&NewLine;<p class&equals;"wp-block-paragraph"><strong>ਮੁੰਬਈ &vert;<&sol;strong> ਆਮਦਨ ਕਰ ਵਿਭਾਗ ਨੇ ਫ਼ਿਲਮ ਅਦਾਕਾਰ ਤੇ ਸਮਾਜ ਸੇਵਾ ਕਰਕੇ ਮਸ਼ਹੂਰ ਹੋਏ ਸੋਨੂੰ ਸੂਦ ਦੇ ਟਿਕਾਣਿਆਂ &&num;8216&semi;ਤੇ ਛਾਪੇਮਾਰੀ ਤੋਂ ਬਾਅਦ ਇਹ ਦੋਸ਼ ਲਾਇਆ ਹੈ ਕਿ ਇਸ ਛਾਪੇਮਾਰੀ ਦੌਰਾਨ 250 ਕਰੋੜ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਸਾਹਮਣੇ ਆਈਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਬੇਨਿਯਮੀਆਂ ਅਣਵਰਤੇ ਫੰਡਾਂ&comma; ਬੋਗਸ ਸਮਝੌਤਿਆਂ ਤੇ ਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ &OpenCurlyQuote;ਸਰਕੂਲਰ ਟਰਾਂਜ਼ੈਕਸ਼ਨਜ਼’ ਦੇ ਰੂਪ ਵਿੱਚ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਪ੍ਰਗਟਾਵਾ ਆਮਦਨ ਕਰ ਵਿਭਾਗ ਵੱਲੋਂ 2 ਦਿਨ ਤੋਂ ਵੱਧ ਸਮੇਂ ਦੌਰਾਨ ਸੋਨੂੰ ਸੂਦ ਦੇ ਤੇ ਕੁਝ ਹੋਰਨਾਂ ਨੂੰ ਮਿਲਾ ਕੇ 28 ਟਿਕਾਣਿਆਂ ’ਤੇ ਛਾਪੇਮਾਰੀ ਕਰਨ ਉਪਰੰਤ ਕੀਤਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਿਛਲੇ ਦਿਨਾਂ ਵਿੱਚ ਆਮਦਨ ਕਰ ਵਿਭਾਗ ਵੱਲੋਂ ਮੁੰਬਈ&comma; ਦਿੱਲੀ&comma; ਲਖ਼ਨਊ&comma; ਜੈਪੁਰ&comma; ਕਾਨਪੁਰ ਅਤੇ ਗੁਰੂਗ੍ਰਾਮ &&num;8216&semi;ਚ ਛਾਪੇਮਾਰੀ ਕਰਕੇ ਜਾਂਚ-ਪੜਤਾਲ ਕੀਤੀ ਗਈ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>ਇਹ ਹੁਣ ਤੱਕ ਕਿਸੇ ਵੀ ਬਾਲੀਵੁੱਡ ਕਲਾਕਾਰ ਖਿਲਾਫ਼ ਕੀਤੀ ਗਈ ਇਹ ਸਭ ਤੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ।<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">ਆਮਦਨ ਕਰ ਵਿਭਾਗ ਦਾ ਦਾਅਵਾ ਹੈ ਕਿ ਦਾਨ ਅਤੇ &OpenCurlyQuote;ਕਰਾਊਡ ਫੰਡਿੰਗ’ ਦੇ ਰੂਪ ਵਿੱਚ 20 ਕਰੋੜ ਰੁਪਏ ਦੇ ਲਗਭਗ ਅਣਵਰਤੇ ਫੰਡ ਪਾਏ ਗਏ ਹਨ&comma; ਜਦਕਿ 64 ਕਰੋੜ ਰੁਪਏ ਦੇ &OpenCurlyQuote;ਫ਼ੇਕ ਕਾਂਟਰੈਕਟਸ’ ਅਤੇ 175 ਕਰੋੜ ਰੁਪਏ ਦੀਆਂ ਸ਼ੱਕੀ &OpenCurlyQuote;ਸਰਕੂਲਰ ਟਰਾਂਜ਼ੈਕਸ਼ਨਜ਼’ ਇਕ ਜੈਪੁਰ ਅਧਾਰਿਤ ਇਨਫ਼ਰਾਸਟਰੱਕਚਰ ਕੰਪਨੀ ਦੇ ਨਾਲ ਸਾਹਮਣੇ ਆਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਆਮਦਨ ਕਰ ਵਿਭਾਗ ਵੱਲੋਂ ਇਸ ਛਾਪੇਮਾਰੀ ਦੌਰਾਨ ਨਕਦੀ&comma; ਸ਼ੱਕੀ ਦਸਤਾਵੇਜ਼ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ&comma; ਜੋ ਟੈਕਸ ਨਾ ਦੇਣ ਵੱਲ ਇਸ਼ਾਰਾ ਕਰਦੀਆਂ ਹਨ। ਇਸੇ ਦੌਰਾਨ ਸੋਨੂੰ ਸੂਦ ਦੇ ਖਿਲਾਫ਼ ਆਮਦਨ ਕਰ ਜਾਂਚ ਦੀ ਕਾਰਵਾਈ ਅਜੇ ਜਾਰੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;