ਮਾਮਲੇ ਦੀ ਸੂਚਨਾ ਮਿਲਣ ‘ਤੇ ਰੋਹਤਕ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਨੀਲਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪੀਜੀਆਈ ਰੋਹਤਕ ਭੇਜ ਦਿੱਤਾ। ਪਤਨੀ ਦਾ ਕਤਲ ਕਰਕੇ ਫਰਾਰ ਹੋਏ ਫੌਜੀ ਦੀ ਭਾਲ ਜਾਰੀ ਹੈ।
ਨੀਲਮ ਦੇ ਮਾਮੇ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਨੀਲਮ ਦਾ ਪਤੀ ਕਸ਼ਮੀਰੀ ਲਾਲ ਅਤੇ ਉਸ ਦੀ ਸੱਸ ਨੀਲਮ ਨੂੰ ਉਸ ਦੇ ਵਿਆਹ ਤੋਂ ਹੀ ਤੰਗ-ਪ੍ਰੇਸ਼ਾਨ ਕਰਦੇ ਆ ਰਹੇ ਸਨ ਅਤੇ ਹਾਲ ਹੀ ਵਿਚ ਨੀਲਮ ਆਪਣੇ ਭਰਾ ਦੇ ਵਿਆਹ ‘ਤੇ ਗਈ ਸੀ, ਜਿੱਥੋਂ ਇਕ ਹਫਤਾ ਪਹਿਲਾਂ ਹੀ ਵਾਪਸ ਆਈ ਸੀ ਅਤੇ ਉਸ ਦੀ ਸੱਸ ਲਗਾਤਾਰ ਉਸ ਨੂੰ ਤਾਅਨੇ ਮਾਰ ਰਹੀ ਸੀ।