ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਲੰਧਰ ਤੋਂ ਅੱਜ 16 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 105 ਹੋ ਗਈ ਹੈ।
ਅੱਜ ਸਵੇਰੇ ਪਹਿਲਾਂ ਫਿਰੋਜ਼ਪੁਰ ਤੋਂ 11 ਅਤੇ 1 ਮਹਿਲਾ ਕੈਦੀ ਦਾ ਲੁਧਿਆਣਾ ਤੋਂ ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕਾ ਹੈ।
ਸਿਹਤ ਵਿਭਾਗ ਦੇ ਏਐਚਓ ਟੀਪੀ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ 90 ਨਮੂਨੇ ਭੇਜੇ ਗਏ ਹਨ। ਇਨ੍ਹਾਂ ਵਿੱਚੋਂ 6 ਔਰਤਾਂ ਸਣੇ 16 ਕੇਸ ਪਾਜ਼ੀਟਿਵ ਆਏ ਹਨ। ਇਨ੍ਹਾਂ ਵਿੱਚ ਜਲੰਧਰ ਕੈਂਟ ਦੇ 2, ਗੁਰੂ ਅਮਰਦਾਸ ਕਲੋਨੀ ਦਾ 1, ਇੰਦਰਾ ਕਲੋਨੀ ਤੋਂ 1, ਫਿਲੌਰ ਦਾ 1, ਨੂਰਮਹਿਲ ਤੋਂ 1, ਬਸਤੀ ਸ਼ੇਖ ਤੋਂ 1, ਇਕ ਕੇਸ ਸਿਵਲ ਲਾਈਨ, ਇਕ ਆਰਮੀ ਐਨਕਲੇਵ, ਇਕ ਬਲਦੇਵ ਨਗਰ, ਇਕ ਧੀਨਾ ਪਿੰਡ, ਇਕ ਵਿਅਕਤੀ ਰਾਜਸਥਾਨ ਨਾਲ ਸਬੰਧਤ ਹੈ ਅਤੇ 1 ਹਜ਼ੂਰ ਸਾਹਿਬ ਤੋਂ ਆਇਆ ਵਿਅਕਤੀ ਸ਼ਾਮਲ ਹੈ। ਨਾਲ ਸੰਬੰਧਤ ਹਨ।
ਜ਼ੇਕਰ ਪੂਰੇ ਸੂਬੇ ਦੀ ਗਲ ਕਰੀਏ ਤਾਂ ਇੱਥੇ ਕੋਰੋਨਾ ਮਰੀਜ਼ਾ ਦੀ ਗਿਣਤੀ ਹੁਣ ਤੱਕ 581 ਹੋ ਗਈ ਹੈ।
ਸਵੈ ਇੱਛਤ ਹੋਮ ਕੁਆਰੰਟਾਇਨ ਅਤੇ ਸਮਾਜਿਕ ਦੂਰੀ ਦੇ 2 ਨਿਯਮਾਂ ਨੂੰ ਜਿੰਦਗੀ ਦਾ ਹਿੱਸਾ ਬਣਾਓ
ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਲੋਕਾਂ ਪਾਸੋਂ ਸਵੈ ਇੱਛਤ ਤੌਰ ‘ਤੇ ਘਰਾਂ ਵਿੱਚ ਰਹਿਣ ਅਤੇ ਸਮਾਜਿਕ ਦੂਰੀ ਵਰਗੇ ਦੋ ਅਹਿਮ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਦੋਵੇਂ ਨਿਯਮ ਕੋਰੋਨਾ ਵਾਇਰਸ ਖਿਲਾਫ਼ ਜੰਗ ਲਈ ਅਹਿਮ ਹਥਿਆਰ ਹਨ। ਦੋਵਾਂ ਅਧਿਕਾਰੀਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਇਨਾਂ ਦੋਵਾਂ ਨਿਯਮਾਂ ਨੂੰ ਅਪਣਾ ਕੇ ਹੀ ਪੰਜਾਬ ਅਤੇ ਖਾਸ ਕਰਕੇ ਜਲੰਧਰ ਵਿੱਚ ਇਸ ਮਹਾਂਮਾਰੀ ਖਿਲਾਫ਼ ਜੰਗ ਨੂੰ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਨਾਂ ਨੂੰ ਕਿਸੇ ਕਾਰਨ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ।