ਜਲੰਧਰ | ਸਮਾਰਟ ਸਿਟੀ ਜਲੰਧਰ ਦੀ ਹਾਲਤ ਮੀਂਹ ਦੇ ਮੌਸਮ ‘ਚ ਪਾਣਿਓਂ ਪਤਲੀ ਹੋ ਚੁੱਕੀ ਹੈ। ਹਰ ਪਾਸੇ ਗਲੀਆਂ-ਸੜਕਾਂ ‘ਤੇ ਗੰਦਾ ਪਾਣੀ ਤੇ ਗੰਦਗੀ ਦੇ ਢੇਰ ਨਜ਼ਰ ਆ ਰਹੇ ਹਨ। ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਸਥਾਨਕ ਮਹਾਰਾਜਾ ਰਣਜੀਤ ਐਵੀਨਿਊ ਦੀਆਂ ਹਨ, ਜਿਥੋਂ ਦੇ ਵਸਨੀਕ ਸੀਵਰੇਜ ਦੀ ਸਮੱਸਿਆ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ।

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ ਦੇ ਗੰਦੇ ਪਾਣੀ ਕਾਰਨ ਸੜਕ ਧਸ ਗਈ ਹੈ। ਲੋਕਾਂ ਦੇ ਮਕਾਨ ਡਿੱਗ ਰਹੇ ਹਨ। ਨੇਤਾਵਾਂ ਨੂੰ ਵੀ ਫੋਨ ਕੀਤੇ ਪਰ ਕੋਈ ਇਥੇ ਨਹੀਂ ਆ ਰਿਹਾ।

ਇਹ ਸਮੱਸਿਆ 4 ਸਾਲ ਤੋਂ ਆ ਰਹੀ ਹੈ ਪਰ ਇਸ ਦਾ ਹੱਲ ਲੀਡਰ ਕਿਉਂ ਨਹੀਂ ਕਰ ਪਾਏ। ਮੇਅਰ ਜਗਦੀਸ਼ ਰਾਜਾ ਸਮਾਰਟ ਸਿਟੀ ਦੀਆਂ ਗੱਲਾਂ ਕਰਦੇ ਹਨ ਪਰ ਸਭ ਫੋਕੇ ਵਾਅਦੇ ਹਨ, ਜਿਨ੍ਹਾਂ ਤੋਂ ਦੁਖੀ ਹੋ ਕੇ ਅੱਜ ਅਸੀਂ ਧਰਨਾ-ਪ੍ਰਦਰਸ਼ਨ ਕੀਤਾ, ਜੇਕਰ ਫਿਰ ਵੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰਾਂਗੇ ਤੇ ਕਾਂਗਰਸ ਸਰਕਾਰ ਦੀ ਪੋਲ ਖੋਲ੍ਹਾਂਗੇ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।