ਰਾਜਪੁਰਾ ‘ਚ 6 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ- ਪਟਿਆਲਾ ਵਿੱਚ ਮਾਮਲੇ ਵੱਧ ਕੇ ਹੋਏ 55

    0
    942

    ਪਟਿਆਲਾ. ਅੱਜ ਰਾਜਪੁਰਾ ਤੋਂ 6 ਹੋਰ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਅਧਿਕਾਰੀ ਸਿਵਿਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾ ਕਿਹਾ ਕਿ ਹਾਲੇ ਵੀ ਰਾਜਪੁਰਾ ਵਿੱਚ ਸਕ੍ਰੀਨਿਂਗ ਜਾਰੀ ਹੈ। ਜੇ ਕੋਈ ਵੀ ਕੇਸ ਮਿਲਦਾ ਹੈ ਤਾਂ ਉਸਦੀ ਵੀ ਸੈਂਪਲਿਂਗ ਕੀਤੀ ਜਾਵੇਗੀ। ਅੱਜ ਅਸੀਂ 12 ਸੈਂਪਲ ਹੋਰ ਲਏ ਹਨ। ਉਨ੍ਹਾ ਦਾ ਰਿਜਲਟ ਕਲ ਆਏਗਾ। ਸਿਵਿਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੰਟੋਨਮੈਂਟ ਏਰਿਆ ਦੀਆਂ ਹਿਦਾਇਤਾਂ ਨਾ ਤੋੜੋ, ਘਰਾਂ ਵਿੱਚ ਹੀ ਰਹੋ ਤਾਂ ਜੋ ਜਲਦੀ ਤੋਂ ਜਲਦੀ ਕੋਵਿਡ-19 ਤੋਂ ਨਿਜਾਤ ਪਾਈ ਜਾ ਸਕੇ।

    ਪਟਿਆਲਾ ਵਿੱਚ ਹੁਣ ਕੁਲ ਮਾਮਲੇ ਵੱਧ 55 ਦੇ ਕਰੀਬ ਹੋ ਗਏ ਹਨ। ਅੱਜ ਸਵੇਰੇ ਜਲੰਧਰ ਤੇ ਲੁਧਿਆਣਾ ਜਿਲ੍ਹੇ ਤੋਂ ਵੀ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਵਿੱਚ ਮਾਮਲੇ ਵੱਧ ਕੇ 295 ਦੇ ਕਰੀਬ ਹੋ ਗਏ ਹਨ। ਰਾਜਪੁਰਾ ਦੇ ਬਾਰਡਰਾਂ ਤੇ ਪੁਲਿਸ ਵਲੋਂ ਸਖਤੀ ਕਰ ਦਿੱਤੀ ਗਈ ਹੈ। ਕਿਸੇ ਨੂੰ ਰਾਜਪੁਰਾ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਅੰਦਰ ਆਉਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ।