&NewLine;<p class&equals;"wp-block-paragraph"><strong>-ਲਾਲ ਸਿੰਘ<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">ਕਿੰਨਾ ਈ ਚਿਰ ਤੋਂ ਮੈਂ ਉਸ ਨਾਲ ਦੁਆ-ਸਲਾਮ ਨਹੀਂ ਸੀ ਕੀਤੀ । ਨਾ ਈ ਉਸ ਨੇ ਮੇਰਾ ਰਾਹ ਰੋਕ ਕੇ &comma;ਮੇਰੇ ਮੇਢੇ&nbsp&semi;&OpenCurlyQuote;ਤੇ ਹੱਥ ਰੱਖ ਕੇ ਹੁਣ ਕਦੀ ਪੁੱਛਿਆ ਸੀ –&nbsp&semi;&OpenCurlyDoubleQuote;&nbsp&semi;ਕੀ ਹਾਲ ਐ ਭਾਅ ਤੇਰੀ ਪੜ੍ਹਾਈ ਲਿਖਾਈ ਦਾਆ &&num;8230&semi;&period;&quest;&nbsp&semi;&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਅਸੀਂ ਜਦ ਦੇ ਇਕ ਦੂਜੇ ਨਾਲ ਘਿਓ-ਖਿਚੜੀ ਹੋਏ ਸਾਂ ਉਹ ਮੈਨੂੰ ਕਈ ਵਾਰ ਇਹੋ ਗੱਲ ਆਖ ਚੁੱਕਾ ਸੀ –&nbsp&semi;&OpenCurlyDoubleQuote;&nbsp&semi;ਭਾਅ ਜੀ ਤੂੰ ਲਿਖਣ-ਪੜ੍ਹਨ ਆਲਾ ਬੰਦਾ ਐਂ &comma;ਇਲਮ-ਵਿਦਿਆ&nbsp&semi;&OpenCurlyQuote;ਨਾ ਧੋਖਾ ਨਾ ਕਰੀਂ । ਜੋ ਕੁਸ਼ ਤੇਰਾ ਅੰਦਰਲਾ ਆਖੇ &comma; ਓਹੀ ਅਪਣੀ ਕਲਮ ਦੀ ਜੀਭ&nbsp&semi;&OpenCurlyQuote;ਤੇ ਲਿਆਈਂ &&num;8230&semi;&period;&period;। ਏਹੀ ਤੇਰੀ ਅਸਲ ਕਮਾਈ ਐ&&num;8230&semi;&period;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਪਿੰਡ ਦੇ ਹੋਰਨਾਂ ਮੁੰਡਿਆਂ ਨੂੰ ਵੀ ਉਹ ਚੰਗੀਆਂ-ਸੋਹਣੀਆਂ ਗੱਲਾਂ ਦੱਸਣਾ । ਕਿਸੇ ਨੂੰ ਪੜ੍ਹਨ-ਲਿਖਣ ਦੀਆਂ&comma;&nbsp&semi; ਕਿਸੇ ਨੂੰ ਖੇਤੀ-ਨੌਕਰੀ ਦੀਆਂ&comma; ਕਾਰ-ਕਿੱਤੇ ਦੀਆਂ &comma;ਸੈਰ- ਕਸਰਤ ਬਾਰੇ ਜਾਂ ਕੁਸ਼ਤੀ ਲੜਨ ਬਾਰੇ । ਆਪਣੇ ਤੋਂ ਛੋਟਿਆਂ ਨੂੰ ਵੀ &comma; ਆਪਣੇ ਤੋਂ ਵੱਡਿਆਂ ਨੂੰ ਵੀ&nbsp&semi; । ਕਹਿੰਦਾ ਉਹ ਸਭ ਨੂੰ ਭਾਅ ਜੀ ਈ ।<&sol;p>&NewLine;&NewLine;&NewLine;&NewLine;<p class&equals;"wp-block-paragraph">ਬਚਨਾ ਉਸ ਦੀ ਇਕੋ ਨਸੀਅਤ ਨਾਲ ਤੰਦਰੁਸਤ ਹੋ ਗਿਆ । ਦਿਨਾਂ ਅੰਦਰ ਹੀ ਫਿਰਨ-ਤੁਰਨ ਲੱਗ ਪਿਆ &comma;ਘੋੜੇ ਵਾਂਗ । ਸਵੇਰ ਦੀ ਗਜ਼ਾ ਕਰਦਾ&comma; ਉਹ ੳਚੇਚ ਨਾਲ ਇਕ ਦਿਨ ਉਸ ਦੇ ਘਰ ਜਾ ਕੇ ਆਖ ਆਇਆ –&nbsp&semi;&OpenCurlyDoubleQuote;&nbsp&semi;ਭਾਅ ਜੀ ਤੂੰ ਰੇਜ ਅੱਡੇ ਤੱਕ ਸੈਰ ਕਰਿਆ ਕਰ । ਇਕ ਮੀਲ ਆਉਣ ਇਕ ਜਾਣ । ਆਉਂਦੀ ਵੇਰੀ ਮੈਨੂੰ ਮਿਲ ਕੇ ਆਉਣਾ&comma; ਬਰ ਜ਼ਰੂਰ &&num;8230&semi;&period;।&OpenCurlyDoubleQuote;&nbsp&semi;ਹੁਣ ਮੀਂਹ ਜਾਏ ਹਨ੍ਹੇਰੀ ਜਾਏ &comma; ਬਚਨੇ ਨੂੰ ਸੈਰ ਕਰਨੀ ਨਈਂ ਭੱਲੀ । ਕਈ ਸਾਲ ਹੋ ਗਏ ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੀੜੀ ਦਾ ਨਸ਼ਾ-ਪੱਤਾ ਵੀ ਬਾਬੇ ਨੇ ਚੁਟਕੀ&nbsp&semi;&OpenCurlyQuote;ਚ ਵਗਾਹ ਮਾਰਿਆ । ਆਖਣ ਲੱਗਾ&nbsp&semi;–&OpenCurlyDoubleQuote;&nbsp&semi;ਭਾਅ ਕੀੜੀ ਸਿਆਂ&comma; ਜਿਸਲੇ ਪੀਣ ਨੂੰ ਜੀਅ ਕਰੇ &comma; ਐਥੇ ਪਹੁੰਚ ਜਿਆ ਕਰ ਨੱਠ ਕੇ । ਅੱਗੇ ਮੈਂ ਜਾਣਾ ਮੇਰਾ ਕੰਮ&&num;8230&semi;&period;।&OpenCurlyDoubleQuote;&nbsp&semi;ਓਹੀ ਗੱਲ ਹੋਈ । ਕੁਟੀਆ ਪਹੁੰਚ ਕੀੜੀ ਨੂੰ ਸ਼ਰਦਾਈ ਮਿਲਦੀ ਠੰਢੀ-ਠਾਰ । ਚਾਹ ਮਿਲਦੀ ਲੌਂਗ-ਲੈਚੀਆਂ ਵਾਲੀ &comma; ਤਰ –ਗਰਮ । ਕੀੜੀ ਦੀ ਬਾਏ-ਖੁਸ਼ਕੀ ਜੜ੍ਹੋਂ ਚੁੱਕੀ ਗਈ ।ਕੀੜੀ ਨੇ ਹੁਣ ਤੱਕ ਬਾਬੇ ਦੇ ਪੈਰ ਨਈਂ ਛੱਡੇ-&nbsp&semi;&OpenCurlyDoubleQuote;&nbsp&semi;ਤੂੰ ਤਾਂ ਬਾਬਾ ਰੱਖ ਵਖਾਈ ਆ । ਮੈਂ ਤੇਰਾ&nbsp&semi;&OpenCurlyQuote;ਹਸਾਨ ਜ਼ਿੰਦਗੀ ਭਰ ਨਈਂ ਭੁਲਦਾ&&num;8230&semi;&period;।&OpenCurlyDoubleQuote;&nbsp&semi;ਇਹੋ ਹਾਲ ਬਾਗੇ ਦਾ ਸੀ &comma; ਬਾਗੇ ਜੱਫਲ ਦਾ ।ਉਹਦੀ ਘਰਦਿਆਂ ਨਾਲ ਕੜਈਂ ਨਈਂ ਸੀ ਬਣਦੀ । ਹਰ ਵੇਲੇ ਵੰਢੂੰ-ਖਾਊਂ &comma; ਵੱਢੂੰ-ਖਾਊਂ ਕਰਦਾ ਰਹਿੰਦਾ –&nbsp&semi;&OpenCurlyDoubleQuote;&nbsp&semi;ਮੈਂ ਓਨਾ ਚਿਰ ਕਰਨਾ ਕੱਖ ਨਈਂ । ਡੱਕਾ ਦੋਹਰਾ ਨਹੀਂ ਕਰਨਾ ਜਿੰਨਾ ਚਿਰ ਅੱਧੀ ਪੈਲੀ ਮੇਰੇ ਨਾਂ ਨਈਂ ਲੱਗਦੀ । ਮੈਂ ਅਨਪੜ੍ਹ-ਗਵਾਰ ਛੋਟੇ ਦੇ ਮੂੰਹ ਅੱਲ ਦੇਖੂੰ &excl; ਉਹਨੇ ਤਾਂ ਰੁੱਗਾਂ ਦੇ ਰੁੱਗ ਲਿਆਉਣੇ ਆਂ ਅਫਸਰ ਬਣ ਕੇ । ਮੈਂ ਕਿਉਂ ਗੋਡੇ ਤੜਾਮਾਂ ਕਿਸੇ ਲਈ &excl; ਅੱਗੋ ਦੇਖ ਈ ਲਿਆ ਤਾਏ ਨੇ ਕਿੱਦਾਂ ਕੀਤੀ ਆ&comma; ਪੇਅ ਸਾਡੇ&nbsp&semi;&OpenCurlyQuote;ਨਾ&&num;8230&semi;&period;।&OpenCurlyDoubleQuote;&nbsp&semi;ਉਹਦਾ ਹਿਰਖ਼ ਬਾਬਾ ਕਈ ਚਿਰ ਸੁਣਦਾ ਰਿਹਾ । ਕਈ ਚਿਰ ਉਸ ਨੂੰ ਮਿੱਠਿਆਂ-ਪਿਆਰੀਆਂ ਸੁਣਾਉਂਦਾ ਰਿਹਾ ।ਪਰ&comma; ਬਾਗੋ ਦੀ ਪਾਣ ਰਤਾ-ਮਾਸਾ ਵੀ ਮੱਠੀ ਨਾ ਪਈ ।ਹਾਰ ਕੇ ਬਾਬੇ ਨਾ ਇਕ ਦਿਨ ਉਸ ਨੂੰ ਮਸ਼ਕਰੀ ਜਿਹੀ ਕੀਤੀ –&nbsp&semi;&OpenCurlyDoubleQuote;&nbsp&semi; ਜੇ ਨਈਂ ਚਿੱਤ ਖੁੱਭਦਾ ਕੰਮ&nbsp&semi;&OpenCurlyQuote;ਚ &comma; ਤਾਂ ਆ ਬਹਿ ਐਥੇ &comma;ਮੇਰੇ ਲਾਗੇ । ਸਾਧ ਬਣ ਜਾ ਸਾਧ ਮੇਰੇ ਅਰਗਾ । ਮਿਹਨਤ –ਮੁਸ਼ੱਕਤ ਤੋਂ ਬਚਣ ਦਾ ਇਹ ਰਾਹ ਵਧੀਆ । ਗਜ਼ਾ ਕਰ&nbsp&semi; ਛੱਡੀ &comma; ਦਾਲ ਫੁਲਕਾ ਖਾ ਛੱਡਿਆ ।ਬਾਕੀ ਸਭ ਠੀਕ-ਠਾਕ &excl;&nbsp&semi;&OpenCurlyDoubleQuote;&nbsp&semi;ਬਾਗੇ ਦੀ ਜੱਟ-ਹਊਂ ਉਸ ਦਿਨ ਪਤਾ ਨਈਂ ਵੱਟ ਜਿਹਾ ਖਾ ਗਈ&comma; ਪਤਾ ਨਈਂ ਹੋਰ ਕੋਈ ਸੰਸਾ ਉਸ ਦਾ ਅੰਦਰ ਮੱਲ ਬੈਠਾ । ਅੱਗੇ ਤੋਂ ਘਰਦਿਆਂ ਅੱਗੇ ਚੂੰ ਨਈਂ ਕੀਤੀ ਉਹਨੇ ।ਪੂਰਾ ਖੁੱਭ ਕੇ ਖੇਤੀ ਕੀਤੀ ।ਐਨ ਡਟ ਕੇ ਸੇਵਾ ਕੀਤੀ ਬਾਗਾਂ ਦੀ ।ਗੁੱਲੂ ਬਾਗਬਾਨੀ ਦਾ ਈ ਕੋਈ ਖਾਸ ਵਿਗਿਆਨੀ ਬਣ ਗਿਆ । ਕਈ ਵਾਰ ਬਾਹਰਲੇ ਦੇਸੀਂ ਜਾਂਦੀ &comma; ਸਲਾਹਾਂ ਦੇਣ ।ਉਸ ਦੀਆਂ&nbsp&semi; ਫੋਟੋਆਂ ਅਖ਼ਬਾਰਾਂ ਵਿੱਚ ਛਪਦੀਆਂ । ਬਾਗਾ ਬੜੇ ਮਾਣ ਨਾਲ ਬਾਬੇ ਨੂੰ ਦਿਖਾਉਂਦਾ । ਪੂਰਾ ਹੁੱਬ ਕੇ ਭਰਾ ਦੀ ਗੱਲ ਕਰਦਾ –&nbsp&semi;&OpenCurlyDoubleQuote;&nbsp&semi;ਆਹ ਦੇਖੋ ਆਪਣਾ ਗੁੱਲੂ &comma; ਕਿੰਨੀ ਟੋਹਰ ਆ ਘੋਲੂ ਜਿਏ ਦੀ ।ਪਛਾਣ ਹੁੰਦਾ ਕਿਤੇ &excl; ਹੈਂਅ ਦੇਖ ਲਾਆ ਕਿੱਡਾ ਅਪਸਰ ਲਗਦਾ &&num;8230&semi;&period;।&OpenCurlyDoubleQuote;&nbsp&semi;ਬਾਬਾ ਉਹਦੀ ਕੰਡ&nbsp&semi;&OpenCurlyQuote;ਤੇ ਹੱਥ ਰੱਖ ਕੇ ਮੁਸਕਰਾ ਛੱਡਦਾ । ਉਹਨੂੰ ਕਹਿੰਦਾ ਕੁਝ ਨਾ ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੇਰੀ ਪੜ੍ਹਾਈ-ਲਿਖਾਈ ਵੀ ਇਕ ਤਰ੍ਹਾਂ ਨਾਲ ਬਾਬੇ ਦੀ ਹੱਲਾ-ਸ਼ੇਰੀ ਨਾਲ ਈ ਸਿਰੇ ਚੜ੍ਹੀ ਸੀ ।ਪੰਜ ਭੈਣ-ਭਰਾ ਸੀ ਅਸੀਂ । ਸਾਰੇ ਮੈਥੋਂ ਛੋਟੇ । ਪਿਉ ਦਿਹਾੜੀ-ਦੱਪਾ&nbsp&semi; ਕਰਦਾ&comma; ਕਦੀ ਗੋਡੀ-ਵਾਡੀ ਜਾਂ ਲਾਵੀ-ਝੋਕੀ ।ਮਸਾਂ ਡੰਗ ਸਰਦਾ । ਦਸਵੀਂ ਤੱਕ ਉਹਨੇ ਹਿੰਮਤ ਬਣਾਈ ਰੱਖੀ । ਅੱਗੇ ਨੰਨਾ ਨਾ ਧਰਿਆ । ਧਰਿਆ ਵੀ ਕਾਦ੍ਹੇ ਆਸਰੇ &excl; ਅਗਲੇ ਖ਼ਰਚੇ ਵੀ ਕਿਹੜੇ ਛੋਟੇ ਸੀ ਕਾਲਿਜਾਂ ਦੇ । ਓਧਰ ਮਾਂ ਦਾ ਦਾਰੂ-ਦਰਮਲ ਈ ਸਾਹ ਨਈਂ ਸੀ ਲੈਣ ਦਿੰਦਾ। ਪਤਾ ਨਈਂ ਕੀ ਕਸਰ ਸੀ ਉਹਨੂੰ &excl; ਦੋ ਦਿਨ ਰਾਜ਼ੀ ਚਾਰ ਦਿਨ ਮੰਜੇ&nbsp&semi;&OpenCurlyQuote;ਤੇ । ਕਦੀ ਹੱਡ-ਗੋਡੇ ਦੁਖਦੇ &comma; ਕਦੀ ਸਿਰ ਮੱਥੇ&nbsp&semi;&OpenCurlyQuote;ਚ ਹੁੱਲਾਂ ਪੈਂਦੀਆਂ&nbsp&semi;।&nbsp&semi;ਬਾਪੂ ਆਪ ਮੰਨੀਆਂ ਥੱਪਦਾ । ਬਾਲ-ਬੱਚਾ ਵੀ ਸਾਂਭਦਾ ਤੇ ਦਿਹਾੜੀ ਵੀ ਕਰਦਾ । ਉਹਨੂੰ ਹੱਕ ਸਾੜਦਾ ਦੇਖ &comma; ਮਾਂ ਹੋਰ ਝੂਰਦੀ –&nbsp&semi;&OpenCurlyDoubleQuote;&nbsp&semi;ਤੂੰ ਵੱਡੇ ਨੂੰ ਵਿਆਹ ਲਾਆ &comma;ਕਿਉਂ ਜਾਨ ਗਾਲਦਾਂ &quest;&nbsp&semi;&OpenCurlyDoubleQuote;&nbsp&semi;ਬਾਪੂ ਕਦੀ ਹਾਮੀਂ ਭਰਦਾ &comma; ਕਦੀ ਨਾ ਵੀ ।ਉਂਝ ਉਹ ਵਿਹੜੇ ਦੇ ਹੋਰਨਾ ਬੰਦਿਆਂ ਵਰਗਾ ਨਈਂ ਸੀ-&nbsp&semi;&OpenCurlyDoubleQuote;&nbsp&semi;ਓਧਰ ਮੁੰਡੇ ਨੇ ਸਿਰ ਚੁੱਕਿਆ&comma; ਏਧਰ ਫਾਹ ਕੇ&nbsp&semi; ਲਾਂਭੇ ਕੀਤਾ । ਮਾਜੀ ਜਾਏ ਟੱਕਰਾਂ ਅਗਲਾ ਟੋਕਰੀ-ਕੈਹੀ ਨਾਲ&comma; ਰੰਬੇ-ਖੁਰਪੇ ਨਾਲ ਸਾਰੀ ਉਮਰ ।&OpenCurlyDoubleQuote;&nbsp&semi;ਬਾਪੂ ਕਹਿੰਦਾ –&nbsp&semi;&OpenCurlyDoubleQuote;&nbsp&semi;ਜੇੜ੍ਹਾ ਹੋਵੇਈ ਏਸੇ ਲੈਕ&comma; ਉਨ੍ਹੇ ਤਾਂ ਫਾਹੇ ਲੱਗਣਾ ਈ ਲੱਗਣਾ । ਜੇੜ੍ਹਾ ਬਚ ਸਕਦਾ&comma; ਉਹ ਤਾਂ ਬਚੇ&comma; ਏਸ ਦਲਿੱਦਰ ਤੋਂ &&num;8230&semi;&period;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਘਰ ਦੀ ਹਾਲਤ ਦੇਖ-ਸਮਝ ਕੇ &comma; ਮੈਂ ਟਾਈਪ ਸਿੱਖਣ ਲੱਗ ਪਿਆ । ਮਹੀਨਾ –ਖੰਡ ਗਿਆ ਵੀ ਸ਼ਹਿਰ ਸਾਈਕਲ&nbsp&semi;&OpenCurlyQuote;ਤੇ । ਪਰ ਚਿੱਤ ਜਿਹਾ ਖੁੱਭਿਆ ਨਾ ਪੂਰੀ ਤਰ੍ਹਾਂ । ਇਕ ਤਾਂ ਪਾੜ੍ਹੇ ਮੁੰਡਿਆਂ ਨਾਲ ਤੁਰਿਆ ਮੈਂ ਹੀਣਾ-ਹੀਣਾ ਮਹਿਸੂਸ ਕਰਦਾ ਸਾਂ&comma; ਦੂਜੇ ਊਈਂ ਉਬਲੀ ਜਾਂਦਾ ਸੀ ਕੁੱਛ&comma; ਮੇਰੇ ਅੰਦਰ । ਇਸ ਦੀ ਸਮਝ ਮੈਨੂੰ ਕਾਫੀ ਚਿਰ ਪਿੱਛੋਂ ਜਾ ਕੇ ਪਈ ।ਕਾਲਿਜ਼ ਦੀ ਪੜ੍ਹਾਈ ਚਾਲੂ ਕਰਕੇ । ਬਾਪੂ ਤਾਂ ਏਸ ਅਦਲਾ-ਬਦਲੀ&nbsp&semi;&OpenCurlyQuote;ਤੇ ਰਾਜ਼ੀ ਨਹੀਂ ਸੀ ਬਹੁਤਾ &comma;ਬਾਬੇ ਨੇ ਈ ਜ਼ੋਰ ਮਾਰਿਆ । ਬਾਪੂ ਨੂੰ ਆਖਣ ਲੱਗਾ –&nbsp&semi;&OpenCurlyDoubleQuote;&nbsp&semi;ਫੀਸਾਂ ਤੁਆਡੀਆਂ ਮਾਫ਼ । ਵਜ਼ੀਫਾ ਨਾਲ ਮਿਲਦਾ । ਕਿਤਾਬਾਂ ਕਾਲਜੋਂ ਇਸ਼ੂ ਹੋ ਜਾਂਦੀਆਂ । ਫੇਰ ਰਹਿ ਕੀ ਗਿਆ &quest; ਝੱਗਾ-ਪਜਾਮਾ &excl; ਏਨੀ ਕੁ&nbsp&semi;&OpenCurlyQuote;ਮਦਾਦ ਮੈਂ ਕਰ ਦੂੰ । ਮੁੰਡਾ ਕਿਸੇ ਸਿਰੇ ਲੱਗੂ । ਘਰ ਦਾ ਮੂੰਹ –ਮੱਥਾ ਸੁਆਰੂ । ਮੈਡੀਕਲ &comma; ਨਾਲ-ਮੈਡੀਕਲ ਪਾਸ ਕਰ ਲਏ ਤਾਂ ਸੁਧਾ ਈ ਸੋਨਾ ।&nbsp&semi;&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਬਾਬੇ ਦੇ ਕਹਿਣ-ਸੁਨਣ&nbsp&semi;&OpenCurlyQuote;ਤੇ ਬਾਪੂ ਦਾ ਤੌਖ਼ਲਾ ਤਾਂ ਘਟ ਗਿਆ&comma; ਪਰ ਮੈਨੂੰ ਅਚੋਆਈ ਜਿਹੀ ਲੱਗ ਗਈ –&nbsp&semi;&OpenCurlyDoubleQuote;&nbsp&semi;ਬਾਬੇ ਨੂੰ ਐਨਾ ਕੁਸ਼ ਕਿੱਦਾਂ ਪਤਾ ਆ&&num;8230&semi;&period;&period;&excl;&nbsp&semi;&OpenCurlyDoubleQuote;&nbsp&semi;ਮੈਨੂੰ ਉਸ ਦੇ ਗਿਆਨ&nbsp&semi;&OpenCurlyQuote;ਤੇ&nbsp&semi;&OpenCurlyQuote;ਸ਼ੱਕ&nbsp&semi;’&nbsp&semi;ਹੋਣ ਲੱਗ ਪਿਆ ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਂਝ ਤਾਂ ਪਿੰਡ ਦੀ ਸਾਰੀ ਮੁਢੀਰ ਈ ਬਾਬੇ ਦੀ ਸ਼ਰਧਾਲੂ ਸੀ – ਸ਼ਰਦਾਈ ਚਾਹ ਵਾਲੇ ਵੱਖਰੇ &comma; ਡੰਡ-ਬੈਠਕਾਂ ਵਾਲੇ ਤੇ ਗੱਲਾਂ-ਗੜੱਪਾਂ ਵਾਲੇ ਵੱਖਰੇ । ਮੇਰੀ ਜੋਟੀ ਬਾਗੇ-ਬਚਨੇ –ਕੀੜੀ ਨਾਲ ਸੀ । ਮੈਂ ਉਹਨਾਂ ਤੋਂ ਅੱਗੇ-ਪਿਛੇ ਵੀ ਉਸ ਕੋਲ ਚਲਾ ਜਾਂਦਾ ।ਬਾਬੇ ਨੂੰ ਵੀ ਇਹ ਗੱਲ ਚੰਗੀ-ਚੰਗੀ ਲੱਗਦੀ । ਉਹ ਕਿਤਾਬਾਂ ਦੀਆਂ &comma;ਸਲੇਬਸ ਦੀਆਂ &comma;ਆਮ ਵਾਕਫੀ ਦੀਆਂ ਗੱਲਾਂ ਪੁੱਛਦਾ-ਦੱਸਦਾ &comma; ਮੈਨੂੰ ਹੋਰ ਵੀ ਹੈਰਾਨ ਕਰ ਦਿੰਦਾ ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਸ&nbsp&semi; ਦੇ ਕਹਿਣ ਮੂਜਬ ਹੀ ਮੇਂ ਕਾਲਜ ਪਹੁੰਚ ਕੇ ਸਾਇੰਸ ਰੱਖੀ ਸੀ । ਉਹ ਚੱਲੀ ਨਾ&comma; ਕੌਮਰਸ ਲੈ ਲਿਆ। ਉਹ ਵੀ ਨਾ ਤੁਰਿਆ &comma; ਆਰਟਸ&nbsp&semi;&OpenCurlyQuote;ਤੇ ਪਹੁੰਚ&nbsp&semi; ਗਿਆ । ਮੇਰਾ ਚਿੱਤ ਫਿਰ ਡੋਲ ਗਿਆ –&nbsp&semi;&OpenCurlyQuote;ਕੇੜ੍ਹਾ ਭੜੂਆ ਨੌਕਰੀ ਦਊ &comma; ਹਿਸਟਰੀ-ਪੰਜਾਬੀ ਆਲੇ ਨੂੰ &&num;8230&semi;&period;&period;&excl;&nbsp&semi;&OpenCurlyQuote;&nbsp&semi;ਮੈਂ ਆਪਣੀ ਨਿਰਾਸ਼ਾਂ ਬਾਬੇ ਨੂੰ ਜਾ ਦੱਸੀ । ਉਹਨੇ ਅੱਗੋਂ ਬੜੇ ਹੀ ਸਹਿਜ-ਭਾਅ ਨਾਲ ਉੱਤਰ ਦਿੱਤਾ –&nbsp&semi;&OpenCurlyDoubleQuote;&nbsp&semi;ਪੜ੍ਹਾਈ-ਲਿਖਾਈ ਸਿਰਫ ਨੌਕਰੀ ਲੱਭਣ ਲਈ ਈ ਕਰੀਦੀ ਐ &quest; ਆਪਣਾ ਆਪ ਸੁਆਰਨ ਲਈ&comma; ਆਲਾ-ਦੁਆਲਾ ਵਾਚਣ ਲਈ &comma; ਦੀਨ-ਦੁਨੀਆਂ ਜਾਨਣ ਲਈ ਕੀ ਪੜ੍ਹਨਾ-ਲਿਖਣਾ ਜ਼ਰੂਰੀ ਨਈਂ&&num;8230&semi;&period;&quest;”<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;&nbsp&semi;ਬਹੁਤ ਜ਼ਰੂਰੀ ਐ ਬਾਬਾ ਜੀ &comma; ਪਰ ਤੁਸੀਂ ਤਾਂ ਜਾਣਦੇ ਈ ਓ ਮੇਰੇ ਘਰ ਹੀ ਹਾਲਤ &&num;8230&semi;&period;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;&nbsp&semi;ਤੇਰਾ ਕੱਲਾ ਈ ਘਰ ਨਈਂ ਐਹੋ ਜਿਹਾ &comma; ਮੁਲਕ ਭਰਿਆ ਪਿਆ ਸਾਰਾ &comma; ਤੇਰੇ ਅਰਗੇ&nbsp&semi; ਬੁੜਿਆਂ ਘਰਾਂ ਨਾਲ ।ਜਿਨ੍ਹਾਂ ਦੇ ਲਾਇਕ ਤੋਂ ਲਾਇਕ ਧੀਆਂ-ਪੁੱਤ ਸਿਰਫ ਏਸ ਲਈ ਅੱਗੇ ਨਈਂ ਜਾਣ ਦਿੱਤੇ ਜਾਂਦੇ ਕਿ ਖੇਤਾਂ-ਫਾਰਮਾਂ ਦੀ ਲਾਵੀ ਕੌਣ ਕਰੂ &comma;ਪਿੱਛੇ । ਗਲੀਆਂ-ਨਾਲੀਆਂ ਦਾ ਗੰਦ ਕੌਣ ਚੱਕੂ &comma; ਐਥੇ ।&nbsp&semi;&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਬਾਬੇ ਦੀਆਂ ਸਾਰੀਆਂ ਗੱਲਾਂ ਬੀ&period;ਏ&period; ਟੂ&nbsp&semi;&OpenCurlyQuote;ਚ ਪੜ੍ਹਦੇ ਮੱਟੂ ਨਾਲ ਮਿਲਦੀਆਂ ਹੋਣ ਕਰ ਕੇ &comma; ਮੈਂ ਉਸ ਨੂੰ ਬਾਬੇ ਦੀ ਥਾਂ ਬਾਬਾ ਜੀ ਕਹਿਣ ਲੱਗ ਪਿਆ ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੱਟੂ ਸਾਡੀ ਕਾਲਜ-ਸਭਾ ਦਾ ਆਗੂ ਸੀ । ਦਲੇਰ ਤੇ ਸਾਫ਼ਗੋ ।ਵਿਦਿਆਰਥੀ ਜੱਥੇਬੰਦੀ ਦਾ ਅਹੁਦੇਦਾਰ ਵੀ ਸੀ ਉਹ । ਉਸ ਦਾ ਸੰਗਤਾ ਕਰਦਿਆਂ ਮੇਰਾ ਰੁਕਿਆ ਅੰਦਰ ਜਿਵੇਂ ਆਪ-ਮੁਹਾਰੇ ਵਗ ਤੁਰਿਆ । ਖਿੱਝਿਆ-ਖੱਪਿਆ ਚਿੱਤ ਹਲਕਾ-ਫੁਲਕਾ ਹੁੰਦਾ ਗਿਆ ਤੇ ਨਾ ਸਮਝ ਆਉਣ ਵਾਲੀਆਂ ਗੱਲਾਂ ਹੌਲੀ-ਹੌਲੀ ਸਮਝ ਪੈਣ ਲੱਗੀਆਂ । ਤੇ&&num;8230&semi;ਤੇ ਗੂੰਗੇ-ਗੂੰਗੇ ਜਿਹੇ ਮੇਰੇ ਬੋਲ ਬੋਲ ਗੀਤ-ਕਵਿਤਾਵਾਂ ਬਣ ਕੇ ਬਾਹਰ ਆਉਣ ਲੱਗੇ । ਪਹਿਲਾਂ ਕਲਾ-ਸਭਾ ਅੰਦਰ ਫਿਰ ਕਾਲਿਜ ਸਟੇਜਾਂ&nbsp&semi;&OpenCurlyQuote;ਤੇ &comma; ਫਿਰ ਅੱਗੇ ਵੀ । ਤੁਰਦੀ-ਤੁਰਦੀ ਗੱਲ ਬਾਬੇ ਤੱਕ ਵੀ ਪਹੁੰਚ ਗਈ । ਉਸ ਨੂੰ ਜਿਵੇਂ ਚਾਅ ਜਿਹਾ ਚੜ੍ਹ ਗਿਆ ।ਮੈਨੂੰ ਰਾਹ&nbsp&semi;&OpenCurlyQuote;ਚ ਘੇਰ ਕੇ ਆਖਣ ਲੱਗਾ –&nbsp&semi;&OpenCurlyDoubleQuote;&nbsp&semi;ਸੁਣਿਆਂ ਜਿੰਨਾ ਕੁਸ਼ ਪੜ੍ਹ ਕੇ ਅੰਦਰ ਲੰਘਾਉਂਦੈਂ &comma; ਉਹਤੋਂ ਬਹੁਤਾ ਬਾਹਰ ਕੱਢਣ ਲੱਗ ਪਿਐਂ । ਸੱਚੀ ਗੱਲ ਆ ਇਹ &quest;&nbsp&semi;&OpenCurlyDoubleQuote;&nbsp&semi;ਮੈਂ ਸ਼ਰਮਿੰਦਾ ਜਿਹਾ ਹੋਇਆ ਨੀਵੀਂ ਪਾਈ ਖੜ੍ਹਾ ਰਿਹਾ ।&OpenCurlyDoubleQuote;&&num;8230&semi;&period;ਕੋਈ ਮਾਤ੍ਹਤਾਂ ਨੂੰ ਵੀ ਦੱਸ ਛੱਡਣਾ ਸੀ ਚਮਤਕਾਰ &&num;8230&semi;&period;&excl;&nbsp&semi;&OpenCurlyDoubleQuote;&nbsp&semi;ਮੈਂ ਮਾਣ ਜਿਹੇ ਨਾਲ ਬਗਲ-ਝੋਲੇ&nbsp&semi;&OpenCurlyQuote;ਚੋਂ ਡਾਇਰੀ ਕੱਢ ਕੇ ਉਸ ਵੱਲ ਧਮਾ ਦਿੱਤੀ ।<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;&nbsp&semi;ਐਂ ਨਈਂ &comma; ਕੁਟੀਆ&nbsp&semi; ਅੰਦਰ ਚੱਲ ਕੇ &comma; ਰਮਾਨ ਨਾਲ ਬੈਠ ਕੇ &&num;8230&semi;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਇੱਕਲਵੰਜੇ ਬੈਠ &comma; ਮੈਂ ਪਹਿਲਾਂ ਦੋ-ਚਾਰ ਗੀਤ ਸੁਣਾਏ ਫਿਰ ਪੰਜ-ਸੱਤ ਕਵਿਤਾਵਾਂ । ਸੁਣਦਾ-ਸੁਣਦਾ ਉਹ ਮੈਨੁੰ ਝਈ ਲੈ ਕੇ ਪਿਆ –&nbsp&semi;&OpenCurlyDoubleQuote;&nbsp&semi;ਚੱਲ ਬੱਸ ਕਰ&comma; ਬਥੇਰਾ ਸੁਣ ਲਿਆ ਹੁਣ&&num;8230&semi;&period;&period;&excl;”&nbsp&semi;ਮੇਰੇ ਨਾਲ ਪਹਿਲੇ ਕਦੀ ਇਵੇਂ ਨਹੀਂ ਸੀ ਹੋਈ – ਨਾ ਕਾਲਿਜ&comma;ਨਾ ਗੁਰਦਵਾਰੇ ਨਾ ਕਿਸੇ&nbsp&semi;&OpenCurlyQuote;ਮੇਲੇ&nbsp&semi;’&nbsp&semi;ਚ &excl; ਉਨ੍ਹਾਂ ਥਾਈਂ ਤਾਂ ਮੇਰੀ ਵਾਹ-ਵਾਹ ਦੇ ਪੁਲ ਬੱਝਿਆ ਕਰਦੇ ਸਨ&comma; ਵੱਡੇ-ਵੱਡੇ ।ਮਾਇਆ –ਛਾਪਿਆ ਵੀ ਲੱਭ ਜਾਂਦੀ &comma; ਖ਼ਰਚ-ਪਾਣੀ ਲਈ । ਪਰ ਬਾਬੇ ਦੀ ਬੇ-ਰੁਖੀ ਨੇ ਮੇਰਾ ਸਾਰਾ ਈ ਉਤਸ਼ਾਹ ਮਾਰ ਦਿੱਤਾ ।ਮੈਂ ਤਾਂ ਉਦਾਸ ਹੋਣਾ ਈ ਹੋਣਾ ਸੀ &comma; ਉਹ ਮੈਥੋਂ ਵੀ ਜਿਆਦਾ &excl; ਪੈਰ ਘਸੀਟਦਾ ਉਹ ਓਸਲੇ ਕੁੱਲੀ ਅੰਦਰ ਚਲਾ ਗਿਆ ।ਅੰਦਰੋਂ ਦੋ-ਤਿੰਨ ਕਾਇਦੇ ਜਿਹੇ ਲਿਆ ਕੇ ਫੜਾਉਂਦਾ ਹਿਰਖ ਜਿਹੇ ਨਾਲ ਕਹਿਣ ਲੱਗਾ –&nbsp&semi;&OpenCurlyDoubleQuote;&nbsp&semi;ਪਹਿਲਾਂ ਆਹ ਪੜ੍ਹ ਧਿਆਨ ਨਾਲ&comma; ਫੇਰ ਕਰੀਂ ਹਾਅ ਦਿਮਾਗੀ ਕਸਰਤ&&num;8230&semi;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਮੈਨੂੰ ਬਾਬੇ ਦੀ ਆਖੀ ਨਸ਼ਤਰ ਵਾਂਗ ਵਿੰਨ੍ਹ ਗਈ ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਹ ਛੋਟੇ-ਛੋਟੇ&nbsp&semi;&OpenCurlyQuote;ਕੈਦੇ&nbsp&semi;’&nbsp&semi;ਮੈਂ ਚੰਗੀ ਤਰ੍ਹਾਂ ਪੜ੍ਹੇ । ਇਕ ਵਾਰ ਹੋਰ ਪੜ੍ਹੇ । ਉਹਨਾਂ ਲਿਖਿਆ ਸਾਰਾ ਕੁਝ ਮੇਰੇ ਲਈ ਨਵਾਂ ਸੀ । ਨਵਾਂ ਤੇ ਅਜੀਬ । ਅਜੀਬ ਤੇ ਸੱਚ । ਮੇਰੇ ਕਿਆਸੇ ਸੱਚ ਨਾਲੋਂ ਕਈ ਗੁਣਾ ਵੱਡਾ ਤੇ ਵੱਖਰੀ ਕਿਸਮ ਦਾ । ਜਿਸ ਸਾਹਮਣੇ ਆਪਦੇ ਗੀਤ-ਸ਼ੀਤ ਬਿਲਕੁਲ ਕੂੜਾ&nbsp&semi; ਲੱਗੇ ਮੈਨੂੰ ।ਕੜੀਆਂ –ਕਵਿਤਾਵਾਂ ਖੇਹ-ਸੁਆਹ ਜਾਪੀਆਂ ਸਾਰੀਆਂ ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਿੰਨਾ ਈ ਚਿਰ ਮੈਥੋਂ ਫਿਰ ਕੁਝ ਵੀ ਨਾ ਲਿਖਿਆ ਗਿਆ । ਫਿਰ &&num;8230&semi;&period;ਕਾਲਿਜ&nbsp&semi;&OpenCurlyQuote;ਚ ਕੋਈ ਦਿਨ ਮਨਾਉਣਾ ਸੀ ।ਸ਼ਾਇਕ ਛੱਬੀ ਜਨਵਰੀ ਜਾਂ ਪੰਦਰਾਂ ਅਗਸਤ । ਮੈਂ ਵੀ ਕਵਿਤਾ ਲਿਖੀ । ਲਿਖੀ ਤੇ ਬੋਲੀ ।&&num;8230&semi;&&num;8230&semi;ਅਗਲੇ ਦਿਨ ਈ ਪ੍ਰਿੰਸੀਪਲ ਦਫ਼ਤਰ ਫਾਲਿਨ । ਕਾਲਿਜੋਂ ਕੱਢੇ ਜਾਣ ਦਾ ਨੋਟਿਸ ਮੇਰੇ ਹੱਥਾਂ&nbsp&semi;&OpenCurlyQuote;ਚ ਸੀ । ਮੈਂ ਓਹੀ ਫ਼ਰਲਾ ਮੱਟੂ ਨੂੰ ਜਾ ਫੜਾਇਆ ਓਦਾਂ ਈ । ਉਹਨੂੰ ਅੱਗਂ ਤੇਸ਼ ਚੜ੍ਹ ਗਿਆ&nbsp&semi; &&num;8211&semi;&nbsp&semi;&OpenCurlyDoubleQuote;&nbsp&semi;ਅਸੀਂ ਐਂ ਨਈਂ ਤੇਰੀ ਕਲਾ ਦੀ ਪਿੱਠ ਲੱਗਣ&nbsp&semi; ਦਿੰਦੇ । ਬੱਸ ਤੂੰ ਕੈਮ ਰਹਿ । ਹੁਣ ਤੋਂ ਸਾਡਾ ਅਮਲ ਸ਼ੁਰੂ ।&nbsp&semi;&OpenCurlyQuote;&nbsp&semi;&&num;8230&semi;ਅਗਲੀ ਘੰਟੀ ਸਭ ਕਲਾਸਾਂ ਕਮਰਿਆਂ&nbsp&semi;&OpenCurlyQuote;ਚੋਂ ਬਾਹਰ । ਅਗਲੇ ਦਿਨ ਵੀ ਉਹੀ ਹਾਲ । ਤੀਜੇ ਦਿਨ ਜਾ ਕੇ ਸਮਝੌਤਾ ਹੋਇਆ । ਮੇਰੀ ਮੁਅੱਤਲੀ ਰੱਦ ਕੀਤੀ ਗਈ । ਬੱਸ ਐਨੀ ਕੁ ਸ਼ਰਤ ਲੱਗੀ ਮੇਰੇ&nbsp&semi;&OpenCurlyQuote;ਤੇ&nbsp&semi;&OpenCurlyDoubleQuote;&nbsp&semi;ਨੈਸ਼ਨਲ ਡੇਅਜ਼&nbsp&semi;&OpenCurlyQuote;ਤੇ ਜਿਹੀਆਂ ਕਵਿਤਾਵਾਂ ਨਾ ਪੜ੍ਹੀਆਂ ਜਾਣ&&num;8230&semi;&period;ਬਾਕੀ ਦਿਨਾਂ&nbsp&semi;&OpenCurlyQuote;ਤੇ ਖੁਲ੍ਹ ਐ ।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਦਿਨ ਬਾਬੇ ਨੇ ਮੈਨੂੰ ਅੱਡਿਓਂ ਉਤਰਦੇ ਨੂੰ ਈ ਬੋਚ ਲਿਆ ।ਘੁੱਟ ਕੇ ਜੱਫੀ&nbsp&semi; ਪਾਈ । ਅੱਖਾਂ&nbsp&semi;&OpenCurlyQuote;ਚ ਢੇਰ ਸਾਰੀ ਚਮਕ ਭਰ ਕ ਆਖਣ ਲੱਗਾ&nbsp&semi;–&OpenCurlyDoubleQuote;ਹੁਣ ਤੇਰੀ ਮਿਹਨਤ ਨੂੰ ਕਿਸੇ ਝੰਜਟ-ਝਾਟੇ ਦਾ ਡਰ ਨਈਂ &&num;8230&semi;&period;। ਹੁਣ ਹਰ ਹੀਲੇ ਇਹ ਉਨ੍ਹਾਂ ਤੱਕ ਪੁੱਜੂ &comma; ਜਿਨ੍ਹਾਂ ਦੀ ਅਮਾਨਤ ਐ &&num;8230&semi;&period;ਸਾਬਾਸ਼ । ਅੱਜ ਥੋੜ੍ਹਾ ਕੁ ਮਟੀਰੀਅਲ ਹੋਰ ਲੈ ਜਾਈਂ&comma; ਸ਼ਾਮੀ ।&nbsp&semi;&OpenCurlyDoubleQuote;&nbsp&semi;ਬਚਨੇ-ਬਾਗੇ-ਕੀੜੀ ਤੋਂ ਅੱਖ ਬਚਾ ਕੇ ਮੈਂ ਹਨੇਰੇ ਪਏ ਕੁਟੀਆ ਜਾ ਪੁੱਜਾ ।&nbsp&semi;&OpenCurlyDoubleQuote;&nbsp&semi;ਸੁਣਾਓ ਭਾਅ ਜੀ ਈ &comma; ਕੀ ਹਾਲ ਐ ਤੁਆਡੀ ਪੜ੍ਹਾਈ-ਲਿਖਾਈ ਦਾਆ&&num;8230&semi;&period;&quest;”&nbsp&semi;ਉਸ ਦਿਨ ਉਸ ਨੇ ਮੈਨੂੰ ਇਹ ਵਾਕ ਸੁਭਾਵਕ ਪੁੱਛਿਆ ਸੀ ਜਾਂ ਜਾਣ-ਬੁੱਝ ਕੇ – ਇਸ ਗੱਲ ਦੀ ਤਾਂ ਮੈਨੂੰ ਸਮਝ ਨਾ ਲੱਗੀ&comma; ਪਰ ਜਿਹੜੀ ਗੱਲ ਹੁਣ ਤੱਕ ਮੈਂ ਚੰਗੀ ਤਰ੍ਹਾਂ ਸਮਝ ਸਕਿਆ ਸੀ &comma; ਉਹ ਸਾਫ਼-ਸਾਫ਼ ਆਖ ਦੱਸੀ –&nbsp&semi;&OpenCurlyDoubleQuote;&nbsp&semi;ਬਾਬਾ ਜੀ &comma; ਪੜ੍ਹਾਈ-ਲਿਖਾਈ ਦੀ ਤਾਂ ਏਸ ਸ੍ਹਾਬ ਨਾਲ ਮੈਂ ਪੂਣੀ ਵੀ ਨਹੀਂ ਛੋਹੀ ਲਗਦੀ &excl;&nbsp&semi;&OpenCurlyDoubleQuote;&nbsp&semi;ਇਸ ਵਾਰ ਬਾਬੇ ਦੀਆਂ ਅੱਖਾਂ&nbsp&semi;&OpenCurlyQuote;ਚ ਚਮਕ ਨਹੀਂ &comma; ਸਿਲ੍ਹ ਸੀ । ਸੰਘਣੀ ਸਿਲ੍ਹ&comma; ਜਿਹੜੀ ਉਸ ਦੇ ਰੋਕਦਿਆਂ-ਰੋਕਦਿਆਂ ਵੀ ਉਸ ਦੀਆਂ ਪਲਕਾਂ&nbsp&semi;&OpenCurlyQuote;ਤੇ ਲਮਕ ਪਈ । ਅੱਖ ਬਚਾ ਕੇ ਉਹਨੇ ਅੱਖਾਂ ਪੂੰਝ ਲਈਆਂ । ਸਿਰ੍ਹਾਣੇ ਹੇਠ ਰੱਖੇ ਕਿੰਨੇ ਕਿਤਾਬਚੇ ਮੇਰੀ ਵੱਲ ਧਮਾ ਕੇ ਆਖਣ ਲੱਗਾ –&nbsp&semi;&OpenCurlyDoubleQuote;&nbsp&semi;ਜਿੱਥੋਂ ਨਾ ਸਮਝ ਲੱਗੇ&comma; ਨਿਸੰਗ ਪੁੱਛ ਲਈਂ &&num;8230&semi;&period;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਮੈਂ ਪ੍ਰਸ਼ਾਦ ਲੈਣ ਵਾਂਗ ਦੋਨਾਂ ਹੱਥਾਂ ਵਿਚ ਸਾਰਾ ਕੁਝ ਸਾਂਭ ਲਿਆ । ਕੀਲੀ ਨਾਲ ਲਟਕਦੀ ਲਾਲਟੈਨ ਲਾਗੇ ਖਲੋ ਕੇ ਰਿਸਾਲੇ-ਪੁਸਤਕਾਂ ਫਰੋਲਣ ਲੱਗਾ । ਰਿਸਾਲੇ-ਪੁਸਤਕਾਂ ਫਰੋਲਦਾ ਮੈਂ ਕਦੀ ਕੁਟੀਆ ਵੱਲ ਦੇਖ ਲੈਂਦਾ &comma; ਕਦੀ ਕਰਮੰਡਲ ਵਲ੍ਹ&comma; ਖੂੰਟੇ ਵਲ੍ਹ&comma; ਖੜਾਵਾਂ ਵਲ੍ਹ । ਮੇਰੀ ਸ਼ੱਕ&nbsp&semi;&OpenCurlyQuote;ਤੇ ਸ਼ੱਕ ਕਰਦਾ ਉਹ ਇਕ ਦਮ ਉੱਠ ਪੜੋਇਆ &&num;8211&semi;&nbsp&semi;&nbsp&semi;&OpenCurlyDoubleQuote;&nbsp&semi;ਤੂੰ ਭਾਅ ਹੁਣ ਜਾਹ &&num;8230&semi;&period;&excl; ਮੈਂ ਉਸ ਦੇ ਆਦੇਸ਼ ਸੁਣ ਕੇ ਹਿੱਲਿਆ ਨਾ । ਸਗੋਂ ਮੋਟੀ-ਮੋਟੀ ਉਲੱਦ-ਪਲੱਦ ਕਰਦਾ &comma; ਹੋਰ ਅੰਦਰ-ਧਿਆਨ ਹੁੰਦਾ ਗਿਆ । ਖਾਸ ਕਰ ਇਕ ਨਾਂ ਨੂੰ ਪੜ੍ਹਦਾ ।&nbsp&semi;&OpenCurlyQuote;ਬੂਟਾ&nbsp&semi;’&nbsp&semi;ਨਾਮ ਦੇ ਦੋ-ਅੱਖਰੇ ਸ਼ਬਦ ਨੂੰ । ਜਿਹੜਾ ਹਰ ਕਿਤਾਬਚੇ ਦੇ ਅੰਦਰਲੇ ਕਵਰ&nbsp&semi;&OpenCurlyQuote;ਤੇ ਵਾਰ-ਵਾਰ ਲਿਖਿਆ ਪਿਆ ਸੀ । ਕਾਲੀ&comma; ਨੀਲੀ&comma;ਹਰੀ ਜਾਂ ਲਾਲ ਸਿਆਹੀ ਨਾਲ । ਖੁਸ਼ਖਤ ਕਰ ਕੇ । ਪਰ &comma; ਅੱਗੜ-ਦੁਗੜੀਆਂ &comma;ਵਿੰਗ-ਤੜਿੰਗੀਆਂ ਪਾਲਾਂ ਅੰਦਰ ।<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਇਹ ਬੂਟਾ ਕੌਣ ਹੋਇਆ &quest; ਤੁਆਡਾ ਨਾਂ ਆ ਇਹ ਕਿ ਕਿਸੇ ਹੋਰ ਦਾਆ &quest;&nbsp&semi;&OpenCurlyDoubleQuote;&nbsp&semi;ਮੇਰੀ ਇਸ ਪੁੱਛ ਦੀ ਬਾਬੇ ਨੇ ਕੋਈ ਰੋਕ-ਟੋਕ ਨਾ ਕੀਤੀ । ਸਗੋਂ ਭਰਵੀਂ ਜਿਹੀ ਮੁਸਕਾਨ ਸਾਰੇ ਚਿਹਰੇ&nbsp&semi;&OpenCurlyQuote;ਤੇ ਖਿਲੇਰਦਿਆਂ ਆਖਿਆ –&nbsp&semi;&OpenCurlyDoubleQuote;&nbsp&semi;ਅਸੀਂ ਸਾਰੇ ਬੂਟੇ ਈ ਆਂ ਭਾਅ ਜੀ&comma; ਰੁੱਖੀ-ਬੰਜਰ ਧਰਤੀ&nbsp&semi;&OpenCurlyQuote;ਤੇ ਠੰਡੀ-ਮਿੱਠੀ ਛਾਂ ਕਰਨ ਵਾਲੇ&nbsp&semi; ਛਾਂ-ਦਾਰ ਬੂਟੇ- ਤੂੰ&comma; ਮੈਂ ਤੇ ਹੋਰ ਵੀ ਕਿੰਨੇ ਜਣੇ &&num;8230&semi;&period;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਦਾ ਗੋਲ-ਮੋਲ ਉੱਤਰ ਸੁਣ ਕੇ ਮੇਰੀ ਦੁਬਿਧਾ ਹੋਰ ਵਧ ਗਈ । ਬੇਚੈਨ ਜਿਹਾ ਹੋਇਆ ਅਜੇ ਕੁਝ ਬੋਲਣ-ਪੁੱਛਣ ਈ ਲੱਗਾ ਸੀ ਕਿ ਉਸ ਨੇ ਤਲਖੀ ਮਹਿਸੂਸਦਿਆਂ ਆਖਿਆ –&nbsp&semi;&OpenCurlyDoubleQuote;&nbsp&semi;ਹੁਣ&&num;8230&semi;&period; ਹੁਣ ਜਲ-ਪਾਨ ਦਾ ਵੇਲਾ ਆ &comma; ਬਾਕੀ ਦਾ ਫੇਅਰ &excl; &&num;8230&semi;ਹਾਅ ਪੜ੍ਹ ਤੂੰ ਅਜੇ &&num;8230&semi;&period;&period;।&OpenCurlyQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਦਾ ਹੁਕਮ ਮੰਨ ਕੇ ਮੈਂ ਮਹੀਨੇ ਖੰਡ&nbsp&semi;&OpenCurlyQuote;ਚ ਸਾਰੀ ਸਮੱਗਰੀ ਪੜ੍ਹ ਮੁਕਾਈ । ਪਰ ਪੂਰੀ ਤਰ੍ਹਾਂ ਖੁੱਭਿਆ ਨਾ ਗਿਆ &comma; ਉਸ&nbsp&semi;&OpenCurlyQuote;ਚ । ਧਿਆਨ ਬਹੁਤ ਕਰਕੇ ਉਖੜਿਆ ਰਿਹਾ – ਇਕ ਬਾਬੇ ਦੇ ਰਹਿਣ-ਵਿਚਰਨ ਦੇ ਢੰਗ-ਤਰੀਕੇ ਕਰ ਕੇ &comma; ਦੂਜੇ ਉਸ ਦੇ ਗਿਆਨ-ਭੰਡਾਰ ਦੀ ਵੰਨ-ਸੁਵੰਨਤਾ ਕਰ ਕੇ ।<&sol;p>&NewLine;&NewLine;&NewLine;&NewLine;<p class&equals;"wp-block-paragraph">ਵੇਲਾ ਤਾੜ ਕੇ ਮੈਂ ਥੋੜ੍ਹੇ ਕੁ ਦਿਨੀਂ ਉਸ ਨੂੰ ਆਪਣੀ ਉਠਝਟ ਫਿਰ ਆਖ ਸੁਣਾਈ । ਉਸ ਨੇ ਕਿਸੇ ਵੀ ਤਰ੍ਹਾਂ ਦਾ ਸੰਸਾ ਨਾ ਕੀਤਾ । ਮੇਰੇ ਮੋਢੇ&nbsp&semi;&OpenCurlyQuote;ਤੇ ਹੱਥ ਰੱਖ ਕੇ ਬੜੇ ਸਹਿਜ-ਭਾਅ ਨਾਲ ਆਖਣ ਲੱਗਾ –&OpenCurlyDoubleQuote;&nbsp&semi;ਵਹਿਮ ਨਾ ਕਰ ਤੂੰ ਭਾਅ&&num;8230&semi;&period;&period;। ਤੇਰਾ ਸਾਰਾ&nbsp&semi; ਤੌਖਲਾ ਦੂਰ ਹੋ&nbsp&semi; ਜਾਊ । ਸਭ ਕੁਝ ਪਤਾ ਲੱਗ ਜੂ ਤੈਨੂੰ &&num;8230&semi;&period;ਹੈਨਾਂ ਪੁਸਤਕਾਂ&nbsp&semi;&OpenCurlyQuote;ਚੋਂ । ਚੰਗੀ ਤਰ੍ਹਾਂ ਪੜ੍ਹ ਇਹ&comma; ਪੂਰੇ ਧਿਆਨ&nbsp&semi; ਨਾਲ&&num;8230&semi;&period;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਸੱਚ-ਮੁੱਚ ਪੂਰੇ ਧਿਆਨ ਨਾਲ ਪੜ੍ਹਨ-ਵਾਚਣ&nbsp&semi;&OpenCurlyQuote;ਤੇ ਉਹ ਕਿਤਾਬਚੇ&nbsp&semi; ਮੈਨੂੰ ਬਹੁਤ ਵੱਡਾ ਖਜ਼ਾਨਾ ਲੱਗੇ । ਵੱਡਾ ਤੇ ਕੀਮਤੀ । ਅਤੇ ਪਿੰਡ ਦੀ ਉਜਾੜ-ਝਿੜੀ&nbsp&semi;&OpenCurlyQuote;ਚ ਕੁਟੀਆ ਬਣਾਈ ਬੈਠਾ ਭਾਅ ਜੀ ਇਕ ਹੀਰਾ &comma; ਇਕ ਅਮੋਲ ਰਤਨ । ਜਿਸ ਨੇ ਪਿੰਡ ਦੇ ਕਿਸੇ ਜੀਆਂ ਨੂੰ ਆਪਣੇ&nbsp&semi;&OpenCurlyQuote;ਤੇ ਸ਼ੱਕ ਨਹੀਂ ਸੀ ਹੋਣ ਦਿੱਤਾ ।ਉਹ ਬਾਲਾਂ&nbsp&semi;&OpenCurlyQuote;ਚ ਬਾਲ&comma; ਗੱਭਰੂਆਂ&nbsp&semi;&OpenCurlyQuote;ਚ ਗੱਭਰੂ&comma; ਸਿਆਣਿਆਂ&nbsp&semi;&OpenCurlyQuote;ਚ ਸਿਆਣਾ&comma; ਬਣ ਕੇ ਰਹਿੰਦਾ ਰਿਹਾ । ਪਿੰਡ ਦੀ ਹਰ ਧੀ ਭੈਣ ਉਸ ਨੂੰ ਆਪਣੀ ਸਕਾ ਭਰਾ ਗਿਣਦੀ । ਮੇਰਾ ਵੀ ਉਹ ਪਹਿਲਾਂ ਪਹਿਲ ਨਿਰਾ ਭਾਅ&nbsp&semi; ਈ ਸੀ &comma; ਹੋਰਨਾਂ ਵਰਗਾ । ਫਿਰ ਉ ਮੇਰਾ ਭਾਅ-ਜੀ ਬਣ ਗਿਆ । ਫਿਰ ਗੂੜ੍ਹਾ ਮਿੱਤਰ ਤੇ ਹਮਰਾਜ਼ । ਇਸ ਵਿਚ ਸਾਡਾ ਦੋਨਾਂ ਦਾ ਭਲਾ ਸੀ । ਮੈਨੂੰ ਆਪਣੇ ਆਪ ਦੀ &comma; ਆਲੇ-ਦੁਆਲੇ ਦੀ &comma; ਜਗਤ-ਵਰਤਾਰੇ ਦੀ ਹੌਲੀ-ਹੌਲੀ ਸਮਝ ਪੈਂਦੀ ਗਈ ਤੇ ਉਸ ਨੂੰ &&num;8230&semi;&period;&period; ਉਸ ਦੇ ਦਿਲ-ਦਿਮਾਗ&nbsp&semi;&OpenCurlyQuote;ਤੇ ਪਿਆ ਮਣਾਂ-ਮੂਹੀਂ ਭਾਰ ਸਹਿਜੇ-ਸਹਿਜੇ ਹੌਲਾ ਹੁੰਦਾ ਗਿਆ । ਮੇਰੇ&nbsp&semi;&OpenCurlyQuote;ਤੇ ਕਾਫੀ ਸਾਰਾ ਵਿਸ਼ਵਾਸ਼ ਬਣਿਆ ਜਾਣੇ ਕੇ &comma; ਥੋੜ੍ਹਾ-ਬਹੁਤ ਆਪਣੇ ਬਾਰੇ ਦੱਸਦਾ ਉਹ ਕਦੀ ਉਦਾਸ ਹੋ ਜਾਂਦਾ ਕਦੀ ਉਤੇਜਤ ।<&sol;p>&NewLine;&NewLine;&NewLine;&NewLine;<p class&equals;"wp-block-paragraph">&&num;8230&semi;&period;&period;ਮੇਰੇ ਵਾਂਗ ਉਹ ਵੀ ਕੰਮੀ-ਕਮੀਣ ਘਰ&nbsp&semi;&OpenCurlyQuote;ਚ ਜੰਮਿਆ-ਪਲਿਆ ਸੀ । ਮੋਚੀ ਸੀ ਉਹਦਾ ਪਿਉ । ਪਿੰਡ ਖਾਸਾ ਵੱਡਾ ਸੀ ਉਹਨਾਂ ਦਾ । ਕਈ ਸਾਰੀਆਂ ਹੱਟੀਆਂ ਸਨ ਇਕੱਠੀਆਂ &comma; ਵਿਚਕਾਰ ਜਿਹੇ । ਭੌਣ ਵਾਲੀ ਖੂਹੀ ਲਾਗੇ । ਉਹਦਾ&nbsp&semi; ਪਿਉ&nbsp&semi;&OpenCurlyQuote;ਹੱਟੀ&nbsp&semi;’&nbsp&semi;ਕਰਦਾ ਸੀ ਬੋਹੜ ਹੇਠਾਂ ।ਥੜ੍ਹੀ&nbsp&semi;&OpenCurlyQuote;ਤੇ । ਆਪਣਾ ਧੌੜੀ ਦੀਆਂ ਜਾਂ ਕੁਰਮ ਦੀਆਂ । ਦੇਸੀ &comma; ਫੈਨਸੀ ਦੋਨੋਂ । ਇਕ ਤਾਂ ਉਹ ਸੀ ਕੱਲਾ ਸਾਰੇ ਬਾਜ਼ਾਰ&nbsp&semi;&OpenCurlyQuote;ਚ &comma; ਦੂਜੇ ਮਾਲ ਬਹੁਤ ਪੁਖ਼ਤਾ ਤਿਆਰ ਕਰਦਾ । ਐਨ ਸਿੱਕੇ-ਮੰਦ । ਕਰੀਬ ਹਰ-ਰੋਜ਼ ਉਹਦੀ ਵਟਕ ਹੁੰਦੀ । ਬਾਕੀ ਦੀ ਗੰਢ-ਤੁੱਪ ਵਾਫ਼ਰ । ਆਪਣੇ ਦੋਨੋਂ ਬੱਚਿਆਂ ਨੂੰ ਉਹਨੇ ਕਦੀ&nbsp&semi;&OpenCurlyQuote;ਤੰਗ&nbsp&semi;’&nbsp&semi;ਨਹੀਂ ਸੀ ਹੋਣ ਦਿੱਤਾ ਕਿਸੇ ਗੱਲੋਂ । ਬੇੱਚੇ ਵੀ ਦੋਨੋਂ ਹੁਸ਼ਿਆਰ &comma; ਐਨ ਸਿਰੇ&nbsp&semi; ਦੇ ਲਾਇਕ । ਇਕ ਦੂਜੇ ਤੋਂ ਵੱਧ-ਚੜ੍ਹ ਕੇ ਨਾਮਣਾ ਖੱਟਦੇ । ਪੜ੍ਹਾਈ&nbsp&semi;&OpenCurlyQuote;ਚ ਵੀ । ਵੱਡਾ ਨਿੰਦਰ ਤਾਂ ਉੱਪਰ ਤੱਕ ਪੜ੍ਹ ਕੇ ਡਾਕਟਰੀ ਕਰ ਗਿਆ । ਤੇ ਛੋਟਾ&comma; ਜਿਹੜਾ ਸਾਡਾ ਭਾਅ ਜੀ ਸੀ &comma; ਸਾਡੀ ਪਿੰਡ ਦੀ ਮਸਾਣ-ਝਿੜੀ&nbsp&semi;&OpenCurlyQuote;ਚ ਕੁੱਲੀ ਬਣਾ ਕੇ ਰਹਿੰਦਾ ਸੀ &comma; ਪੜ੍ਹਾਈ ਪੂਰੀ ਕੀਤੇ ਬਿਨਾਂ ਈ&nbsp&semi;&OpenCurlyQuote;ਨਿਕਲ&nbsp&semi;’ਤੁਰਿਆ ।ਹੇਠਲੀ-ਉੱਪਰ ਕਰਨ&comma; ਯੁੱਗ-ਗਰਦੀ ਲਿਆਉਣ ਤੇ ਇਕ ਗਰਮਾਂ-ਗਰਮ ਜੋਸ਼ੋ-ਕਰਮ ਵਾਲੀ ਥਿਊਰੀ ਨੂੰ ਅਮਲੀ ਰੂਪ ਦੇਣ । &&num;8230&semi;&period;ਆਪਣੀ ਕਵਿਤਾ ਤੇ ਜ਼ੋਰ ਨਾਲ&comma; ਭਾਸ਼ਨਾਂ ਦੀ ਗਰਮੀ ਨਾਲ ਜਾਂ ਸੰਗਠਨਕਾਰੀ ਤਾਕਤ ਨਾਲ । ਇਹ ਤਿੰਨੇ ਗੁਣ&nbsp&semi; ਉਸ ਦੇ ਵਿਸ਼ੇਸ਼ ਗੁਣ ਸਨ ਕਦੇ । ਵਰਦਾਨ ਸਮਝਦਾ ਸੀ ਉਹ ਇਹਨਾਂ ਨੂੰ ਪੜ੍ਹਾਈ ਕਰਦਿਆਂ । ਪਰ ਹੁਣ&nbsp&semi; ਉਹ ਇਹਨਾਂ ਨੂੰ ਸਰਾਪ ਆਖਦਾ –&nbsp&semi;&OpenCurlyDoubleQuote;ਏਨ੍ਹਾਂ ਗੁਣਾਂ ਨੇ ਈ ਮੈਨੂੰ ਪੱਟਿਆ&comma;ਨਈਂ ਹੁਣ ਨੂੰ ਮੈਂ ਵੀ ਕਿਸੇ ਸਿਰੇ ਲੱਗਾ ਹੁੰਦਾ &comma; ਵੱਡੇ ਭਾਈ ਵਾਂਗ&&num;8230&semi;&period;।&OpenCurlyDoubleQuote;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਵੱਡੇ ਭਾਈ ਨਿੰਦਰ ਨਾਲ ਹੁਣ ਉਸ ਨੂੰ ਈਰਖਾ ਰਹੀ ਸੀ &comma; ਨਾ ਰਸ਼ਕ । ਨਾ ਮੋਹ ਰਿਹਾ ਸੀ ਨਾ ਨਫ਼ਰਤ । ਸਤਿਕਾਰ ਵਜੋਂ ਉਹ ਉਸ ਨੂੰ ਨਾ ਭਾਈ-ਸਾਬ੍ਹ ਆਖ ਕੇ ਚੇਤੇ ਕਰਦਾ &comma; ਨਾ ਘਿਰਣਾ &nbsp&semi;ਦੀ ਰੋਅ&nbsp&semi;&OpenCurlyQuote;ਚ ਉਹਨੂੰ ਬੁਰਾ-ਭਲਾ ਈ ਕਹਿੰਦਾ । ਜਿਵੇਂ ਨਿੰਦਰ ਫਿਟਕਾਰ ਦਿੰਦਾ ਸੀ ਉਸਨੂੰ । ਗੱਲ ਗੱਲ&nbsp&semi;&OpenCurlyQuote;ਤੇ ਹੇਠੀ ਕਰ ਦਿਆ ਕਰਦਾ ਸੀ ਉਸਦੀ&nbsp&semi; &comma; ਵੇਲੇ –ਕੁਵੇਲੇ ਘਰ ਆਏ ਦੀ –&nbsp&semi;&OpenCurlyDoubleQuote;ਹੇਨਾਂ ਲੱਛਣਾਂ ਨੇ ਤੈਨੂੰ &comma; ਨਾ ਘਰ ਜੋਗਾ ਰੈਣ ਦੇਣਾ ਨਾ ਘਾਟ ਜੋਗਾ&&num;8230&semi;&period;ਮੇਰੀ ਗੱਲ ਯਾਦ ਰੱਖੀਂ ਤੂੰ &comma; ਹਾਂਆਂ&&num;8230&semi;&period;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਤੇ ਸੱਚ-ਮੱਚ ਅੱਠੀਂ-ਦਸੀਂ ਸਾਲੀਂ ਜਦ ਉਹ ਹਾਰ-ਥੱਕ ਕੇ ਘਰ ਪਰਤ ਆਇਆ&comma; ਹੱਥ-ਪੱਲੇ ਵੀ ਕੁਝ ਨਾ ਪਿਆ ਉਸਦੇ &comma; ਤਾਂ ਵੱਡੇ ਨਿੰਦਰ ਨੇ ਪੈਂਦੀ ਸੇੱਟੇ ਈ ਸਿਰੇ ਦੀ ਆਖ ਦਿੱਤੀ –&nbsp&semi;&OpenCurlyDoubleQuote;&nbsp&semi;ਆਪ ਤਾਂ ਤੂੰ ਮਰਿਆਂ &comma; ਸਾਨੂੰ ਕਾਤ੍ਹੇ ਮੂਰਆਉਨਾ &quest; ਲੋਕ ਕੀ ਆਖਣਗੇ &comma; ਇਕ ਭਰਾ ਅਫ਼ਸਰ ਇਕ ਆਵਾਰਗਰਦ ਲੁੱਚਾ-ਲਫੰਗਾ ਤੇ ਨਿਕੰਮਾ । &&num;8230&semi;&period;&period;ਨਾ ਬਈ ਨਾ &comma; ਆਪਣੀ ਬੇ-ਵਾਹ ਐ ।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਮੈਨੂੰ ਜਿਉਂ ਜਿਉਂ ਪਤਾ ਲਗਦਾ ਗਿਆ ਉਸ ਬਾਰੇ&comma; ਮੈਂ ਨਾਲੋ-ਨਾਲ ਦੱਸਦਾ ਗਿਆ ।ਮੱਟੂ ਨੂੰ । ਪਰਦੇ ਨਾਲ&nbsp&semi; । ਪਰ ਉਸ ਲਈ ਜਿਵੇਂ ਇਹ ਆਮ ਜਿਹੀ ਗੱਲ ਹੋਵੇ । ਉਹ ਕੋਈ ਖਾਸ ਹੈਰਾਨ ਨਾ ਹੁੰਦਾ &comma; ਜਿਵੇਂ ਮੈਂ ਹੁੰਦਾ ਸੀ ।ਬਾਬੇ ਦੀਆਂ ਗੱਲਾਂ ਸੁਣ ਕੇ । ਉਸ ਦੀ ਜੀਵਨ-ਕਥਾ ਜਾਣ ਕੇ । ਮੈਨੂੰ ਤਾ ਜਿਵੇਂ ਪਾਣ ਜਿਹੀ ਚੜ੍ਹਦੀ ਗਈ । ਕਾਵਿ-ਉਡਾਰੀ ਹੋਰ ਤਿੱਖੀ ਹੁੰਦੀ ਗਈ-ਗਰਮ ਤੇ ਜੋਸ਼ੀਲੀ । ਮੈਂ ਅੱਠੇ-ਪਹਿਰ ਹਵਾ-ਮੰਡਲ&nbsp&semi;&OpenCurlyQuote;ਚ ਰਹਿੰਦਾ । ਮੱਟੂ ਹੋਰਾਂ ਦੀ ਦੋਸਤੀ ਨੇ ਮੈਨੂੰ ਹੋਰ ਉਤਾਂਹ ਚੁੱਕੀ ਰੱਖਿਆ । ਬਾਬਾ&nbsp&semi; ਵੀ ਜਦ ਮੇਰੀ ਪੜ੍ਹਾਈ-ਲਿਖਾਈ ਬਾਰੇ ਪੁੱਛਦਾ&comma; ਮੈਂ ਅੱਗੇ ਟੁਣਕਵਾਂ ਉੱਤਰ ਦਿੰਦਾ –&nbsp&semi;&OpenCurlyDoubleQuote;&nbsp&semi;ਚੜ੍ਹਦੀ ਕਲਾ ਆ ਕਿ ਪੂਰੀ &comma;ਕਾਟੋ ਐਨ ਫੁੱਲਾਂ&nbsp&semi;&OpenCurlyQuote;ਤੇ ਆ ਕਿ&&num;8230&semi;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਮੈਂ ਆਪਣੀ ਏਸ ਕਾਟੋ ਦੀ ਗੱਲ ਕਦੇ-ਕਦਾਈਂ ਬਾਪੂ ਨੂੰ ਦੱਸਦਾ ।ਬੜੇ ਮਾਣ ਨਾਲ ਬੜੇ ਉਤਸ਼ਾਹ ਨਾਲ ।ਬਾਪੂ ਅੱਗੋਂ ਝਈ ਲੈ ਕੇ ਪੈਦਾ ਮੈਨੁੰ –&nbsp&semi;&OpenCurlyDoubleQuote;&nbsp&semi;ਓਥੇ ਪੜ੍ਹਨ ਜਾਨਾ ਕਿ&nbsp&semi; ਹਾਅ ਕੋਲੇ ਜੇਹੈ ਕੇੱਠੇ ਕਰਨ &quest; ਕਾਵਿ-ਮੁਕਾਬਲਿਆਂ&nbsp&semi;&OpenCurlyQuote;ਕ ਜਿੱਤੇ ਕੱਪਾਂ ਨੁੰ ਬਾਪੂ ਕੋਲੇ ਜਿਹੇ ਆਖ ਕੇ ਫਿਟ-ਕਾਰਦਾ । ਮੈਂ ਬੜੀ ਹਲੀਮੀ ਨਾਲ ਉਸ ਨੂੰ ਕੱਪਾਂ-ਟਰਾਫਿਆਂ ਦੀ ਅਹਿਮੀਅਤ ਸਮਝਾਉਂਦਾ –&OpenCurlyDoubleQuote;&nbsp&semi;ਇਹ ਮੇਰੀ ਜ਼ਿੰਦਗੀ ਦੇ ਗਹਿਣੇ ਆ ਗਹਿਣੇ ਬਾਪੂ&comma; ਕਾਮਾ-ਜਮਾਤ ਦੀ ਬੰਦ-ਖਲਾਸੀ ਦੇ ਚਿੰਨ੍ਹ ਤੇ ਜੁੱਗ-ਬਦਲੀ ਦੀ ਗਰੰਟੀ । ਏਨ੍ਹਾਂ ਦਾ ਝੌਲਾ-ਭਰੀ ਮੈਂ ਜੇੜ੍ਹੇ ਜੇੜ੍ਹੇ ਰਾਹੇ ਵੀ ਲੰਘੂ &comma; ਉਨ੍ਹਾਂ ਉਪਰਲੇ ਸਾਰੇ ਵਸੀਲੇ ਝੱਟ ਤੇਰੀ ਝੋਲੀ&nbsp&semi;&OpenCurlyQuote;ਚ ਆ ਡਿਗਣੇ ।&&num;8230&semi;&period;ਤੇਰਾ ਸਭ ਕੁਝ ਬਦਲਿਆ ਜਾਊ ਘਰ-ਬਾਰ&comma;ਕਾਰ-ਕਿੱਤਾ&comma; ਰੈਹਣੀ-ਬੈਹਣੀ ।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਬਾਪੂ ਮੇਰੀ ਖੁਸ਼-ਫਹਿਮੀ&nbsp&semi;&OpenCurlyQuote;ਤੇ ਕਲਪਦਾ । ਮੇਰੀ&nbsp&semi;&OpenCurlyQuote;ਖੁਲ੍ਹੀ-ਕਵਿਤਾ&nbsp&semi;’ਸੁਣ ਕੇ ਮੱਥੇ&nbsp&semi;&OpenCurlyQuote;ਤੇ ਹੱਥ ਮਾਰਦਾ&nbsp&semi;&OpenCurlyDoubleQuote;&nbsp&semi;ਤੁਆਡੀਆਂ ਹਾਅ ਗੱਲਾਂ ਸੁਣਦਿਆਂ ਉਮਰ ਲੰਘ ਗਈ ਮੇਰੀ &&num;8230&semi;&period;&period;। ਮੇਰਾ ਨਾ ਈ ਕੁਸ਼ ਬਦਲਿਆ ਤੇ ਨਾ ਈ ਬਦਲਨਾ&&num;8230&semi;&period;।&OpenCurlyDoubleQuote;&nbsp&semi;ਬਾਪੂ ਭਾਵੇਂ ਲਾਵੀ ਈ ਕਰਦਾ ਸੀ &comma;ਬਹੁਤਾ ਕਰਕੇ ਪਿੰਡ ਦੀ । ਪਰ ਖ਼ਬਰ ਸਾਰੀ ਰੱਖਦਾ ਸੀ ਉਹ । ਆਲੇ-ਦੁਆਲੇ ਦੀ &comma; ਸਮਿਆਂ ਦੀ &comma; ਸਸਕਾਰਾਂ ਦੀ । ਛੋਟੋ-ਵੱਡੈ ਲੋਕਾਂ ਦੀ । ਉਸ ਦੀ ਇਸ ਜਾਣਕਾਰੀ ਕਰਕੇ ਈ ਬਾਬੇ ਦਾ ਸਾਡੇ ਘਰ ਆਉਣ-ਜਾਣ ਵਧਿਆ ।ਮੈਨੂੰ ਕਾਲਿਜ ਭੇਜਣ ਲਈ ਵੀ ਇਸੇ ਲਈ ਮੰਨ ਗਿਆ ਸੀ ਬਾਪੂ &comma;ਔਖਾ ਸੌਖਾ । ਨਈਂ ਤਾਂ ਹੋਰ ਵੀ ਕਿੰਨੀ ਸਾਰੀ ਮੁਢੀਰ ਸੀ &comma; ਵਿਹਲੇ ਦੀ । ਅੱਵਲ ਤਾਂ ਉਹ ਸਾਰੇ ਦਸਵੀਂ ਦੇ ਰਾਹ&nbsp&semi;&OpenCurlyQuote;ਚ ਈ ਰਹਿ ਗਏ । ਜੇ ਕੋਈ ਪਹੁੰਚਿਆ ਈ ਪਹੁੰਚਿਆ ਪਹਿਲੀ ਪਉੜੀ&nbsp&semi;&OpenCurlyQuote;ਤੇ ਕਿਸੇ ਦੇ ਘਰਦਿਆਂ ਸ਼ਹਿਰ ਨਾ ਭੇਜਿਆ । ਬਰਾਬਰ ਦੀ ਦਿਹਾੜੀ ਲੈਣ ਵਾਲੇ ਮੁੰਡੇ ਨੂੰ ਅੱਗੇ ਪੜ੍ਹਾਉਣ ਲਈ ਹਾਮੀ ਨਾ ਭਰੀ – ਕਰਮਾ ਸੀ । ਫੀਲਾ ਸੀ &comma; ਨਿੰਬੋ ਸੀ &comma; ਪਾਸ਼ਾ ਸੀ &comma;ਐਬੂ ਸੀ &comma; ਭਜਨੀ ਸੀ &comma; ਰੁਲਦਾ ਸੀ &comma;ਨਾਨਕੂ ਸੀ । ਸਭ ਘਰੇਈ ਘੁੰਮਦੇ ਸਨ । ਡਗਾਰੇ-ਲਾਵੀਆਂ ਕਰਦੇ । ਕਣਕਾਂ ਵਢਦੇ &comma; ਗੋਡੀਆਂ ਕਰਦੇ । ਝੋਨੇ ਲਾਉਂਦੇ &comma; ਤਾਲ ਕਰਦੇ &comma; ਆਲੂ ਬੀਜਦੇ &comma; ਪੁਟਦੇ ਜਾ ਹੋਰ ਕੋਈ ਦਿਹਾੜੀ-ਦੱਪਾ ।ਐਧਰ-ਓਧਰ &comma; ਕਿਸੇ ਵੀ ਥਾਂ । ਕਿਸੇ ਵੀ ਰਾਜ-ਮਿਸਤਰੀ ਨਾਲ ਜਾਂ ਕਿਸੇ ਠੇਕੇਦਾਰ ਕੋਲ ।ਚਾਰੇ ਸਿਰੇ ਜੇ ਨਾ ਈ ਕੋਈ ਸਬੱਬ ਬਣੇ&comma; ਤਾਂ ਸ਼ਹਿਰ ਚਲੇ ਜਾਦੇ । ਇਮਲੀ-ਚੌਕ&nbsp&semi;&OpenCurlyQuote;ਚ ਜਾ ਬੈਠਦੇ &comma; ਸਾਝਰੇ ਦੀ ਸਵੇਰੇ ।ਉਥੇ ਵਾਹਵਾ&nbsp&semi;&OpenCurlyQuote;&nbsp&semi;ਮੰਡੀ&nbsp&semi;’&nbsp&semi;ਲਗਦਾ ਦਿਹਾੜੀਦਾਰਾਂ ਦੀ ਕਲੀਗੀਰਾਂ ਦੀ ਜਾਂ ਛੋਟੇ-ਮੋਟੇ ਰਾਜ ਮਿਸਤਰੀਆਂ&comma; ਲੱਕੜ-ਮਿਸਤਰੀਆਂ ਦੀ । ਉਥੇ ਜਿਹੜਾ ਵੀ&nbsp&semi;&OpenCurlyQuote;ਖ਼ਰੀਦਾਰ&nbsp&semi;’&nbsp&semi;ਆਉਂਦਾ ਪਹਿਲਾਂ&nbsp&semi;&OpenCurlyQuote;&nbsp&semi;ਮੁੱਲ&nbsp&semi;’&nbsp&semi;ਕਰਦਾ । ਇਹ ਜੇ ਵੀਹ ਮੰਗਣ &comma;ਅਗਲਾ ਅਠਾਰਾ ਦਿੰਦਾ । ਕੋਈ ਸੋਲਾਂ-ਪੰਦਰਾਂ ਵੀ । ਅੱਠ ਵੱਜਣ ਤਕ ਬਹੁਤੇ ਚਲੇ ਜਾਂਦੇ ਕੰਮੀ-ਕਾਰੀਂ &comma; ਬਾਕੀ ਬਰੰਗ । ਉਹ&nbsp&semi;&OpenCurlyQuote;ਰੋਟੀ&nbsp&semi;’&nbsp&semi;ਪਰਨੇ ਨਾਲ ਲਟਕਾਈ&nbsp&semi; ਘਰੀਂ ਪਰਤ ਆਉਂਦੇ – ਉਦਾਸ&comma; ਗ਼ਮਗੀਨ ਤੇ ਅਧਮੋਏ ਜਿਹੇ ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੈਂ ਜਿੰਨੇ ਵੀ ਕੱਪ ਜਿੱਤੇ &comma; ਜਿੰਨੀਆਂ ਵੀ ਸ਼ੀਲਡਾਂ ਆਂਦੀਆਂ &comma; ਸਭ ਇਨ੍ਹਾਂ ਉੱਤੇ ਲਿਖੀਆਂ ਆਈਟਮਾਂ ਨੂੰ ਹੀ&nbsp&semi; ਪ੍ਰਾਪਤ ਹੋਈਆਂ ਸਨ ।ਸਿੱਧੀਆਂ ਇਨ੍ਹਾਂ ਦੇ ਨਾਵਾਂ ਹੇਠ &comma; ਏਨ੍ਹਾ ਦੇ ਘਰਾਂ ਦੇ ਰੇ ਜੀਆਂ ਦੇ&nbsp&semi;&OpenCurlyQuote;ਨਕਸ਼ੇ&nbsp&semi;’&nbsp&semi;ਖਿੱਚ ਕੇ । ਜਿਹਨਾਂ ਦਾ ਵਰਨਣ ਜਿੰਨਾਂ ਮੈਂ&nbsp&semi;&OpenCurlyQuote;ਵਧੀਆ&nbsp&semi;’&nbsp&semi;ਕਰ ਸਕਦਾ ਸੀ &comma; ਹੋਰ ਕੋਈ ਨਹੀਂ ਸੀ ਕਰ ਸਕਦਾ । ਨਾ ਆਪਣੇ ਕਾਲਿਜ&nbsp&semi;&OpenCurlyQuote;ਚ &comma; ਨਾ&nbsp&semi; ਹੋਰਨੀਂ ਥਾਈਂ । ਸਰੋਤੇ ਅਸ਼-ਅਸ਼ ਕਰ ਉੱਠਦੇ ਮੇਰੇ ਬੋਲਾਂ ਤੇ ਮੇਰੀ ਪੇਸ਼ਕਾਰੀ&nbsp&semi;&OpenCurlyQuote;ਤੇ । ਖਾਸ ਕਰ ਖਾਂਦੇ-ਪੀਂਦੇ ਘਰਾਂ ਦੇ ਕੁੰੜੀਆਂ-ਮੰਡੇ ।ਉਂਝ ਤਾਂ ਮੇਰੀ ਯਾਰੀ ਟੌਰ੍ਹ ਠੋਰ ਵਾਲੇ ਮੁੰਡਿਆਂ ਨਾਲ ਬਹੁਤੀ ਨਹੀਂ ਸੀ &comma; ਪਰ ਉਹ ਮੈਨੂੰ ਖਿੱਚ ਕੇ ਆਪਣੇ ਨਾਲ ਨਾਲ ਰੱਖਦੇ । ਧੂਹ ਕੇ ਕੰਨਟੀਨ ਲੈ ਜਾਂਦੇ&nbsp&semi;।&nbsp&semi;ਚਾਹ-ਕੌਫੀ ਪਿਲਾਉਂਦੇ ਮੇਰੀ ਸਿਫ਼ਤ ਕਰਦੈ ।ਮੇਰੀ ਸ਼ਾਇਰੀ ਦੀ ਵੀ । ਪਕੌੜੇ-ਬਰਫੀ ਖਾਂਦੇ ਉਹ ਬਹੁਤੀ ਵਾਰ ਇਕੋ ਈ ਫ਼ਰਮਾਇਸ਼ ਕਰਦੇ –&nbsp&semi;&OpenCurlyDoubleQuote;&nbsp&semi;ਉਹ-ਉਹ ਸੁਣਾ ਯਾਰ &comma; ਓਦਣ ਆਲੀ ਪੋਇਮ &comma; ਫੈਸਟੀਬਲ ਆਲੀ । ਕੀ ਨਾ ਆ ਉਦ੍ਹੀ ਹੀਰੋਇਨ ਦਾ &quest;&&num;8230&semi;&period;ਰਜਨੀ &comma; ਨਈਂ ਸੱਚ &comma; ਰੱਜੋ –ਰੱਜੋ । ਕਿਆ ਬਾਤ ਐ ਉਹ ਕੁੜੀ । ਨਿਰੀ ਅੱਗ &comma;ਧਰਮ ਨਾ ਨਿਰਾ ਨਿਰਾ ਈ ਇਨਕਲਾਬ &excl; ਐਹੋ ਜੇਏ&nbsp&semi; ਪਾਤਰ &comma; ਕਿਥੋਂ ਲੱਭਦੈ ਤੂੰ ਬ੍ਰਦਰ&&num;8230&semi;&period;&period;&quest;&nbsp&semi;&OpenCurlyDoubleQuote;&nbsp&semi;ਮੈਂ ਦਿਨ ਰਾਤ ਉਨ੍ਹਾਂ&nbsp&semi;&OpenCurlyQuote;ਚ ਰਹਿਨਾਂ ਵੀਰੇ &comma; ਲੱਭਣ ਕਿਥੇ ਜਾਣਾ &excl; ਉਨ੍ਹ਼ਂ ਵਾਂਗ ਵਿਚਰਦਾ ਮੈਂ &comma;ਹਰ ਤਰਾਂ ਦੀ ਸਾਂਝ ਆ ਹਰੇਕ ਨਾਲ ਮੇਰੀ &&num;8230&semi;&period;”&nbsp&semi;ਮੈਂ ਬੜੇ ਮਾਣ ਨਾਲ ਆਪਣੇ ਵਿਸ਼ੇ-ਵਸਤੂ ਦੀ ਲੱਭਤ ਬਾਰੇ ਦੱਸਣਾ ।&nbsp&semi;&OpenCurlyQuote;ਫੇਅਰ ਤੇ ਤੂੰ ਬਉਂਤ ਲੱਕੀ ਏ ਪਾਰਟਰਨਰ &&num;8230&semi;&period;&period;। ਜੇਦ੍ਹੇ ਕੋਲ ਐਨਾ ਵਧੀਆ ਰਾਅ-ਮੈਟੀਰੀਅਲ ਹੇਵੇ&comma; ਉਦ੍ਹੀ ਇੰਨਡਸਟਰੀ ਘਾਟੇ&nbsp&semi;&OpenCurlyQuote;ਚ ਜਾ ਈ ਨੀ ਸਕਦੀ । ਉਨੂੰ ਤਾਂ ਹਰ ਸਟੇਜ&nbsp&semi;&OpenCurlyQuote;ਤੇ ਪਰਫਿੱਟ ਈ ਪਰਾਫਿੱਟ ਐ । ਅੱਜ ਨਹੀਂ ਤਾਂ ਕਲ੍ਹ ਤੂੰ ਵੱਡਾ ਸ਼ੈਅਰ ਬਣਿਆ ਲੈ &comma; ਸਟਾਰ ਪੇਇਟ &excl; ਫੇਰ ਤਾ ਸਾਰਾ ਮੀਡੀਆ ਸਾਡੇ ਯਾਰ ਮਗਰ ਘੁਮੂੰ –&nbsp&semi;&OpenCurlyQuote;ਮਰੀਕ ਚੰਦ ਮਗਰ । &&num;8230&semi;&period;ਸੋਰੀ ਅਮਰੀਕ ਚੰਦ&nbsp&semi;&OpenCurlyQuote;ਮੀਕੇ&nbsp&semi;’&nbsp&semi;ਮਗਰ&&num;8230&semi;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਉਹਨਾਂ ਨਾਲ ਮੇਰੀ ਇਸ ਸਾਂਝ ਭਿਆਲੀ ਨੂੰ ਮੱਟੂ ਨੇ ਕਈ ਵਾਰ ਟੋਕਿਆ । ਦਰਸ਼ਨ ਨੇ ਵੀ । ਪਾਲੇ ਨੇ ਤਾਂ&nbsp&semi;&nbsp&semi; ਦੋ ਤਿੰਨ ਵਾਰ ਝਿੜਕਿਆ ਵੀ । ਪਰ ਮੈਂ&nbsp&semi;&OpenCurlyDoubleQuote;&nbsp&semi;ਕਲਾ ਤੇ ਪ੍ਰਸੰਸਾ ਦੇ ਆਪਸੀ ਸੰਬੰਧਾਂ ਦੀ ਵਿਆਖਿਆ ਕਰਦਾ&comma; ਉਹਨਾਂ ਨੂੰ ਅੱਗਿਉਂ ਵਗਲ ਲੈਂਦਾ। ਬਹੁਤ ਸਾਰੇ ਅਧਿਆਪਕ ਵੀ ਮੇਰੇ ਨਾਲ ਸਹਿਮਤ ਸਨ । ਉਹ ਡਟ ਕੇ ਮੇਰਾ ਪੱਖ ਪੂਰਦੇ । ਬਾਬੇ ਤੋਂ ਵੀ ਮੈਂ ਇਹੋ ਆਸ ਰੱਖ਼ਦਾ ਸਾਂ । ਪਰ&comma; ੳਸਨੇ ਕਦੀ ਮੇਰੀ ਸੱਧਰ ਪੂਰੀ ਨਹੀਂ ਸੀ ਕੀਤੀ । ਇਕ ਦਿਨ ਤਾਂ ਉਸਨੇ ਮੇਰੀ ਊਈਂ ਝੰਡ ਕਰ ਦਿੱਤੀ –&nbsp&semi;&OpenCurlyDoubleQuote;&nbsp&semi;ਆਪਣੀ ਈ ਭੁੱਖ-ਨੰਗ ਦਾ ਰਮਾਂਚੀਕਰਣ ਕਰਕੇ ਕਿੰਨਾ ਚੁ ਚਿਰ ਸਵੈ-ਧੋਖੇ&nbsp&semi;&OpenCurlyQuote;ਚ ਵਿਚਰਕੇ ਰਹੋਗੇ &comma; ਸ਼ਾਇਰ-ਸਾਬ੍ਹ&&num;8230&semi;&period;।&nbsp&semi;&OpenCurlyDoubleQuote;&nbsp&semi;ਪੈਂਦੀ ਸੱਟੇ ਤਾਂ ਮੈਨੂੰ ਉਹਦੀ ਗੱਲ ਸਮਝ ਨ ਆਂਈ&comma; ਫਿਰ ਕਈ ਸਾਰੀਆਂ ਗਿਆਨ-ਗੋਸ਼ਟੀਆਂ ਪਿਛੋਂ ਆਈ ਈ ਆਈ ਤਾਂ ਪਾਸਾ ਈ ਪਲਟ ਗਿਆ ।ਰੰਗ-ਤਰੰਗ ਈ ਜਾਂਦਾ ਰਿਹਾ&nbsp&semi; &comma; ਸ਼ਾਇਰੀ ਦਾ । ਪਹਿਲੇ ਵਰਗਾ ਵੇਗ ਈ ਨਾ ਰਿਹਾ ।ਖੁਸ਼ਕ ਹੋ ਗਿਆ ਕਿਸੇ ਰੇਗਸਤਾਨ&nbsp&semi;&OpenCurlyQuote;ਚ&nbsp&semi; । ਫਿਰ ਜਦ&nbsp&semi; ਕਿਧਰੇ ਦੋ ਅੱਖਰ ਲਿਖੇ ਈ ਜਾਂਦੇ &comma; ਉਹ ਏਨੇ ਬੋਝਲ ਹੁੰਦੇ&nbsp&semi; ਏਨੇ ਖੁਸ਼ਕ ਹੁੰਦੇ&nbsp&semi; ਕਿ ਸੁਣਦਾ ਈ ਕੋਈ ਨਾ । ਨਾ ਹਾਣੀ-ਬੇਲੀ &comma; ਨਾ ਮਿੱਤਰ-ਯਾਰ । ਉਹ ਤਾਂ ਸਗੋਂ ਟਕੋਰਾਂ ਕਰਕੇ ਅੱਗੇ –&nbsp&semi;&OpenCurlyDoubleQuote;&nbsp&semi;ਕੀ ਹੋ ਗਿਆ ਤੈਨੂੰ ਮੀਕਿਆ &quest; ਤੇਰਾ ਖੇਤਰ ਫਿਲਾਸਫੀ ਨਈਂ&nbsp&semi;&OpenCurlyQuote;ਮਰੀਕ ਚੰਦਾ ਸ਼ੈਅਰੀ ਆ ਸ਼ੈਅਰੀ &excl; ਤੇ ਨਿਰੋਲ ਸ਼ਾਇਰੀ ਕਰਨ ਲਈ ਭਾਵਨਾਵਾਂ ਦੀ ਕਦਰ ਕਰਨੀ ਪੈਂਦੀ ਐ &comma; ਤਰਕ&nbsp&semi; ਦੀ ਨਈਂ &&num;8230&semi;&period;&period;। ਗੱਲ &comma; ਉਹ ਵੀ ਬੇ-ਅਰਥ ਨਹੀਂ ਸੀ ਕਰਕੇ &comma; ਤੇ &&num;8230&semi;&period;ਤੇ ਬਾਬੇ ਦਾ ਆਖਿਆ&nbsp&semi; ਵੀ ਪੂਰਾ ਮੁੱਲ ਰੱਖਦਾ ਸੀ –&OpenCurlyDoubleQuote;&nbsp&semi;ਨਿਰੀਆਂ ਭਾਵਨਾਵਾਂ ਹਵਾ&nbsp&semi;&OpenCurlyQuote;ਚ ਉਡਦੇ&nbsp&semi; ਗੁਬਾਰਿਆ ਵਾਂਗ ਸੁੰਦਰ-ਸੁਹਾਣੀਆਂ ਤਾਂ ਜ਼ਰੂਰ ਲਗਦੀਆਂ &comma; ਪਰ ਰਤਾ ਕੁ ਸੇਕ ਲੱਗਣ ਜਾ ਠੋਕਰ ਵੱਜਣ&nbsp&semi;&OpenCurlyQuote;ਤੇ ਠਾਹ &comma; ਫਟ ਕੇ ਔਹ ਜਾਂਦੀਆਂ । ਤੂੰਬਾ ਤੂੰਬਾ ਹੋ ਕੇ ਖਿੱਲਰ ਜਾਂਦੀਆਂ ।ਅੱਗੇ ਤੂੰ ਆਪਣਾ ਰਾਹ ਆਪ ਚੁਣ &comma; ਤੈਨੂੰ ਕਿਹੜਾ ਮਨਜੂਰ ਆ-ਸਵੈ-ਧੋਖੇ ਦਾ ਜਾਂ ਸਵੈ-ਸੂਝ ਦਾਆ&&num;8230&semi;&period;&excl;”<&sol;p>&NewLine;&NewLine;&NewLine;&NewLine;<p class&equals;"wp-block-paragraph">ਇਹਨਾਂ ਦੋਨਾਂ ਟਿੱਪਣੀਆਂ ਵਿਚਕਾਰ ਫਸਿਆ ਮੈਂ ਕਿੰਨਾ ਚਿਰ ਕੋਈ ਨਿਰਣਾ ਨਾ ਕਰ ਸਕਿਆ । ਫਿਰ ਮੈਨੂੰ ਬਾਬੇ ਨੇ ਇਕ ਕਿਤਾਬ ਦਿੱਤੀ &comma; ਵੱਡੀ ਸਾਰੀ । ਕਲਾ-ਸਿਧਾਂਤਾ ਬਾਰੇ ਸੀ ।&nbsp&semi; ਨਾਂ ਤਾ ਹੁਣ ਮੇਰੇ ਚੇਤੇ ਨਹੀਂ ਸੀ ਬਹੁਤ ਔਖੀ&nbsp&semi;।&nbsp&semi;ਬਹੁਤ ਸਾਰੇ ਚਿੰਤਕਾਂ ਦੇ ਵਿਚਾਰ ਸਨ ਉਸ ਵਿਚ । ਮੇਰਾ ਬਹੁਤ ਸਾਰਾ ਸਮਾਂ ਉਹ ਕਿਤਾਬ ਖਾਂਦੀ । ਜਾਂ ਉਹੋ ਜਿਹੀਆਂ ਹੋਰ ਵੀ ।ਜਿਹੜੀਆਂ&nbsp&semi; ਮੈਂ ਵੀ ਹੁਣ ਖ਼ਰੀਦਣੀਆਂ ਸਿੱਖ ਗਿਆ ਸਾਂ । ਸ਼ਹਿਰੋਂ &comma; ਬੁੱਕ-ਸਟਾਲਾਂ ਤੋਂ ਜਾਂ ਪੁਸਤਕ-ਪ੍ਰਦਰਸ਼ਨੀਆਂ&nbsp&semi;&OpenCurlyQuote;ਚੋਂ । ਉਹਨਾਂ ਦੀ ਪੜ੍ਹਾਈ ਨਾਲ ਮੇਰੀ ਸ਼ਾਇਰੀ ਦੀ ਗਿਣਤੀ –ਮਿਣਤੀ ਈ ਬਦਲ ਗਈ । ਹੁਣ ਜੋ ਵੀ ਲਿਖਿਆ ਜਾਂਦਾ &comma; ਬੜਾ ਸਮਝ –ਸੋਚ ਮਾਪ-ਤੋਲ ਕੇ । ਇਸ ਨਾਲ ਮੇਰੇ ਸਰੋਤੇ ਤਾ ਘਟਣੇ ਈ ਘਟਣੇ ਸਨ&comma; ਪ੍ਰਸੰਸਕ ਵੀ ਜਾਂਦੇ ਰਹੇ ।ਮੈਨੂੰ ਚਾਹ-ਪਕੌੜੇ ਪੇਸ਼ ਕਰਨ ਵਾਲੇ ਪਾਸਾ ਵੱਟ ਕੇ ਲੰਘ ਜਾਂਦੇ । ਦਰਸ਼ਨ ਪਾਲਾ ਵੀ ਇਵੇਂ ਈ ਕਰਦੇ । ਉਹ ਹੁਣ ਪਹਿਲਾਂ ਵਾਲੇ ਦਰਸ਼ਨ-ਪਾਲਾਂ ਰਹੇ ਵੀ ਕਿੱਥੇ ਸਨ । ਮੱਟੂ ਦੀ ਪੜ੍ਹਾਈ ਮੁੱਕਣ&nbsp&semi;&OpenCurlyQuote;ਤੇ ਉਹਨਾਂ ਸਭ ਕੁਝ ਬਦਲ ਲਿਆ-ਗਰੁੱਪ ਵੀ ਗੱਲ-ਬਾਤ ਵੀ &comma;ਬਹਿਣੀ-ਬਹਿਣੀ ਵੀ । ਸਿੰਘ ਸਜ ਗਏ ਸਨ ਉਹ ਪੂਰੇ । ਪੀਲੀਆਂ ਦਸਤਾਰਾਂ &comma; ਗਲੀ ਗਾਤਰੇ । ਹਰ ਵੇਲੇ ਮਾਰਧਾੜ ਦੀਆਂ ਗੱਲਾਂ ਕਰਦੇ । ਮੈਨੂੰ ਉਹਨਾਂ ਤੋਂ ਭੈਅ ਜਿਹਾ ਆਉਂਦਾ । ਮੈਂ ਉਹਨਾਂ ਤੋਂ ਬਚ ਕੇ ਰਹਿੰਦਾ&comma; ਉਹ ਮੈਥੋਂ ਹਟਵੇ ਹਟਵੇ ਲੰਘਦੇ ।<&sol;p>&NewLine;&NewLine;&NewLine;&NewLine;<p class&equals;"wp-block-paragraph">ਦਰਸ਼ਨ-ਪਾਲੇ ਦੀ ਬੇਰੁਖੀ ਦੀ ਮੈਨੂੰ ਲਾਭ ਵੀ ਬੜਾ ਹੋਇਆ । ਮੈਂ ਕਾਫੀ ਸਾਰਾ ਧਿਆਨ ਕਲਾਸ ਪੜ੍ਹਾਈ ਵੱਲ ਦੇਣ ਲੱਗਾ । ਤੀਜੇ ਸਾਲ&nbsp&semi;&OpenCurlyQuote;ਚ ਪਹੁੰਚ ਕੇ ਮੈਂ ਵਾਹਵਾ ਹਿੰਮਤ ਮਾਰੀ । ਆਰਟਸ ਵਿਸ਼ਿਆਂ&nbsp&semi;&OpenCurlyQuote;ਚੋਂ ਦੂਜੇ ਦਰਜੇ ਦੇ ਨੰਬਰ ਪ੍ਰਾਪਤ ਕਰ ਲਏ ।<&sol;p>&NewLine;&NewLine;&NewLine;&NewLine;<p class&equals;"wp-block-paragraph">ਚੌਦਾਂ ਪਾਸ ਕਰਕੇ ਮੈਂ ਬਾਬੇ ਨਾਲ ਫਿਰ ਸਲਾਹ ਕੀਤੀ । ਉਸ ਨੇ ਕਿਹਾ&nbsp&semi;&OpenCurlyDoubleQuote;&nbsp&semi;ਟਰੇਨਿੰਗ ਕਰ ਲੈ । ਟੀਚਰ ਲਾਈਨ&nbsp&semi;&OpenCurlyQuote;ਚ ਬੜਾ ਸਮਾਂ ਕਲਾ-ਕੋਸ਼ਲਤਾ ਪ੍ਰਫੁੱਲਤ ਕਰਨ ਦਾ । ਅੱਜ ਦੇ ਨੱਥੇ ਪ੍ਰਸੈਂਟ ਸ਼ਾਇਰ ਟੀਚਰੀ ਕਰਕੇ ਜਾਂ ਪ੍ਰੋਫੈਸਰੀ । ਸਕੂਲਾਂ&nbsp&semi;&OpenCurlyQuote;ਚ ਤਾਂ ਮਾੜਾ-ਮੋਟਾ ਕਿਧਰੇ ਕਰਨਾ ਈ ਪੈਦਾ ਕੁਛ&comma; ਕਾਲਿਜਾਂ&nbsp&semi;&OpenCurlyQuote;ਚ ਵਿਹਲ ਵੀ ਵਿਹਲ ਆ । ਜੀਅ ਕਰਦਾ ਘੰਟੀ ਲਾਓ &comma; ਜੀਅ ਕਰਦਾ ਨਾ ਲਾਓ । ਰਜਿਸਟਰ ਪੂਰਾ ਹੋਣਾ ਚਾਹੀਦਾ &comma; ਹਾਜ਼ਰੀ ਵਾਲਾ &comma; ਕਿਤੇ ਵੀ ਬੈਠ ਕੇ ਜਾਂ ਖੜੋ ਕੇ &comma; ਲਾਅਨ&nbsp&semi;&OpenCurlyQuote;ਚ ਕੰਨਟੀਨ&nbsp&semi;&OpenCurlyQuote;ਚ ਜਾਂ ਸਟਾਫ਼ ਰੂਮ&nbsp&semi;&OpenCurlyQuote;ਚ &&num;8230&semi;&&num;8230&semi;।&OpenCurlyDoubleQuote;&nbsp&semi;ਬਾਬੇ ਦੀਆਂ ਗੱਲਾਂ ਸੁਣ ਕੇ ਮੇਰੇ&nbsp&semi;&OpenCurlyQuote;ਤੇ&nbsp&semi;&nbsp&semi;&nbsp&semi;&nbsp&semi; ਪ੍ਰੋਫੈਸਰੀ ਭਾਰੂ ਹੋ ਗਈ । ਉਹ ਵੀ ਕਾਲਿਜ ਦੀ&comma; ਸਰਕਾਰੀ ਕਾਲਿਜ ਦੀ ।&&num;8230&semi;&period;&period;ਮੈਂ ਚੇਤਨ ਆ &comma; ਸ਼ਾਇਰ ਆ ਮਿਹਨਤੀ ਆ &comma; ਮੇਰੇ ਲਈ ਐਮ&period;ਏ&period; ਕਰਨੀ ਕੀ ਔਖੀ &excl; ਰਿਜਰਵ ਕੋਟੇ&nbsp&semi;&OpenCurlyQuote;ਚੋਂ ਪ੍ਰੋਫੈਸਰੀ ਵੀ ਫੱਟ ਮਿਲਜੂ &comma; ਨਿਕਲਦੇ ਨੂੰ &&num;8230&semi;&period;। ਹੈਅ ਕਿੰਨੇ ਕੁ ਐ&period;ਏ&period; ਸਾਡੇ&nbsp&semi;&OpenCurlyQuote;ਚੋਂ । ਐਧਰ ਲਾਗੇ –ਚਾਗੇ ਤਾਂ ਦੀਹਦਾ ਕੋਈ ਨਹੀਂ ਮੈਨੂੰ &&num;8230&semi;&period;।<&sol;p>&NewLine;&NewLine;&NewLine;&NewLine;<p class&equals;"wp-block-paragraph">ਏਸੇ ਵੇਗ&nbsp&semi;&OpenCurlyQuote;ਚ ਘੁੰਮਦੇ ਨੇ ਮੈਂ ਆਪਣੀ ਮੰਗ ਬਾਪੂ ਅੰਗੇ ਜਾ ਰੱਖੀ ।ਸ਼ਾਮ ਕੁ ਦਾ ਵੇਲਾ ਸੀ । ਬਾਪੂ ਅਜੇ ਆਇਆ ਈ ਸੀ &comma; ਪਾਣੀ ਲਾ ਕੇ । ਸ਼ਾਇਦ ਨਿਹਾਲੇ-ਹੋਣਾਂ ਦੀ ਮੱਕੀ ਨੂੰ । ਮੀਂਹ ਪਿਆ ਨਹੀਂ ਸੀ ਐਂਤਕੀਂ । ਹੁਸੜ ਬਹੁਤ ਸੀ &&num;8230&semi;&period;ਗਰਮੀ ਰੱਜ ਕੇ । ਬਾਪੂ ਨੇ ਖੂੰਜੇ&nbsp&semi;&OpenCurlyQuote;ਚ ਲਿਆ ਰੱਖੀ ਕੈਹੀ ਸਿੱਧੀ ਉਲਾਰ ਲਈ ਉੱਪਰ ਨੂੰ । ਮੇਰੇ ਮਾਰਨ ਲਈ ਜਾਂ ਆਪਣੇ ਸਿਰ&nbsp&semi;&OpenCurlyQuote;ਚ &quest; ਸਮਝ ਨਾ ਲੱਗੀ ਉਸਲੇ । ਪਰ ਮੈਂ ਦਹਿਲ ਬਹੁਤ ਗਿਆ । ਉਸਨੇ ਪਹਿਲਾਂ ਐ ਕਦੀ ਨਹੀਂ ਸੀ ਕੀਤੀ । ਮੈਂ ਝੱਟ ਦੇਣੀ ਉਸ ਦੀ ਬਾਂਹ ਜਾ ਫੜੀ । ਜਾਨ ਉਸ&nbsp&semi;&OpenCurlyQuote;ਚ ਕਿਥੇ ਸੀ ।ਕੈਹੀ ਹੱਥੋ&comma; ਛੁੱਟ ਗਈ । ਸਿੱਧੀ ਉਸਦੇ ਪੈਰ&nbsp&semi;&OpenCurlyQuote;ਤੇ ਆ ਡਿੱਗੀ । ਤਿੰਨ ਉੱਗਲਾਂ ਲੂੜ੍ਹਕ ਗਈਆਂ &comma;ਅੰਗੂਠੇ ਸਮੇਤ । ਬਾਪੂ ਨੇ ਖੂੰਜੇ&nbsp&semi;&OpenCurlyQuote;ਚ ਲਿਆ ਰੱਖੀ ਕੈਹੀ ਸਿੱਧੀ ਉਲਾਰ ਲਈ ਉੱਪਰ ਨੂੰ ।ਮੇਰੇ ਮਾਰਨ ਲਈ ਜਾਂ ਆਪਣੇ ਸਿਰ&nbsp&semi;&OpenCurlyQuote;ਚ &quest; ਸਮਝ ਨਾ ਲੱਗੀ ਉਸਲੇ । ਪਰ ਮੈਂ ਦਹਿਲ ਬਹੁਤ ਗਿਆ । ਉਸਨੇ ਪਹਿਲਾਂ ਐ ਕਦੀ ਨਹੀਂ ਸੀ ਕੀਤੀ । ਮੈਂ ਝੱਟ ਦੇਣੀ ਉਸ ਦੀ ਬਾਂਹ ਜਾ ਫੜੀ । ਜਾਨ ਉਸ&nbsp&semi;&OpenCurlyQuote;ਚ ਕਿਥੇ ਸੀ । ਕੈਹੀ ਹੱਥੋ&comma; ਛੁੱਟ ਗਈ । ਸਿੱਧੀ ਉਸਦੇ ਪੈਰ&nbsp&semi;&OpenCurlyQuote;ਤੇ ਆ ਡਿੱਗੀ । ਤਿੰਨ ਉਂਗਲਾਂ ਲੂੜ੍ਹਕ ਗਈਆਂ &comma; ਅੰਗੂਠੇ ਸਮੇਤ । ਬਾਪੂ ਲਹੂ-ਲੁਹਾਣ ਹੋ ਗਿਆ । ਉਹ ਡੈਬਰਿਆਂ ਵਾਂਗ ਮੇਰੀ ਵੱਲ ਦੇਖੀ ਗਿਆ । ਪੈਰ ਦੀ ਉਸ ਨੂੰ ਰਤਾ ਭਰ ਵੀ ਚਿੰਤਾ ਨਹੀਂ ਸੀ ਲਗਦੀ । ਮੈਂ ਉਸਨੂੰ ਮੋਢੇ ਲਾ ਕੇ ਡਿਸਪੈਂਸਰੀ ਲੈ ਗਿਆ । ਟੰਕੇ ਲੱਗੇ ਕਈ ਸਾਰੇ । ਉਹ ਮਹੀਨਾ ਭਰ ਮੱਜੇ&nbsp&semi;&OpenCurlyQuote;ਤੇ ਰਿਹਾ ।&nbsp&semi; ਟੀਕੇ ਲਗਦੇ ਰਹੇ । ਪੱਟੀਆਂ ਹੁੰਦੀਆਂ ਰਹੀਆਂ । ਕਲੀਆਂ-ਕੈਪਸੂਲ ਚਲਦੇ ਰਹੇ । &nbsp&semi;ਪਰ ਉਸ ਨੇ ਸੀਈ ਤਕ ਨਾ ਆਖੀ ਮੂੰਹੋਂ । ਨਾ ਕੋਈ ਰੋਸਾ-ਗਿਲਾ ਕੀਤਾ । ਉਂਝ ਬਿਨਾਂ ਬੋਲੇ ਹੀ ਬਹੁਤ ਕੁਝ ਆਖ ਚੁੱਕਾ ਸੀ ਉਹ । ਮੈਂ ਉਸਦੀ ਅਵਸਥਾ ਚੰਗੀ ਤਰ੍ਹਾਂ ਸਮਝ ਲਈ । ਮੈਨੂੰ ਉਸ&nbsp&semi;&OpenCurlyQuote;&nbsp&semi;ਤੇ ਰੋਹ ਨਈਂ ਤਰਸ ਆਉਣ ਲੱਗਾ ।ਬਾਬੇ ਨੂੰ ਵੀ । ਬਾਬਾ ਪਹਿਲੋਂ ਈ ਵਾਕਫ ਸੀ ਸਾਡੇ ਘਰ ਤੋਂ । ਸਵੇਰ ਦੀ ਗਜ਼ਾ ਵੇਲੇ ਉਹ ਬਾਪੂ ਨੂੰ ਜ਼ਰੂਰ ਮਿਲ ਕੇ ਜਾਂਦਾ । ਉਸ ਦ ਸਲਾਹ&nbsp&semi;&OpenCurlyQuote;ਤੇ ਮੈਂ ਨੌਕਰੀ ਕਰ ਲਈ ਸ਼ਹਿਰ । ਉਸਦੇ ਅੱਛੇ-ਖਾਸ ਜਾਣੂ-ਪਛਾਣੂ ਵਕੀਲ ਕੋਲ । ਬਤੌਰ ਮੁਣਸ਼ੀ । ਹੋਰ ਹੋ ਵੀ ਕੀ ਸਕਦਾਂ ਸੀ ਖੜ੍ਹੇ ਪੈਰ ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੁਣਸ਼ੀਗੀਰੀ ਦੇ&nbsp&semi;&OpenCurlyQuote;ਕਾਰੋਬਾਰ&nbsp&semi;’&nbsp&semi;ਨੇ ਮੇਰਾ ਸਾਰਾ ਕੁਝ ਈ ਬਦਲ ਦਿੱਤਾ ਸਿਰ&nbsp&semi; ਤੋਂ ਲੈ ਕੇ ਪੈਰਾਂ ਤਕ । ਕਈ ਸੁਪਨੇ ਚਕਨਾਚੂਰ ਹੋ ਗਏ । ਸ਼ਾਇਰੀ ਦੇ ਵੀ ਪ੍ਰੋਫੇਸਰੀ ਦੇ ਵੀ । ਰੰਗ-ਬਰੰਗੇ ਮਹੱਲਾ ਦੇ ਸੁਪਨੇ ਦੇਖਦਾ ਮੈਂ ਪਟਾਕ ਕਰਦਾ ਹੇਠਾਂ ਆ ਡਿੱਗਿਆ ਧਰਤੀ&nbsp&semi;&OpenCurlyQuote;ਤੇ । ਧਰਤੀ ਵੀ ਉਹ ਜਿਹਦਾ ਹਰ ਕਿਣਕਾ&comma; ਹਰ ਨੁੱਕਰ &comma; ਹਰ ਕੋਣਾਂ&nbsp&semi; ਅੱਸੀਆਂ ਵਾਲਾ ਛਿਲਤਰਾਂ ਭਰਿਆ । ਕੋਈ ਕਿਸੇ ਰੁੱਖ ਬੈਠੇ ਚੋਭ ਲੱਗਣੀ ਈਂ ਲੱਗਣੀ ਹੁੰਦੀ । ਛਿਲਤਰ ਖੁੱਭਣੀ ਈ ਖੁੱਭਣੀ ਹੁੰਦੀ । ਬੇ-ਕਸੂਰ ਦੇ ਵੀ ਕਸੂਰਵਾਰ ਦੇ ਵੀ । ਨਿਆਂ-ਕਾਨੂੰਨ ਨਾਮ ਦੀ ਏਥੇ ਕੋਈ ਸ਼ੈਅ&nbsp&semi; ਨਹੀਂ ਸੀ ਦੇਖਣ ਨੂੰ । ਏਥੇ ਸਿਰਫ਼ ਇਕੋ-ਇਕ ਵਸਤ ਪ੍ਰਧਾਨ ਸੀ –ਵਕਾਲਤ । ਸੱਚ ਵਿਰੁੱਧ ਝੂਠ ਦੀ ਵਕਾਲਤ ਦੇ ਝੂਠ ਵਿਰੁੱਧ ਸੱਚ ਦੀ । ਨਿਤਾਪ੍ਰਤੀ ਜੀਵਨ ਨਾਲੋਂ ਕਈ ਗੁਣਾਂ ਬਹੁਤੀ । ਬਹੁ-ਦਿਸ਼ਾਵੀ&comma; ਬਹੁ-ਪਸਾਰੀ ਤੇ ਯੋਜਨਾ-ਬੱਧ । ਮੈਂ ਵੀ ਇਹਨਾਂ ਯੋਜਨਾਵਾਂ ਦੇ ਲਿਫਾਫੇ ਗਿਣਦਾ&comma; ਸਭ ਕੁਝ ਭੁੱਲਣ ਲੱਗ ਪਿਆ । ਆਪਣਾ ਆਪ ਆਪਣਾ ਆਲਾ-ਦੁਆਲਾ &comma; ਆਪਣੇ ਆਦਰਸ਼ ।&nbsp&semi; ਜਿਹਨਾਂ ਨੂੰ ਪਿਛਲੇ ਚੌਹ-ਪੰਜਾਂ ਸਾਲਾਂ&nbsp&semi;&OpenCurlyQuote;ਚ ਮੈਂ ਬੜੀ ਮੁਸ਼ਕਲ ਨਾਲ ਸਮਝਿਆ ਸੀ ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਚਹਿਰੀ ਪਹੁੰਚ ਕੇ ਜਿਹੜੀ ਮੈਂ ਖਾਸ ਨਵੀਂ ਚੀਜ਼ ਸਿੱਖੀ&comma; ਉਹ ਸੀ &comma;ਠੱਗੀ-ਠੋਰੀ । ਗਾਹਕ ਲੱਭਣ ਵਿਚ ਵੀ&comma; ਸਾਇਲ ਸਾਂਭਣ ਵਿਚ ਵੀ । ਇਸ ਤੋਂ ਬਿਨਾਂ ਗੁਜ਼ਾਰਾ ਈ ਨਹੀਂ ਸੀ ਏਥੇ । ਜਿੰਨਾ ਕੋਈ ਵਕੀਲ-ਮੁਣਸ਼ੀ ਚੰਟ ਓਨੀ ਈ ਉਸਦੀ ਵਕਾਲਤ ਕਾਮਯਾਬ । ਮੇਰਾ ਵਕੀਲ ਹੋਰ ਕਿਸਮ ਦਾ ਬੰਦਾ ਸੀ । ਮੜੇ-ਮੁਕੱਦਮਿਆਂ ਨਾਲ ਬਹੁਤਾ ਲਗਾਉਂ ਨਹੀਂ ਸੀ ਉਸਨੂੰ । ਉਹ ਤਾਂ ਬੈਠਣ ਖਾਤਰ ਦੀ ਕਚਹਿਰੀ ਬੈਠਦਾ ਸੀ ।ਧਿਆਨ ਉਹਦਾ ਹੋਰਨਾਂ ਕੰਮਾਂ&nbsp&semi;&OpenCurlyQuote;ਚ ਬਹੁਤਾ ਰਹਿੰਦਾ । ਆਹੀ &comma; ਇੰਮਪੋਰਟ-ਐਕਸਪੋਰਟ&nbsp&semi;&OpenCurlyQuote;ਚੋਂ&comma; ਢੋਆ-ਢੁਆਈ&nbsp&semi;&OpenCurlyQuote;ਚ &comma; ਐਧਰ ਦਾ ਮਾਲ &comma; ਓਧਰ ਤੇ ਓਧਰਲਾ ਐਧਰ । ਉਹਦੀ ਕੁੱਲੀ&nbsp&semi;&OpenCurlyQuote;ਚ ਆਉਂਦੇ –ਜਾਂਦੇ ਬੰਦੇ ਵੀ ਔਹੋ ਜਿਹੇ ਈ ਸਨ-ਜੈਂਡ ਦੇ ਜੈਂਡ । ਜੀਪਾਂ-ਕਾਰਾਂ ਵਾਲੇ ।ਸੋਨੇ ਦੀਆਂ ਮੁਰਕੀਆਂ ਵਾਲੇ । ਖੜਕਦੇ ਚਾਦਰਿਆਂ ਵਾਲੇ । ਨੋਕਦਾਰ ਖੁੱਸਿਆਂ ਵਾਲੇ । ਮੈਨੂੰ ਉਹ ਊਈਂ ਪੰਜਾਹ-ਸੌ ਫੜਾ ਜਾਂਦੇ &comma; ਜਾਣ ਲੇੱਗੇ । ਮੈਨੂੰ ਫਿਰ ਹੋਰ ਫਰਜੰਟੀ ਮਾਰਨ ਦੀ ਲੋੜ ਈ ਨਾ ਰਹਿੰਦੀ । ਉਂਝ ੳਸ ਵੱਲੋਂ ਪੂਰੀ ਖੁਲ੍ਹ ਸੀ । ਮੇਰੇ ਵਕੀਲ ਵੱਲੋਂ । ਸੰਧੂ-ਸਾਬ੍ਹ ਵੱਲੋਂ । ਉਹ ਤਾਂ ਸਿੱਧਾ ਕਹਿ ਦਿਆ ਕਰਦਾ –&nbsp&semi;&OpenCurlyDoubleQuote;ਤੂੰ ਭਾਅ ਆਪਦੇ ਜੋਗੇ ਬਣਾ ਲਿਆ ਕਰ &comma; ਤਰੀਕਾਂ-ਸ਼ਰੀਕਾਂ ਲੈ ਦੇ ਕੇ &comma; ਮੇਰਾ ਸੁੱਖ ਲੇਖਾ&&num;8230&semi;&period;&period;।&nbsp&semi;&OpenCurlyDoubleQuote;&nbsp&semi;ਪਰ&comma; ਮੇਰਾ &comma; ਇਉਂ ਮਨ ਜਿਹਾ ਨਾ ਮੰਨਦਾ । ਆਖੇ ਜਿਹਾ ਨਾ ਲਗਦਾ &comma;ਨਿਰਾਈ ਝੂਠ&nbsp&semi; ਤੋਲਣ ਨੂੰ । ਹੋਰਨਾਂ ਮੁਣਸ਼ੀਆਂ ਵਾਂਗ । ਜਿਹੜੇ ਸਾਰਾ ਦਿਨ ਘੱਞਰੀ ਘੁਮਾਉਂਦੇ ਰਹਿੰਦੇ –ਆਉਂਦੇ ਲੋਕਾਂ ਮਗਰ । ਜਾਂਦੇ ਸਾਇਲਾਂ ਪਿੱਛੇ ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੰਮਕਾਰ ਭਾਵੇਂ ਬਹੁਤਾ ਨਹੀਂ ਸੀ ਮੇਰੇ ਕੋਲ&comma; ਪਰ ਪਿੰਡ ਆਉਣਾ ਔਖਾ ਸੀ &comma; ਹਰ ਰੋਜ਼ । ਵਕੀਲ ਸਾਬ੍ਹ ਨੇ ਮੈਨੂੰ ਕਮਰਾ ਲੈ ਦਿੱਤਾ । ਟਾਈਪ ਰਾਈਟਰ ਨਵੀਂ ਲੈ ਲਈ । ਥੋੜ੍ਹਾ ਬਓਤ ਕੰਮ ਰਾਤ ਨੁੰ ਵੀ ਕਰਦਾ&comma; ਬਾਕੀ ਸਮਾਂ ਆਪਣੇ ਲਈ । ਆਪਣੀ ਸ਼ਾਇਰੀ ਲਈ&nbsp&semi; ਬੰਦ-ਖੁੱਲ੍ਹੀਆਂ ਕਵਿਤਾਵਾਂ ਲਿਖਣ ਲਈ । ਲਿਖ ਕੇ ਕੱਟਣ-ਵੱਡਣ ਲਈ&nbsp&semi; ਹਾਲਾਤ ਈ ਐਸੇ ਸਨ ਹੁਣ । ਇਕ ਦਿਨ ਦੀ ਲਿਖੀ ਦੂਜੇ ਦਿਨ&nbsp&semi;&OpenCurlyQuote;ਤੇ ਲਾਗੂ ਈ ਨਹੀਂ ਸੀ ਹੁੰਦੀ । ਅਰਥ ਈ ਬਦਲ ਜਾਂਦੇ ਸਨ ਉਸਦੇ । ਜੋ ਕੁਝ ਹੋ ਰਿਹਾ &nbsp&semi;ਸੀ ਦਿਨੋ-ਦਿਨ &comma; ਜੋ ਵਾਪਰ ਰਿਹਾ ਸੀ &comma; ਪਰ ਰੋਜ਼-ਏਨਾ ਦਰਦਨਾਕ ਸੀ &comma; ਏਨ ਡਰਾਉਣਾ ਸੀ ਕਿ ਕਲਮ ਦੀ ਜੀਭ ਈ ਤਾਲੂ ਨਾਲ ਜਾ ਲਗਦੀ ।<&sol;p>&NewLine;&NewLine;&NewLine;&NewLine;<p class&equals;"wp-block-paragraph">ਅੱਵਲ ਤਾਂ ਕਿੰਨਾ ਕਿੰਨਾ ਚਿਰ ਕੁਝ ਲਿਖਿਆ-ਬੋਲਿਆ ਈ ਨਾ ਜਾਂਦਾ । ਜੇ ਖਿੱਚ-ਧੂਹ ਕਰਕੇ ਕੁਝ ਹੱਥ ਪੱਲੇ ਪੈਂਦਾ ਈ ਪੈਂਦਾ ਤਾਂ ਉਹ ਹਲਕਾ ਏਨਾਂ ਫੁਸਫੁਸਾ ਹੁੰਦਾ ਕਿ ਉਸ ਵਿੱਚੋਂ ਕਵਿਤਾ ਨਾਂ ਕੀ ਕੋਈ ਵਸਤ ਲੱਭਿਆ ਨਾ ਲੱਭਦੀ । ਲੱਭਦੀ ਵੀ ਕਿੱਦਾਂ । ਤੌਰ-ਤਰੀਕੇ ਈ ਬਦਲ ਗਏ ਸੀ ਮੇਰੇ ਕਚਹਿਰੀ ਆ ਕੇ । ਲਿਖਣ-ਸੋਚਣ ਦੇ ਵੀ &comma; ਰਹਿਣ-ਸਹਿਣ ਦੇ ਵੀ । ਸੁਰਤੀ ਸਾਰਾ ਦਿਨ ਹੋਰ-ਹੋਰ ਪਾਸੇ ਈ ਖਿੰਡਰੀ ਰਹਿੰਦੀ । ਗੱਲਾਂ-ਗੜੱਪਾਂ ਵਲ੍ਹ ਜਾਂ ਦਾਰੂ-ਸਿੱਕੇ ਵਲ੍ਹ। ਓਧਰ ਹਰ ਐਤਵਾਰ ਪਿੰਡ ਆਉਣ&nbsp&semi;&OpenCurlyQuote;ਤੇ ਬਾਬੇ ਦੀ ਪੁੱਛ-ਪੜਤਾਲ ਰਾਹ ਰੋਕੀ ਖੜ੍ਹੀ ਹੁੰਦੀ –&nbsp&semi;&OpenCurlyDoubleQuote;&nbsp&semi;ਕੀ ਹਾਲੇ ਆ ਤੇਰੀ ਪੜ੍ਹਾਈ-ਲਿਖਾਈ ਦਾ ਮੁਣਸ਼ੀ ਭਾਅ&nbsp&semi; ਜੀ &period;&period;&quest;”&nbsp&semi;ਬਾਬੇ ਦੀ ਸੁਭਾਵਕ ਪੁੱਛ&equals;ਗਿੱਛ ਮੈਨੂੰ ਧੁਰ ਅੰਦਰੋਂ ਹਿਲੂਣ ਦਿੰਦੀ ।&nbsp&semi;&OpenCurlyDoubleQuote;&&num;8230&semi;&period;ਬੱਸ ਠੀਅਕ ਈ ਆ &comma;ਚੱਲੀ ਜਾਂਦੀ ਮਾੜੀ-ਮੋਟੀ &&num;8230&semi;&period;”&nbsp&semi;ਆਖ ਕੇ ਕਾਹਲੀ ਨਾਲ ਉਸਦੀ ਕੁਟੀਆ ਲਾਗਿਓਂ ਲੰਘ ਜਾਂਦਾ &comma; ਸ਼ਰਮਿੰਦਾ ਜਿਹਾ ਹੋਇਆ । ਛੁੱਟੀ ਵਾਲਾ ਸਾਰਾ ਦਿਨ ਵੀ ਮੈਂ ਉਸ ਤੋਂ ਬਚਾ-ਬਚਾ ਕੇ ਗੁਜ਼ਾਰਦਾ । ਸਵੇਰੇ ਦੀ ਗਜ਼ਾ ਵੇਲੇ ਵੀ &comma; ਮੈਂ ਹੁਣ ਕਦੀ ਆਪਣੇ ਹੱਥੀਂ ਰੋਟੀ ਨਹੀਂ ਸੀ ਰੱਖੀ ਉਸ ਦੇ ਕਰਮੰਡਲ&nbsp&semi;&OpenCurlyQuote;ਚ । ਨਾ ਕਦੀ ਚਾਹ-ਲੱਸੀ ਦਾ ਗਲਾਸ ਦਿੱਤਾ ਸੀ &comma; ਉਹਨੂੰ । ਇਹ ਕੰਮ ਮੇਰੀ ਮਾਂ ਕਰਦੀ ਸੀ ਜਾਂ ਪਤਨੀ । ਮੈਂ ਰਾਤ ਦੇਰ ਤਕ ਪੜ੍ਹਦੇ ਰਹਿਣ ਦਾ ਬਹਾਨਾ ਕਰਕੇ&comma; ਬਿਸਤਰੇ&nbsp&semi;&OpenCurlyQuote;ਚ ਈ ਗੁੱਛਾ ਹੋਇਆ ਰਹਿੰਦਾ। ਬਾਬਾ ਬਾਹਰੋ ਈ&nbsp&semi;&OpenCurlyQuote;ਹਾਜ਼ਰੀ&nbsp&semi;’&nbsp&semi;ਲੁਅ ਕੇ ਮੁੜ ਜਾਂਦਾ –&nbsp&semi;&OpenCurlyDoubleQuote;ਪਾੜ੍ਹਾ ਹਜੇ ਉੱਠਿਆ ਨਈਂ ਭਾਈ &&num;8230&semi;&period;&quest;”<&sol;p>&NewLine;&NewLine;&NewLine;&NewLine;<p class&equals;"wp-block-paragraph">ਪਰ ਇਹ ਸਿਲਸਲਾ ਬਹੁਤੀ ਦੇਰ ਨਾ ਚੱਲਿਆ । ਇਕ ਸ਼ਨਿੱਚਰ ਸ਼ਾਮੀਂ ਉਸ ਨੇ ਅੱਡਿਉਂ ਨਿਕਲਦੇ ਈ ਮੇਰੀ ਪੈੜ ਨੱਪ ਲਈ । ਅੱਗੜ ਪਿੱਛੜ ਅਸੀਂ ਪਿੰਡ ਵੱਲ ਨੂੰ ਹੋ ਤੁਰੇ । ਓਪਰੇ ਜਿਹੇ ਬਣੇ । ਚਾਣਚੱਕ ਮੇਰੀ ਪਿੱਠ&nbsp&semi;&OpenCurlyQuote;ਤੇ ਕਿਸੇ ਧੈਰ ਕਰਦਾ ਹੱਥ ਆ ਧਰਿਆ –&nbsp&semi;&OpenCurlyDoubleQuote;&nbsp&semi;ਕੀ ਹਾਲ ਆ ਤੇਰੀ ਲਿਖਾਈ-ਪੜ੍ਹਾਈ ਦਾ&comma; ਕੀ ਸਰਗਰਮੀਂ ਆਂ ਅੱਜ ਕੱਲ &period;&period;&quest;”&nbsp&semi;ਬਾਬੇ ਦੀ ਆਵਾਜ਼&nbsp&semi;&OpenCurlyQuote;ਚ ਅਜੀਬ ਕਿਸਮੇ ਦੀ ਤਲ਼ਖੀ ਸੀ ।ਮੈਂ ਇਸ ਅਚਿੰਤੇ ਵਾਰ ਤੋਂ ਘਬਰਾ ਜਿਹਾ ਗਿਆ । ਫਿਰ ਥੋੜ੍ਹਾ ਸੰਭਲ ਕੇ ਆਖਿਆ –&nbsp&semi;&OpenCurlyDoubleQuote;&nbsp&semi;ਠੀਅਕ ਈ ਐ ਪਰ ਪਹਿਲੇ ਅਰਗੀ ਖੁਲ੍ਹ ਹੈਅ ਨਈਂ ਹੁਣ &excl; ਹਰ ਗੱਲ ਬੜੇ ਸੰਕੋਚ ਨਾਲ ਕਰਨੀ ਪੈਂਦੀ ਆ&&num;8230&semi;ਅੱਗਾ –ਪਿੱਛਾ ਦੇਖ ਕੇ ਲਿਖਣਾ ਪੈਂਦਾ &&num;8230&semi;&period;ਕੀ ਪਤਾ ਕੇੜ੍ਹੇ ਲੇਏ ਕਿਧਰੋਂ&&num;8230&semi;&period;&excl;”<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;&nbsp&semi;ਏਦ੍ਹਾ ਮਤਲਬ &comma; ਸੱਚ ਬੋਲਣ ਲਈ ਝੂਠ ਦਾ ਆਸਰਾ ਲੈਣਾਂ ਪੈਂਦਾ &excl; ਆਲੇ-ਦੁਆਲੇ ਤੋਂ ਬਚਨ ਲਈ ਮਖੌਟੇ ਚਾੜ੍ਹਨੇ&&num;8230&semi;&period;।&OpenCurlyDoubleQuote;&nbsp&semi;ਉਸ ਦਾ ਖੁੱਲ੍ਹਾ ਖ਼ਲਾਸਾ ਵਾਕ ਅਜੇ ਪੂਰਾ ਨਹੀਂ ਸੀ ਹੋਇਆ ਕਿ ਮੇਰੀ&nbsp&semi; ਤੋਰ ਥਾਏ ਜੰਮ ਗਈ । ਉਹ ਵੀ ਰਤਾ ਕੁ ਵਿੱਥ&nbsp&semi;&OpenCurlyQuote;ਤੇ ਖੜੋ ਗਿਆ । ਮੇਰੀ ਵੱਲ ਸਿੱਧਾ ਝਾਕਦਾ ਉਹ ਪਹਿਲਾਂ ਥੋੜ੍ਹਾ ਕੁ ਮੁਸਕਰਾਇਆ &comma; ਫਿਰ ਖੂਬ ਹੱਸਿਆ ਉੱਚੀ ਉੱਚੀ । ਮੈਨੁੰ ਉਸ ਦ ਇਹ ਤਨਜ਼ ਸਾਫ ਸਮਝ ਪੈ ਗਈ । ਇਕ ਵਾਰ ਤਾਂ ਮੇਰੇ ਮਨ&nbsp&semi;&OpenCurlyQuote;ਚ ਆਈ ਕਿ ਬਾਬੇ ਨੂੰ ਮੋੜਵਾਂ ਉੱਤਰ ਦਿਆਂ । ਉਸਨੂੰ ਠੋਕ-ਵਜਾ ਕੇ ਆਖਾਂ –&nbsp&semi;&OpenCurlyDoubleQuote;&nbsp&semi;ਤੈਨੂੰ ਕੀ ਪਤਾਅ ਬਾਬਿਆਂ &comma; ਬਾਹਰ ਕੀ ਝਖੜ ਝੁਲਿਆ&comma;ਪਿਆ &quest; ਕਿੰਨੀ ਅੱਗ ਵਰ੍ਹਦੀ ਐ ਲੋਕਾਂ&nbsp&semi;&OpenCurlyQuote;ਤੇ &quest; ਕਿੰਨੀ ਮਾਰ-ਧਾੜ ਮੱਚੀ ਪਈ ਆ ਹਰੇਕ ਥਾਂ &quest;ਦੁਨੀਆਂ ਐ ਥੋੜ੍ਹਾ ਵਸਦੀ ਆ ਸਾਰੀ ਕਿ ਗਜਾ ਕਰ ਛੱਡੀ &comma; ਲੱਸੀ ਪੀ ਛੱਡੀ &comma; ਬਾਕੀ ਸਭ ਰਾਜੀ-ਬਾਜੀ &excl;&nbsp&semi;&OpenCurlyDoubleQuote;&nbsp&semi;ਪਰ ਮੇਰੇ ਅੰਦਰਲੇ ਸਤਿਕਾਰ ਨੇ ਉਸਨੂੰ ਕੁਝ ਵੀ ਨਾ ਕਹਿਣ ਦਿੱਤਾ ।ਐਵੇਂ ਮਾੜੀ-ਮੋਟੀ ਸਾਬ੍ਹ-ਸਲਾਮ ਪਿੱਛੋਂ ਮੈਂ ਚਾਲ &nbsp&semi;ਰਤਾ ਕੁ ਤੇਜ਼ ਕਰ ਲਈ । ਉਹ ਮਸਤ ਚਾਲੇ ਤੁਰਿਆ &comma; ਮੈਥੋਂ ਕਾਫੀ ਸਾਰਾ ਪਿਛਾਂਹ ਰਹਿ ਗਿਆਂ ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਹ ਐਤਵਾਰ ਮੈਂ ਬਹੁਤ ਔਖਾ ਹੋ ਕੇ ਪਿੰਡ ਕੱਟਿਆ । ਅਗਲੀ&comma; ਛੁੱਟੀ ਊਂਈ ਘਰ ਨਾ ਆਇਆ । ਉਸ ਤੋਂ ਅਗਲੀ ਵੀ । ਵੀਹੀਂ ਕੁ ਦਿਨੀਂ ਜਾ ਮੈਂ ਕੁਟੀਆ ਲਾਗਿਓਂ ਲੰਘਿਆ ਤਾਂ ਸਭ ਪਾਸੇ ਸੁੰਨਮਸਾਨ ਸੀ । ਨਾ ਦੀਵਾ ਨਾ ਬੱਤੀ &comma; ਨਾ ਹੂੰ ਨਾ ਹਾਂਅ । ਨਾ ਉਸਦੀ&nbsp&semi;&OpenCurlyQuote;ਜੈ ਹੋਓਅ&nbsp&semi;’&nbsp&semi;ਦੀ ਅਸ਼ੀਰਵਾਦੀ ਹੇਕ&comma; ਜਿਹੜੀ ਹਰ ਕਿਸੇ ਦੀ ਪੈੜਚਾਲ ਪਛਾਣ ਕੇ ਈ ਰਾਹ&nbsp&semi;&OpenCurlyQuote;ਚ ਆ ਖਿਲਰਦੀ ਸੀ ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੈਨੂੰ ਕੁਟੀਆ ਦੀ ਉਜਾੜ ਦਸ਼ਾ ਤੇ ਵਹਿਮ ਜਿਹਾ ਹੋ ਗਿਆ । ਭੈੜੇ ਭੈੜੇ ਵਿਚਾਰ ਭੜਥੂ ਪਾਉਣ ਲੱਗੇ । ਘਰ ਪਹੁੰਚਿਆ &comma; ਤਾਂ ਤਨ ਬਦਨ ਈ ਮਿੱਟੀ ਬਣ ਗਿਆ । ਬਾਪੂ ਨੇ ਬੂਹੇ ਵੜਦੇ ਨੂੰ ਈ ਖ਼ਬਰ ਦੱਸ ਦਿੱਤੀ –&nbsp&semi;&OpenCurlyDoubleQuote;&nbsp&semi;ਬਾਬੇ ਨੂੰ ਕਾਕਾ ਪੁਲਸ ਫੜ ਕੇ ਲੈ ਗਈ &&num;8230&semi;&period;। ਹਥਿਆਰ ਨਿਕਲੇ ਓਦ੍ਹੇ ਕੋਲੋਂ ।&&num;8230&semi;&period;&period;ਖ਼ਬਰੇ ਸੱਚ ਆ ਕਿ ਝੂਠ ।&OpenCurlyDoubleQuote;ਕੇੜ੍ਹੇ ਬਾਬੇ ਨੂੰ ਬੂਝੜ ਨੂੰ &&num;8230&semi;&period;&quest;&nbsp&semi;&OpenCurlyDoubleQuote;&nbsp&semi;&nbsp&semi;&nbsp&semi; ਮੈਂ ਸਹਿ-ਸੁਭਾ ਈ ਪੁੱਛਿਆ ।&nbsp&semi;&OpenCurlyDoubleQuote;&nbsp&semi;ਉਨੂੰ ਕਾਨੂੰ &excl; ਉਹ ਤਾਂ ਹੈਥੇ ਈ ਫਿਰਦਾ ਟੁੰਡ ਲਮਕਾਈ &comma; ਧੈੜ-ਧੁੱਲਾ ਜਿਆਂ । &&num;8230&semi;&period;&period;ਮੜ੍ਹੀਆਂ ਆਲੇ ਬਾਬੇ ਨੂੰ । ਕੈਂਦ੍ਹੇ ਅਸਲਾ ਫੜਿਆ ਗਿਆ&comma; ਕੁਟੀਆ&nbsp&semi;&OpenCurlyQuote;ਚੋਂ ।&OpenCurlyDoubleQuote;&nbsp&semi;ਮੈਂ ਜਿੱਥੇ ਖੜ੍ਹਾ ਈ ਰਹਿ ਗਿਆ ।ਡੌਰ-ਭੌਰ ਹੋਇਆ । ਨਾ ਅੱਗੇ ਪੈਰ ਪੁੱਟਿਆ ਗਿਆ ਨਾ ਪਿੱਛੇ । ਮੇਰੇ ਅੰਦਰ ਜਿਵੇਂ ਤੂਫਾ ਜਿਹਾ ਉੱਠ ਖੜਾ ਹੋਇਆ&nbsp&semi;&OpenCurlyQuote;ਜੇੜ੍ਹੇ ਅਸਲ&nbsp&semi; ਦੋਸ਼ੀ ਆ&comma; ਆਇਆਂ ਗਿਆਂ ਨੂੰ ਸਾਂਭਦੇ ਆ&comma; ਉਹ ਖੁੱਲ੍ਹੇ ਫਿਰਦੇ &comma; ਹਿੱਕਾਂ ਚੌੜੀਆਂ ਕਰਕੇ ਬੂਟੇ ਬੂਝੜ ਅਰਗੇ &&num;8230&semi;&period;।<&sol;p>&NewLine;&NewLine;&NewLine;&NewLine;<p class&equals;"wp-block-paragraph">&&num;8230&semi;ਬੂਟਾ &comma; ਕਾਬਲ ਦਾ ਛੋਟਾ ਭਰਾ &comma;ਫੌਜੀ ਕਾਬਲ ਦਾ ।ਪਿਉ ਉਹਨਾਂ ਦਾ ਵਾਹਵਾ ਚਿਰ ਸਿੰਘਾਪੁਰ ਰਿਹਾ । ਵਾਹਵਾ ਕਮਾਈ ਕੀਤੀ ਉਹਨੇ । ਚੰਗੀ-ਚੌਖੀ ਪੈਲੀ ਬਣਾ ਲਈ &comma; ਪਿੰਡ ਲੰਬੜਾਂ ਬਰੋਬਰ ਮੰਜੀ ਡਹਿਣ ਲੱਗੀ &comma; ਉਹਦੀ । ਵੱਡਾ ਮੁੰਡਾ ਕਾਬਲ ਫੌਜ&nbsp&semi;&OpenCurlyQuote;ਚ ਭਰਤੀ ਸੀ । ਛੋਟਾ ਪਹਿਲਾਂ ਵਿਆਹਿਆ ਗਿਆ&comma; ਬੂਟਾ । ਫੌਜੀ ਜਦ ਛੁੱਟੀ ਆਉਂਦਾ ਬੂਟਾ ਹਵੇਲੀ ਜਾਂ ਸੌਦਾ । ਕਾਬਲ ਨੂੰ ਸੁਰਤ ਈ ਨਈਂ ਆਉਣ ਦਿੱਤੀ ਵਿਆਹ ਦੀ &comma; ਨੌਕਰੀ ਸਮੇਂ । ਤੇ ਜਿਸ ਦਿਨ ਪੈਨਸ਼ਨ ਲੈ ਕੇ ਗੱਡੀਉਂ ਉਤਰਿਆ &comma; ਰਾਹ&nbsp&semi;&OpenCurlyQuote;ਚ ਈ ਬੋਚ ਲਿਆ ਕਿਸੇ ਇੱਲ-ਬਲਾ ਨੇ । ਲੱਭਾ ਈ ਨਈਂ ਮੁੜ ਕੇ । ਦਿਸਿਆ ਈ ਨਈਂ ਕਿਸੇ ਨੂੰ &comma; ਕਿੱਥੇ ਗਿਆ । ਬੂਟੇ ਨੂੰ ਜਿਵੇਂ ਕਿਸੇ ਗੱਲ ਦਾ ਪਤਾ ਈ ਨਾ ਹੋਵੇ । ਉਹ ਵਿਚਾਰਾ ਜਿਹਾ ਬਣ ਕੇ ਅੱਖਾਂ&nbsp&semi;&OpenCurlyQuote;ਮਲ੍ਹਦਾ&nbsp&semi;’&nbsp&semi;ਰਹਿੰਦਾ ।&nbsp&semi;&OpenCurlyQuote;ਹਉਕੇ&nbsp&semi;’&nbsp&semi;ਭਰਦਾ ਰਹਿੰਦਾ –&nbsp&semi;&OpenCurlyQuote;ਹੁਣ ਨੁੰ ਖਿਲਾਰਦਾ ਉਹ ਬਾਹਲਾ ਈ ਹਿਰਖ਼ ਜਿਹਾ ਕਰਦਾ –&nbsp&semi;&OpenCurlyDoubleQuote;&nbsp&semi;ਅੱਛਿਆ ਮਾਲਕਾ&comma; ਜਿੱਦਾਂ ਤੇਰੀ ਰਜ਼ਾ&&num;8230&semi;ਐਥੇ ਆ ਕੇ ਬੰਦਾ ਫੇਅਲ ਆ &&num;8230&semi;&period;&period;ਹੱਥ ਬੱਸ ਈ ਕੁਸ਼ ਨਈਂ ਕਿਸੇ ਦੇ &&num;8230&semi;&period;&period;।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਮੂੰਹ&nbsp&semi;&OpenCurlyQuote;ਤੇ ਤਾਂ ਉਸਨੂੰ ਕਦੀ ਕਿਸੇ ਉਭਾਸਰ ਕੇ ਕਿਹਾ ਕੁਝ ਨਾ&comma; ਉਸ ਦੇ ਪਰ੍ਹੇ-ਉਰੇ ਹੋਣ&nbsp&semi;&OpenCurlyQuote;ਤੇ ਸਾਰੇ ਹੀ ਉਸਦ ਖਿੱਲੀ ਉਡਾਉਂਦੇ –&nbsp&semi;&OpenCurlyDoubleQuote;&nbsp&semi;ਸਾਲਾ ਮਕਰਾ&comma; ਖੇਖਨ ਕਰਦਾ । ਸ਼ੁਕਰ ਕਰ ਬਚ ਗਿਆ ਤੂੰ &comma; ਨਈਂ ਅਗਲਿਆਂ ਤੇਰੇ ਵਿਚੋਂ ਈ ਕੱਢ ਲੈਣਾ ਸੀ ਕਾਬਲ । &&num;8230&semi;&period;ਉਦ੍ਹਾ ਵੀ ਧੀ-ਪੁੱਤ ਹੁੰਦਾ ਜੇ ਕੋਈ &excl;&nbsp&semi;&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਪਰ ਬੂਟੇ&nbsp&semi;&OpenCurlyQuote;ਚੋਂ ਕਿਸੇ ਨੇ ਕੁਝ ਨਾ ਕੱਢਿਆ ।ਉਹਨੇ ਉਲਟਾ ਕਈਆਂ ਨੂੰ ਕੁੱਟ ਪੁਆਈ । ਸ਼ੱਕ ਮੂਜਬ । ਬਾਹੋਆਲੀਆਂ ਨੂੰ ਵੀ । ਉਹਨਾਂ ਦਾ ਬੰਨਾ ਸਾਂਝਾ ਸੀ ਬੂਝੜਾਂ ਨਾਲ । ਇਕੋ ਖੇਤ ਦਾ । ਆੜ ਲੰਘਦੀ ਸੀ ਵਿਚਕਾਰੋਂ ਸਾਂਝੈ ਹਲਟ ਦੀ&comma; ਪਹਿਲੀਆਂ&nbsp&semi;&OpenCurlyQuote;ਚ । ਹੁਣ ਬੰਬੀਆਂ ਸਨ ਦੋਨਾਂ ਕੋਲ । ਉਹ ਕਹਿਣ – ਆੜ ਸਾਡੀ ਆ&comma; ਅਸੀਂ ਵਾਹੁਣੀ । ਇਹ ਕਹੇ – ਮੇਰੀ ਆ&comma; ਤੁਸੀਂ ਮਾਮੇ ਲਗਦੇਂ ।&nbsp&semi; ਬੱਸ ਐਨੀ ਕੁ ਗੱਲ&nbsp&semi;&OpenCurlyQuote;ਤੇ ਖਿੱਚਾ ਧੂਈ ਹੁੰਦੀ&nbsp&semi; ਰਹੀ । ਪੁਟਆਰ-ਖਾਨਿਆਂ&nbsp&semi;&OpenCurlyQuote;ਚ ਵੱਖਰੀ &comma; ਠਾਣਿਆਂ-ਕਚਹਿਰੀਆਂ&nbsp&semi;&OpenCurlyQuote;ਚ ਵੱਖਰੀ । ਸੱਟਾਂ ਵੱਖਰੀਆਂ ਲੱਗੀਆਂ ਇਕ ਦੂਜੇ ਨੂੰ । ਬਾਹੋਆਲੀਏ ਬੰਦਿਆਂ ਵਾਲੇ ਬੰਦੇ ਸੀ &comma; ਧੱਕੇ ਨਾਲ ਵਾਹ ਗਏ । ਬੂਟੇ ਨੇ ਰੜਕ ਰੱਖੀ । ਹੁਣ ਸਾਰੀ ਕੱਢ ਲਈ &comma; ਕਾਬਲ ਦੀ ਆੜ&nbsp&semi;&OpenCurlyQuote;ਚ &&num;8230&semi;&period;। ਅਗਲੇ ਕਿਹੜੇ ਕੰਗਣ ਪਾਈ ਬੈਠੇ ਸੀ । ਉਹਨਾਂ ਬੂਟੇ ਦੀ ਇਕ ਬਾਂਹ ਹੀ ਲਾਹਤੀ । ਸਾਲ ਖੰਡ ਅੰਦਰ ਰਹੇ । ਵੱਡੀ ਅਪੀਲੇ ਬਾਹਰ ਆ ਗਏ । ਘਰ ਪਹੁੰਚੇ ਫਿਰ ਉਹੀ ਸਿਲਸਿਲਾ । ਪਰ ਬੂਟਾ ਹੁਣ ਉੱਪਰਲੇ ਜੋੜਾਂ&nbsp&semi;&OpenCurlyQuote;ਚ ਸੀ । ਉਹਨੇ ਰਾਤ-ਬਰਾਤੇ ਘੁੰਮਣ-ਫਿਰਨ ਵਾਲਿਆਂ ਨਾਲ&nbsp&semi;&OpenCurlyQuote;ਯਾਰੀ’&nbsp&semi;ਗੰਢ ਲਈ । ਆਪ ਤਾਂ ਉਹ ੳਹਨਾਂ ਪਾਸ ਚੱਲ ਕੇ ਨਈਂ ਗਿਆ । ਪਰ ਅਗਲਿਆਂ ਆਪੇ ਈ ਲੱਭ ਲਿਆ&comma; ਕੰਮ ਦਾ ਬੰਦਾ । ਸੇਵਾ ਕਰਨ ਵਾਲਾ&comma; ਸੇਵਾ ਕਰਾਉਣ ਵਾਲਾ । ਇਕ ਦੋ ਵਾਰ ਫੜਿਆ ਵੀ ਗਿਆ &comma; ਪਰ ਛੇਤੀ ਈ&nbsp&semi;&OpenCurlyQuote;ਬਰੀ&nbsp&semi;’&nbsp&semi;ਹੁੰਦਾ ਰਿਹਾ । ਪੁਰਾਣਾ ਖੁੰਢ ਸੀ ਨਾ । ਬਾਹਰ ਆ ਕੇ &comma; ਸਗੋਂ ਚੌੜਾ ਹੋ ਕੇ ਫਿਰਦਾ &comma; ਟੁੰਡ ਲਮਕਾਈਂ ।<&sol;p>&NewLine;&NewLine;&NewLine;&NewLine;<p class&equals;"wp-block-paragraph">&&num;8230&semi;&period;ਵਿਹੜੇ ਵਿਚਕਾਰ ਖੜ੍ਹਾ&comma; ਮੈਂ ਸਿਰ ਤੋਂ ਪੈਰਾਂ&nbsp&semi; ਤਕ ਸੁੰਨ ਹੋ ਗਿਆ&nbsp&semi;–&OpenCurlyQuote;ਇਹ ਕਿੱਦਾਂ&nbsp&semi;&OpenCurlyQuote;&nbsp&semi;ਹੋਇਆ &quest; ਬਾਬਾ ਤਾਂ ਹਥਿਆਰ ਨੀਤੀ ਦਾ ਮੁੱਢ ਤੋਂ ਈ ਵਿਰੋਧੀ&comma; ਖੂਨ-ਖ਼ਰਾਬੇ ਦਾ ਕੱਟੜ ਦੁਸ਼ਮਣ ।&nbsp&semi;&OpenCurlyDoubleQuote;&&num;8230&semi;&period;ਹਥਿਆਰ ਕਿਸੇ ਦੇ ਹੱਥ&nbsp&semi;&OpenCurlyQuote;ਚ ਹੋਵੇ ਜਾ ਮੋਢੇ&nbsp&semi;&OpenCurlyQuote;ਤੇ &comma; ਉਹ ਖੂਨ&nbsp&semi; ਮੰਗੇਗਾ ਖੂਨ&&num;8230&semi;&period;ਤੇ ਖੂਨ-ਰੰਗੀ ਧਰਤੀ ਕਿਸੇ ਨੂੰ ਮੁਆਫ਼ ਨਹੀਂ ਕਰਦੀ – ਨਾ ਰਾਜੇ ਨੂੰ &comma;ਨਾ ਰੰਕ ਨੂੰ । ਨਾ ਦੋਸਤ ਨੂੰ &comma; ਨਾ ਦੁਸ਼ਮਣ ਨੂੰ &&num;8230&semi;&period;’&comma;&comma; ਉਹ ਅਕਸਰ ਆਖਦਾ । ਉਹਦੇ&nbsp&semi;&OpenCurlyQuote;ਆਪਣੇ&nbsp&semi;’&nbsp&semi;ਬੰਦਿਆਂ ਨਾਲ ਵੀ ਉਸਦੀ ਏਸੋ ਗੱਲ&nbsp&semi;&OpenCurlyQuote;ਤੇ ਵਿਗੜੀ ਸੀ । ਵਿਅਕਤੀਗਤ ਸਫਾਏ ਦੀ ਲਾਇਨ&nbsp&semi;&OpenCurlyQuote;ਤੇ । ਉਸਦਾ ਸਟੈਂਡ ਸੀ – ਸਿਆਸੀ ਲੜਾਈ ਸਿਆਸਤ ਤੋਂ ਸ਼ੁਰੂ ਕਰਨੀ ਚਾਂਈਦੀ ਐ ਗੋਲੀ ਤੇ ਨਈਂ । ਗੋਲੀ ਸਿੱਕਾ ਅਗਲਿਆਂ ਕੋਲ ਸਾਡੇ ਨਾਲੋਂ ਲੱਖਾਂ ਟਨ ਬਹੁਤਾ ਐ&comma; ਉਸਦੇ ਬੰਦਿਆਂ ਉਸੇਲੇ ਪਾਰਟੀ ਅੰਦਰ ਬੈਠੇ&nbsp&semi;&OpenCurlyQuote;ਉਲਟ-ਇਨਕਲਾਬੀ&nbsp&semi;’&nbsp&semi;ਨੂੰ&nbsp&semi;&OpenCurlyQuote;ਪਾਸੇ&nbsp&semi;’&nbsp&semi;ਕਰਨ ਦਾ ਮਤਾ ਪਾ ਲਿਆ । ਪਰ &comma; ਐਨ ਵੇਲੇ ਸਿਰ ਸੂਹ ਲੱਗਣ&nbsp&semi;&OpenCurlyQuote;ਤ ਉਹ ਬਚ ਨਿਕਲਿਆ । ਲੁਕਦਾ-ਛਿਪਦਾ ਘਰ ਪਹੁੰਚ ਗਿਆ &comma; ਵੱਡੋ ਭਾਈ ਕੋਲ । ਅੱਗੋਂ ਹੋਰ ਵੀ ਅਵੈੜੀ ਠੋਕਰ ਵੱਜੀ । ਹਾਰ ਕੇ ਐਥੇ ਆ ਟਿਕਿਆ &comma;ਭਗਵੇਂ ਪਾ ਕੇ । ਪਰ &comma; ਉਹਦੇ ਅੰਦਰ ਉੱਗਿਆ ਰੋਹ &comma; ਰਤਾ ਵੀ ਮੱਠਾ ਨਾ ਪਿਆ ।&&num;8230&semi;ਸਾਡੇ ਪਿੰਡ ਦੀ ਮਸਾਣ-ਝਿੜੀ ਚ ਬੈਠਾ ਕਿਸੇ ਨੂੰ ਕੁਝ ਸਿਖਾਉਂਦਾ &comma;ਕਿਸੇ ਨੂੰ ਕੁਝ &&num;8230&semi;ਘੁਲਣਾ&comma;ਖੇਲ੍ਹਣਾ&comma; ਪੜ੍ਹਨਾ &comma;ਲਿਖਣਾ ਜਾਂ ਹੋਰ ਕੋਈ ਕੰਮ ਜਿਸਦਾ ਕੋਈ ਉਲਾਮਾ ਨਾ ਹੋਵੇ ।ਮੈਂ ਉਸਦੇ ਹਰ ਕੰਮ ਨੂੰ ਗਹੁ ਨਾਲ ਵਾਚਦਾ ।ਉਹ ਨੇ ਵੀ ਮੇਰੀ ਨਿਗਾਹ ਛੇਤੀ ਈ ਤਾੜ ਲਈ । ਬਚਨੇ-ਬਾਗੇ-ਕੀੜੀ ਤੋਂ ਅੱਖ ਬਚਾ ਕੇ ਮੈਂ ਉਸਲੂੰ ਇਕੱਲਿਆਂ ਮਿਲਦਾ ।ਉਸ ਜਿਹੜੀ ਵੀ ਗੱਲ ਕਰਦਾ&comma; ਬੇਹੱਦ ਸੰਜਮ ਨਾਲ&comma; ਜਿਵੇਂ ਉਹ ਬਹੁਤ ਭਾਰੇ ਬੋਝ ਹੇਠ ਦੱਬ ਹੋਇਆ ਹੋਵੇ । ਕਈ ਵਾਰ ਤਾਂ ਉਸਦੀ ਉਦਾਸੀ ਮੈਨੂੰ ਵੀ ਬੇਚੈਨ ਕਰ ਦਿੰਦੀ । ਮੇਰੀਆਂ ਅੱਖਾਂ ਵੀ ਉਹਦੇ ਕੋਇਆਂ ਵਾਂਗ ਸੁਲ੍ਹਾਭੀਆਂ ਜਾਂਦੀਆਂ । &&num;8230&semi;ਉਸ ਦੀ ਗਰਿਫ਼ਤਾਰੀ ਦੀ ਖ਼ਬਰ ਦੱਸ ਕੇ ਬਾਪੂ ਨੈ ਮੈਨੂੰ ਬੇ-ਸੁੱਧ ਈ ਕਰ ਦਿੱਤਾ ।<&sol;p>&NewLine;&NewLine;&NewLine;&NewLine;<p class&equals;"wp-block-paragraph">ਵੱਡੇ ਅੰਦਰ ਵੱਲ ਜਾਣ ਦੀ ਥਾਂ ਮੈਂ ਮੁੜ ਬਾਹਰ ਵੱਲ ਨੂੰ ਹੋ ਤੁਰਿਆ ।<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;&&num;8230&semi;ਤੂੰ ਹੁਣ ਕਿੱਧਰ ਨੂੰ ਐਸਲੇ &quest;&nbsp&semi;&OpenCurlyDoubleQuote;&nbsp&semi;ਬਾਪੂ ਦੀ&nbsp&semi;&OpenCurlyQuote;ਝਿੜਕ&nbsp&semi;’&nbsp&semi;ਸੁਣ ਕੇ ਮੇਰੀ ਗੁਆਚੀ ਸੁਰਤ ਥੋੜ੍ਹਾ ਕੁ ਪਰਤੀ &comma;&nbsp&semi;&OpenCurlyDoubleQuote;&&num;8230&semi;&period;&period;ਤੇਰੀ ਜਾਚੇ ਪਿੰਡ ਅਵੇਸਲਾ ਬੈਠਾ । ਦਸ ਦਿਨ ਹੋ ਗਏ ਘੁੰਮਦਿਆਂ ਨੁੰ । ਕੋਈ ਪੱਲਾ ਈ ਨਈਂ ਫੜਾਉਂਦਾ। ਤਸੀਲ ਆਲੇ ਕੈਂਦ੍ਹੇ ਆ&comma; ਅਸੀਂ ਨਈਂ ਲਿਆਂਦਾ &comma; ਉਪਰੋਂ ਪਤਾ ਕਰੇ । ਜ਼ਿਲੇ ਆਲੇ ਕੈਂਦੇ ਆ&comma; ਹੇਠਾਂ ਹੋਊ ਕਿਤੇ &comma; ਸਾਡ ਕੋਅ ਐਨੀ ਵਿਹਲ ਕਿੱਥੇ ।&OpenCurlyDoubleQuote;&nbsp&semi;ਕੱਲ੍ਹ ਨੂੰ ਫੇਅਰ ਚੱਲਣਾਂ ਸਾਰਿਆਂ । ਤੂੰ&nbsp&semi;&OpenCurlyQuote;ਰਮਾਨ&nbsp&semi;’&nbsp&semi;ਕਰ ਹੁਣ ਸਵੇਰੇ ਦੇਖੀ ਜਾਊ ।&OpenCurlyDoubleQuote;<&sol;p>&NewLine;&NewLine;&NewLine;&NewLine;<p class&equals;"wp-block-paragraph">ਅਗਲੇ ਦਿਨ ਫਿਰ ਓਹੀ ਦੌੜ-ਭੱਜ । ਕਦੀ ਉੱਪਰ ਕਦੀ ਹੇਠਾਂ । ਠਾਣੇ ਤੋਂ ਜ਼ਿਲੇ &comma; ਜ਼ਿਲੇ ਤੋਂ ਸਟਾਫ਼ । ਸਟਾਫ਼ ਤੋਂ ਫਿਰ ਨਾਣੇ । ਪਰ ਹੱਥ-ਪੱਲੇ ਕੁਝ ਨਾ ਪਿਆ । ਆਖਿਰ ਬੂਟੇ ਟੁੰਡੇ ਦੀ&nbsp&semi;&OpenCurlyQuote;ਵਾਕਫੀ&nbsp&semi;’&nbsp&semi;ਕੰਮ ਆਈ । ਉਸਨੇ ਇਕ ਮੁਣਸ਼ੀ ਨਾਲ ਸੀਟੀ ਮਿਲਾ ਕੇ ਬਾਬੇ ਦਾ ਪਤਾ ਕਰ ਲਿਆ – ਬਾਬਾ ਓਦਣ ਦਾ ਈ ਜ਼ਿਲਾ ਸਟਾਫ਼ ਕੋਲ ਸੀ । ਕਿਸੇ ਖਾਸ ਤਫਤੀਸ਼&nbsp&semi; ਹੇਠ । ਕਈ ਸਾਰੀਆਂ&nbsp&semi;&OpenCurlyQuote;ਅੜਚਨਾਂ&nbsp&semi;’&nbsp&semi;ਦੂਰ ਕਰਕੇ ਸਾਰਾ ਪਿੰਡ ਬਾਬੇ ਤਕ ਮਸਾਂ ਪੁੱਜਾ । ਬਾਬਾ ਮਧੋਲਿਆ ਬੈਠਾ ਸੀ &comma; ਇਕ ਸਟੂਲ&nbsp&semi;&OpenCurlyQuote;ਤੇ ।ਇਕ ਬੰਦਾ ਉਸ ਦੇ ਪਿੱਛੇ ਖੜ੍ਹਾ ਸੀ &comma;ਆਸਰਾ ਦੇਣ ਲਈ । ਤਫ਼ਤੀਸ਼ੀ ਅਫ਼ਸਰ ਜ਼ਰਾ ਹਟਵਾਂ ਬੈਠਾ ਸੀ &comma; ਮੇਜ਼ ਕੁਰਸੀ&nbsp&semi;&OpenCurlyQuote;ਡਾਹੀ ।ਅੰਦਰ ਲੰਘਦਿਆਂ ਸਾਨੂੰ ਉਸ ਨੇ ਆਪਦੀ ਵੱਲੇ ਸੱਦ ਲਿਆ –&nbsp&semi;&OpenCurlyDoubleQuote;&nbsp&semi;ਕੀ ਨਾ ਤੁਆਡੇ ਬੰਦੇ ਦਾਆ &quest;&nbsp&semi;&OpenCurlyDoubleQuote;ਅਸੀ ਬਾਬਾ ਜੀ &comma; ਬਾਬਾ ਜੀ &comma;ਆਹਨੇ ਆਂ ਉਨੂੰ &comma; ਨਾ ਦਾ ਤਾਂਆਂ &&num;8230&semi;&period;&period;ਪੱਕ&&num;8230&semi;&&num;8230&semi;।&OpenCurlyDoubleQuote;&nbsp&semi;ਬਾਪੂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਈ ਮੈਂ ਪਿੱਛੇ ਖੜੋਤੇ ਨੇ ਉੱਚੀ ਸਾਰੀ ਕਿਹਾ – ਬਾਬਾ ਬੂਟਾ ਜੀ &comma; ਬੂਟਾ&&num;8230&semi;&period;&period;”&nbsp&semi;।&OpenCurlyDoubleQuote;ਹਆ ਕੇੜ੍ਹਾ ਆ ਬੂਟੇ ਆਲਾ&comma; ਕਰੋ ਏਨੂੰ ਜ਼ਰਾ ਅੱਗੇ &&num;8230&semi;&period;”&comma; ਅਫ਼ਸਰ ਦੀ ਤਲਖੀ ਮੇਰੇ ਸਾਹਮਣੇ ਹੁੰਦਿਆਂ ਥੋੜੀ ਮੱਠੀ ਪੇ ਗਈ – ਅੱਛਿਆ&comma;ਮੁਣਸ਼ੀ ਹੋਈ ਆ&comma;&nbsp&semi;&OpenCurlyQuote;ਮਰੀਕ ਚੰਦ ਹੋਣੀ ।&&num;8230&semi;&period;ਔਹ ਜਾਚ ਲਓ ਤਾਡ੍ਹਾ ਈ ਆਦਮੀ ਆ &quest; ਸਾਡਾ ਸਭ ਦਾ ਧਿਆਨ ਪਹਿਲੇ ਈ ਬਾਬੇ ਵੱਲ ਸੀ ।&nbsp&semi; ਉਸਦੀ ਉੱਖੜੀ-ਪੁੱਖੜੀ ਦਸ਼ਾ ਵੱਲ ।ਮਾਰੀ-ਭੰਨੀ ਦੇਹ ਵੱਲੇ । ਬਿਰਖੇ ਕੇਸ&comma; ਝਰੀਟਿਆ ਮੱਥਾ&comma; ਢਿਲਕੇ ਭਰਵੱਟੇ &comma; ਖੁਸ਼ਕ ਅੱਖਾਂ &comma; ਜ਼ਰਦ&nbsp&semi; &comma;ਪੀਲਾ ਰੰਗ&comma; ਜਿਹੜਾ ਦਸ ਦਿਨ ਪਹਿਲਾਂ ਗੁਲਾਬੀ ਭਾਅ ਮਾਰਦਾ ਝੱਲਿਆ ਨਹੀਂ ਸੀ ਜਾਂਦਾ । ਬਾਬੇ ਦੇ ਤਨ-ਬਦਨ ਦੀ ਸਾਰੀ ਟਹਿਕ ਜਿਵੇਂ ਕਿਸੇ ਨੇ ਖਰੋਚ ਕੇ ਖਾ ਲਈ ਹੋਵੇ । ਉਹਦੀ ਵੱਲ ਵੇਖਦਿਆ ਦੇ ਸਾਡੇ ਸਭ ਦੇ ਮੂੰਹ ਇਕ ਦਮ ਸੀਤੇ ਰਹੇ । ਕਿਸੇ ਤੋਂ ਉੱਚੀ ਸਾਹ ਤਕ ਨਾ ਭਰਿਆ ਗਿਆ ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਾਡੀ ਚੁੱਪ ਦੀ ਪਿਛਵਾੜੀਉਂ ਇਕ ਦਬਾਕਾ ਹੋਰ ਉੱਠਿਆ&nbsp&semi;&OpenCurlyDoubleQuote;&nbsp&semi;ਪਤਆ&nbsp&semi; ਕੌਣ ਏਹ &quest;&nbsp&semi;&OpenCurlyDoubleQuote;&nbsp&semi;ਦਫ਼ਤਰੋਂ ਨਿਕਲਿਆ ਹੌਲਦਾਰ ਝਿੜਕ ਮਾਰਨ ਵਾਂਗ ਬੋਲਿਆ –&nbsp&semi;&OpenCurlyDoubleQuote;ਏਹ ਭਜਨਾ ਆ ਭਜਨਾ&comma; ਨਕਸਲਵਾੜੀਆ ਭਜਨਾ&comma; ਤਿੰਨ&nbsp&semi; ਸੌ ਖੂਨ ਕੀਤੇ ਏਨ੍ਹੇ । &&num;8230&semi;&period;ਹੁਣ ਖਾੜਕੂਆਂ&nbsp&semi;&OpenCurlyQuote;ਨਾ ਰਲਿਆ ਫਿਰਦਾ । ਪੁੱਛੋਂ ਖਾਂ ਏਨੂੰ &comma; ਰੋਟੀਆਂ ਨਈਂ ਢੋਂਦਾ ਉਨ੍ਹਾਂ ਲਈ &quest; ਰਾਤਾਂ ਨਈਂ ਰੱਖਦਾ ਉਨ੍ਹਾਂ ਨੂੰ ਆਪਣੇ ਕੋਅਲ&&num;8230&semi;&period;&period;&excl;&nbsp&semi;&OpenCurlyDoubleQuote;&nbsp&semi;ਹੌਲਦਾਰ ਦਾ ਗੜ੍ਹਕਾ ਸਾਨੂੰ ਸਾਰਿਆਂ ਨੂੰ ਮੂਰਫਤ ਕਰ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੋਰਾ ਤਾਂ ਜਿਵੇਂ ਹੇਠਲਾ ਸਾਹ ਹੇਠਾਂ &comma; ਉੱਪਰਲਾ ਉੱਪਰ ਅਟਕ ਗਿਆ –&nbsp&semi;&OpenCurlyQuote;&nbsp&semi;ਭਜਨਾ &excl; ਸਾਥੀ ਹਰਭਜਨ &excl;&nbsp&semi; &&num;8230&semi;&period;ਮੱਟੂ ਗੱਲ-ਗੱਲ&nbsp&semi;&OpenCurlyQuote;ਤੇ ਉਦ੍ਹੀ ਗੱਲ&nbsp&semi; ਜੋੜਦਾ ਸੀ ।ਉਦ੍ਹੀ ਸਿਆਣਪ ਦੀ &comma;ਉਦ੍ਹੀ ਸੂਝ-ਬੂਝ ਦੀ । ਸਾਨੂੰ ਜਦ ਕਦੀ ਕੋਈ ਔਖੀ ਘਾਟੀ ਲੰਘਣੀ ਪੈਂਦੀ&comma; ਕੋਈ&nbsp&semi;&OpenCurlyQuote;ਖ਼ਤਕਨਾਕ&nbsp&semi;’&nbsp&semi;ਚੋਟੀ ਸਰ ਕਰਨੀ ਪੈਂਦੀ&comma; ਮੱਟੂ ਝੱਟ ਆਖ ਦਿੰਦਾ –&nbsp&semi;&OpenCurlyDoubleQuote;&nbsp&semi;ਐਥੇ ਈ ਰੁਕ ਜਾਓ &comma;ਅਗਲਾ ਸਟੈੱਪ ਭਜਨ ਤੋਂ ਪੁੱਛ ਕੇ&&num;8230&semi;&period;&period;।&nbsp&semi;&OpenCurlyDoubleQuote;&nbsp&semi;ਸੱਚ-ਮੁੱਚ ਅਗਲਾ ਸਟੈੱਪ ਭਜਨੇ ਦੀ ਦੂਰ-ਦ੍ਰਿਸ਼ਟੀ ਦਾ ਚਮਤਕਾਰ ਹੁੰਦਾ ।ਸਾਰੇ ਅਚੰਭਤ ਹੋ ਜਾਂਦੇ ।ਪਾਲਾ-ਦਰਸ਼ਨ ਵੀ &comma;ਮੈਂ ਵੀ । ਅਸੀਂ &comma; ਮੱਟੂ ਨੂੰ ਕਈ ਵਾਰ&nbsp&semi;&OpenCurlyQuote;ਹੁਕਮ&nbsp&semi;’&nbsp&semi;ਵੀ ਕੀਤਾ &comma; ਬੇਨਤੀ ਵੀ –&nbsp&semi;&OpenCurlyDoubleQuote;ਯਾਰ&comma; ਭਜਨ ਕਾਮਰੇਡ ਦੇ ਦਰਸ਼ਨ-ਪਰਸ਼ਨ ਈ ਕਰਾ ਛੱਡ ਸਾਨੂੰ<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;