੌਨ ਕੁਛ ਕਰਦੇ ਦਿਸੇ ਤੇ ਮੈਂ ਥੋੜੀ ਦੂਰ&NewLine;ਤੋਂ ਹੀ ਆਵਾਜ਼ ਮਾਰ ਕੇ ਪੁੱਛਿਆ&comma;&NewLine;&OpenCurlyDoubleQuote;ਭਾਬੀ ਜੀ&comma; ਅੱਜ ਸਵੇਰੇ ਸਵੇਰੇ&NewLine;ਕਿਹੜੇ ਆਹਰ &OpenCurlyQuote;ਚ ਲੱਗੇ ਹੋਏ ਓ &quest;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਆ ਜਾ ਸ਼ੀਤਲ&comma; ਆਜਾ &excl; ਆ ਤੈਨੂੰ&NewLine;ਕੁਛ ਦਿਖਾਵਾਂ&comma; ਆਹ ਵੇਖ ਸ਼ੌਨ ਕੱਲ੍ਹ&NewLine;ਇਕ ਹੋਰ ਸ਼ੇਰੂ ਨੂੰ ਚੱੁਕ ਲਿਆਇਐ&excl;” ਉਹ ਹੱਸਦੇ ਹੱਸਦੇ ਉਸੇ ਕਤੂਰੇ ਨੂੰ ਤੌਲੀਏ ਨਾਲ ਪੂੰਝੀ ਜਾਣ ਨਾਲੇ&NewLine;ਦੱਸੀ ਜਾਣ&comma; &OpenCurlyDoubleQuote;ਵਿਚਾਰਾ&comma; ਕੱਲ੍ਹ ਆਪਣੇ ਘਰਾਂ&NewLine;ਵਾਲੇ ਪੁਲ਼ ਹੇਠਾਂ ਠੰਢ ਦਾ ਮਾਰਿਆ ਅਧਮੋਇਆ ਹੋਇਆ ਪਿਆ ਸੀ। ਕੰਮ ਤੋਂ ਘਰ ਆਉਂਦੇ ਹੋਏ ਸ਼ੌਨ ਦੀ&NewLine;ਨਜ਼ਰੇ ਪੈ ਗਿਆ ਤਾਂ ਇਹ ਇਸਨੂੰ ਘਰ ਚੁੱਕ ਲਿਆਇਆ&excl;” <&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਦੈਟ’ਸ ਸੋ ਗੁੱਡ&excl;” ਮੈਂ ਹੈਰਾਨ ਹੋਈ&NewLine;ਵੇਖੀ ਜਾਵਾਂ ਤੇ ਸੋਚੀ ਜਾਵਾਂ ਕਿ ਚਿੰਤਨ&comma; ਡੈਬੀ&comma; ਸ਼ੌਨ ਅਤੇ ਮਿਸਿਜ਼ ਰੰਧਾਵਾ- ਇਹ ਸਾਰੇ ਬਾਹਰ ਵਾਲੇ਼ ਪੁਲ਼ ਜਿੰਨੇ ਹੀ&NewLine;ਖੂਬਸੂਰਤ ਲੋਕ ਨੇ&semi; ਉੱਚੇ ਕਿਰਦਾਰਾਂ&NewLine;ਵਾਲੇ &semi; ਹਰ ਜੀਵ ਦਾ ਦਰਦ&NewLine;ਸਮਝਣ ਵਾਲੇ &semi; ਉਸਦੀ ਕਦਰ ਕਰਣ&NewLine;ਵਾਲੇ&excl; ਖ਼ੈਰ&comma; ਚਲੋ &excl; ਇਕ ਜੀਵ ਦੀ&NewLine;ਜਾਨ ਬਚ ਗਈ। <&sol;p>&NewLine;&NewLine;&NewLine;&NewLine;<p class&equals;"wp-block-paragraph">ਐਵੇਂ ਝੂਠਾ ਜਿਹਾ ਮੁਸਕਰਾ ਕੇ ਮੈਂ ਆਖਿਆ&comma; &OpenCurlyDoubleQuote;ਬਹੁਤ ਨੇਕ ਕੰਮ&NewLine;ਕੀਤੈ ਸ਼ੌਨ ਨੇ ਬਈ।”<&sol;p>&NewLine;&NewLine;&NewLine;&NewLine;<p class&equals;"wp-block-paragraph">&nbsp&semi;ਉਹ ਕਹਿਣ ਲੱਗੇ&comma; &OpenCurlyDoubleQuote;ਸ਼ੁਕਰ ਹੈ ਰੱਬ ਦਾ&comma; ਉਸਨੇ ਸਾਡਾ ਸ਼ੇਰੂ&NewLine;ਫਿਰ ਮੋੜ ਦਿੱਤਾ&comma; ਪਤੈ ਆਪਣਾ ਸ਼ੌਨ ਤਾਂ&NewLine;ਉਹਨੂੰ ਬਹੁਤ ਹੀ ਮਿੱਸ ਕਰਦਾ ਸੀ&excl;”&nbsp&semi; <&sol;p>&NewLine;&NewLine;&NewLine;&NewLine;<p class&equals;"wp-block-paragraph">ਭਾਬੀ ਜੀ ਖੁਸ਼ ਹਨ&comma; ਬੇਟਾ ਸ਼ੌਨ ਵੀ ਖੁਸ਼ ਹੈ ਅਤੇ ਉਨ੍ਹਾਂ ਵੱਲ ਵੇਖ ਕੇ ਮੈਂ ਆਪਣੇ ਅਪਰਾਧ&NewLine;ਬੋਧ ਤੋਂ ਮੁਕਤ ਹੋ ਗਈ ਹਾਂ। ਉਹ ਕਤੂਰਾ ਪੂਰੇ ਮਜ਼ੇ ਨਾਲ ਉਹੀ ਬਿਸਕੁੱਟ ਖਾ ਰਿਹੈ ਜੋ ਸ਼ੇਰੂ ਨੂੰ&NewLine;ਬਹੁਤ ਪਸੰਦ ਸਨ&excl; ਅੱਜ <&sol;p>&NewLine;&NewLine;&NewLine;&NewLine;<p class&equals;"wp-block-paragraph">ਮੀਂਹ ਰੁਕ ਗਿਆ ਹੈ&comma; ਬੱਦਲ ਛਟ ਗਏ ਨੇ ਅਤੇ ਮੈਂ ਹੌਲੀ ਫੁੱਲ ਹੋਈ ਨੇ ਪੁਲ਼ ਪਾਰ ਕਰਕੇ ਕਾਰ&NewLine;ਦਫ਼ਤਰ ਦੇ ਰਾਹੇ ਪਾ ਲਈ ਹੈ।&nbsp&semi;&nbsp&semi;&nbsp&semi; <&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਲੇੇਖਿਕਾ ਕਵਿਤਾ ਅਤੇ ਕਹਾਣੀ ਲਿਖਦੇ ਹਨ&comma; ਉਹਨਾਂ ਦੇ ਕਵਿਤਾ ਸੰਗ੍ਰਹਿ ਵਿਸਮਾਦ&comma; ਹੇ ਸਖੀ ਤੇ ਕਹਾਣੀ ਦੀਆਂ ਕਿਤਾਬ ਪਾਰਲੇ ਪੁਲ਼ ਸਾਹਿਤ ਜਗਤ ਵਿਚ ਆ ਚੁੱਕੀਆਂ ਹਨ। ਉਹ ਅੱਜਕੱਲ੍ਹ ਕੈਨੇਡਾ ਵਿਚ ਰਹਿ ਰਹੇ ਹਨ।&rpar;<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;