ਪਟਿਆਲਾ, 28 ਦਸੰਬਰ | ਬੀਤੀ ਦੇਰ ਰਾਤ ਪਟਿਆਲਾ ਦੇ ਭਾਦਸੋਂ ਰੋਡ ’ਤੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਤੋਂ ਅੱਗੇ ਇਕ ਭਿਆਨਕ ਹਾਦਸੇ ਵਿਚ ਫ਼ੌਜੀ ਜਸ਼ਨਦੀਪ ਸਿੰਘ ਜੋ ਛੁੱਟੀ ’ਤੇ ਅਇਆ ਹੋਇਆ ਸੀ, ਦੀ ਮੌਤ ਹੋ ਗਈ। ਉਸ ਦੇੇ ਦੋ ਨਾਲ ਦੇ ਸਾਥੀ ਜ਼ਖ਼ਮੀ ਹਨ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਸ ਮੌਕੇ ਥਾਣਾ ਬਖਸ਼ੀਵਾਲ ਐਸ.ਐਚ.ਓ. ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬੀਤੀ ਦੇਰ ਰਾਤ ਪਟਿਆਲਾ ਦੇ ਭਾਦਸੋਂ ਰੋਡ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਤੋਂ ਅੱਗੇ ਇਕ ਭਿਆਨਕ ਹਾਦਸਾ ਵਾਪਰ ਗਿਆ।

ਉਨ੍ਹਾਂ ਕਿਹਾ ਕਿ ਮੌਕੇ ’ਤੇ ਪੁਲਿਸ ਨੇ ਟੀਮ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਿਆ, ਜਿਸ ਵਿਚ ਇਕ ਵਿਅਕਤੀ ਦੀ ਹਸਪਤਾਲ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਬਾਕੀ ਕਾਰਵਾਈ ਪਰਵਾਰਕ ਮੈਂਬਰਾਂ ਦੇ ਪਹੁੰਚਣ ’ਤੇ ਕੀਤੀ ਜਾਵੇਗੀ।